ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਕਿਤਾਬੀ ਆਂਕੜਿਆਂ ਅਨੁਸਾਰ ਅਸੀਂ ਸਿੱਖਿਆ ਦੇ ਖੇਤਰ ਵਿਚ ਬਹੁਤ ਅੱਗੇ ਜਾ ਰਹੇ ਹਾਂ।6 ਤੋਂ 14 ਸਾਲ ਦੀ ੳਮੁਰ ਦੇ ਬੱਚਿਆਂ ਦੇ ਸਰਵੇ ਕਰਵਾਏ ਜਾ ਰਹੇ ਹਨ, ਕੋਈ ਵੀ ਸਿੱਖਿਆ ਤੋਂ ਵਿਹੂਨਾ ਨਹੀਂ ਰਿਹਾ।ਪਰ ਸੱਚਾਈ ਇਸ ਤੋਂ ਬਹੁਤ ਪਰੇ ਹੈ।ਅਸਲ ਵਿਚ ਜੇ ਅਸੀਂ ਮਾਸਟਰਾਂ ਤੋਂ ਕੰਨ ਪਟਵਾਏ ਹਨ ਤਾਂ ਅੱਜ ਆਪਣੇ ਪੈਰਾਂ ਤੇ ਖੜੇ ਵੀ ਹਾਂ।ਆਏ ਦਿਨ ਸਿੱਖਿਆ ਵਿਚ ਨਵੇਂ-ਨਵੇਂ ਤਜ਼ਰਬੇ ਕੀਤੇ ਜਾ ਰਹੇ ਹਨ।“ਸਿੱਖਿਆ ਵਿਚਾਰੀ ਤਜ਼ਰਬਿਆਂ ਦੀ ਮਾਰੀ” ਬਣ ਕੇ ਰਹਿ ਗਈ ਹੈ।ਸਿੱਖਿਆ ਵਿਚ ਵੱਧ ਰਹੇ ਨਿਘਾਰ ਦੇ ਕਈ ਕਾਰਨ ਹਨ।
ਸਜ਼ਾ ਦੀ ਮਨਾਹੀ-
ਮੈਂ ਵੀ ਸਜ਼ਾ ਦੇ ਕੋਈ ਬਹੁਤੇ ਹੱਕ ਵਿਚ ਨਹੀਂ ਹਾਂ ਪਰ ਫਿਰ ਵੀ ਢੁਕਵੇਂ ਸਮੇਂ ਤੇ ਢੁਕਵੀਂ ਸਜ਼ਾ ਦੇਣਾ ਕੋਈ ਗੁਨਾਹ ਤਾਂ ਨਹੀ।ਇੱਕ ਮਾਂ ਵੀ ਆਪਣੇ ਬੱਚੇ ਨੂੰ ਸਹੀ ਸੇਧ ਦੇਣ ਲਈ ਥੱਪੜ ਲਗਾ ਹੀ ਦਿੰਦੀ ਹੈ ਪਰ ਫਿਰ ਅਧਿਆਪਕ ਤੋਂ ਇਹ ਹੱਕ ਕਿਉਂ ਖੋਇਆ ਜਾ ਰਿਹਾ ਹੈ।ਅਧਿਆਪਕ ਕੋਈ ਕਸਾਈ ਨਹੀਂ ਹੈ ਜੋ ਬੱਚਿਆਂ ਨੂੰ ਵਹਿਸ਼ੀ-ਪੁਣੇ ਦੀ ਹੱਦ ਤੱਕ ਕੁੱਟੇ।ਕਿਸੇ ਵੇਲੇ ਕਿਹਾ ਜਾਂਦਾ ਸੀ ਕਿ ਅਧਿਆਪਕ ਦੀ ਝਿੜਕ ਮਾਂ ਦੇ ਪਿਆਰ ਨਾਲੋਂ ਚੰਗੀ ਹੁੰਦੀ ਹੈ।ਪਰ ਅੱਜਕੱਲ ਮੀਡਿਏ ਦਾ ਸਹਾਰਾ ਲੈ ਕੇ ਇਸ ਨੂੰ ਨਵਾਂ ਹੀ ਰੂਪ ਦੇ ਦਿੱਤਾ ਜਾਂਦਾ ਹੈ।ਜਿਸ ਨਾਲ ਉਸਾਰੂ ਸੋਚ ਨੂੰ ਢਾਹ ਲੱਗ ਰਹੀ ਹੈ।
ਹੁਣ ਕੋਈ ਵੀ ਫੇਲ੍ਹ ਨਹੀਂ ਹੋਣਾ-
