ਮਾਂ-ਚਲ ਚਲੀਏ ਧਰਤੀ ਦੀ ਓਸ ਥਾਵੇ ਜਿਥੇ ਨਸ਼ਾ ਨਾ ਨਸ਼ੇ ਦਾ ਨਾਮ ਹੋਵੇ ।
ਛੇਵੀਂ ਚ ਪੜ੍ਹਦੇ ਬਬਲੂ ਨੇ ਸਕੂਲੋਂ ਆਉਂਦਿਆ ਹੀ ਬਸਤਾ ਰੱਖ ਕੇ ਉਕਤ ਲਾਈਨ
ਕਮਰੇ ਦੀ ਦੀਵਾਰ ਤੇ ਖੁਬਸੂਰਤ ਅੱਖਰਾਂ ਵਿੱਚ ਉਕਰ ਦਿਤੀ।ਬਬਲੂ ਦੀ ਮੰਮੀ ਸਕੂਲੋਂ ਆਏ
ਮੁੰਡੇ ਨੂੰ ਖਾਣਾ ਦੇਣ ਲਈ ਵਧੀ ਕਿ ਉਸ ਦੀ ਨਜ਼ਰ ਕੰਧ ਤੇ ਲਿਖਾਈ ਤੇ ਜਾ ਟਿਕੀ ਤੇ ਉਸ ਦਾ
ਧਿਆਨ ਦੂਰ ਦੂਰ ਤੱਕ ਜਾ ਪਹੁੰਚਿਆ,ਉਸ ਨੇ ਕਲਮ ਚੁੱਕੀ ਤੇ ਉਸ ੋਲਖਾਵਟ ਦੇ ਹੇਠਾਂ ਜਾ ਲਿਖਿਆ;;”ਜਿਥੇ ਨਸ਼ਾ ਨਾਂ ਨਸ਼ੇ ਦਾ ਵਪਾਰ ਹੋਵੇ।
ਕੁਲਫੀਆਂ ਵੇਚਣ ਵਾਲਾ ਭਾਈ ਪੂੰ ਪੂੰ ਵਜਾਉਂਦਾ ਤੇ ਨਾਲ ਉੱਚੀ ਸੁਰ ਵਿਚ ਗਾ ਰਿਹਾ ਸੀ –
ਚਲ ਚਲੀਏ ਦੁਨੀਆ ਦੀ ਓਸ ਨੁਕਰੇ ਜਿਥੇ ਬੰਦਾ ਨਾ ਬੰਦੇ ਦੀ ਜਾਤ ਹੋਵੇ।“ਬਬਲੂ ਦਾ ਧਿਆਨ ਉਸ ਗੀਤ ਵਿੱਚ ਖ੍ਹੁਬ ਗਿਆ।ਉਹ ਵਿਚਾਰਨ ਲਗਾ ਐਸੀ ਜਗਾਹ ਅੱਛੀ ਕਿਵੇਂ ਹੋ ਸਕਦੀ ਹੈ ਜਿਥੇ ਕੋਈ ਬੰਦਾ ਨਹੀਂ ਹੋਵੇਗਾ!ਉਸ ਨੇ ਭਾਈ ਨੂੰ ਦੋ ਰੁਪਏ ਦਿੱਤੇ ਤੇ ਕੁਲਫੀ ਲਈ ਤੇ ਕੁਲਫੀ ਚੂਪਦਾ ਸੋਚਾ ਸੋਚਦਾ ਘਰ ਵਲ ਤੁਰਿਆ ਗਿਆ ਉਸ ਨੰ੍ਹਨੇ ਦਿਮਾਗ ਨੇ ਨਤੀਜਾ ਕੱਢਿਆ ਬੰਦਾ ਤਾ ਜਰੂੁਰ ਹੋਵੇ ਪਰ ਨਸ਼ਾ ਨਾ ਹੋਵੇ,ਉਸ ਨੂੰ ਫੁਰਨਾ ਫੁਰਿਆ ਮੈਂ ਮਾ ਨਾਲ ਉਥੇ ਜਾਵਾਗਾ ਜਿਥੇ ਨਸ਼ਾ ਨਾ ਹੋਵੇ ਤੇ ਉਸ ਨੇ ਆਪਣਾ ਵਿਚਾਰ ਘਰ ਦੀ ਕੰਧ ਤੇ ਲਿਖ ਦਿੱਤਾ ਤੇ ਨਂ੍ਹਨੇ ਮੁੰਨੇ ਦੀ ਸੋਚ ਤੇ ਮਾਂ ਨੇ ਮੋਹਰ ਲਾ ਦਿੱਤੀ।ਭਰੀਆ ਅੱਖਾਂ ਨਾਲ ਉਹ ਰੋਟੀ ਪਾਣੀ ਵਿੱਚ ਰੁੱਝ ਗਈ।ਪੋਤਰੇ ਦੇ ਆਉਣ ਦੀ ਸੂਹ ਦਾਦੀ ਮਾ ਨੂੰ ਹੋ ਗਈ ਉਹਨ ੇ ਵੀ ਅੰਦਰ ਪੈਰ ਪਇਆ
ਤਾ ਪੋਤਰੇ ਨੂੰ ਪਲੋਸਣ ਲਗੀ।ਦਾਦੀ ਮਾਂ ਆਪਾਂ ਚਲੇ ਜਾਈਏ ਇਥੋਂ ਡੈਡੀ ਫਿਰ ਨਸ਼ਾ ਨਹੀਂ ਕਰਨਗੇ ਮੈਨੂੰ ਵਧੀਆ ਚੀਜਾਂ ਲੈ ਕੇ ਦੇਣਗੇ? ਜਾਵਾਗੇ ਪੁੱਤ ਕਿਥੇ ਹੁਣ ਤੇ ਕੋਈ ਥਾਂ ਨੀ ਰਹਿ ਗਿਆ ਜਿਥੇ ਨਸ਼ਾ ਨਾਂ ਹੋਵੇ।ਪੁੱਤ ਮੈਂ ਤੈਨੂੰ ਦਸਾਂ ਆਪਣਾ ਘਰ ਇਹੋ ਜਿਹਾ ਥਾ ਹੀ ਸੀ ਕੋਈ ਨਹੀ ਸੀ ਪੀਂਦਾ ਖਾਂਦਾ-ਤੇਰੇ ਨਾਨੇ ਨੇ ਤੇਰੀ ਮੰਮੀ ਦਾ ਵਿਆਹ ਵੀ ਤੇਰੇ ਡੈਡੀ ਦਾ ਇਹੋ ਗੁਣ ਵੇਖ ਕੇ ਕੀਤਾ ਸੀ .ਵੇ ਪੁੱਤ ਬੇੜਾ ਗਰਕੇ ਇਹਨਾ ਵੋਟਾ ਵਾਲਿਆ ਦਾ ਬਦੋ ਬਦੀ ਸਾਡੇ ਘਰ ਸ਼ਰਾਬ ਵਾੜ ਦਿੱਤੀ ਸੋਹਣੀ ਨੌਕਰੀ ਪੜ੍ਹਿਆ ਲਿਖਿਆ ਤੇਰੇ ਡੈਡੀ ਪਤਾ ਨੀ ਕਿਵੇ ਜਾਲਮਾਂ ਦੇ ਕਾਬੂ ਆ ਗਿਆ ਤੇ ਆਹ ਦਿਨ ਆ ਗਏ ਹੁਣ ਇਹ ਚੰਦਰੀ ਜਾਂਦੀ ਨਹੀਂ ਤੇਰੇ ਦਾਦਾ ਜੀ ਬਥੇਰੀ
ਮਗਜ਼ ਮਾਰੀ ਕਰਦੇ ਤੇਰਾ ਡੈਡੀ ਤਾ ਕੰਨ ਨੀ ਧਰਦਾ।
ਇੰਨੇ ਨੂੰ ਡੈਡੀ ਨੇ ਅੰਦਰ ਪੈਰ ਪਾ ਲਿਆ,ਵੜਦੇ ਹੀ ਉਹਨਾ ਦੀ ਨਜ਼ਰ ਵੀ ਕੰਧ ਤੇ ਜਾ ਪਈ ਤੇ
