ਮੈਂ ਭਾਰਤ ਦੇਸ਼ ਮਹਾਨ ਹਾਂ
ਕੋਈ ਆਕੇ ਦੱਸੋ ਮੈਨੂੰ
ਮੈਂ ਕਹਿੜੇ ਪਾਸੋ ਮਹਾਨ ਹਾਂ
ਮੈਨੂੰ ਤਾਂ ਕੁਝ ਖਬਰ ਨਹੀ
ਮੈਂ ਤਾਂ ਇਸ ਗੱਲ ਤੋਂ ਅਨਜਾਣ ਹਾਂ
ਮੈਂ ਸਿਰਫ ਮਹਾਨ ਹਾਂ
ਗੀਤਾਂ ਵਿੱਚ ਕਿਤਾਬਾਂ ਵਿੱਚ
ਮੈਂ ਅਸਲ ਚ ਇੱਕ ਸ਼ੁਮਸ਼ਾਨ ਹਾਂ
ਜਿਥੇ ਲਹੂ ਦੀਆ ਨਦੀਆਂ ਵਗਦੀਆਂ ਨੇ
ਜਿਥੇ ਕਦੀ ਧਰਮ ਦੇ ਨਾਂ ਤੇ
ਕਦੀ ਜਾਤ ਦੇ ਨਾਂ ਤੇ
ਕਦੀ ਰਾਜਨੀਤੀ ਦੇ ਨਾਂ ਤੇ
ਤੇ ਕਦੀ ਸਮਾਜ ਦੇ ਨਾਂ ਤੇ
ਮੈਂ ਆਪਣੇ ਹੀ ਨਿਰਦੋਸ਼ਿਆ ਦੀ
ਗਵਾਉਂਦਾ ਪਿਆ ਜਾਣ ਹਾਂ
ਕੋਈ ਆਕੇ ਦੱਸੋ ਮੈਨੂੰ
ਮੈਂ ਕਹਿੜੇ ਪਾਸੋ ਮਹਾਨ ਹਾਂ
ਇੱਕ ਪਾਸੇ ਮੈਨੂੰ ਭਾਰਤ ਮਾਂ ਨੇ ਕਹਿੰਦੇ
ਦੁੱਜੇ ਪਾਸੇ ਮੈਨੂੰ ਲੁੱਟਦੇ ਰਹਿੰਦੇ
ਮੇਰੀ ਹਿੱਕ ਤੇ ਉੱਤੇ ਪੇਕੇ
ਮੇਰੀਆਂ ਮਾਸੁੰਮ ਧੀਆਂ ਦੀ
ਇਜ਼ਤ ਕਰਦੇ ਤਾਰ ਤਾਰ ਨੇ ਰਹਿੰਦੇ
ਇਹ ਸਭ ਕੁਝ ਦੇਖ ਦੇਖ ਕੇ
ਮੈਂ ਹੁੰਦਾ ਪਿਆ ਹੇਰਾਨ ਹਾਂ
ਕੋਈ ਆਕੇ ਦੱਸੋ ਮੈਨੂੰ
ਮੈਂ ਕਹਿੜੇ ਪਾਸੋ ਮਹਾਨ ਹਾਂ
ਇਥੇ ਮਜਦੂਰ ਧੁੱਪਾਂ ਦੇ ਵਿੱਚ ਸੜਦਾ ਹੈ
ਨਾਲੇ ਸ਼ਾਹੂਕਾਰਾਂ ਦੇ ਠੇਡੇ ਜਰਦਾ ਹੈ
ਮਜਬੂਰੀ ਤੇ ਵਿੱਚ ਜੀਂਦਾ ਹੈ
ਤੇ ਮਜਬੂਰੀ ਦੇ ਵਿੱਚ ਮਰਦਾ ਹੈ
ਜਿਥੇ ਕਿਸੇ ਗਰੀਬ ਦੇ ਕੋਲ
ਤਣ ਢਕਣ ਲਈ ਕਪੜਾ ਨਹੀ
ਤੇ ਅਮੀਰ ਆਪਣੇ ਗੁਨਾਹਾਂ ਉੱਤੇ
ਨੋਟਾਂ ਦਾ ਕਰਦਾ ਪਰਦਾ ਹੈ
ਮੈਂ ਸੋਚ ਸੋਚ ਕੇ ਆਪਣੇ ਬਾਰੇ
ਹੁੰਦਾ ਪਿਆ ਪਰੇਸ਼ਾਨ ਹਾਂ
ਕੋਈ ਆਕੇ ਦੱਸੋ ਮੈਨੂੰ
ਮੈਂ ਕਹਿੜੇ ਪਾਸੋ ਮਹਾਨ ਹਾਂ
ਮੈਂ ਗੁਰੂਆਂ ਪੀਰਾਂ ਦੀ ਧਰਤੀ ਸਾਂ
ਅੱਜ ਨੇਤਾਵਾਂ ਦੀ ਜਾਗੀਰ ਹਾਂ
ਕਦੀ ਚਿੜੀ ਸੋਨੇ ਦੀ ਹੁੰਦੀ ਸੀ ਮੈਂ
ਅੱਜ ਕਿਸੇ ਵਿਧਵਾ ਦੇ ਹੱਥ ਦੀ ਲਕੀਰ ਹਾਂ
ਕਦੀ ਧਰਤੀ ਸੀ ਉਪਜਾਊ ਮੇਰੀ
ਅੱਜ ਹੋਈ ਖੰਡਰ ਵਿਰਾਨ ਹਾਂ
ਕੋਈ ਆਕੇ ਦੱਸੋ ਮੈਨੂੰ
ਮੈਂ ਕਹਿੜੇ ਪਾਸੋ ਮਹਾਨ ਹਾਂ...
