Headlines News :
Home » » ਰੌਲਾ ਤਾ ਹੈ....- ਰਵੀ ਸਚਦੇਵਾ

ਰੌਲਾ ਤਾ ਹੈ....- ਰਵੀ ਸਚਦੇਵਾ

Written By Unknown on Saturday, 23 March 2013 | 00:11


ਰੌਲਾ ਤਾ ਹੈ ਮੇਰੇ ਹੀ ਵਰਗਾ.......
ਗੰਧਲੀ ਹੁੰਦੀ ਕੁਦਰਤ ਦਾ।
ਟੋਬੇ ' ਇਕੱਠੇ ਹੋਏ, ਬਾਸੀ ਪਾਣੀ ਦਾ।
ਨਦੀ ' ਮਿਲਦੇ ਫੈਕਟਰੀ ਦੇ ਤੇਜ਼ਾਬੀ ਪਾਣੀ ਦਾ।
ਜੰਗਲਾਂ ' ਟੁੱਟਦੇ ਨਿਰਤਰ ਬਿਰਛਾਂ ਦਾ।
ਪੱਤਛੜ ' ਭੁਜੇ ਡਿਗਦੇ ਪੱਤਿਆਂ ਦਾ।

ਰੌਲਾ ਤਾ ਹੈ ਮੇਰੇ ਹੀ ਵਰਗਾ.......
ਧੰਦੇ ' ਹਲਾਲ ਝੱਟਕ ਕੇ ਮਾਰੇ ਦਾ।
ਬੁਚਰਖਾਨੇ ' ਨਿੱਤ ਕੱਟਦੇ ਕੱਟੀਆਂ ਦਾ।
ਬਿਨ ਪਾਣੀ ਤੜਫੀ ਮੱਚੀ ਦਾ।
ਬਿਨ ਚਮੜੀ ਪੁੱਠੀ ਲੱਟਕਦੀ ਬੱਕਰੀ ਦਾ।
ਢਿੱਡ ਅੰਦਰ ਜਾਂਦੀ ਮਾਸੂਮਾ ਦੀ ਹਰ ਉਸ ਬੋਟੀ ਦਾ।

ਰੌਲਾ ਤਾ ਹੈ ਮੇਰੇ ਹੀ ਵਰਗਾ.......
ਦਾਜ ਬਲੀ ਚੜ੍ਹ, ਨਿੱਤ ਲੁੜ੍ਹਕਦੀਆਂ ਉਨ੍ਹਾਂ ਧੀਆ ਦਾ।
ਵਾਂਗ ਦਾਮਿਨੀ ਨਿੱਤ ਦਾਮਨ ਦਾਗੀ ਹੁੰਦੀਆ ਉਨ੍ਹਾਂ ਭੈਣਾ ਦਾ।
ਪਹਿਲਾ ਜੰਮਣ ਤੋਂ ਮੁੱਕ ਜਾਵਣ ਵਾਲਿਆ ਉਨ੍ਹਾਂ ਬੱਚੀਆਂ ਦਾ।

ਰੌਲਾ ਤਾ ਹੈ........
ਵਹਿਦੇ ਅਲਹਿਦਗੀ ਦੇ ਏਨ੍ਹਾਂ ਹੰਝੂਆਂ ਦਾ।
ਹੱਦ ਤੋਂ ਵੱਧ ਕੀਤੀ, ਤੇਰੀ ਉਸ ਮੁੱਹਬਤ ਦਾ।
ਉਸਾਰੇ ਤੇਰੇ ਸੰਗ, ਉਨ੍ਹਾਂ ਸਾਰੇ ਮਹਿਲਾਂ ਦਾ।
ਸੁੰਗਧਾ ਖਿੱਲਾਰਦੇ ਤੇਰੇ ਉਨ੍ਹਾਂ ਤੱਤੇ ਸਾਹਾਂ ਦਾ।
ਤੇਰੇ ਸਾਹਾਂ ਨਾਲ ਚੱਲਦੇ ਰਵੀ ਦੇ ਏਨ੍ਹਾਂ ਸਾਹਾਂ ਦਾ।
ਜੋ ਹੁਣ ਮੁੱਕ ਜਾਣੇ ਤੇਰੇ ਬਿਨ......!!


ਰਵੀ ਸਚਦੇਵਾ
ਸਚਦੇਵਾ ਮੈਡੀਕੋਜ, ਮੁਕਤਸਰ (ਪੰਜਾਬ)
ਅਜੋਕੀ ਰਿਹਾਇਸ਼ - ਮੈਲਬੋਰਨ (ਆਸਟੇ੍ਲੀਆ)
ਮੋਬਾਇਲ ਨੰਬਰ -  0061- 449965340
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template