ਜਿਵੇ ਬਿਜਲੀ ਡਿੱਗੀ ਹੋਵੇ,ਮਨ ਹੀ ਮਨ ਫੇਸਲਾ ਲਿਆ ਅੱਜ ਤੋ ਬਾਦ ਕੋਹੜੀ ਹੋਵੇ ਜੋ ਨਸ਼ੇ ਦੇ ਨੇੜੇ ਜਾਵੇ।ਰਾਤ ਪਈ ਰੋਟੀ ਖਾਣ ਦਾ ਵੇਲਾ ਆਇਆ ਸਾਰਾ ਟੱਬਰ ਡਰਿਆ ਅੱਜ ਵੀ ਰੋਜ਼ ਵਾਂਗ ਅੱਧੀ ਰਾਤ ਭਾਡੇ ਭੰਨੇਗਾ ਸ਼ਰਾਬੀ ਹੋਇਆ।ਪਰ ਇਹ ਨਵੀਂ ਰਾਤ ਸੀ ਜਦ ਉਹ ਨਾਂ ਬਾਹਰ ਗਿਆ ਤੇ ਨਾ ਉਸ ਨੇ ਪੀਤੀ ਰਾਮ ਨਾਲ ਰੋਟੀ ਖਾਧੀ ਬਬਲੂ ਨਾਲ ਬਹਿ ਕੇ ਟੀ. ਵੀ
ਵੇਖਿਆ ਪਿਓ ਪੁੱਤ ਪਹਿਲੀ ਵਾਰ ਇਕ ਦੁਜੇ ਦੇ ਗਲੇ ਮਿਲੇ।ਸਾਰਾ ਪਰਿਵਾਰ ਡਾਢਾ ਖੂਸ਼ ਹੋਇਆ ਕਿ ਬਲਾ ਅੱਜ ਨਹੀ ਆਈ ਤੇ ਵਾਹਿਗੁਰੂ ਹੁਣ ਕਦੀ ਨਾਂ ਆਵੇ!ਦੁਆ ਮੰਗੀ ਗਈ,ਨੂੰਹ
ਸੱਸ ਨੇ ਕਈ ਸੁਖਣਾ ਸੁੱਖ ਲਈਆ,ਕਈ ਸਕੀਮਾ ਘੜ ਲਈਆਂ।ਸੁਖੀ ਸਾਂਦੀ ਨਵਾ ਦਿਨ ਚੜ੍ਹਿਆ।ਕਿਸੇ ਨੇ ਕਿਸੇ ਨਾਲ ਕੋਈ ਗਲ ਦਸੀ ਪੁਛੀ ਨਾ ਜਿਵੇ ਕਦੇ ਕੋਈ ਘੜਮੱਸ ਘਰ ਹੋਇਆ ਹੀ ਨਹੀਂ ਇੰਜ ਵਾਤਾਵਰਣ ਸਾਫ ਹੋ ਗਿਆ ਜਿਵੇਂ ਬਾਰਸ਼ ਨਾਲ ਪੱਤੇ ਸਾਫ ਹੋ ਜਾਂਦੇ ਹਨ।ਅੱਜ ਬਬਲੂ ਦੇ ਡੈਡੀ ਨੇ ਰਸੋਈ ਵਿਚ ਬਹਿ ਕੇ ਗਰਮਾ ਗਰਮਾ ਪਰੌਠਾ ਖਾਧਾ,ਮਮੀ ਨੇ ਨਾਲ ਲਈ ਵੀ ਡੱਬਾ ਬੰਨ੍ਹ ਦਿੱਤਾ।
ਬਬਲੁ ਪੁੱਤ ਆ ਜਲਦੀ ਮੈ ਤੈਨੂੰ ਸਕੂਲ ਛੱਡ ਦਿਆਗਾ।ਬਬਲੂ ਚਾਂਈ ਚਾਂਈ ਵਰਦੀ ਪਾਈ ਤੇ ਡੈਡੀ ਨਾਲ ਮੋਟਰਸਇਕਲ ਤੇ ਸਕੂਲ਼ ਪਹੁੰਚ ਗਿਆ।ਅੱਜ ਬਬਲੂ ਬੜਾ ਤਾਜ਼ਾ ਲਗ ਰਿਹਾ ਸੀ।ਉਸ ਦੇ ਚਿਹਰੇ ਤੇ ਗਲੋਅ ਆਪ ਮੁਹਾਰਾ ਸੀ।ਅੱਜ ਉਸ ਨੂੰ ਉਹ ਥਾਂ ਲੱਭ ਗਈ ਸੀ ਜਿਥੇ ਨਸ਼ੇ ਨਹੀਂ ਉਗਦੇ ਸੀ।