ਸ਼ਹੀਦ-ਏ-ਆਜ਼ਮ ਸ੍ਰ.ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਸ੍ਰ.ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋ 105 ਪਿੰਡ ਬੰਗਾ ਜਿਲ੍ਹਾ ਲਾਇਲਪੁਰ ਫੈਸਲਾਬਾਦ ਪਾਕਿਸਤਾਨ ਵਿੱਚ ਹੋਇਆ । ਉਨ੍ਹਾਂ ਦੇ ਚਾਚਾ ਸ੍ਰ. ਅਜੀਤ ਸਿੰਘ ਚਾਚੀ ਹਰਨਾਮ ਕੌਰ ਦਾ ਉਨ੍ਹਾਂ ਦੇ ਜੀਵਨ ਵਿੱਚ ਅਹਿਮ ਯੋਗਦਾਨ ਰਿਹਾ ਹੈ । ਉਹ ‘ਪਗੜੀ ਸੰਭਾਲ ਜੱਟਾ ’ ਲਹਿਰ ਦੇ ਅੰਗ-ਸੰਗ ਰਹੇ ਹਨ ।
ਜਦੋˆ 13 ਅਪ੍ਰੈਲ 1919 ਨੂੰ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਨੂੰ ਦਾਣਿਆਂ ਵਾਂਗ ਭੁੰਨ ਸੁੱਟਿਆ ਤਾਂ ਮਹਿਜ ਭਗਤ ਸਿੰਘ ਉਦੋ 12 ਸਾਲ ਦੇ ਸਨ । ਇਸ ਖੌਫਨਾਕ ਘਟਨਾ ਨੇ ਭਗਤ ਸਿੰਘ ਨੂੰ ਬਹੁਤ ਝੰਜੋੜਿਆ । 20 ਫਰਵਰੀ 1921 ਨੂੰ ਨਨਕਾਣੇ ਸਾਹਿਬ ਗੁਰੂਦੁਆਰੇ ਦਾ ਮੋਰਚਾ ਲੱਗਿਆ ਹੋਇਆ ਸੀ । ਮਹੰਤ ਨਰਾਇਣ ਦਾਸ ਨੇ ਜਥੇਦਾਰ ਲਛਮਣ ਸਿੰਘ ਨੂੰ ਆਪਣੇ ਗੁੰਡਿਆ ਦੀ ਮਦਦ ਨਾਲ ਜੰਡ ਨਾਲ ਬੰਨ ਕੇ ਸਾੜ ਦਿੱਤਾ ਸੀ । ਸ੍ਰ.ਭਗਤ ਸਿੰਘ ਕਾਲੀ ਪਗੜੀ ਬੰਨ ਕੇ ਰੋਸ ਵਜੋˆ ਨਨਕਾਣਾ ਸਾਹਿਬ ਦੇ ਸ਼ਹੀਦਾ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਸਨ । 1924 ਨੂੰ ਜੈਤੋ ਦਾ ਮੋਰਚਾ ਲੱਗ ਗਿਆ । ਰਾਜਾ ਰਿਪਦੁਮਨ ਸਿੰਘ ਜੋ ਨਾਭਾ ਰਿਆਸਤ ਦੇ ਰਾਜਾ ਸਨ, ਦੇ ਹੱਕਾਂ ਦੀ ਬਹਾਲੀ ਲਈ ਲੜਿਆ ਗਿਆ ਸੀ । ਉਸ ਵੇਲੇ ਉਹ 16 ਸਾਲ ਦੇ ਸਨ । 