ਅੰਗਰੇਜ਼ ਹਕੂਮਤ ਤੋਂ ਭਾਰਤ ਦੇਸ਼ ਨੂੰ ਅਜ਼ਾਦ ਕਰਾਉਣ ਲਈ ਜੇ ਇਤਹਾਸ ਦੇ ਪੰਨੇ ਫਰੋਲੀਏ ਤਾਂ ਕਈ ਮਹਾਨ ਇਨਕਲਾਬੀਆਂ ਤੇ ਦੇਸ਼ ਭਗਤਾਂ ਦੇ ਨਾਂਅ ਸਾਹਮਣੇ ਆਉਣਗੇ। ਇਹਨਾਂ ਮਹਾਨ ਦੇਸ਼ ਭਗਤਾਂ ਨੇ ਭਾਰਤ ਮਾਂ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁੰਣ ਲਈ ਹੱਸ-ਹੱਸ ਫਾਂਸੀਆਂ ਦੇ ਰੱਸੇ ਚੁੰਮੇ ਪਰ ਰਤੀ ਭਰ ਵੀ ਡੋਲੇ ਨਹੀ। ਇਸੇ ਲੜੀ ਤਹਿਤ ਮਹਾਨ ਸ਼ਹੀਦ ਦੇਸ਼ ਭਗਤ ਹੋਏ ਹਨ ਜਿੰਨ੍ਹਾਂ ਦਾ ਨਾਂਅ ਹੈ ਸ਼ਹੀਦ ਮਦਨ ਲਾਲ ਢੀਂਗਰਾਂ। ਜਿਸ ਨੇ ਆਪਣੀ ਸ਼ਹੀਦੀ ਦੇ ਕੇ ਭਾਰਤ ਮਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ। ਸ਼ਹੀਦ ਮਦਨ ਲਾਲ ਢੀਂਗਰਾਂ ਦਾ ਜਨਮ 18 ਫਰਵਰੀ 1883 ਨੂੰ ਪਿਤਾ ਡਾ. ਸਾਹਿਬ ਦਿੱਤਾ ਮੱਲ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ। ਆਪ ਦੇ ਵੱਡੇ ਭਰਾ ਡਾ. ਬਿਹਾਰੀ ਲਾਲ ਢੀਂਗਰਾ ਜੋ ਚੀਫ ਮੈਡੀਕਲ ਅਫਸਰ ਸਨ।ਆਪ ਇੱਕ ਪੜ੍ਹੇ-ਲਿਖੇ ਪਰਿਵਾਰ ਨੂੰ ਬਲੋਂਗ ਕਰਦੇ ਸਨ। ਆਪ ਦਾ ਪਾਲਣ ਪੋਸ਼ਣ ਬਹੁਤ ਹੀ ਚੰਗੇ ਢੰਗ ਨਾਲ ਹੋਇਆ। ੳਾਪ ਬਚਪਨ ਤੋਂ ਹੀ ਤੇਜ਼ ਤਰਾਰ ਸਨ। ਆਪ ਦੀ ਪੜ੍ਹਾਈ ਪਹਿਲਾਂ ਅੰਮ੍ਰਿਤਸਰ(ਐੱਫ.ਐ ੱਸ.ਸੀ) ਤੇ ਬਾਅਦ ਵਿੱਚ ਬੀ.ਐ ੱਸ.ਸੀ ਕਰਨ ਲਈ ਲਾਹੌਰ ਚਲੇ ਗਏ ਜਿੱਥੇ ਪੜ੍ਹਾਈ ਦੌਰਾਨ ਹੀ ਆਪ ਨੂੰ ਦੇਸ਼ ਭਗਤੀ ਦੀ ਲਗਨ ਲੱਗੀ। 1906 ਵਿੱਚ ਆਪ ਆਪਣੇ ਵੱਡੇ ਭਰਾ ਡਾ. ਬਿਹਾਰੀ ਲਾਲ ਢੀਂਗਰਾ ਨਾਲ ਇੰਜ਼ੀਅਰਿੰਗ ਦੀ ਪੜ੍ਹਾਈ ਲਈ ਲੰਡਨ ਚਲੇ ਗਏ। ਲੰਡਨ ਵਿੱਚ ਵੀ ਇਨਕਲਾਬੀਆ ਦਾ ਅਮਗਰੇਜ਼ਾ ਪ੍ਰਤੀ ਰੋਹ ਚਰਮ ਸੀਮਾਂ ਤੇ ਸੀ। ਆਪ ਉ ੱਥੇ ਸ਼ਿਆਮ ਕ੍ਰਿਸ਼ਨ ਵਰਮਾ ਦੇ ਸੰਪਰਕ ਵਿੱਚ ਆਏ। ਅਮਗਰੇਜ਼ਾ ਪ੍ਰਤੀ ਗੁੱਸੇ ਦੀ ਲਹਿਰ ਬਹੁਤ ਤੇਜ਼ੀ ਨਾਲ ਜ਼ੋਰ ਪਕੜ ਰਹੀ ਸੀ। ਇਨਕਲਾਬੀਆ ਦੇ ਰੋਹ ਨੂੰ ਵੇਖ ਇੰਜ ਲੱਗਦਾ ਸੀ ਕਿ ਅਮਗਰੇਜ਼ੀ ਰਾਜ ਵਿੱਚ ਜਰੂਰ ਉ ੱਥਲ ਪੁ ੱਥਲ ਹੋਵੇਗੀ। ਹਰ ਦੇਸ਼ ਭਗਤ ਨੂੰ ਅੰਗਰੇਜ਼ਾ ਪ੍ਰਤੀ ਕਿਸੇ ਨਾ ਕਿਸੇ ਗੱਲ ਤੋਂ ਗੁੱਸਾ ਸੀ। ਸ਼ਹੀਦ ਮਦਨ ਲਾਲ ਢੀਂਗਰਾ ਨੂੰ ਵੀ ਸ੍ਰ.ਅਜੀਤ ਸਿੰਘ ਨੂੰ ਦੇਸ਼ ਨਿਕਾਲੇ ਅਤੇ ਬੰਗਾਲ ਦੀ ਵੰਡ ਦਾ ਜ਼ਬਰਦਸਤ ਗੁੱਸਾ ਸੀ। ਉਸਨੇ ਉਦੋਂ ਤੋਂ ਹੀ ਲਾਰਡ ਕਰਜ਼ਨ ਨੂੰ ਮਾਰਨ ਦਾ ਸੰਕਲਪ ਕਰ ਰੱਖਿਆ ਸੀ। ਇਸ ਪਾਪੀ ਨੇ ਭਾਰਤ ਵਾਸੀਆਂ ਤੇ ਦੇਸ਼ ਭਗਤਾਂ ਤੇ ਅਮਨਾ ਤਸ਼ੱਦਦ ਢਾਹਿਆ ਸੀ। ਉਧਰ ਲੰਡਨ ਵਿੱਚ ‘ਇੰਡੀਆਂ ਹਾਊਸ’ ਵਿੱਚ 1857 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ ਪ੍ਰੋਗਰਾਮ ਕੀਤਾ ਸੀ। ਇਸ ਪ੍ਰੋਗਰਾਮ ਤਹਿਤ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਜਾਂਦੀਆਂ ਸਨ। ਮਦਨ ਲਾਲ ਢੀਂਗਰਾ ਤਕਰੀਰਾਂ ਸੁਣਨ ਤੇ ਵਿਚਾਰ ਵਟਾਂਦਰੇ ਲਈ ਹਰ ਸਾਲ ਜਰੂਰ ਪਹੁੰਚਦੇ ਸਨ।‘ਨੈਸ਼ਨਲ ਇੰਡੀਆ ਐਸੋਸੀਏਸ਼ਨ’ ਦਾ 1 ਜੁਲਾਈ 1909 ਨੂੰ ਜਹਾਂਗੀਰ ਨਾਂਅ ਦੇ ਹਾਲ ਵਿੱਚ ਇੱਕ ਪ੍ਰੋਗਰਾਮ ਹੋਣਾ ਨੀਅਤ ਹੋਇਆ ਸੀ। ਅੰਗਰੇਜ਼ ਸਰਕਾਰ ਦੇ ਅਹਿਲਕਾਰ ਤੇ ਚੇਲੇ ਚਾਟੜੇ ਇਸ ਪ੍ਰੋਗਰਾਮ ਵਿੱਚ ਪਹੁੰਚ ਰਹੇ ਸਨ। ਲਾਰਡ ਕਰਜ਼ਨ ਨੇ ਵੀ ਇਸ ਪ੍ਰੋਗਰਾਮ ਵਿੱਚ ਪਹੁੰਚਣਾ ਸੀ। ਮਦਨ ਲਾਲ ਢੀਂਗਰਾ ਨੂੰ ਇਸ ਗੱਲ ਦੀ ਖਬਰ ਮਿਲ ਚੁੱਕੀ ਸੀ। ਲਾਰਡ ਕਰਜ਼ਨ ਤੋਂ ਬਦਲਾ ਲੈਣ ਦਾ ਵਕਤ ਆ ਗਿਆ ਸੀ। ਮਦਨ ਲਾਲ ਢੀਂਗਰਾਂ ਨੇ ਲਾਰਡ ਕਰਜ਼ਨ ਨੂੰ ਮੌਤ ਦੇ ਘਾਟ ਉਤਾਰਨ ਦੀਆਂ ਤਿਆਰੀਆਂ ਪੂਰੇ ਜੋਰਾਂ-ਸ਼ੋਰਾਂ ਨਾਲ ਆਰੰਭ ਦਿੱਤੀਆ ਸਨ। ਆਖਰ ਉਹ ਦਿਨ ਤੇ ਸ਼ੁਭ ਘਵੀ ਵੀ ਆਣ ਪਹੁੰਚੀ। ਮਦਨ ਲਾਲ ਢੀਂਗਰਾ ਆਪਣੀ ਮੰਜ਼ਿਲ ਤੋਂ ਕੁਝ ਕਦਮ ਦੀ ਦੂਰੀ ਤੇ ਸੀ। ਉਹ ਦੋ ਪਿਸਤੋਲ ਡੱਬ ‘ਚ ਲੇ ਕੇ ਲੰਡਨ ਵਿੱਚ ਜਹਾਗੀਰ ਹਾਲ ਦੇ ਸਾਹਮਣੇ ਉਸ ਘੜੀ ਨੂੰ ਉਡੀਕ ਰਿਹਾ ਸੀ। ਆਖਰਕਾਰ ਗਿਆਰਾਂ ਵਜ਼ੇ ਦੇ ਲਗਭਗ ਜਦੋਂ ਲਾਰਡ ਕਰਜ਼ਨ ਆਪਣੀ ਗੱਡੀ ਵਿੱਚੋਂ ਉੱਤਰ ਕੇ ਹਾਲ ਵਿੱਚ ਪਹੁੰਚਿਆ ਤਾਂ ਕੁਝ ਮੋਹਤਬਰ ਵਿਆਕਤੀਆਂ ਨੂੰ ਮਿਲ ਕੇ ਜਦੋਂ ਉ ੱਥੇ ਹੀ ਖੜੇ ਮਦਨ ਲਾਲ ਡੀਂਗਰਾ ਵੱਲ ਵਧਿਆ ਤਾਂ ਮਦਨ ਲਾਲ ਢੀਂਗਰਾ ਨੇ ਆਪਣੀ ਪਿਸਤੋਲ ਕੱਢ ਕੇ ਪੰਜ ਗੋਲੀਆਂ ਉਸ ਪਾਪੀ ਦੀ ਛਾਤੀ ਵਿੱਚ ਦਾਗ ਦਿੱਤੀਆਂ ਕਿ ਇਹ ਜ਼ਲਿਮ ਕਿਧਰੇ ਬਚ ਨਾ ਜਾਵੇ। ਕੋਲ ਹੀ ਖਵੇ ਇੱਕ ਡਾਕਟਰ ਨੇ ਲਾਰਡ ਕਰਜ਼ਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮਦਨ ਲਾਲ ਢੀਂਗਰਾ ਨੇ ਇੱਕ ਗੋਲੀ ਦਾ ਪ੍ਰਸ਼ਾਦ ਉਸਨੂੰ ਵੀ ਦੇ ਦਿੱਤਾ। ਉਹ ਵੀ ਥਾਏ ਹੀ ਢੇਰੀ ਹੋ ਗਿਆ। ਗੋਲੀਆਂ ਦਾ ਖੜਕਾ ਸੁਣ ਕੇ ਹਾਲ ਵਿੱਚ ਭਾਜੜ ਪੈ ਗਈ। ਝੱਟ ਹੀ ਪੁਲਿਸ ਨੇ ਮਦਨ ਲਾਲ ਢੀਂਗਰਾ ਨੂੰ ਫੜ ਲਿਆ। ਲੰਡਨ ਵਿੱਚ ਹੀ ਮਦਨ ਲਾਲ ਢੀਂਗਰਾ ਤੇ ਮੁਕੱਦਮਾ ਚਲਾਇਆ ਗਿਆ। ਮਦਨ ਲਾਲ ਢੀਂਗਰਾ ਨੇ ਕਿਹਾ ਕਿ ਮੈਂ ਭਾਰਤ ਵਾਸੀ ਹਾਂ। ਲਾਰਡ ਕਰਜ਼ਨ ਜਾਲਮ ਪਾਪੀ ਸੀ। ਇਸ ਨੇ ਕਈ ਬੇਦੋਸ਼ੇ ਭਾਰਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ । ਮੇਰਾ ਬਦਲਾ ਪੂਰਾ ਹੋ ਗਿਆ ਹੈ। ਮੈਨੂੰ ਕੋਈ ਅਫਸੋਸ ਨਹੀ ਹੈ। ਮੈਂ ਆਪਣੀ ਭਾਰਤ ਮਾਂ ਨੂੰ ਅਜ਼ਾਦ ਕਰਾਉਣ ਲਈ ਕਈ ਜਨਮ ਲੇਖੇ ਲਾ ਸਕਦਾ ਹਾਂ। ਲੰਡਨ ਵਿੱਚ ਹੀ ਮਦਨ ਲਾਲ ਢੀਂਗਰਾ ਨੂੰ ਫਾਸੀ ਦੀ ਸਜ਼ਾ ਸੁਣਾਈ ਗਈ।
ਧਰਮਿੰਦਰ ਸਿੰਘ ਵੜ੍ਹੈਚ (ਚੱਬਾ),
ਪਿੰਡ ਤੇ ਡਾਕ:ਚੱਬਾ,
ਤਰਨਤਾਰਨ ਰੋਡ, ਅੰਮ੍ਰਿਤਸਰ-143022,
ਮੋ:97817-51690


0 comments:
Speak up your mind
Tell us what you're thinking... !