ਕੋਈ ਆਕੇ ਦੱਸੋ ਮੈਨੂੰ
ਮੈਂ ਕਹਿੜੇ ਪਾਸੋ ਮਹਾਨ ਹਾਂ
ਮੈਨੂੰ ਤਾਂ ਕੁਝ ਖਬਰ ਨਹੀ
ਮੈਂ ਤਾਂ ਇਸ ਗੱਲ ਤੋਂ ਅਨਜਾਣ ਹਾਂ
ਮੈਂ ਸਿਰਫ ਮਹਾਨ ਹਾਂ
ਗੀਤਾਂ ਵਿੱਚ ਕਿਤਾਬਾਂ ਵਿੱਚ
ਮੈਂ ਅਸਲ ਚ ਇੱਕ ਸ਼ੁਮਸ਼ਾਨ ਹਾਂ
ਜਿਥੇ ਲਹੂ ਦੀਆ ਨਦੀਆਂ ਵਗਦੀਆਂ ਨੇ
ਜਿਥੇ ਕਦੀ ਧਰਮ ਦੇ ਨਾਂ ਤੇ
ਕਦੀ ਜਾਤ ਦੇ ਨਾਂ ਤੇ
ਕਦੀ ਰਾਜਨੀਤੀ ਦੇ ਨਾਂ ਤੇ
ਤੇ ਕਦੀ ਸਮਾਜ ਦੇ ਨਾਂ ਤੇ
ਮੈਂ ਆਪਣੇ ਹੀ ਨਿਰਦੋਸ਼ਿਆ ਦੀ
ਗਵਾਉਂਦਾ ਪਿਆ ਜਾਣ ਹਾਂ
ਕੋਈ ਆਕੇ ਦੱਸੋ ਮੈਨੂੰ
ਮੈਂ ਕਹਿੜੇ ਪਾਸੋ ਮਹਾਨ ਹਾਂ
ਇੱਕ ਪਾਸੇ ਮੈਨੂੰ ਭਾਰਤ ਮਾਂ ਨੇ ਕਹਿੰਦੇ
ਦੁੱਜੇ ਪਾਸੇ ਮੈਨੂੰ ਲੁੱਟਦੇ ਰਹਿੰਦੇ
ਮੇਰੀ ਹਿੱਕ ਤੇ ਉੱਤੇ ਪੇਕੇ
ਮੇਰੀਆਂ ਮਾਸੁੰਮ ਧੀਆਂ ਦੀ
ਇਜ਼ਤ ਕਰਦੇ ਤਾਰ ਤਾਰ ਨੇ ਰਹਿੰਦੇ
ਇਹ ਸਭ ਕੁਝ ਦੇਖ ਦੇਖ ਕੇ
ਮੈਂ ਹੁੰਦਾ ਪਿਆ ਹੇਰਾਨ ਹਾਂ
ਕੋਈ ਆਕੇ ਦੱਸੋ ਮੈਨੂੰ
ਮੈਂ ਕਹਿੜੇ ਪਾਸੋ ਮਹਾਨ ਹਾਂ
ਇਥੇ ਮਜਦੂਰ ਧੁੱਪਾਂ ਦੇ ਵਿੱਚ ਸੜਦਾ ਹੈ
ਨਾਲੇ ਸ਼ਾਹੂਕਾਰਾਂ ਦੇ ਠੇਡੇ ਜਰਦਾ ਹੈ
ਮਜਬੂਰੀ ਤੇ ਵਿੱਚ ਜੀਂਦਾ ਹੈ
ਤੇ ਮਜਬੂਰੀ ਦੇ ਵਿੱਚ ਮਰਦਾ ਹੈ
ਜਿਥੇ ਕਿਸੇ ਗਰੀਬ ਦੇ ਕੋਲ
ਤਣ ਢਕਣ ਲਈ ਕਪੜਾ ਨਹੀ
ਤੇ ਅਮੀਰ ਆਪਣੇ ਗੁਨਾਹਾਂ ਉੱਤੇ
ਨੋਟਾਂ ਦਾ ਕਰਦਾ ਪਰਦਾ ਹੈ
ਮੈਂ ਸੋਚ ਸੋਚ ਕੇ ਆਪਣੇ ਬਾਰੇ
ਹੁੰਦਾ ਪਿਆ ਪਰੇਸ਼ਾਨ ਹਾਂ
ਕੋਈ ਆਕੇ ਦੱਸੋ ਮੈਨੂੰ
ਮੈਂ ਕਹਿੜੇ ਪਾਸੋ ਮਹਾਨ ਹਾਂ
ਮੈਂ ਗੁਰੂਆਂ ਪੀਰਾਂ ਦੀ ਧਰਤੀ ਸਾਂ
ਅੱਜ ਨੇਤਾਵਾਂ ਦੀ ਜਾਗੀਰ ਹਾਂ
ਕਦੀ ਚਿੜੀ ਸੋਨੇ ਦੀ ਹੁੰਦੀ ਸੀ ਮੈਂ
ਅੱਜ ਕਿਸੇ ਵਿਧਵਾ ਦੇ ਹੱਥ ਦੀ ਲਕੀਰ ਹਾਂ
ਕਦੀ ਧਰਤੀ ਸੀ ਉਪਜਾਊ ਮੇਰੀ
ਅੱਜ ਹੋਈ ਖੰਡਰ ਵਿਰਾਨ ਹਾਂ
ਕੋਈ ਆਕੇ ਦੱਸੋ ਮੈਨੂੰ
ਮੈਂ ਕਹਿੜੇ ਪਾਸੋ ਮਹਾਨ ਹਾਂ...