1924 ਨੂੰ ਉਹ ਵਿਆਹ ਤੋ ਭੱਜਦੇ ਹੋਏ ਸਚਿੰਦਰਨਾਥ ਨਾਲ ਕਾਨ੍ਹਪੁਰ ਲਈ ਰਵਾਨਾ ਹੋ ਗਏ । ਉੱਥੇ ਉਨ੍ਹਾਂ ਦਾ ਮੇਲ ਰਾਜਗੁਰੂ, ਚੰਦਰ ਸ਼ੇਖਰ ਅਜ਼ਾਦ, ਭਗਵਤੀ ਚਰਨ ਵੋਹਰਾ, ਸ਼ਿਵ ਵਰਮਾ ਤੇ ਅਜ਼ੈ ਘੋਸ਼ ਨਾਲ ਹੋਇਆ । ਜਦ ਸ੍ਰ: ਕਿਸ਼ਨ ਸਿੰਘ ਹੋਰਾਂ ਨੂੰ ਭਗਤ ਸਿੰਘ ਦੇ ਕਾਨ੍ਹਪੁਰ ਵਿੱਚ ਹੋਣ ਦੀ ਖਬਰ ਮਿਲੀ ਤਾਂ ਉਹਨਾਂ ਸੁਨੇਹਾ ਭੇਜਿਆ ਕਿ ਉਸਦੀ ਦਾਦੀ ਦੀ ਤਬੀਅਤ ਬਹੁਤ ਖਰਾਬ ਹੈ, ਉਹ ਵਾਪਸ ਆ ਜਾਵੇ, ਵਿਆਹ ਦੀ ਗੱਲ ਦੁਬਾਰਾ ਨਹੀ ਕੀਤੀ ਜਾਵੇਗੀ । ਉਹ ਆਪਣੀ ਦਾਦੀ ਨਾਲ ਬਹੁਤ ਪਿਆਰ ਕਰਦੇ ਸਨ । ਇਹ ਸੁਣ ਕੇ ਉਹ ਵਾਪਸ ਆ ਗਏ ।
ਕਾਕੋਰੀ ਕੇਸ ਵਿੱਚ 1925 ਨੂੰ ਕਈ ਕ੍ਰਾਂਤੀਕਾਰੀ ਪੁਲਿਸ ਦੇ ਕਾਬੂ ਆ ਗਏ । ਬਾਕੀ ਬਚੇ ਹੋਏ ਮੈਬਰਾਂ ਨੇ 1926 ਨੂੰ ਭਗਤ ਸਿੰਘ ਨੂੰ ‘ਭਾਰਤ ਨੌਜਵਾਨ ਸਭਾ’ ਦਾ ਸਕੱਤਰ ਨਿਯੁਕਤ ਕਰ ਦਿੱਤਾ । ਇਸੇ ਸਾਲ ਹੀ ਦੁਸਿਹਰਾ ਬੰਬ ਕੇਸ ਵਿੱਚ ਭਗਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਕੋਈ ਸਬੂਤ ਨਾ ਹੋਣ ਕਾਰਣ 1927 ਨੂੰ ਬੈਰਿਸਟਰ ਦੁਨੀ ਚੰਦ ਅਤੇ ਦੌਲਤ ਰਾਮ ਵੱਲੋ 60000 ਦੀ ਜਮਾਨਤ ਦੇਣ ਤੇ ਰਿਹਾਅ ਕਰ ਦਿੱਤਾ ਗਿਆ । ਇਸ ਦੌਰਾਨ ਤਕਰੀਬਨ ਕ੍ਰਾਂਤੀਕਾਰੀਆਂ ਦਾ ਮੇਲ ਜੋਲ ਵੱਧ ਚੁੱਕਾ ਸੀ । 