Headlines News :
Home » » ਉੱਠੋ , ਲੋਕੋ ਜਾਗੋ. - ਚਾਨਣਦੀਪ ਸਿੰਘ ਔਲਖ

ਉੱਠੋ , ਲੋਕੋ ਜਾਗੋ. - ਚਾਨਣਦੀਪ ਸਿੰਘ ਔਲਖ

Written By Unknown on Saturday, 23 March 2013 | 00:32

ਉੱਠੋ , ਲੋਕੋ ਜਾਗੋ..!  ਛੱਡੋ ਗੱਲਾਂ ਪੁਰਾਣੀਆਂ ਨੂੰ…
ਕੁਝ ਤਾਂ ਦਿੳ ਸਨਮਾਨ ਇਨਾਂ ਧੀਆਂ ਧਿਆਣੀਆਂ ਨੂੰ…

ਪੜ੍ਹਾਈ  ਦੇ  ਵਿੱਚ  ਮਾਤ  ਮੁੰਡਿਆਂ  ਨੂੰ  ਪਾਉਦੀਆਂ  ਨੇ  ਕੁੜੀਆਂ,
ਹਰ  ਖੇਤਰ  ਵਿੱਚ  ਮੈਰਿਟ  ਦੇ ਵਿੱਚ  ਆਉਦੀਆਂ  ਨੇ  ਕੁੜੀਆਂ,
ਫਿਰ  ਵੀ  ਨਾ  ਕੋਈ  ਹੱਲਾ-ਸੇਰੀ  ਮਿਲੇ  ਨਿਮਾਣੀਆਂ  ਨੂੰ…
ਕੁਝ  ਤਾਂ  ਦਿੳ  ਸਨਮਾਨ  ਇਨਾਂ  ਧੀਆਂ  ਧਿਆਣੀਆਂ  ਨੂੰ…

ਨਾ  ਮੁੰਡਿਆਂ  ਵਾਂਗੂ  ਕਮਾਈ  ਮਾਪਿਆਂ ਦੀ  ਉਡਾਉਦੀਆਂ  ਨੇ,
ਰੁੱਖੀ  ਮਿੱਸੀ  ਖਾ  ਕੇ,  ਕੰਮਾਂ  ਵਿਚ  ਹੱਥ  ਵਟਾਉਦੀਆਂ  ਨੇ,
ਖਾਣ-ਪੀਣ  ਵਿੱਚ  ਰੱਖਦੇ  ਹੋ  ਕਿਉਂ  ਵੰਡਾਂ  ਕਾਣੀਆਂ  ਨੂੰ…
ਕੁਝ  ਤਾਂ  ਦਿੳ  ਸਨਮਾਨ  ਇਨਾਂ  ਧੀਆਂ  ਧਿਆਣੀਆਂ  ਨੂੰ…

ਸਾਂਭ  ਕੇ  ਜਾਇਦਾਦਾਂ,  ਪੁੱਤਰਾਂ  ਵਾਂਗੂ  ਮਾਪਿਆਂ  ਤੋਂ  ਮੂੰਹ  ਨਈਂ ਮੋੜਦੀਆਂ,
ਸਹੁਰੇ  ਘਰ  ਬੈਠੀਆਂ  ਵੀ  ਹਰਵੇਲੇ  ਸੁੱਖ  ਮਾਪਿਆਂ  ਦੀ  ਲੋੜਦੀਆਂ,
ਪੁੱਤਾਂ  ਤੋਂ  ਚੰਗੀਆਂ  ਨਾ  ਫਿਰ  ਵੀ  ਸਮਝੋਂ ਨਿਮਾਣੀਆਂ  ਨੂੰ…
ਕੁਝ  ਤਾਂ  ਦਿੳ  ਸਨਮਾਨ  ਇਨਾਂ  ਧੀਆਂ  ਧਿਆਣੀਆਂ  ਨੂੰ…

ਜਨਣ  ਵਾਲੀ  ਮਾਂ  ਵੀ  ਪੇਟ  ਵਿੱਚ  ਪੁੱਤਰ  ਚਾਹੁੰਦੀ  ਹੈ,
ਖੁਦ  ਧੀ  ਹੋ  ਕੇ  ਵੀ  ਨਾ  ਧੀ  ਦਾ  ਪੱਖ   ਵਖਾਉਂਦੀ  ਹੈ,
ਜੜ੍ਹ  ਵੀ  ਕਿਉਂ  ਨਾ  "ਔਲਖ"  ਫੁੱਟਣ  ਦੇਣਾ  ਚਾਹੁੰਦੀ  ਟਾਹਣੀਆਂ  ਨੂੰ…
ਕੁਝ  ਤਾਂ  ਦਿੳ  ਸਨਮਾਨ  ਇਨਾਂ  ਧੀਆਂ  ਧਿਆਣੀਆਂ  ਨੂੰ…

ਚਾਨਣਦੀਪ  ਸਿੰਘ  ਔਲਖ
ਮਾਨਸਾ
Share this article :

2 comments:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template