ਬਬਲੂ ਦੇ ਦਾਦਾ ਦਾਦੀ ,ਮਾਂ ਸੱਭ ਖੁਸ਼ ਤਾਂ ਸੀ ਪਰ ਭਾਵੀ ਡਰ ਅਜੇ ਖਤਮ ਨਹੀਂ ਹੋਇਆ ਸੀ। ਫਿਰ ਵੀ ਮਾਲਿਕ ਦਾ ਸ਼ੁਕਰ ਕਰ ਅਰਜ਼ੋਈ ਕਰ ਰਹੇ ਸੀ,ਮਨ ਹੀ ਮਨ ਸੁਖਣਾ ਸੁੱਖ ਰਹੇ ਸੀ ਸੱਚੇ ਪਾਤਸ਼ਾਹ ਹੁਣ ਇਹ ਬਲਾ ਨਾਂ ਸਾਡੇ ਵ੍ਹਿਹੜੈ ਵੜੈ।ਬਬਲੂ ਨੂੰ ਅੱਜ ਨਾਂ ਬਸਤਾ ਭਾਰਾ ਲਗਾ ਤੇ ਨਾਂ ਘਰ ਦਾ ਰਾਹ ਔਖਾ ਲਗਾ ਉਹ ਟਹਿਕਦਾ ਮਹਿਕਦਾ ਘਰ ਪੁਜ ਗਿਆ।ਡੈਡੀ ਵੀ ਵੇਲੇ ਨਾਲ ਸਿੱਧਾ ਘਰ ਆ ਸ਼ਾਮ ਦੀ ਚਾਹ ਸਾਰਿਆ ਨਾਲ ਪੀਤੀ-ਸ਼ੁਕਰ
ਸ਼ੁਕਰ ਕਰ ਰਾਤ ਗੁਜਰੀ ਨਵਾਂ ਦਿਨ ਪਿਛਲੇ ਦਿਨ ਨਾਲੋਂ ਵੀ ਸੋਹਣਾ ਚੜ੍ਹਿਆ।ਸ਼ਾਮ ਦੇ ਚਾਰ ਕੁ ਵਜੇ ਬਬਲੂ ਦਾ ਫੂੱਫੜ ਪ੍ਰਾਹੁਣਾ ਘਰ ਆ ਗਿਆ ਉਸ ਨੂੰ ਕੋਈ ਸਰਕਾਰੀ ਕੰਮ ਸੀ ਜੋ ਬਬਲੂ ਦੇ
ਡੈਡੀ ਨਾਲ ਮਿਲ ਕੇ ਕਰਾਉਣਾ ਸੀ।ਵੇਲੇ ਨਾਲ ਬਬਲੂ ਦਾ ਡੈਡੀ ਵੀ ਘਰ ਆਗਿਆ ਚਾਹ ਪਾਣੀ
ਹੋਇਆ ਗਲਾਂ ਬਾਤਾਂ ਹੋਈਆਂ।ਫੋਨ ਦੀ ਘੰਟੀ ਵਜੀ-ਮੰਮੀ ਨੇ ਫੋਨ ਉਠਾਇਆ ਤਾ ਅੱਗਲੇ ਪਾਸੇ
ਪਿਆਰੀ ਨਣਦੀ ਕਹਿ ਰਹੀ ਸੀ ਭਾਬੀ ਵੀਰ ਨੂੰ ਆਖੀਂ ਸੰਧੂ ਸਾਹਿਬ ਨੂੰ ਪੀਣ ਨਾਂ ਦੇਵੇ ,ਡਾਕਟਰ ਨੇ ਮਨ੍ਹਾ ਕੀਤਾ।ਦੀਪੀ ਤੇਰਾ ਵੀਰ ਨੀ ਪਿਆਉਂਦਾ ਹੁਣ ਤੇ ਆਪ ਵੀ ਨੀ ਪੀਂਦਾ
ਰੱਬ ਦੀ ਮਿਹਰ ਹੋ ਗਈ ਤੈਨੂੰ ਵਧਾਈ ਹੋਵੇ,ਆ ਜਾਂਦੀ ਤੂੰ ਵੀ ਨਾਲ ਹੀ? ਭਾਬੀ ਨੇ ਬੜੈ ਪਿਆਰ ਨਾਲ ਨਣਦੀ ਨੂੰ ਦਸਿਆ ਉਸ ਦੇ ਜਵਾਬ ਵਿਚੋਂ ਉਸ ਦਾ ਅੰਦਰਲਾ ਚਾਅ ਛਲਕ ਰਿਹਾ ਸੀ।ਉਸ ਨੇ ਬੜੈ ਚਾਅ ਨਾਲ ਨਣਦੋਈਏ ਲਈ ਰਾਤ ਦੀ ਰੋਟੀ ਬਣਾਉਣੀ ਸ਼ੁਰੂ ਕਰ ਦਿੱਤੀ।