ਬੁੱਢਾ ਹੋ ਚੁੱਕਾ ਜੀਵਾ ਸਿੰਘ ਆਪਣੀ ਜਿੰਦਗੀ ਦੇ ਬਾਕੀ ਰਹਿ ਗਏ ਸੁਆਸ ਆਪਣੇ ਪੁੱਤਰ ਧੰਨੇ ਅਤੇ ਨੂੰਹ ਸੰਤੀ ਨਾਲ ਗੁਜ਼ਾਰ ਰਿਹਾ ਸੀ, ਲੇਕਿਨ ਨੂੰਹ-ਪੁੱਤ ਬਜ਼ੁਰਗ ਵੱਲੋਂ ਜ਼ਮੀਨ ਨਾਮ ਨਾ ਕਰਵਾਏ ਜਾਣ ਖਾਤਿਰ ਅੰਦਰਖਾਤੇ ਨਰਾਜ਼ ਸਨ। ਇਸ ਕਾਰਨ ਉਹ ਬਜ਼ੂਰਗ ਨੂੰ ਰੋਟੀ-ਪਾਣੀ ਵੀ ਨਹੀਂ ਦੇਣਾ ਚਾਹੁੰਦੇ ਸਨ ਲੇਕਿਨ ਜ਼ਮੀਨ ਹਾਸਲ ਕਰਨ ਦੀ ਤਾਂਘ ਕਾਰਨ ਮਜਬੂਰਨ ਉਨ•ਾਂ ਨੂੰ ਉਸਦੀ ਸੇਵਾ ਕਰਨੀ ਪੈ ਰਹੀ ਸੀ। ਜਮਾਨਾਂ ਵੇਖ ਚੁੱਕਾ ਜੀਵਾ ਸਿੰਘ ਵੀ ਬੱਚਿਆਂ ਦੇ ਦਿਲ ਦੀ ਜਾਣਦਾ ਸੀ, ਉਸਨੂੰ ਪਤਾ ਸੀ ਕਿ ਜ਼ਮੀਨ ਹਾਸਲ ਹੋ ਜਾਣ ਤੋਂ ਬਾਅਦ ਕਿਸੇ ਨੇ ਉਸਦੀ ਸਾਰ ਨਹੀਂ ਲੈਣੀ। ਜੀਵਨ ਦੀ ਇਸ ਚਲਦੀ ਯਾਤਰਾ ਦੌਰਾਨ ਇਕ ਦਿਨ ਸੰਤੀ ਚੁੱਲ•ੇ ’ ਤੇ ਬੈਠੀ ਗੁੱਲਗੁਲੇ ਕੱਢ ਰਹੀ ਸੀ, ਇਸ ਵੇਖ ਜੀਵਾ ਸਿੰਘ ਦੀ ਵੀ ਗੁੱਲਗੁਲੇ ਖਾਣ ਦੀ ਇੱਛਾ ਹੋਈ ਅਤੇ ਉਸਨੇ ਭਾਂਡੇ ਵਿਚੋਂ ਕੁੱਝ ਗੁੱਲਗੁਲੇ ਚੁੱਕ ਲਏ। ਇਹ ਗੱਲ ਨੂੰਹ ਸੰਤੀ ਤੋਂ ਬਰਦਸ਼ਤ ਨਹੀਂ ਹੋਈ ਅਤੇ ਉਸਨੇ ਬਜ਼ੁਰਗ ਦੇ ਹੱਥ ’ ਤੇ ਤੱਤੀ ਛਾਨਣੀ ਮਾਰਦਿਆਂ ਕਿਹਾ, ‘ ਗੁੱਲਗੁਲੇ ਤੇਰੇ ਲਈ ਨਹੀਂ ਬੱਚਿਆਂ ਖਾਤਿਰ ਬਣਾਏ ਨੇ ਬਾਪੂ ’ ਅਤੇ ਗੁੱਲਗੁਲੇ ਉਥੇ ਹੀ ਰੱਖਵਾ ਲਏ। ਘਟਨਾ ਨੇ ਜੀਵਾ ਸਿੰਘ ਦੇ ਮਨ ਨੂੰ ਝੰਜੋੜ ਦਿਤਾ, ਘਰੋਂ ਬਾਹਰ ਨਿਕਲ ਉਸਨੂੰ ਆਪਣੀ ਉਸ ਨੂੰਹ ਦੀ ਯਾਦ ਆਈ ਜਿਹੜੀ ਵਿਧਵਾ ਹੋ ਚੁੱਕੀ ਸੀ, ਪਹਿਲਾਂ ਉਹੀ ਜੀਵਾ ਸਿੰਘ ਦੀ ਸੇਵਾ ਸੰਭਾਲ ਕਰਿਆ ਕਰਦੀ ਸੀ। ਜੀਵਾ ਸਿੰਘ ਆਪਣੀ ਉਸ ਨੂੰਹ ਜੀਤੀ ਦੇ ਠਿਕਾਣੇ ’ ਤੇ ਜਾ ਪਹੁੰਚਿਆ ਅਤੇ ਵਾਪਰੀ ਘਟਨਾ ਦਾ ਜ਼ਿਕਰ ਕੀਤਾ। ਇਸ ’ ਤੇ ਮੌਕਾ ਸਾੰਭਦਿਆਂ ਨੂੰਹ ਨੇ ਉਸਨੂੰ ਚਿੰਤਾ ਮੁਕਤ ਹੋ ਆਪਣੇ ਕੋਲ ਰਹਿਣ ਲਈ ਰਾਜ਼ੀ ਕਰ ਲਿਆ। ਇਸ ਦੌਰਾਨ ਬਾਪੂ ਦੀ ਤੰਗ ਆ ਚੁੱਕੇ ਧੰਨੇ ਅਤੇ ਸੰਤੀ ਨੇ ਭਾਲ ਵੀ ਨਹੀਂ ਕੀਤੀ। ਦੂਜੇ ਪਾਸੇ ਚੋਰਾਂ ਨੂੰ ਪੈ ਗਏ ਮੋਰ ਵਾਲੀ ਗੱਲ ਹੋਈ , ਸੇਵਾ ਤੋਂ ਖੁਸ਼ ਹੋਏ ਜੀਵਾ ਸਿੰਘ ਨੂੰ ਆਪਣੀਆਂ ਗੱਲਾਂ ਵਿਚ ਲੈਕੇ ਵਿਧਵਾ ਨੂੰਹ ਜੀਤੀ ਅਤੇ ਉਸਦੇ ਸ਼ੁਭਚਿੰਤਕਾਂ ਨੇ ਜ਼ਮੀਨ ਆਪਣੇ ਨਾਮ ਕਰਵਾ ਲਈ। ਜਿਸਦੀ ਜਦੋਂ ਭਿਣਕ ਧੰਨੇ ਅਤੇ ਸੰਤੀ ਨੂੰ ਪਈ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਨੂੰਹ ਨੂੰ ਸਮਝ ਆ ਗਈ ਕਿ ਬਾਪੂ ਤੋਂ ਗੁੱਲਗੁਲੇ ਖੋਹਣੇ ਉਨ•ਾਂ ਨੂੰ ਮਹਿੰਗੇ ਪੈ ਗਏ ਹਨ। ਮਾਮਲੇ ਵਿਚ ਹੋਰ ਕੋਈ ਚਾਰਾ ਨਾ ਚਲਦਾ ਵੇਖ ਪਹਿਲਾਂ ਪੁਲਿਸ ਫੇਰ ਅਦਾਲਤ ਰਾਹੀਂ ਦਾਅ ਪੇਚ ਲੜਾਏ ਗਏ। ਚਲਦੀ ਇਸ ਕਾਨੂੰਨੀ ਜੰਗ ਦੌਰਾਨ ਜੀਵਾ ਸਿੰਘ ਨੂੰ ਫੇਰ ਆਪਣੇ ਘਰ ਅਤੇ ਛੋਟੇ ਬੱਚਿਆਂ ਦੀ ਯਾਦ ਸਤਾਉਣ ਲੱਗੀ ਅਤੇ ਇਕ ਦਿਨ ਸ਼ਰਾਬ ਦੇ ਨਸ਼ੇ ਦੀ ਲੋਰ ਵਿਚ ਘਰੋਂ ਨਿਕਲਿਆ ਮੁੜ ਧੰਨੇ ਅਤੇ ਸੰਤੀ ਦੇ ਹੱਥੇ ਚੜ ਗਿਆ। ਮਿੰਨਤਾਂ ਤਰਲਿਆਂ ਕਰਕੇ ਉਨ•ਾਂ ਬਜ਼ੂਰਗ ਨੂੰ ਫੈਸਲਾ ਆਪਣੇ ਹੱਕ ਵਿਚ ਕਰਨ ਲਈ ਕਿਹਾ ਲੇਕਿਨ ਉਦੋਂ ਤਕ ਦੇਰ ਹੋ ਚੁੱਕੀ ਸੀ ਅਤੇ ਪਿਛੇ ਪਛੱਤਾਵੇ ਤੋਂ ਬਿੰਨਾਂ ਕੁੱਝ ਨਹੀਂ ਰਹਿ ਗਿਆ ਸੀ। ਜਿਥੇ ਦੋ ਗੁੱਲਗੁਲਿਆਂ ਨੇ ਸੰਤੀ ਨੂੰ ਵੱਖਤ ਖੜਾ ਕਰ ਦਿਤਾ ਸੀ ਉਥੇ ਬਾਪੂ ਨੂੰ ਵੀ ਸਮਝ ਆ ਗਈ ਸੀ ਕਿ ਦੁਨੀਆਂ ਮਤਲਬ ਦੀ ਹੋ ਗਈ ਹੈ।
ਲੇਖਕ - ਪਰਮਵੀਰ ਸਿੰਘ
ਪਿੰਡ- ਸੰਘੋਲ
ਤਹਿਸੀਲ- ਖਮਾਣੋਂ
ਜ਼ਿਲਾ-ਫਤਿਹਗੜ ਸਾਹਿਬ (ਪੰਜਾਬ)
ਮੋਬਾਈਲ- 98553-98000


0 comments:
Speak up your mind
Tell us what you're thinking... !