ਕਹਿੰਦੇ ਨੇ ਪਿੰਡਾਂ ਵਿੱਚ ਰੱਬ ਵੱਸਦਾ ਆ.. ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਰੂਹ ਖੁਸ਼ ਹੋ ਜਾਂਦੀ ਹੈ ਉੱਥੋਂ ਦਾ ਵਾਤਾਵਰਨ, ਮਾਹੌਲ, ਖੇਤ ਆਦਿ ਵੇਖ ਕੇ ਇੱਕ ਅਜੀਬ ਜਿਹੀ ਹੀ ਖੁਸ਼ੀ ਮਿਲਦੀ ਸੀ। ਪਿੰਡਾਂ ਦੇ ਕੱਚੇ ਘਰ, ਪਸ਼ੂਆਂ ਵਿੱਚ ਦੇਸੀਪਨ ਝਲਕਦਾ ਸੀ ਤੇ ਪਿੰਡਾਂ ਦੀ ਸ਼ਾਨ ਪਿੰਡਾਂ ਦੇ ਨੌਜਵਾਨ ਗੱਭਰੂ ਹੁੰਦੇ ਸੀ ਪਰ ਅੱਜ ਕੱਲ ਸਭ ਕੁਝ ਬਦਲ ਗਿਆ..ਨਾ ਹੁਣ ਓਹੋ ਜਿਹੇ ਪਿੰਡ ਰਹੇ ਤੇ ਨਾ ਹੀ ਓਹੋ ਜਿਹਾ ਮਾਹੌਲ,,ਨਾ ਤਾਂ ਕੱਚੇ ਘਰ ਰਹੇ ਤੇ ਨਾ ਹੀ ਕੱਚੀਆਂ ਗਲੀਆਂ।
ਜੇ ਵਿਕਾਸ ਦੇ ਪੱਖੋਂ ਗੱਲ ਕਰੀਏ ਤਾਂ ਇਸਨੂੰ ਅਸੀਂ ਸਕਰਾਤਮਕ ਰੂਪ ‘ਚ ਵੀ ਲੈ ਸਕਦੇ ਹਾਂ,,ਪਰ ਕਿਤੇ ਨਾ ਕਿਤੇ ਪਿੰਡਾਂ ਵਿੱਚੋਂ ਉਹ ਸਾਦਗੀ ਖੁੱਸ ਗਈ। ਸਮੇਂ ਦੇ ਨਾਲ ਪਿੰਡਾਂ ਵਿੱਚ ਬਹੁਤ ਬਦਲਾਵ ਆਇਆ ਤੇ ਜਿਸਦਾ ਅਸਰ ਲੋਕਾਂ ਦੀ ਨਿੱਜੀ ਜਿੰਦਗੀ ਤੇ ਵੀ ਪਿਆ। ਪਹਿਲਾਂ- ਪਹਿਲਾਂ ਪਿੰਡਾਂ ਵਿੱਚ ਸ਼ਾਮਲਾਟਾਂ ਹੁੰਦੀਆਂ ਸੀ ਜਿਸ ਤੇ ਬਜੁਰਗ ਇਕੱਠੇ ਹੁੰਦੇ ਸੀ,,ਤੇ ਹੁਣ ਉਹ ਵੀ ਕਿੱਧਰੇ ਨਜਰ ਨਹੀਂ ਆਉਂਦੀਆਂ ਤੇ ਰਹੀ ਗੱਲ ਗੱਭਰੂਆਂ ਦੀ ਤਾਂ ਉਹਨਾਂ ਨੂੰ ਤਾਂ ਬਸ ਵਿਦੇਸ਼ ਜਾਣ ਨਾਲ ਮਤਲਬ ਹੈ,,ਕਿਉਂਕਿ ਉਹਨਾਂ ਨੂੰ ਇੱਥੇ ਰਹਿ ਕੇ ਖੇਤੀ ਕਰਨ ਚ ਕੋਈ ਦਿਲਚਸਪੀ ਨਹੀਂ ਹੈ। ਲੋਕਾਂ ਚ ਇੱਕ ਅਜੀਬ ਹੀ ਹੋੜ ਮੱਚੀ ਹੋਈ ਹੈ,,ਕੋਠੀਆਂ ਪਾ ਕੇ ਪਿੰਡ. ‘ਚ ਤੇ ਆਪ ਵਿਦੇਸ਼ ਚਲੇ ਜਾਣਾ..