ਪਨੀਰ ਬਣਿਆ, ਅੰਡੇ ਬਣੇ ।ਸੰਧੂ ਸਾਹਿਬ ਇਧਰ ਉਧਰ ਝਾਕਣ ਲਗੇ,ਵਾਚਣ ਲਗੇ ਨਾਗਣੀ ਕਿਥੇ ਆਉਂਦੀ –ਦੱਸ ਕੁ ਮਿੰਟ ਉਡੀਕਣ ਤੋਂ ਬਾਦ ਉਸ ਭੁਮਿਕਾ ਬੰਨ੍ਹੀ ,”ਗਿਲ ਸਾਹਿਬ,ਪਟਵਾਰੀ ਨੂੰ ਇਥੇ ਬੁਲਾ ਲੈਂਦੇ,ਸੇਵਾ ਵੀ ਹੋ ਜਾਦੀ ਤੇ ਜੋ ਕਰਨਾ ਕਰਾਉਣਾ ਨਾਲ ਹੀ ਜਾਦਾ !ਆਪਾਂ ਚਲ ਪੈਂੇਨੇ ਆਂ ਉਥੇ ਦਫਤਰੇ,ਇਥੇ ਉਹ ਸੌ ਨਖਰੇ ਕਰੂਗਾ।
ਗੱਲ ਸੁਣਦੇ ਹੀ ਬਬਲੂ ਦੀ ਮੰਮੀ ਦੇ ਹੱਥੋਂ ਥਾਲੀ ਡਿੱਗ ਪਈ,ਜਾਹ ਜਾਦੀਏ, ਖੈਰ ਰੱਖੀਂ ਰੱਬਾ,ਜੇ
ਮੋੜਾ ਪਿਆ ਤੇ ਪਿਆ ਰਹੇ,ਤੌਉਰ ਤਾਂ ਚੰਗੇ ਨੀ ਦਿਸਦੇ”।
ਗਿਲ ਸਾਹਿਬ,ਘਰੇ ਬੋਤਲ ਪਈ ਕਿ ਰਾਹ ਚੋਂ ਲੈਣੀ ?ਸੰਧੂ ਸਹਬ ਨੇ ਬੁਲ੍ਹ ਸਵਾਰੇ।
ਬਬਲੂ ਆਪਣੇ ਡੈਡੀ ਨੂੰ ਆਖ ਜਰਾ ਕੁ ਇਧਰ ਗਲ ਸੁਣ ਜਾਣ,ਮੰਮੀ ਨੇ ਵਾਜ਼ ਦਿੱਤੀ।
ਮੰਮੀ ਨੇ ਦੀਪੀ ਦੇ ਫੋਨ ਬਾਰੇ ਗਿਲ ਸਹਬ ਨੂੰ ਦੱਸ ਕੇ ਤਾਕੀਦ ਕੀਤੀ ਕਿ ਧਿਆਨ ਰੱਖਿਓ,
ਪਟਵਾਰੀ ਦਾ ਮੱਥਾ ਤੇ ਡੰ੍ਹਮਣਾ ਪੈਣਾ,ਤੂੰ ਫਿਕਰ ਨਾ ਕਰ ਵਾਹਿਗੁਰੂ ਭਲੀ ਕਰੇਗਾ,ਕਹਿ ੁਗਿਲ,ਮੁੜਿਆ ਤਾ ਕੀ ਵੇਖਦੈ,ਸੰਧੂ ਬੋਤਲ ਮੂੰ੍ਹਹ ਨੂੰ ਲਾਈ ਸੂਟਾ ਲਾ ਰਿਹਾ ਸੀ।ਹੇ ਰੱਬਾ ਇਹ ਕੀ ਬਣ ਗਿਆ,ਦੀਪੀ ਨੂੰ ਕੀ ਜਵਾਬ ਦਿਆਂਗਾ ਮੈਂ?ਗਿਲ ਨੇ ਆਪਣੇ ਆਪ ਤੋਂ ਪੁਛਿਆ? ਤੇ ਅਗਾਹ ਹੋ ਬੋਤਲ ਫੜ ਲਈ,।(ਪ੍ਰਰਾਹੁਣੇ ਦੀ ਜਿੰਦਗੀ ਵੀ ਜਰੂਰੀ ਸੀ ਤੇ ਸੇਵਾ ਵੀ ਜਰੂਰੀ ਸੀ)
