ਹੈਰੋਇਨ ਤੇ ਕੋਕੀਨ,
ਵਿਕਾਉਂਦੀ ਘਰ ਤੇ ਜ਼ਮੀਨ।
ਫੈਂਸੀ ਤੇ ਸ਼ਰਾਬ,
ਗੁਰਦੇ ਕਰਦੀ ਖਰਾਬ।
ਅਫੀਮ ਤੇ ਭੁੱਕੀ,
ਪੱਲੇ ਛੱਡਦੀ ਨੀ ਦੁੱਕੀ।
ਸਿਗਰੇਟ ਤੇ ਜਰਦਾ,
ਪਾਉਂਦਾ ਅਕਲ ’ਤੇ ਪਰਦਾ।
ਗੁਟਖਾ ਤੇ ਚਰਸ,
ਸੁੱਟਦੀ ਅਰਸ਼ ਤੋਂ ਫਰਸ਼।
ਸੁੱਖਾ ਤੇ ਡੋਡੇ,
ਖੜ੍ਹਾਉਂਦੇ ਮੋਢੇ ਅਤੇ ਗੋਡੇ।
ਗਾਂਜਾ ਤੇ ਸਮੈਕ,
ਕਰਦੀ ਬੰਦੇ ਨੂੰ ਨਾਲਾਇਕ।
ਟੀਕੇ, ਗੋਲੀਆਂ ਤੇ ਪੋਸਤ,
ਵਿਛੋੜੇ ਭੈਣ-ਭਾਈ, ਦੋਸਤ।
ਤੰਬਾਕੂ ਤੇ ਭੰਗ,
ਪਵਾਉਂਦੀ ਰੰਗ ਵਿੱਚ ਭੰਗ।
----
ਬੱਚ ਕੇ ਰਹਿ ਬਈ
ਸ਼ਰਾਬ, ਤੰਬਾਕੂ, ਅੰਡੇ ਤੋਂ,
ਬਰਗਰ, ਪੀਜੇ, ਠੰਡੇ ਤੋਂ,
ਬੱਚ ਕੇ ਰਹਿ ਬਈ ਬੱਚ ਕੇ ਰਹਿ।
ਕੋਰਟ, ਕਚਿਹਰੀ, ਠਾਣੇ ਤੋਂ,
ਗੰਦੇ ਗਾਏ ਗਾਣੇ ਤੋਂ,
ਸ਼ਾਹੂਕਾਰਾਂ ਦੀ ਥੈਲੀ ਤੋਂ,
ਮੰਤਰੀਆਂ ਦੀ ਰੈਲੀ ਤੋਂ,
ਬੱਚ ਕੇ ਰਹਿ ਬਈ ਬੱਚ ਕੇ ਰਹਿ।
ਥਾਂ-ਥਾਂ ਲਗਦੀਆਂ ਸੇਲਾਂ ਤੋਂ,
ਪਲਾਸਟਿਕ ਲਿਫਾਫੇ, ਖੇਲਾਂ ਤੋਂ,
ਚੋਰਾਂ, ਯਾਰਾਂ, ਠੱਗਾਂ ਤੋਂ
ਮਗਰ ਲੱਗੂ, ਲਾਈ ਲੱਗਾ ਤੋਂ
ਬੱਚ ਕੇ ਰਹਿ ਬਈ, ਬੱਚ ਕੇ ਰਹਿ।
ਚੰਗੇ ਵੱਲ ਹਟਾਉਂਦੇ ਤੋਂ,
ਮਾੜੇ ਵੱਲ ਨੂੰ ਲਾਉਂਦੇ ਤੋਂ
ਅਮਲੀਆਂ ਦੀ ਟੌਲੀ ਤੋਂ,
ਤੇ ਅੰਗਰੇਜੀ ਬੋਲੀ ਤੋਂ,
ਬੱਚ ਕੇ ਰਹਿ ਬਈ, ਬੱਚ ਕੇ ਰਹਿ।
ਪਤਾ : ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ - ਸਮਰਾਲਾ
ਜਿਲ੍ਹਾ : ਲੁਧਿਆਣਾ।
ਮੋਬ : 98763-22677


0 comments:
Speak up your mind
Tell us what you're thinking... !