----
ਯਾਦ ਹੈ ਹਾਲੇ ਤੱਕ ਉਸਦੀ ਸਕਾਈਪ ਤੇ
ਆਈ ਉਹ ਵੀਡੀਓ ਕਾਲ ਮੈਨੂੰ
ਜੋ ਅਕਸਰ ਹੀ ਨਾਲ ਮੇਰੇ
ਫੇਸਬੁਕ ਤੇ ਗੱਲਾਂ ਕਰਦੀ ਸੀ
ਬੜੀ ਉਤਸੁਕਤਾ ਨਾਲ ਜਦ
ਕਾਲ ਮੈਂ ਉਸਦੀ ਰਸੀਵ ਕੀਤੀ
ਥੋੜਾ ਵਾਲਾਂ ਨੂੰ ਸਵਾਰਦੇ ਹੋਏ
ਆਪਣੀ ਸੂਰਤ ਜਰਾ
ਕੈਮਰੇ ਦੇ ਕਰੀਬ ਕੀਤੀ
ਜਦ ਮੈਂ ਦੇਖਿਆ ਆਪਣੇ
ਕੰਪਿਊਟਰ ਦੀ ਸਕਰੀਨ ਨੂੰ
ਤਾਂ ਉਸ ਉਪਰ ਘੁੱਪ ਹਨੇਰ ਛਾਇਆ ਸੀ
ਲੱਗਦਾ ਉਸ ਸੰਗਾ-ਮਾਰੀ ਨੇ
ਆਪਣੇ ਕੈਮਰੇ ਉਪਰ
ਹੱਥ ਦਾ ਪਰਦਾ ਪਾਇਆ ਸੀ
ਉਸਨੂੰ ਇੱਕ ਨਜ਼ਰ ਮੈਂ ਤੱਕਣੇ ਨੂੰ
ਹਾਲੇ ਅੰਦਰੋ-ਅੰਦਰੀ ਚਾਹਿਆ ਸੀ
ਪਤਾ ਨੀ ਖੋਰੇ ਕਿੰਝ ਉਸਨੂੰ
ਮੇਰੀ ਇਸ ਚਾਹਤ ਦੀ ਖਬਰ ਹੋਈ
ਜਿਵੇਂ ਮੈਂ ਉਸਦੇ ਲਈ ਬੇਸਬਰ ਹੋਇਆ
ਉਹ ਮੇਰੇ ਲਈ ਬੇਸਬਰ ਹੋਈ
ਹਾਲੇ ਮੈਂ ਕੁਝ ਵੀ ਉਸਨੂੰ ਕਹਿੰਦਾ
ਕੀ ਉਸਨੇ ਸ਼ਰਮ ਦਾ ਪਰਦਾ ਗਿਰਾਇਆ
ਤੇ ਆਪਣਾ ਮਾਸੁੰਮ ਜਿਹਾ ਚਹਿਰਾ
ਆਪਣੇ ਕੈਮਰੇ ਵੱਲ ਘੁੰਮਾਇਆ
ਜਦ ਪਹਿਲੀ ਨਜ਼ਰ ਮੈਂ ਉਸਨੂੰ ਤੱਕਿਆ
ਤਾਂ ਤੱਕਦਾ ਹੀ ਰਿਹ ਗਿਆ
ਸ਼ਰਮ 'ਚ' ਝੁੱਕੀਆਂ ਉਸਦੀਆਂ ਅੱਖਾਂ ਨੂੰ
ਉਸਦੇ ਖਿਲਰੇ ਹੋਏ ਵਾਲਾਂ ਨੂੰ
ਤੇ ਖੇਸੀ ਦੀ ਬੁੱਕਲ 'ਚ'
ਢਕੇ ਹੋਏ ਉਸਦੇ ਚਹਿਰੇ ਨੂੰ
ਉਸਦੇ ਕੈਮਰੇ ਵਿੱਚ ਨਜ਼ਰ ਆਉਂਦੇ