ਉਹ ਪਾਣੀ ਲੈਣ ਤੁਰ ਪਿਆ।ਪ੍ਰਾਹੁਣੇ ਨੂੰ ਪਾਣੀ ਦੇ ਕੇ ਉਸ ਆਖਿਆਂ ਸੰਧੁ ਸਹਬ ਆਓ ਚਲੀਏ ਕਿਤੇ ਪਟਵਾਰੀ ਉਠ ਨਾ ਜਾਵੇ!।
ਲੜਖੜਾਉਂਦੇ ਪੈਰਾਂ ਨਾਲ ਸੰਧੂ ਪੌੜੀਆ ਉਤਰਨ ਲਗਾ ਸੱਜਾ ਹੱਥ ਉਸ ਦਿਲ ਤੇ ਰੱਖ ਲਿਆ ਤਾ ਗਿਲ ਨੇ ਉਸ ਦੀ ਬਾਹ ਫੜ ਲਈ,ਆਖਰੀ ਪੌੜੀ ਤੋਂ ਮੁਸ਼ਕਲ ਨਾਲ ਸੰਭਾਲਦਿਆਂ ਗਿਲ ਨੇ ਉਥੇ ਹੀ ਸੰਧੂ ਨੂੰ ਲੰਮਾ ਪਾ ਆਪ ਛੇਤੀ ਨਾਲ ਕਾਰ ਕੱਢਣ ਲਗ ਪਿਆ,ਅਗਲੇ ਪਲ ਕਾਰ ਪਾਰਸ ਹਸਪਤਾਲ ਐਮਰਜੈਂਸੀ ਵਲ ਦੌੜ ਰਹੀ ਸੀ ਤੇ ਬਬਲੂ ਆਪਣੀ ਦਾਦੀ ਦੀ ਗੋਦੀ ਵਿਚ ਸਿਰ ਰੱਖੀ
ਆਪਣੀ ਭੂ ਜੀ ਦੀ ਸੁੱਖ ਮੰਗ ਰਿਹਾ ਸੀ।ਉਸ ਦੀ ਮੰਮੀ ਹੱਥ ਬੰਨ੍ਹੀ ਧਰਤੀ ਤੋਂ ਵਿਹਲ ਮੰਗ ਰਹੀ ਸੀ---ਕੀ ਜਵਾਬ ਦੇਵੇਗੀ ਨਣਦੀ ਨੂੰ...?.......................................
ਡਾਲ;-ਤੋਹਫੇ ਦੇ ਰੂਪ ਵਿਚ ਦਿੱਤੀ ਜਾਂਦੀ ਰਿਸ਼ਵਤ ਨੂੰ ਡਾਲ ਕਿਹਾ ਜਾਦਾ ਹੇ।
ਦਾਤ;-ਜੋ ਤੋਹਫੇ ਰਿਸ਼ਵਤ ਨਹੀਂ ਪਿਆਰ ਵਿੱਚ ਦਿਤੇ ਜਾਂਦੇ ਹਨ,ਉਹ ਦਾਤ ਹੁੰਦੀ ਹੈ ਜਿਵੇਂ,ਦਾਜ
ਦਾਜ ਸ਼ਬਦ ਦਾਤ ਤੋਂ ਬਣਿਆਂ ਤੇ ਦਾਜ ਤੋਂ ਦਹੇਜ ਸ਼ਬਦ ਬਣਿਆਂ।
ਮੋਬਾਈਲ ਫੋਨ ਵਾਈਬਰੇਸ਼ਨ ਦੀ ਪੰਜਾਬੀ-ਤਰੱਥਲੀ--ਹਹਹਹਹਹਹਹਹਹਹਹਹ
ਰਣਜੀਤ ਕੌਰ
ਤਰਨ ਤਾਰਨ

0 comments:
Speak up your mind
Tell us what you're thinking... !