ਇਹ ਤਾਂ ਉਹ ਗੱਲ ਹੈ ਕਿ ਜ਼ੁਰਮ ਕਰੀ ਚੱਲੋ ਸਜ਼ਾ ਫੇਰ ਦਿਆਂਗੇ।ਭਾਵ ਅੱਠਵੀਂ ਤੱਕ ਜਾਂ ਦੱਸਵੀਂ ਤੱਕ ਕਿਸੇ ਨੂੰ ਫੇਲ੍ਹ ਨਹੀਂ ਕਰਨਾ,ਬੱਚਾ ਸਕੂਲ ਆਵੇ ਜਾਂ ਨਾ ਆਵੇ ਨਾਮ ਨਹੀਂ ਕੱਟਣਾ,ਪੇਪਰ ਦੇਵੇ ਜਾਂ ਨਾ ਪਾਸ ਕਰ ਦਿਉ।ਇਸਦਾ ਸਿੱਟਾ ਕੀ ਨਿਕਲੇਗਾ? ਹਰੇਕ ਜਗ੍ਹਾਂ ਤੇ ਪ੍ਰਵੇਸ਼ ਪ੍ਰੀਖਿਆਂਵਾਂ ਰੱਖ ਦਿੱਤੀਆਂ ਗਈਆਂ ਹਨ ਉਹਨਾਂ ਵਿੱਚੋਂ ਪੜ੍ਹਣ ਵਾਲੇ ਹੀ ਪਾਸ ਹੋਣਗੇ।ਪਰ ਦੱਸਵੀਂ-ਬਾਰਵੀਂ ਪਾਸ ਦਾ ਸਰਟੀਫਿਕੇਟ ਹਰ ਕਿਸੇ ਕੋਲ ਹੋਵੇਗਾ।‘ਵਿਸ਼ਿਅਸ ਸਰਕਲ ਆੱਫ ਪਾੱਵਰਟੀ’ ਵਾਂਗ ਬਾਰਾਂ ਪੜ੍ਹੇ ਨੂੰ ਚੰਗਾ ਕੰਮ ਕੋਈ ਮਿਲਣਾ ਨਹੀਂ, ਛੋਟਾ ਕੰਮ ਕਰਨਾ ਨਹੀ ਫਿਰ ਉਹੀ ਗਰੀਬੀ ,ਭੁੱਖ-ਮਰੀ ਦੇ ਸ਼ਿਕਾਰ ਲੋਕ ਲੁੱਟਾਂ-ਖੋਹਾਂ ਨੂੰ ਹੀ ਢਿੱਡ ਭਰਨ ਦਾ ਸਾਧਨ
ਬਣਾਉਣਗੇ।ਸੋ ਇਹ ਜੋ ਨਿੱਤ ਨਵੀਆਂ ਪਾੱਲਸੀਆਂ ਬਣ ਰਹੀਆਂ ਹਨ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹਨ, ਇਹ ਸਿੱਖਿਆ ਨੂੰ ਲੀਹਾਂ ਤੋਂ ਉਤਾਰ ਰਹੀਆਂ ਹਨ।ਬੇਸ਼ੱਕ ਕਿਤਾਬਾਂ ਵਿਚ ਸਾਖਰਤਾ ਦਰ ਬਹੁਤ ਉੱਚੀ ਹੋ ਜਾਵੇਗੀ ਪਰ ਇਸ ਤਰ੍ਹਾਂ ਅਸੀਂ ਸਿਰਫ ਪੜ੍ਹੇ-ਲਿਖੇ ਅਨਪੜ੍ਹ ਹੀ ਪੈਦਾ ਕਰ ਪਾਂਵਾਗੇ।
ਜੇ ਅਸੀਂ ਪੰਜਾਬ ਅਤੇ ਇਸ ਤੋਂ ਵੱਧ ਭਾਰਤ ਨੂੰ ਤਬਾਹੀ ਦੇ ਰਸਤਿਆਂ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਯੋਜਨਾ ਬੰਦੀ ਕਰਨ ਵਾਲਿਆਂ ਨੂੰ ਇਹ ਚਾਹੀਦਾ ਹੈ ਕਿ ਸਿਰਫ ਆਪਣਾ ਫਾਇਦਾ ਨਾ ਸੋਚਦੇ ਹੋਏ ਸਹੀ ਅਰਥਾਂ ਵਿਚ ਵਿਕਾਸ ਮਈ ਯੋਜਨਾਵਾਂ ਸਿਰਜੀਆਂ ਜਾਣ ਤਾਂ ਜੋ ਮੁੜ ਅਸੀਂ ਸੋਨੇ ਦੀ ਚਿੜੀ ਵਾਲੇ ਭਾਰਤ ਦੀ ਆਸ ਕਰ ਸਕੀਏ।
ਸ਼ਵੇਤਾ ਤਲਵਾੜ
ਬਾਘਾ ਪੁਰਾਣਾ।


0 comments:
Speak up your mind
Tell us what you're thinking... !