ਤੇ ਜੇ ਕੋਈ ਵਿਦੇਸ਼ ਜਾਣ ਚ ਨਹੀਂ ਇਛੁੱਕ ਤਾਂ ਉਹ ਨਸ਼ਿਆਂ ਵਿੱਚ ਪੈ ਜਾਂਦਾ ਹੈ।
ਅੱਜ ਪੰਜਾਬ ਵਿੱਚ ਨਸ਼ਾ ਇੰਨ੍ਹਾਂ ਕੁ ਵੱਧ ਚੁੱਕਿਆ ਹੈ ਕਿ ਪੰਜਾਬ ਖੇਤਾਂ ਦੀ ਧਰਤੀ ਨਹੀਂ ਨਸ਼ਿਆਂ ਦੀ ਧਰਤੀ ਲੱਗਦਾ ਹੈ..ਆਏ ਦਿਨ ਕੋਈ ਨਾ ਕੋਈ ਨਸ਼ੇ ਦੀ ਬਲੀ ਚੜ੍ਹਿਆ ਹੀ ਹੁੰਦਾ ਹੈ,,ਤੇ ਜੇ ਦੂਜੇ ਕਿਸਾਨ ਦੀ ਗੱਲ ਕਰੀਏ ਜਿਸਨੂੰ ਅਸੀਂ ‘ਅੰਨਦਾਤਾ’ ਆਖਦੇ ਹਾਂ,,ਉਹ ਵੀ ਕਰਜੇ ਦੇ ਬੋਝ ਕਰਕੇ ਖੁਦਖੁਸ਼ੀ ਕਰ ਰਿਹਾ ਹੈ। ਜੋ ਇਨਸਾਨ ਸਾਨੂੰ ਅੰਨ੍ਹ ਦਿੰਦਾ ਹੈ ਓਹੀ ਖਤਰੇ ਚ ਹੈ। ਪਿੰਡਾਂ ਦੇ ਲੋਕ ਅੱਗੇ ਤਾਂ ਵੱਧ ਗਏ ਨੇ ਪਰ ਅੱਗੇ ਵਧਣ ਦੇ ਨਾਲ ਉਪ ਆਪਣੀਆਂ ਜੜ੍ਹਾਂ ਭੁੱਲਦੇ ਜਾ ਰਹੇ ਨੇ। ਅੱਜ ਕੱਲ ਦੇ ਬੱਚੇ ਪਿੰਡਾਂ ਚ ਜਾਣਾ ਪਸੰਦ ਨਹੀਂ ਕਰਦੇ ਤੇ ਨਾ ਹੀ ਰਹਿਣਾ ਪਸੰਦ ਕਰਦੇ ਨੇ। ਪਿੰਡ ਪੰਜਾਬ ਦਾ ਸਰਮਾਇਆ ਹਨ..ਤੇ ਪਿਛੋਕੜ ਵੀ ਤੇ ਆਪਣੇ ਪਿਛੋਕੜ ਨੂੰ ਭੁਲਣਾ ਮਤਲਬ ਆਪਣਾ ਵਜੂਦ ਭੁਲਣਾ ਹੈ।
ਦਮਨਜੀਤ ਕੌਰ,
98030-48200,
ਬੀ.ਜੇ.ਐਮ.ਸੀ.6
ਡੀ.ਏ.ਵੀ. ਕਾਲੇਜ,ਅੰਮ੍ਰਿਤਸਰ।


0 comments:
Speak up your mind
Tell us what you're thinking... !