ਸ਼ੇਅਰ-ਭਲੇ ਪੁਰਸ਼ ਦਾ ਸਤਿਸੰਗ ਚੰਗਾ,
ਚੋਰ ਠੱਗ ਤੇ ਕੀਤਾ ਵਿਸ਼ਵਾਸ ਮਾੜਾ,
ਪੀਣਾ ਦੋਸ਼ ਤਮਾਕੂ ਖਾਲਸੇ ਲਈ,
ਨਸ਼ਾ ਪੀ ਕੇ ਕਰਨਾ ਬਕਵਾਸ ਮਾੜਾ,
ਸਿਆਣੇ ਗੱਲਾ ਸੱਚੀਆ ਕਹਿਣ,
ਮੂੰਹ ਦੀਆ ਕੱਢੀਆ ਮੂੰਹ ਚ ਨਾ ਪੈਣ,
ਸੁੰਹ ਰੱਬ ਦੀ ਇਹ ਝੂਠ ਨਾ ਆਖਾ,
ਨਾ ਸੱਚ ਕਹਿਣ ਤੋ ਡੋਲਾ,
ਜੋ ਵੀ ਬੋਲਾ ਸੱਚ ਹੀ ਬੋਲਾ ਸੱਚ ਬਿਨਾਂ ਕੁੱਝ ਹੋਰ ਨਾ ਬੋਲਾ,
1 ਸਰਵਨ ਵਰਗੇ ਪੁੱਤ ਨਹੀ ਲੱਭਦੇ,
ਜੋ ਮਾਪਿਆ ਲਈ ਜਿੰਦੜੀ ਵਾਰਨ,
ਕਈ ਤੀਵੀ ਦ ੇਪਿੱਛੇ ਲੱਗਕੇ,
ਮਾਈ ਬਾਪ ਦੇ ਛਿੱਤਰ ਮਾਰਨ,
ਭਾਵੇ ਸੌ ਮਣ ਸਾਬਣ ਲੱਗੇ ,
ਚਿੱਟੀਆ ਹੋਣ ਨਾ ਕਾਲੀਆ ਕੋਇਲਾ,
ਜੋ………………………………..
2 ਚੁੱਪ ਨਾਲ ਦਾ ਫਾਇਦਾ ਨਾਹੀ,
ਬਿਨ ਮਤਲਬ ਬੋਲੀ ਜਾਈਏ ਨਾ,
ਪੁੱਤ ਬੇਗਾਨੇ ਸਕੇ ਨਹੀ ਬਣਦੇ,
ਹਰ ਨਾਲ ਪੱਗ ਵਟਾਈਏ ਨਾ,
ਸਹੁਰੇ ਨੂੰਹਾਂ ਦੀ ਸੇਜ ਹੰਢਾਉਦੇ
ਹੋਰ ਭੇਤ ਕੀ ਖੋਲਾ,
ਜੋ………………………….
3 ਕਾਮੀ ਥਾ ਕੁ ਥਾ ਨਾ ਵੇਖਣ,
ਤੱਕਣ ਲੱਗੇ ਚਾਚੀਆ ਤਾਂਈਆ,
ਗੱਲਾ ਹੋਰ ਨਾ ਲਿਖੀਆ ਜਾਵਣ,
ਵੇਖਾ ਮੈ ਨਵੀਆ ਚਤਰਾਈਆ,
ਰਲਣ ਭਤੀਜਿਆ ਨਾਲ ਚਾਚੀਆ,
ਉਹ ਕਿਹੜੀ ਤੱਕੜੀ ਤੋਲਾ,
ਜੋ…………………………
4 ਆਪਣੀ ‘ਡਰੋਲੀ’ ਖਬਰ ਨਾ ਕੋਈ,
ਕਿਉ ਨਿੰਦਿਆ ਕਰੇ ਬੇਗਾਨਿਆ ਦੀ,
ਸੁਣ ਕੇ ਵੇਖ ਗੁਰਾ ਦੀ ਬਾਣੀ,
ਆਵੇ ਅਕਲ ਦੋ ਆਨਿਆ ਦੀ,
‘ਅੰਮ੍ਰਿਤ’ ਮਿੱਟੀ ਦੇ ਵਿੱਚ ਰੋਲੇ,
ਤੂੰ ਹੀਰਾ ਜਨਮ ਅਮੋਲਾ,
ਜੋ…………………………….
ਅੰਮ੍ਰਿਤਪਾਲ ਸਿੰਘ
ਡਰੋਲੀ ਭਾਈ
(98552-81954)


0 comments:
Speak up your mind
Tell us what you're thinking... !