ਉਸਦੇ ਕਮਰੇ ਦੇ ਘੇਰੇ ਨੂੰ
ਉਸਦੇ ਕਮਰੇ ਦੀ ਹਰ ਚੀਜ਼ ਹੀ
ਵਿਖਰੀ ਹੋਈ ਸੀ
ਜਿਵੇਂ ਮੈਂ ਦੇਖਿਆ ਸੀ ਉਸਨੂੰ ਫੇਸਬੁਕ ਤੇ
ਉਹ ਤਾਂ ਉਸਦੇ ਨਾਲੋਂ ਵੀ ਨਿਖਰੀ ਹੋਈ ਸੀ
ਉਸਦੇ ਬੁੱਲਾਂ ਉੱਤੇ ਚੁੱਪ ਸੀ ਛਾਈ
ਤੇ ਮੇਰੇ ਤੋਂ ਨਜ਼ਰ ਚੁਰਾਉਂਦੀ ਰਹੀ
ਮੈਂ ਵੇਖ ਕੇ ਉਸਨੂੰ ਹੱਸਦਾ ਰਿਹਾ
ਉਹ ਨੀਵੀ ਪਾ ਮੁਸਕਰਾਉਂਦੀ ਰਹੀ
ਕਦੀ ਉਹ ਕੰਧ ਤੇ ਟੰਗੀ ਘੜੀ ਵੇਖਦੀ
ਕਦੀ ਬੁਹ੍ਹੇ ਵਲ ਦੇਖ ਘਬਰਾਉਂਦੀ ਰਹੀ
ਉਸਨੇ ਵੀ ਆਪਣੀ ਚੁੱਪ ਨਾ ਤੋੜੀ
ਤੇ ਮੈਂ ਵੀ ਤਾਂ ਕੋਈ ਗੱਲ ਨਾ ਤੋਰੀ
ਇੰਨੇ ਵਿੱਚ ਕਿਸੇ ਦੇ ਕਮਰੇ ਵਲ ਆਉਣ ਦੀ
ਉਸਨੂੰ ਅਵਾਜ਼ ਜਹੀ ਆਈ
ਤੇ ਡਰਦੀ ਮਾਰੀ ਉਹ ਘਬਰਾਈ
ਫਿਰ ਨਾ ਉਸਨੇ ਓਕੇ ਕਿਹਾ ਨਾ ਬਾਏ ਕਿਹਾ
ਬਸ ਕਾਲ ਕੱਟਕੇ ਚਲੀ ਗਈ
ਉਸਦੇ ਮੰਗਰੋ ਚੁੱਪ ਦੀ ਅੱਗ
ਮੇਰੇ ਅੰਦਰ ਕਈ ਘੰਟਿਆ ਤੱਕ ਬਲੀ ਰਹੀ
ਮੈਂ ਫੇਸਬੁਕ ਜਾਕੇ ਵੇਖਿਆ ਉਸਨੂੰ
ਤਾਂ ਉਸਨੇ ਮੈਨੂੰ ਬਲੋਕ ਕੀਤਾ ਹੋਇਆ ਸੀ
ਖੋਰੇ ਮੇਰੇ ਤੋਂ ਸੀ ਕੋਈ ਗਲਤੀ ਹੋਈ
ਖਬਰੇ ਉਸਨੂੰ ਹੀ ਕੁਝ ਹੋਇਆ ਸੀ
ਮੈਂ ਅੱਜ ਤੱਕ ਮੈਨੂੰ ਬਲੋਕ ਕਰਨ ਦੀ
ਵਜਹਾ ਟੋਲਦਾ ਰਹਿੰਦਾ ਹਾਂ
ਕਦੀ ਫੇਸਬੁਕ ਤੇ ਕਦੀ ਸਕਾਈਪ ਤੇ
ਉਸਨੂੰ ਫਰੋਲਦਾ ਰਹਿੰਦਾ ਹਾਂ....
