ਉਸ ਦਿਨ ਗਰੀਬ ਮਰਕੇ ਫਿਰ ਤੋਂ ਜੀਅ ਉਠੇਗਾ
ਜਦ ਗਰੀਬੀ ਦਾ ਬੋਝ ਕਬਰ ਵਿੱਚ ਵੀ
ਉਸਦਾ ਪਿਛਾ ਨਹੀ ਛੱਡੇਗਾ
ਤੇ ਉਸਦੇ ਪਰਿਵਾਰ ਉੱਤੇ ਬੀਤਦੇ
ਮਾੜੇ ਹਲਾਤ ਬਿਆਨ ਕਰੇਗਾ
ਤੇ ਉਸਦੀ ਕਬਰ ਉਸਨੂੰ ਬਾਰ ਬਾਰ
ਏਹੇ ਸਵਾਲ ਕਰੇਗੀ ਕੀ
ਕਿਵੇਂ ਤੇਰੇ ਬੱਚੇ ਆਪਣਾ ਭੁੱਖਾ ਪੇਟ ਭਰਦੇ ਹੋਣਗੇ ?
ਕਿਵੇਂ ਉਹੋ ਭੁੱਖ ਖਾਂਦੇ ਹੋਣਗੇ ਤੇ ਭੁੱਖ ਹੀ ਹਜ਼ਮ ਕਰਦੇ ਹੋਣਗੇ ?
ਕਿਵੇਂ ਤੇਰਾ ਪਰਿਵਾਰ ਮਜਬੂਰੀਆ ਤੇ ਲਾਹਨਤਾਂ ਦੀ
ਖੇਸੀ ਦੀ ਬੁੱਕਲ ਮਾਰ ਕੋਰੇ ਦੀ ਠੰਡ ਤੋਂ ਬਚਦਾ ਹੋਵੇਗਾ ?
ਕਿਵੇਂ ਸੋਂਦੇ ਹੋਣਗੇ ਉਹੋ ਕੱਚੇ ਘਰ ਦੀ ਚੋਂਦੀ ਹੋਈ ਛੱਤ ਹੇਠਾ
ਇਹ ਡਰ ਲੇਕੇ ਕੀ ਕਦ ਇਸਨੇ ਕਿਸੇ ਤੇਜ ਹਵਾ ਦੇ
ਬੁੱਲੇ ਦੇ ਆਉਣ ਨਾਲ ਗਿਰ ਜਾਣਾ ਹੈ
ਤੇ ਉਹਨਾ ਦੇ ਜਿਉਂਦੇ-ਜੀਅ ਇਸ ਹੇਠਾ ਦਫ਼ਨ ਹੋ ਜਾਣਾ ??
ਤੇ ਕੌਣ ਅਤੇ ਕਿਵੇਂ ਚੁਕਾਵੇਗਾ ਕੋਈ ??
ਤੇਰੀ ਵਿਆਜ ਤੇ ਚੁੱਕੀ ਹੋਈ ਉਸ ਕਰਜ਼ੇ ਦੀ ਰਕਮ ਨੂੰ
ਖੇਤਾ ਵਿੱਚ ਕੰਮ ਕਰਕੇ ਤੇਰਾ ਬਜੁਰਗ ਬਾਪ ??
ਜੋ ਬਿਨਾ ਕਿਸੇ ਸਹਾਰੇ ਦੇ ਦੋ ਕਦਮ ਨਹੀ ਚੱਲ ਸਕਦਾ
ਜਾਂ ਤੇਰੇ ਨਿੱਕੇ ਨਿੱਕੇ ਮਾਸੁੰਮ ਬੱਚੇ ??
ਖੇਡਣ-ਕੁੱਦਣ ਦੀ ਉਮਰੇ ਬਾਲ ਮਜਦੂਰੀ ਕਰਕੇ
ਜਾਂ ਕਿਸੇ ਦੇ ਘਰਾਂ ਵਿੱਚ ਜੂਠੇ ਬਰਤਨ ਮਾਂਜ ਕੇ
ਸਫਾਈਆਂ ਕਰਕੇ ਜਾ ਖੁਦ ਦੀ ਇਜ਼ਤ ਨੀਲਾਮ ਕਰਕੇ
ਘਰ ਵਿੱਚ ਬੈਠੀ ਤੇਰੀ ਜਵਾਨ ਵਿਧਵਾ ??
----
ਮੈਂ ਅਕਸਰ ਹੀ ਉਸ ਗਰੀਬ ਕਿਸਾਨ ਦਾ
ਕੱਚਾ ਕੋਠਾ ਕਿਸੇ ਬਰਸਾਤ ਨਾਲ ਨਹੀ
ਸਗੋ ਉਸਦੇ ਆਪਣੇ ਹੀ ਹੰਝੁਆਂ ਨਾਲ ਚੋਂਦਾ ਵੇਖਿਆ ਹੈ
ਜੋ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ
ਆਪਣੇ ਹਿੱਸੇ ਆਉਂਦੀ ਕਬਰ ਜਿੰਨੀ ਜਮੀਨ ਨੂੰ
ਆਪਣੇ ਖੂਨ ਪਸੀਨੇ ਨਾਲ ਸਿੰਜਦਾ ਹੈ
ਤੇ ਫਸਲੀ ਬੀਜ ਬੀਜਦਾ ਹੈ ਪਰ ਗਰੀਬੀ ਉੱਗਦੀ ਹੈ
ਗਰੀਬੀ ਕੱਟਦਾ ਹੈ , ਗਰੀਬੀ ਢੋਂਦਾ ਹੈ
ਗਰੀਬੀ ਚਖਦਾ ਹੈ ਤੇ ਗਰੀਬੀ ਵਿੱਚ ਮਰ ਜਾਂਦਾ ਹੈ...
-------
ਤੇਰੀ ਚੁੱਪ ਐਸੇ ਐਸੇ ਸਵਾਲ ਖੜੇ ਕਰਦੀ ਏ
ਜਿਸਦਾ ਜਵਾਬ ਕਿਸੇ ਕਿਤਾਬ ਅੰਦਰ ਨਹੀ
ਤੂੰ ਭਾਵੇਂ ਚੁੱਪ ਹੈ ਪਰ ਤੇਰੀ ਚੁੱਪ
ਅਕਸਰ ਮੇਰੇ ਕੰਨੀ ਗੂੰਜਦੀ ਹੈ
ਤੇ ਮੇਰੇ ਤੋਂ ਜਵਾਬ ਮੰਗਦੀ ਹੈ
ਪਰ ਮੈਂ ਸੋਚਦਾ ਹਾਂ ਕੀ ਕੌਣ ਹੈ
ਤੇਰੇ ਸਵਾਲਾ ਦਾ ਉਤਰਦਾਏ
ਹਰਫਾ ਦਾ ਉਬਾਲੇ ਖਾਂਦਾ ਉਹ ਸਾਗਰ
ਜੋ ਤੇਰੇ ਸਵਾਲਾ ਅੱਗੇ ਠੰਡਾ ਪੈ ਗਿਆ
ਜਾ ਫਿਰ ਮੈਂ ਜੋ ਤੇਰੇ ਸਵਾਲਾ ਦਾ
ਜਵਾਬ ਲੱਭਦੇ ਲੱਭਦੇ ਖੁਦ ਸਵਾਲ ਹੋ ਗਿਆ
ਜਾ ਜਵਾਬ ਦੀ ਪੱਤੀਆਂ ਨਾਲ ਲਹਿਰਾਉਂਦੇ ਉਹ ਪੇੜ
ਜਿਸਦੇ ਸਾਰੇ ਜਵਾਬੀ ਪੱਤੇ ਝੜ ਗਏ
ਪਰ ਤੇਰੇ ਸਵਾਲ ਦਾ ਜਵਾਬ ਨਾ ਦੇ ਪਾਏ
ਤੇਰੀ ਚੁੱਪ ਦਾ ਜਵਾਬ
ਤੇਰੀ ਚੁੱਪ ਅੰਦਰ ਹੀ ਕਿਤੇ ਛੁਪਿਆ ਹੈ
ਜੋ ਤੇਰੀ ਚੁੱਪ ਦਾ ਸ਼ੋਰ ਸੁਨਣ ਨਹੀ ਦੇਂਦਾ
ਬਸ ਤੇਰੀ ਚੁੱਪ ਦਾ ਮਰ ਜਾਣਾ ਹੀ
ਤੇਰੇ ਸਾਰੇ ਸਵਾਲਾ ਦਾ ਜਵਾਬ ਬਣੇਗਾ...
