ਬਾਬਿਆਂ ਦੀ ਅੱਜ ਕੱਲ੍ਹ, ਫੁੱਲ ਹੈ ਚੜ੍ਹਾਈ
ਡੱਕਾ ਨੀ ਵੀ ਤੋੜਨਾ, ਫੁੱਲ ਹੈ ਕਮਾਈ
ਬਾਬਿਆਂ ਦੀ………………………………
ਲਾਲ ਬੱਤੀ ਵਾਲੀ, ਗੱਡੀ ਹੈ ਥੱਲੇ॥
ਸੈਂਟਰ ਵੀ ਤੱਕ, ਅਪ੍ਰੋਚ ਹੈ ਚੱਲੇ
ਚਿਹਰੇ ਨੇ ਨੂਰਾਨੀ, ਪਰ ਅੰਦਰੋ ਕਸਾਈ
ਬਾਬਿਆਂ ਦੀ………………………………
ਪਿੰਡ ਵਿੱਚੋਂ ਕੁੜੀ ਵੀ, ਭਜਾ ਕੇ ਲੈ ਗਿਆ
ਬਾਹਰ ਜਾ ਕੇ, ਲੰਗਰ ਵੀ ਲਾ ਕੇ ਬਹਿ ਗਿਆ
ਸੀ.ਬੀ.ਆਈ. ਨੇ, ਪਿੱਛੇ ਜਾਂਚ ਵੀ ਲਾਈ
ਬਾਬਿਆਂ ਦੀ………………………………
ਕਰਦੇ ਨੇ ਨਸ਼ੇ, ਨਾਲੇ ਦੇਹ ਦਾ ਵਪਾਰ
ਕਈਆਂ ਦੇ ਤਾਂ ਲੁੱਟ ,ਖਾ ਗਏ ਘਰ ਵਾਰ
ਭੋਲੀ ਭਾਲੀ ਜਨਤਾ, ਜਾਂਦੇ ਹੱਥਾਂ ਤੇ ਨੱਚਾਈ
ਬਾਬਿਆਂ ਦੀ………………………………
ਹੱਥੋ-ਹੱਥੀ ਜਾਂਦੇ ਇਹ ਬੇ-ਔਲਾਦਿਆਂ ਨੂੰ, ਮੁੰਡੇ ਵੀ ਵੰਡੀ
ਕਿਸੇ ਨਾ ਕਿਸੇ ਪਾਰਟੀ ਦੀ ਰੱਖਦੇ, ਉੱਚੀ ਇਹ ਝੰਡੀ
‘ਬੁੱਕਣਵਾਲੀਆ’ਆਪਣੀ ਇਹ ਚੱਕੀ ਜਾਂਦੇ ਨੇ ਚਲਾਈ
ਬਾਬਿਆਂ ਦੀ………………………………
ਨਾਇਬ ਬੁੱਕਣਵਾਲ
ਪਿੰਡ : ਬੁੱਕਣਵਾਲ
ਤਹਿ-ਡਾਕਘਰ: ਮਾਲੇਰਕੋਟਲਾ
ਜ਼ਿਲ੍ਹਾ : ਸੰਗਰੂਰ
ਮੋਬਾਇਲ ਨੰ. 9417661708


0 comments:
Speak up your mind
Tell us what you're thinking... !