ਆਈ ਉਹ ਵੀਡੀਓ ਕਾਲ ਮੈਨੂੰ
ਜੋ ਅਕਸਰ ਹੀ ਨਾਲ ਮੇਰੇ
ਫੇਸਬੁਕ ਤੇ ਗੱਲਾਂ ਕਰਦੀ ਸੀ
ਬੜੀ ਉਤਸੁਕਤਾ ਨਾਲ ਜਦ
ਕਾਲ ਮੈਂ ਉਸਦੀ ਰਸੀਵ ਕੀਤੀ
ਥੋੜਾ ਵਾਲਾਂ ਨੂੰ ਸਵਾਰਦੇ ਹੋਏ
ਆਪਣੀ ਸੂਰਤ ਜਰਾ
ਕੈਮਰੇ ਦੇ ਕਰੀਬ ਕੀਤੀ
ਜਦ ਮੈਂ ਦੇਖਿਆ ਆਪਣੇ
ਕੰਪਿਊਟਰ ਦੀ ਸਕਰੀਨ ਨੂੰ
ਤਾਂ ਉਸ ਉਪਰ ਘੁੱਪ ਹਨੇਰ ਛਾਇਆ ਸੀ
ਲੱਗਦਾ ਉਸ ਸੰਗਾ-ਮਾਰੀ ਨੇ
ਆਪਣੇ ਕੈਮਰੇ ਉਪਰ
ਹੱਥ ਦਾ ਪਰਦਾ ਪਾਇਆ ਸੀ
ਉਸਨੂੰ ਇੱਕ ਨਜ਼ਰ ਮੈਂ ਤੱਕਣੇ ਨੂੰ
ਹਾਲੇ ਅੰਦਰੋ-ਅੰਦਰੀ ਚਾਹਿਆ ਸੀ
ਪਤਾ ਨੀ ਖੋਰੇ ਕਿੰਝ ਉਸਨੂੰ
ਮੇਰੀ ਇਸ ਚਾਹਤ ਦੀ ਖਬਰ ਹੋਈ
ਜਿਵੇਂ ਮੈਂ ਉਸਦੇ ਲਈ ਬੇਸਬਰ ਹੋਇਆ
ਉਹ ਮੇਰੇ ਲਈ ਬੇਸਬਰ ਹੋਈ
ਹਾਲੇ ਮੈਂ ਕੁਝ ਵੀ ਉਸਨੂੰ ਕਹਿੰਦਾ
ਕੀ ਉਸਨੇ ਸ਼ਰਮ ਦਾ ਪਰਦਾ ਗਿਰਾਇਆ
ਤੇ ਆਪਣਾ ਮਾਸੁੰਮ ਜਿਹਾ ਚਹਿਰਾ
ਆਪਣੇ ਕੈਮਰੇ ਵੱਲ ਘੁੰਮਾਇਆ
ਜਦ ਪਹਿਲੀ ਨਜ਼ਰ ਮੈਂ ਉਸਨੂੰ ਤੱਕਿਆ
ਤਾਂ ਤੱਕਦਾ ਹੀ ਰਿਹ ਗਿਆ
ਸ਼ਰਮ 'ਚ' ਝੁੱਕੀਆਂ ਉਸਦੀਆਂ ਅੱਖਾਂ ਨੂੰ
ਉਸਦੇ ਖਿਲਰੇ ਹੋਏ ਵਾਲਾਂ ਨੂੰ
ਤੇ ਖੇਸੀ ਦੀ ਬੁੱਕਲ 'ਚ'
ਢਕੇ ਹੋਏ ਉਸਦੇ ਚਹਿਰੇ ਨੂੰ
ਉਸਦੇ ਕੈਮਰੇ ਵਿੱਚ ਨਜ਼ਰ ਆਉਂਦੇ
ਉਸਦੇ ਕਮਰੇ ਦੇ ਘੇਰੇ ਨੂੰ
ਉਸਦੇ ਕਮਰੇ ਦੀ ਹਰ ਚੀਜ਼ ਹੀ
ਵਿਖਰੀ ਹੋਈ ਸੀ
ਜਿਵੇਂ ਮੈਂ ਦੇਖਿਆ ਸੀ ਉਸਨੂੰ ਫੇਸਬੁਕ ਤੇ
ਉਹ ਤਾਂ ਉਸਦੇ ਨਾਲੋਂ ਵੀ ਨਿਖਰੀ ਹੋਈ ਸੀ
ਉਸਦੇ ਬੁੱਲਾਂ ਉੱਤੇ ਚੁੱਪ ਸੀ ਛਾਈ
ਤੇ ਮੇਰੇ ਤੋਂ ਨਜ਼ਰ ਚੁਰਾਉਂਦੀ ਰਹੀ
ਮੈਂ ਵੇਖ ਕੇ ਉਸਨੂੰ ਹੱਸਦਾ ਰਿਹਾ
ਉਹ ਨੀਵੀ ਪਾ ਮੁਸਕਰਾਉਂਦੀ ਰਹੀ
ਕਦੀ ਉਹ ਕੰਧ ਤੇ ਟੰਗੀ ਘੜੀ ਵੇਖਦੀ
ਕਦੀ ਬੁਹ੍ਹੇ ਵਲ ਦੇਖ ਘਬਰਾਉਂਦੀ ਰਹੀ