ਅਮਰ ਸੰਘਰ
ਮਾਨਸਾ
ਨੰਬਰ - 9478778844
ਜਦ ਗਰੀਬੀ ਦਾ ਬੋਝ ਕਬਰ ਵਿੱਚ ਵੀ
ਉਸਦਾ ਪਿਛਾ ਨਹੀ ਛੱਡੇਗਾ
ਤੇ ਉਸਦੇ ਪਰਿਵਾਰ ਉੱਤੇ ਬੀਤਦੇ
ਮਾੜੇ ਹਲਾਤ ਬਿਆਨ ਕਰੇਗਾ
ਤੇ ਉਸਦੀ ਕਬਰ ਉਸਨੂੰ ਬਾਰ ਬਾਰ
ਏਹੇ ਸਵਾਲ ਕਰੇਗੀ ਕੀ
ਕਿਵੇਂ ਤੇਰੇ ਬੱਚੇ ਆਪਣਾ ਭੁੱਖਾ ਪੇਟ ਭਰਦੇ ਹੋਣਗੇ ?
ਕਿਵੇਂ ਉਹੋ ਭੁੱਖ ਖਾਂਦੇ ਹੋਣਗੇ ਤੇ ਭੁੱਖ ਹੀ ਹਜ਼ਮ ਕਰਦੇ ਹੋਣਗੇ ?
ਕਿਵੇਂ ਤੇਰਾ ਪਰਿਵਾਰ ਮਜਬੂਰੀਆ ਤੇ ਲਾਹਨਤਾਂ ਦੀ
ਖੇਸੀ ਦੀ ਬੁੱਕਲ ਮਾਰ ਕੋਰੇ ਦੀ ਠੰਡ ਤੋਂ ਬਚਦਾ ਹੋਵੇਗਾ ?
ਕਿਵੇਂ ਸੋਂਦੇ ਹੋਣਗੇ ਉਹੋ ਕੱਚੇ ਘਰ ਦੀ ਚੋਂਦੀ ਹੋਈ ਛੱਤ ਹੇਠਾ
ਇਹ ਡਰ ਲੇਕੇ ਕੀ ਕਦ ਇਸਨੇ ਕਿਸੇ ਤੇਜ ਹਵਾ ਦੇ
ਬੁੱਲੇ ਦੇ ਆਉਣ ਨਾਲ ਗਿਰ ਜਾਣਾ ਹੈ
ਤੇ ਉਹਨਾ ਦੇ ਜਿਉਂਦੇ-ਜੀਅ ਇਸ ਹੇਠਾ ਦਫ਼ਨ ਹੋ ਜਾਣਾ ??
ਤੇ ਕੌਣ ਅਤੇ ਕਿਵੇਂ ਚੁਕਾਵੇਗਾ ਕੋਈ ??
ਤੇਰੀ ਵਿਆਜ ਤੇ ਚੁੱਕੀ ਹੋਈ ਉਸ ਕਰਜ਼ੇ ਦੀ ਰਕਮ ਨੂੰ
ਖੇਤਾ ਵਿੱਚ ਕੰਮ ਕਰਕੇ ਤੇਰਾ ਬਜੁਰਗ ਬਾਪ ??
ਜੋ ਬਿਨਾ ਕਿਸੇ ਸਹਾਰੇ ਦੇ ਦੋ ਕਦਮ ਨਹੀ ਚੱਲ ਸਕਦਾ
ਜਾਂ ਤੇਰੇ ਨਿੱਕੇ ਨਿੱਕੇ ਮਾਸੁੰਮ ਬੱਚੇ ??
ਖੇਡਣ-ਕੁੱਦਣ ਦੀ ਉਮਰੇ ਬਾਲ ਮਜਦੂਰੀ ਕਰਕੇ
ਜਾਂ ਕਿਸੇ ਦੇ ਘਰਾਂ ਵਿੱਚ ਜੂਠੇ ਬਰਤਨ ਮਾਂਜ ਕੇ
ਸਫਾਈਆਂ ਕਰਕੇ ਜਾ ਖੁਦ ਦੀ ਇਜ਼ਤ ਨੀਲਾਮ ਕਰਕੇ
ਘਰ ਵਿੱਚ ਬੈਠੀ ਤੇਰੀ ਜਵਾਨ ਵਿਧਵਾ ??
