ਕੁਝ ਤਾਂ ਦਿੳ ਸਨਮਾਨ ਇਨਾਂ ਧੀਆਂ ਧਿਆਣੀਆਂ ਨੂੰ…
ਪੜ੍ਹਾਈ ਦੇ ਵਿੱਚ ਮਾਤ ਮੁੰਡਿਆਂ ਨੂੰ ਪਾਉਦੀਆਂ ਨੇ ਕੁੜੀਆਂ,
ਹਰ ਖੇਤਰ ਵਿੱਚ ਮੈਰਿਟ ਦੇ ਵਿੱਚ ਆਉਦੀਆਂ ਨੇ ਕੁੜੀਆਂ,
ਫਿਰ ਵੀ ਨਾ ਕੋਈ ਹੱਲਾ-ਸੇਰੀ ਮਿਲੇ ਨਿਮਾਣੀਆਂ ਨੂੰ…
ਕੁਝ ਤਾਂ ਦਿੳ ਸਨਮਾਨ ਇਨਾਂ ਧੀਆਂ ਧਿਆਣੀਆਂ ਨੂੰ…
ਨਾ ਮੁੰਡਿਆਂ ਵਾਂਗੂ ਕਮਾਈ ਮਾਪਿਆਂ ਦੀ ਉਡਾਉਦੀਆਂ ਨੇ,
ਰੁੱਖੀ ਮਿੱਸੀ ਖਾ ਕੇ, ਕੰਮਾਂ ਵਿਚ ਹੱਥ ਵਟਾਉਦੀਆਂ ਨੇ,
ਖਾਣ-ਪੀਣ ਵਿੱਚ ਰੱਖਦੇ ਹੋ ਕਿਉਂ ਵੰਡਾਂ ਕਾਣੀਆਂ ਨੂੰ…
ਕੁਝ ਤਾਂ ਦਿੳ ਸਨਮਾਨ ਇਨਾਂ ਧੀਆਂ ਧਿਆਣੀਆਂ ਨੂੰ…
ਸਾਂਭ ਕੇ ਜਾਇਦਾਦਾਂ, ਪੁੱਤਰਾਂ ਵਾਂਗੂ ਮਾਪਿਆਂ ਤੋਂ ਮੂੰਹ ਨਈਂ ਮੋੜਦੀਆਂ,
ਸਹੁਰੇ ਘਰ ਬੈਠੀਆਂ ਵੀ ਹਰਵੇਲੇ ਸੁੱਖ ਮਾਪਿਆਂ ਦੀ ਲੋੜਦੀਆਂ,
ਪੁੱਤਾਂ ਤੋਂ ਚੰਗੀਆਂ ਨਾ ਫਿਰ ਵੀ ਸਮਝੋਂ ਨਿਮਾਣੀਆਂ ਨੂੰ…
ਕੁਝ ਤਾਂ ਦਿੳ ਸਨਮਾਨ ਇਨਾਂ ਧੀਆਂ ਧਿਆਣੀਆਂ ਨੂੰ…
ਜਨਣ ਵਾਲੀ ਮਾਂ ਵੀ ਪੇਟ ਵਿੱਚ ਪੁੱਤਰ ਚਾਹੁੰਦੀ ਹੈ,
ਖੁਦ ਧੀ ਹੋ ਕੇ ਵੀ ਨਾ ਧੀ ਦਾ ਪੱਖ ਵਖਾਉਂਦੀ ਹੈ,
ਜੜ੍ਹ ਵੀ ਕਿਉਂ ਨਾ "ਔਲਖ" ਫੁੱਟਣ ਦੇਣਾ ਚਾਹੁੰਦੀ ਟਾਹਣੀਆਂ ਨੂੰ…
ਕੁਝ ਤਾਂ ਦਿੳ ਸਨਮਾਨ ਇਨਾਂ ਧੀਆਂ ਧਿਆਣੀਆਂ ਨੂੰ…
ਚਾਨਣਦੀਪ ਸਿੰਘ ਔਲਖ
ਮਾਨਸਾ

Bahut Vadya 22 g
ReplyDeletethanks
Delete