ਉਸਨੇ ਵੀ ਆਪਣੀ ਚੁੱਪ ਨਾ ਤੋੜੀ
ਤੇ ਮੈਂ ਵੀ ਤਾਂ ਕੋਈ ਗੱਲ ਨਾ ਤੋਰੀ
ਇੰਨੇ ਵਿੱਚ ਕਿਸੇ ਦੇ ਕਮਰੇ ਵਲ ਆਉਣ ਦੀ
ਉਸਨੂੰ ਅਵਾਜ਼ ਜਹੀ ਆਈ
ਤੇ ਡਰਦੀ ਮਾਰੀ ਉਹ ਘਬਰਾਈ
ਫਿਰ ਨਾ ਉਸਨੇ ਓਕੇ ਕਿਹਾ ਨਾ ਬਾਏ ਕਿਹਾ
ਬਸ ਕਾਲ ਕੱਟਕੇ ਚਲੀ ਗਈ
ਉਸਦੇ ਮੰਗਰੋ ਚੁੱਪ ਦੀ ਅੱਗ
ਮੇਰੇ ਅੰਦਰ ਕਈ ਘੰਟਿਆ ਤੱਕ ਬਲੀ ਰਹੀ
ਮੈਂ ਫੇਸਬੁਕ ਜਾਕੇ ਵੇਖਿਆ ਉਸਨੂੰ
ਤਾਂ ਉਸਨੇ ਮੈਨੂੰ ਬਲੋਕ ਕੀਤਾ ਹੋਇਆ ਸੀ
ਖੋਰੇ ਮੇਰੇ ਤੋਂ ਸੀ ਕੋਈ ਗਲਤੀ ਹੋਈ
ਖਬਰੇ ਉਸਨੂੰ ਹੀ ਕੁਝ ਹੋਇਆ ਸੀ
ਮੈਂ ਅੱਜ ਤੱਕ ਮੈਨੂੰ ਬਲੋਕ ਕਰਨ ਦੀ
ਵਜਹਾ ਟੋਲਦਾ ਰਹਿੰਦਾ ਹਾਂ
ਕਦੀ ਫੇਸਬੁਕ ਤੇ ਕਦੀ ਸਕਾਈਪ ਤੇ
ਉਸਨੂੰ ਫਰੋਲਦਾ ਰਹਿੰਦਾ ਹਾਂ....
---
ਅੱਜ ਓਸਨੇ ਮੈਨੂੰ ਕਿਹਾ
ਮੈਨੂੰ ਸਮਝ ਲੈ ਤੂੰ
ਤੇ ਮੇਰਾ ਜਵਾਬ ਸੀ
ਕੀ ਚੱਲ ਮੇਰੀ ਸਮਝ ਬਣਜਾ
ਮੈਂ ਤੈਨੂੰ ਸਮਝ ਲਵਾਂਗਾ
ਫਿਰ ਓਸਨੇ ਕਿਹਾ
ਤੂੰ ਬੇਪਰਵਾਹ ਜਿੰਦਗੀ ਜੀ ਆਪਣੀ
ਮੈਂ ਓਸਨੂੰ ਦੁਬਾਰਾ ਕਿਹਾ
ਚੱਲ ਤੂੰ ਮੇਰੀ ਜਿੰਦਗੀ ਬਣ
ਮੈਂ ਤੈਨੂੰ ਆਪੇ ਜੀ ਲਾਵਾਂ ਗਾ
ਇੰਨਾ ਸਵਾਲਾਂ ਜਵਾਬਾਂ ਵਿੱਚ
ਕਦ ਸ਼ਾਮ ਤੋਂ ਰਾਤ ਹੋਈ
ਕੁੱਝ ਵੀ ਪਤਾ ਹੀ ਨਾ ਲੱਗਾ
ਪਤਾ ਨਹੀ ਖੋਰੇ ਕਿਸ ਦਰਦ ਦੀ
ਗਹਿਰਾਈ 'ਚੋਂ' ਓਹ ਸਵਾਲ ਲੇਕੇ ਆਈ
ਕੀ ਜਵਾਬ ਦਿੰਦੇ ਦਿੰਦੇ
ਕਦ ਹੰਝੂਆਂ ਦੀ ਬਰਸਾਤ ਹੋ ਗਈ
ਕੁੱਝ ਵੀ ਪਤਾ ਹੀ ਨਾ ਲੱਗਾ
ਬਸ ਗੱਲਾਂ ਦਾ ਸਿਲਸਿਲਾ
ਐਵੇਂ ਹੀ ਚਲਦਾ ਰਿਹਾ
ਪਿਆਰ ਦਾ ਸਤਿਕਾਰ ਦਾ
ਰੁਸਵਾਈ ਦਾ ਇਜਹਾਰ ਦਾ
ਤੇ ਗੱਲਾਂ ਗੱਲਾਂ ਵਿੱਚ
ਉਸਨੇ ਖੁਦ ਨੂੰ ਮੇਰੇ ਸਾਹਮਣੇ
ਇੰਝ ਖੋਲ ਕੇ ਰੱਖ ਦਿਤਾ
ਜਿਵੇਂ ਮੈਨੂੰ ਕਹਿਣਾ ਚਾਹੁੰਦੀ ਹੋਵੇ