----
ਮੈਂ ਅਕਸਰ ਹੀ ਉਸ ਗਰੀਬ ਕਿਸਾਨ ਦਾ
ਕੱਚਾ ਕੋਠਾ ਕਿਸੇ ਬਰਸਾਤ ਨਾਲ ਨਹੀ
ਸਗੋ ਉਸਦੇ ਆਪਣੇ ਹੀ ਹੰਝੁਆਂ ਨਾਲ ਚੋਂਦਾ ਵੇਖਿਆ ਹੈ
ਜੋ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ
ਆਪਣੇ ਹਿੱਸੇ ਆਉਂਦੀ ਕਬਰ ਜਿੰਨੀ ਜਮੀਨ ਨੂੰ
ਆਪਣੇ ਖੂਨ ਪਸੀਨੇ ਨਾਲ ਸਿੰਜਦਾ ਹੈ
ਤੇ ਫਸਲੀ ਬੀਜ ਬੀਜਦਾ ਹੈ ਪਰ ਗਰੀਬੀ ਉੱਗਦੀ ਹੈ
ਗਰੀਬੀ ਕੱਟਦਾ ਹੈ , ਗਰੀਬੀ ਢੋਂਦਾ ਹੈ
ਗਰੀਬੀ ਚਖਦਾ ਹੈ ਤੇ ਗਰੀਬੀ ਵਿੱਚ ਮਰ ਜਾਂਦਾ ਹੈ...
-------
ਤੇਰੀ ਚੁੱਪ ਐਸੇ ਐਸੇ ਸਵਾਲ ਖੜੇ ਕਰਦੀ ਏ
ਜਿਸਦਾ ਜਵਾਬ ਕਿਸੇ ਕਿਤਾਬ ਅੰਦਰ ਨਹੀ
ਤੂੰ ਭਾਵੇਂ ਚੁੱਪ ਹੈ ਪਰ ਤੇਰੀ ਚੁੱਪ
ਅਕਸਰ ਮੇਰੇ ਕੰਨੀ ਗੂੰਜਦੀ ਹੈ
ਤੇ ਮੇਰੇ ਤੋਂ ਜਵਾਬ ਮੰਗਦੀ ਹੈ
ਪਰ ਮੈਂ ਸੋਚਦਾ ਹਾਂ ਕੀ ਕੌਣ ਹੈ
ਤੇਰੇ ਸਵਾਲਾ ਦਾ ਉਤਰਦਾਏ
ਹਰਫਾ ਦਾ ਉਬਾਲੇ ਖਾਂਦਾ ਉਹ ਸਾਗਰ
ਜੋ ਤੇਰੇ ਸਵਾਲਾ ਅੱਗੇ ਠੰਡਾ ਪੈ ਗਿਆ
ਜਾ ਫਿਰ ਮੈਂ ਜੋ ਤੇਰੇ ਸਵਾਲਾ ਦਾ
ਜਵਾਬ ਲੱਭਦੇ ਲੱਭਦੇ ਖੁਦ ਸਵਾਲ ਹੋ ਗਿਆ
ਜਾ ਜਵਾਬ ਦੀ ਪੱਤੀਆਂ ਨਾਲ ਲਹਿਰਾਉਂਦੇ ਉਹ ਪੇੜ
ਜਿਸਦੇ ਸਾਰੇ ਜਵਾਬੀ ਪੱਤੇ ਝੜ ਗਏ
ਪਰ ਤੇਰੇ ਸਵਾਲ ਦਾ ਜਵਾਬ ਨਾ ਦੇ ਪਾਏ
ਤੇਰੀ ਚੁੱਪ ਦਾ ਜਵਾਬ
ਤੇਰੀ ਚੁੱਪ ਅੰਦਰ ਹੀ ਕਿਤੇ ਛੁਪਿਆ ਹੈ
ਜੋ ਤੇਰੀ ਚੁੱਪ ਦਾ ਸ਼ੋਰ ਸੁਨਣ ਨਹੀ ਦੇਂਦਾ
ਬਸ ਤੇਰੀ ਚੁੱਪ ਦਾ ਮਰ ਜਾਣਾ ਹੀ
ਤੇਰੇ ਸਾਰੇ ਸਵਾਲਾ ਦਾ ਜਵਾਬ ਬਣੇਗਾ...
ਅਮਰ ਸੰਘਰ
ਮਾਨਸਾ
ਨੰਬਰ - 9478778844


0 comments:
Speak up your mind
Tell us what you're thinking... !