8,9 ਸਤੰਬਰ 1928 ਨੂੰ ਦਿੱਲੀ ਵਿੱਚ ਤਕਰੀਬਨ ਪੰਜਾਹ ਕ੍ਰਾਂਤੀਕਾਰੀਆ ਦਾ ਇਕੱਠ ਹੋਇਆ । ਜਿਸ ਵਿੱਚ ਬੀ. ਕੇ ਦੱਤ, ਭਗਵਤੀ ਚਰਨ, ਰਾਜਗੁਰੂ, ਮਹਾਂਬੀਰ ਸਿੰਘ, ਚੰਦਰ ਸ਼ੇਖਰ ਅਜ਼ਾਦ ,ਯਸ਼ਪਾਲ, ਜਤਿੰਦਰ ਨਾਥ ਤੇ ਸੁਖਦੇਵ ਨੇ ਹਿੱਸਾ ਲਿਆ । ਇੱਥੇ ਹੀ ‘ਹਿੰਦੋਸਤਾਨ ਰੀਪਬਲਿਕਨ ਪਾਰਟੀ’ ਦਾ ਨਾਂ ਬਦਲਿਆ ਗਿਆ । ਨਵੀˆ ਪਾਰਟੀ ‘ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਪਾਰਟੀ’ ਹੋˆਦ ਵਿੱਚ ਆਈ ।ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ‘ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ’ ਨਾਂ ਦੀ ਇੱਕ ਹੋਰ ਪਾਰਟੀ ਬਣਾਈ ਗਈ, ਜਿਸ ਦੀ ਕਮਾਨ ਚੰਦਰ ਸ਼ੇਖਰ ਅਜ਼ਾਦ ਨੂੰ ਸੋਪੀ ਗਈ । ਇੱਥੋˆ ਹੀ ਉਨ੍ਹਾਂ ਸਕਾਟ ਨੂੰ ਮਾਰਨ ਦੀ ਸਾਜਿਸ਼ ਰਚੀ ।17-12-1928 ਨੂੰ ਸਾˆਡਰਸ ਜਿਉˆ ਹੀ ਮੋਟਰ ਸਾਈਕਲ ਤੇ ਘਰ ਨੂੰ ਨਿਕਲਿਆ ਤਾਂ ਜੈ ਗੋਪਾਲ ਨੇ ਸਕਾਟ ਸਮਝ ਕੇ ਇਸ਼ਾਰਾ ਕਰ ਦਿੱਤਾ ਤਾਂ ਰਾਜਗੁਰੂ ਨੇ ਗੋਲੀ ਮਾਰ ਦਿੱਤੀ ਤੇ ਫਿਰ ਭਗਤ ਸਿੰਘ ਨੇ ਵੀ ਗੋਲੀਆਂ ਮਾਰ ਦਿੱਤੀਆਂ ।
8 ਅਪ੍ਰੈਲ਼ 1929 ਨੂੰ ਬੀ. ਕੇ ਦੱਤ ਅਤੇ ਭਗਤ ਸਿੰਘ ਨੇ ਅਸੈਬੰਲੀ ਵਿੱਚ ਬੰਬ ਸੁੱਟਣ ਦੀ ਯੋਜ਼ਨਾ ਬਣਾਈ ਜੋ ਕਿਸੇ ਨੂੰ ਮਾਰਨ ਲਈ ਨਹੀ ਸਗੋˆ ਬੋਲੀ ਹੋ ਚੁੱਕੀ ਅੰਗਰੇਜ਼ ਹਕੂਮਤ ਦੇ ਕੰਨ ਖੋਲਣ ਲਈ ਸੀ । ਯੋਜਨਾ ਮੁਤਾਬਿਕ ਜਦੋ ਵਿਠਲ ਭਾਈ ਪਟੇਲ ਭਾਸ਼ਣ ਦੇਣ ਲਈ ਉੱਠੇ ਤਾਂ ਭਗਤ ਸਿੰਘ ਤੇ ਬੀ. ਕੇ ਦੱਤ ਨੇ ਖਾਲੀ ਥਾਂ ਤੇ ਬੰਬ ਸੁੱਟਿਆ ਤੇ ਹਾਲ ਵਿੱਚ ਇੱਕ ਦਮ ਭਗਦੜ ਮੱਚ ਗਈ । ਇਸ਼ਤਿਹਾਰ ਵੀ ਸੁੱਟੇ ਗਏ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ । ਭਗਤ ਸਿੰਘ ਤੇ ਬੀ. ਕੇ ਦੱਤ ਭੱਜੇ ਨਹੀ ਸਗੋˆ ਗ੍ਰਿਫਤਾਰੀ ਦਿੱਤੀ । ਅੰਗਰੇਜ਼ ਹਕੂਮਤ ਪੂਰੀ ਤਰ੍ਹਾਂ ਹਿੱਲ ਗਈ । ਮੁਕੱਦਮਾ ਚੱਲਿਆ ਤੇ ਇੱਥੇ ਹੀ ਭਗਤ ਸਿੰਘ ਨੇ ਭੁੱਖ ਹੜਤਾਲ ਸ਼ੁਰੂ ਕੀਤੀ । ਭੁੱਖ ਹੜਤਾਲ ਦਾ ਮੁੱਖ ਕਾਰਣ ਕੈਦੀਆਂ ਨਾਲ ਹੋ ਰਹੇ ਮਾੜੇ ਵਤੀਰੇ ਪ੍ਰਤੀ ਸੀ । ਇਹ ਭੁੱਖ ਹੜਤਾਲ 64 ਦਿਨਾਂ ਤੱਕ ਚਲੀ ਤੇ ਜਤਿੰਦਰ ਨਾਥ ਦੀ ਮੌਤ ਹੋ ਗਈ ।
7 ਅਕਤੂਬਰ 1930 ਨੂੰ ਦਫਾ 121 ਲਗਾ ਕੇ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ । ਸ਼ਿਵ ਵਰਮਾ, ਜੈ ਦੇਵ ਕਪੂਰ, ਪ੍ਰਸਾਦ, ਕਮਲ ਨਾਥ ਤਿਵਾੜੀ ਤੇ ਮਹਾਂਬੀਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋਈ । ਪ੍ਰੇਮ ਦੱਤ ਤੇ ਕੁੰਦਨ ਲਾਲ ਨੂੰ ਪੰਜ- ਪੰਜ ਸਾਲ ਦੀ ਕੈਦ ਬੋਲੀ ਗਈ । ਬ੍ਰਹਮ ਦੱਤ, ਜੈ ਗੋਪਾਲ, ਰਾਮ ਸਰਨ ਦਾਸ, ਮਨਮੋਹਨ ਬੈਨਰਜੀ, ਲਲਿਤ ਕਪੂਰ ਮੁੱਖਰਜੀ, ਫਨਿੰਦਰ ਨਾਥ ਘੋਸ਼ ਤੇ ਹੰਸ ਰਾਜ ਵੋਹਰਾ ਸਰਕਾਰੀ ਗਵਾਹ ਬਣ ਗਏ । ਕਾਨੂੰਨ ਮੁਤਾਬਿਕ ਫਾਂਸੀ 24 ਮਾਰਚ ਨੂੰ ਹੋਣੀ ਸੀ । ਪਰ ਅੰਗਰੇਜ਼ ਹਕੂਮਤ ਨੇ ਡਰ ਕਾਰਣ 23 ਮਾਰਚ 1931 ਨੂੰ ਸ਼ਾਮ ਸੱਤ ਵਜ਼ੇ ਕੇਦਰੀ ਜੇਲ ਲਾਹੌਰ ਵਿੱਚ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਲਗਾ ਦਿੱਤੀ । ਜੇਲ ਦੇ ਪਿਛਲੇ ਦਰਵਾਜੇ ਰਾਹੀ ਸਤਲੁਜ ਦੇ ਕੰਢੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ।ਅੱਧ ਸੜੀਆਂ ਲਾਸ਼ਾਂ ਨੂੰ ਦਰਿਆ ਸਤਲੁਜ ਵਿੱਚ ਰੋੜ ਦਿੱਤਾ ।