ਕੀ ਉਤਰ ਕੇ ਦੇਖ ਮੇਰੀ ਗਹਿਰਾਈ ਅੰਦਰ
ਮੈਂ ਵਿਖਰੀ ਹੋਈ ਹਾਂ ਮੈਂ ਖਿਲਰੀ ਹੋਈ ਹਾਂ
ਸੰਭਾਲ ਲੈ ਮੈਨੂੰ ਸੰਭਾਲ ਲੈ
ਮੈਂ ਵੀ ਤਾਂ ਇਹੀ ਚਾਹੁੰਦਾ ਸੀ
ਕੀ ਗੂੰਦ ਲਵਾਂ ਕੋਈ ਡੋਰੀ
ਉਸਦੇ ਪਿਆਰ ਦੀ, ਜਜਬਾਤਾਂ ਦੀ
ਉਸਦੀਆਂ ਰੀਝਾ ਦੀ ਸਤਿਕਾਰ ਦੀ
ਤੇ ਪਹਿਣ ਉਸਨੂੰ ਆਪਣੇ ਗਲ ਸਜਾ ਲਵਾਂ
ਹੱਥ ਥਾਮ ਲਵਾਂ ਉਸ ਦਰਦਾਂ-ਮਾਰੀ ਦਾ
ਤੇ ਉਸਨੂੰ ਆਪਣਾ ਮੀਤ ਬਣਾ ਲਵਾਂ
ਮੈਂ ਹਾਲੇ ਕੁੱਝ ਸੋਚ ਹੀ ਰਿਹਾ ਸੀ
ਕੀ ਉਸਨੇ ਰੂਹਾਂ ਦਾ ਜਿਕਰ ਕੀਤਾ
ਜਿਵੇਂ ਉਹ ਮੇਰੇ ਨਾਲ ਕੋਈ ਰੂਹਾਂ ਦੀ
ਸਾਂਝ ਪਾਉਣਾ ਚਾਹੁੰਦੀ ਹੋਵੇ
ਫਿਰ ਉਸ ਦਰਦਾਂ-ਮਾਰੀ ਨੇ ਮੇਰਾ ਹੱਥ ਫੜ
ਮੇਰਾ ਫਿਕਰ ਕੀਤਾ ਜਿਵੇਂ ਮੈਨੂੰ ਸੰਭਾਲਣ
ਲਈ ਮੇਰੇ ਨਾਲ ਨਿਭਾਉਣਾ ਚਾਹੁੰਦੀ ਹੋਵੇ
ਕੁੱਝ ਮੈਂ ਉਸਦੀਆਂ ਸੁਣਦਾ ਰਿਹਾ
ਤੇ ਕੁੱਝ ਆਪਣੀਆਂ ਉਸਨੂੰ ਸੁਣਾਉਂਦਾ ਰਿਹਾ
ਥੋੜਾ ਉਹ ਮੇਰੇ ਲਈ ਰੋਂਦੀ ਰਹੀ
ਤੇ ਥੋੜਾ ਮੈਂ ਉਸ ਲਈ ਹੰਝੂ ਵਹਾਉਂਦਾ ਰਿਹਾ
ਅੱਗੇ ਹੋਰ ਗੱਲ ਕਰਨ ਦੀ ਮੇਰੇ 'ਚ' ਹਿਮੰਤ ਨਾ ਰਹੀ
ਤੇ ਮੈਂ ਆਪਣੀ ਆਈ ਡੀ ਲੋਗਆਉਟ ਕਰ
ਡੂੰਘੀਆ ਸੋਚਾਂ ਵਿੱਚ ਪੈ ਗਿਆ...
ਮੈਨੂੰ ਸਮਝ ਲੈ ਤੂੰ
ਤੇ ਮੇਰਾ ਜਵਾਬ ਸੀ
ਕੀ ਚੱਲ ਮੇਰੀ ਸਮਝ ਬਣਜਾ
ਮੈਂ ਤੈਨੂੰ ਸਮਝ ਲਵਾਂਗਾ
ਫਿਰ ਓਸਨੇ ਕਿਹਾ
ਤੂੰ ਬੇਪਰਵਾਹ ਜਿੰਦਗੀ ਜੀ ਆਪਣੀ
ਮੈਂ ਓਸਨੂੰ ਦੁਬਾਰਾ ਕਿਹਾ
ਚੱਲ ਤੂੰ ਮੇਰੀ ਜਿੰਦਗੀ ਬਣ
ਮੈਂ ਤੈਨੂੰ ਆਪੇ ਜੀ ਲਾਵਾਂ ਗਾ
ਇੰਨਾ ਸਵਾਲਾਂ ਜਵਾਬਾਂ ਵਿੱਚ
ਕਦ ਸ਼ਾਮ ਤੋਂ ਰਾਤ ਹੋਈ
ਕੁੱਝ ਵੀ ਪਤਾ ਹੀ ਨਾ ਲੱਗਾ
ਪਤਾ ਨਹੀ ਖੋਰੇ ਕਿਸ ਦਰਦ ਦੀ
ਗਹਿਰਾਈ 'ਚੋਂ' ਓਹ ਸਵਾਲ ਲੇਕੇ ਆਈ
ਕੀ ਜਵਾਬ ਦਿੰਦੇ ਦਿੰਦੇ
ਕਦ ਹੰਝੂਆਂ ਦੀ ਬਰਸਾਤ ਹੋ ਗਈ
ਕੁੱਝ ਵੀ ਪਤਾ ਹੀ ਨਾ ਲੱਗਾ
ਬਸ ਗੱਲਾਂ ਦਾ ਸਿਲਸਿਲਾ
ਐਵੇਂ ਹੀ ਚਲਦਾ ਰਿਹਾ
ਪਿਆਰ ਦਾ ਸਤਿਕਾਰ ਦਾ
ਰੁਸਵਾਈ ਦਾ ਇਜਹਾਰ ਦਾ
ਤੇ ਗੱਲਾਂ ਗੱਲਾਂ ਵਿੱਚ
ਉਸਨੇ ਖੁਦ ਨੂੰ ਮੇਰੇ ਸਾਹਮਣੇ
ਇੰਝ ਖੋਲ ਕੇ ਰੱਖ ਦਿਤਾ
ਜਿਵੇਂ ਮੈਨੂੰ ਕਹਿਣਾ ਚਾਹੁੰਦੀ ਹੋਵੇ
ਕੀ ਉਤਰ ਕੇ ਦੇਖ ਮੇਰੀ ਗਹਿਰਾਈ ਅੰਦਰ
ਮੈਂ ਵਿਖਰੀ ਹੋਈ ਹਾਂ ਮੈਂ ਖਿਲਰੀ ਹੋਈ ਹਾਂ
ਸੰਭਾਲ ਲੈ ਮੈਨੂੰ ਸੰਭਾਲ ਲੈ
ਮੈਂ ਵੀ ਤਾਂ ਇਹੀ ਚਾਹੁੰਦਾ ਸੀ
ਕੀ ਗੂੰਦ ਲਵਾਂ ਕੋਈ ਡੋਰੀ
ਉਸਦੇ ਪਿਆਰ ਦੀ, ਜਜਬਾਤਾਂ ਦੀ
ਉਸਦੀਆਂ ਰੀਝਾ ਦੀ ਸਤਿਕਾਰ ਦੀ
ਤੇ ਪਹਿਣ ਉਸਨੂੰ ਆਪਣੇ ਗਲ ਸਜਾ ਲਵਾਂ
ਹੱਥ ਥਾਮ ਲਵਾਂ ਉਸ ਦਰਦਾਂ-ਮਾਰੀ ਦਾ
ਤੇ ਉਸਨੂੰ ਆਪਣਾ ਮੀਤ ਬਣਾ ਲਵਾਂ
ਮੈਂ ਹਾਲੇ ਕੁੱਝ ਸੋਚ ਹੀ ਰਿਹਾ ਸੀ
ਕੀ ਉਸਨੇ ਰੂਹਾਂ ਦਾ ਜਿਕਰ ਕੀਤਾ
ਜਿਵੇਂ ਉਹ ਮੇਰੇ ਨਾਲ ਕੋਈ ਰੂਹਾਂ ਦੀ
ਸਾਂਝ ਪਾਉਣਾ ਚਾਹੁੰਦੀ ਹੋਵੇ
ਫਿਰ ਉਸ ਦਰਦਾਂ-ਮਾਰੀ ਨੇ ਮੇਰਾ ਹੱਥ ਫੜ
ਮੇਰਾ ਫਿਕਰ ਕੀਤਾ ਜਿਵੇਂ ਮੈਨੂੰ ਸੰਭਾਲਣ
ਲਈ ਮੇਰੇ ਨਾਲ ਨਿਭਾਉਣਾ ਚਾਹੁੰਦੀ ਹੋਵੇ
ਕੁੱਝ ਮੈਂ ਉਸਦੀਆਂ ਸੁਣਦਾ ਰਿਹਾ
ਤੇ ਕੁੱਝ ਆਪਣੀਆਂ ਉਸਨੂੰ ਸੁਣਾਉਂਦਾ ਰਿਹਾ
ਥੋੜਾ ਉਹ ਮੇਰੇ ਲਈ ਰੋਂਦੀ ਰਹੀ
ਤੇ ਥੋੜਾ ਮੈਂ ਉਸ ਲਈ ਹੰਝੂ ਵਹਾਉਂਦਾ ਰਿਹਾ
ਅੱਗੇ ਹੋਰ ਗੱਲ ਕਰਨ ਦੀ ਮੇਰੇ 'ਚ' ਹਿਮੰਤ ਨਾ ਰਹੀ
ਤੇ ਮੈਂ ਆਪਣੀ ਆਈ ਡੀ ਲੋਗਆਉਟ ਕਰ
ਡੂੰਘੀਆ ਸੋਚਾਂ ਵਿੱਚ ਪੈ ਗਿਆ...
ਅਮਰ ਸੰਘਰ
ਮਾਨਸਾ
ਨੰਬਰ-9478778844
ਮਾਨਸਾ
ਨੰਬਰ-9478778844


0 comments:
Speak up your mind
Tell us what you're thinking... !