ਸ੍ਰ.ਭਗਤ ਸਿੰਘ ਇੱਕ ਚੰਗੇ ਲੇਖਕ ਵੀ ਸਨ ਤੇ ਇੱਕ ਚੰਗੇ ਪਾਠਕ ਵੀ ਸਨ । ਉਨ੍ਹਾਂ ਨੇ ਆਪਣੇ ਛੋਟੇ ਜਿਹੇ ਜੀਵਨ ਕਾਲ ਵਿੱਚ ਕਾਰਲ ਮਾਰਕਸ, ਟਰਾਟਸਕੀ, ਰੂਸੋ, ਫੈˆਡਰਿਕ ਐˆਗਲਜ਼, ਪਲੈਟੋ, ਅਰਸਤੂ, ਕਬੀਰ ਸਾਹਿਤ, ਬਾਕੂਨਿਨ ਦਾ ਅਰਾਜ਼ਕਤਾਵਾਦ, ਹੀˆਗਲ ਦਾ ਮਹਾਂ ਮਾਨਵ, ਆਇਰਲੈˆਡ ਦੀ ਅਜ਼ਾਦੀ ਦਾ ਸੰਘਰਸ਼, ਫਰਾਂਸ ਦਾ ਇਨਕਲਾਬ, ਗ੍ਰੇਬਾਲਤੀ, ਮੈਜ਼ਿਨੀ, ਵੀਰ-ਸਾਵਰਕਾਰ ਆਦਿ ਨੂੰ ਪੜ੍ਹਿਆ। ਫਾਂਸੀ ਦੇ ਵਕਤ ਵੀ ਉਹ ‘ਲੈਨਿਨ ਦੀ ਜੀਵਨੀ’ ਪੜ ਰਹੇ ਸਨ । ਉਹਨਾਂ ‘ਕਿਰਤੀ’ ਅਖਬਾਰ ‘ਵੀਰ- ਅਰਜੁਨ’ ਦੇ ਸਹਿ- ਸੰਪਾਦਕ ਵਜ਼ੋ ਅਤੇ ਪ੍ਰਤਾਪ ਪ੍ਰੈੱਸ ਵਿੱਚ ਵੀ ਕੰਮ ਕੀਤਾ । ਉਹ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਵੀ ਪਿਆਰੇ ਭਾਰਤ ਵਾਸੀਆਂ ਦੇ ਗਲੋ ਗੁਲਾਮੀ ਦਾ ਜੂਲਾ ਲਾਹੁਣਾ ਹੈ । ਉਹ ਮਜ਼ਦੂਰਾਂ, ਗਰੀਬਾਂ, ਮਜ਼ਲੂਮਾਂ, ਕਿਸਾਨਾਂ ਦੇ ਹਮੇਸ਼ਾ ਹਮਾਇਤੀ ਰਹੇ।ਅਜ਼ਾਦੀ ਦਾ ਜੋ ਸੁਪਨਾ ਉਹਨਾਂ ਵੇਖਿਆ ਸੀ ਕਿ ਕੋਈ ਕਿਸੇ ਦਾ ਗੁਲਾਮ ਨਹੀ ਹੋਵੇਗਾ, ਮਜ਼ਦੂਰਾ ਨੂੰ, ਕਿਸਾਨਾਂ ਨੂੰ ਮਿਹਨਤ ਦਾ ਪੂਰਾ ਮੁੱਲ ਮਿਲੇ, ਕੋਈ ਹਕੂਮਤ ਗਰੀਬ ਦਾ ਖੂੁਨ ਨਹੀ ਚੂਸੇਗੀ, ਸਭ ਆਪਣੇ ਲੋਕ ਹੋਣਗੇ, ਧਰਮਾਂ, ਜ਼ਾਤਾਂ- ਪਾਤਾਂ ਦਾ ਵਿਤਕਰਾ ਨਹੀ ਹੋਵੇਗਾ। ਪਰ ਅਫਸੋਸ ਦੀ ਗੱਲ ਹੈ ਕਿ ਅਜ਼ਾਦੀ ਦੇ 65 ਸਾਲਾਂ ਬਾਦ ਵੀ ਅਸੀ ਉੱਥੇ ਦੇ ਉੱਥੇ ਹੀ ਖੜੇ ਨਜ਼ਰ ਆਉਦੇ ਹਾਂ। ਸਾਡੇ ਰਾਜ ਨੇਤਾ ਇੰਨ੍ਹਾਂ ਸ਼ਹੀਦਾ ਦੇ ਜਨਮ ਦਿਹਾੜਿਆ ਜਾਂ ਸ਼ਹੀਦੀ ਦਿਹਾੜਿਆ ਤੇ ਖਟਕੜਾਂ ਦੌਰਾਨ ਰੈਲੀਆਂ ਕਰਕੇ ਸਿਰਫ ਦੂਜੀ ਪਾਰਟੀ ਤੋ ਵੱਧ ਭੀੜ ਇੱਕਠੀ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਦੇ ਹਨ । ਅੱਜ ਲੋੜ ਹੈ ਕਿ ਸਿਰਫ ਭੀੜ ਇੱਕਠੀ ਕਰਨ ਦੇ ਮਕਸਦ ਨਾਲ ਨਹੀ ਸਗੋ ਐਸੇ ਮਹਾਨ ਸ਼ਹੀਦਾ ਦੇ ਅਸਥਾਨ ਤੇ ਮਾਨਵਤਾ ਦੇ ਭਲੇ ਲਈ ਪ੍ਰਣ ਕੀਤੇ ਜਾਣ । ਸ੍ਰ.ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਸਾਡੇ ਨੇਤਾ-ਗਨ ਆਪਣੇ ਨਿੱਜੀ ਸਵਾਰਥਾ ਤੋ ਉੱਪਰ ਉੱਠ ਕੇ ਭਗਤ ਸਿੰਘ ਦੀ ਸੋਚ ਨੂੰ ਸਹੀ ਮਾਅਨਿਆਂ ਵਿੱਚ ਅਪਨਾਉਣ ਤੇ ਉਹਨਾਂ ਦੇ ਵਿਚਾਰਾ ਨੂੰ ਜ਼ਿੰਦਾ ਰੱਖਣ । ਜਿੰਦਗੀ ਦੇ ਅਖੀਰਲੇ ਚਾਰ ਸਾਲ ਭਗਤ ਸਿੰਘ ਨੇ ਜ਼ੇਲ ਵਿੱਚ ਬਿਤਾਏ ਤੇ ਫਾਂਸੀ ਦੀ ਸਜ਼ਾ ਦੇ ਦੌਰਾਨ ਸ਼ਿਵ ਵਰਮਾ ਨੇ ਜੇਲ ਵਿੱਚ ਜਾ ਕੇ ਸ੍ਰ.ਭਗਤ ਸਿੰਘ ਨੂੰ ਪੁੱਛਿਆ ਸੀ ਕਿ, ਕੀ ਮਹਿਸੂਸ ਹੋ ਰਿਹਾ ਹੈ ਤਾਂ ਸ੍ਰ.ਭਗਤ ਸਿੰਘ ਦਾ ਜਵਾਬ ਸੀ ਕਿ “ਉਹ ਮੈਨੂੰ ਤਾਂ ਮਾਰ ਸਕਦੇ ਹਨ ਮੇਰੇ ਵਿਚਾਰਾਂ ਨੂੰ ਨਹੀਂ”
ਧਰਮਿੰਦਰ ਸਿੰਘ ਵੜ੍ਹੈਚ(ਚੱਬਾ),
ਪਿੰਡ ਤੇ ਡਾਕ:ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ-143022
ਮੋਬਾ: 9781751690



0 comments:
Speak up your mind
Tell us what you're thinking... !