ਪੰਜਾਬੀ ਗੀਤਕਾਰੀ ਦੇ ਖੇਤਰ ਵਿਚ ਸੀਰਾ ਸਿੰਘੇਵਾਲੀਆ ਇੱਕ ਅਜਿਹਾ ਨਾਮ ਜਿਸ ਨੂੰ ਥੋੜ੍ਹੇ ਹੀ ਸਮੇਂ ਵਿਚ ਵਧੇਰੇ ਨਾਮਣਾ ਖੱਟਣ ਦਾ ਮਾਣ ਹਾਸਿਲ ਹੋਇਆ ਹੈ। ਜਗਸੀਰ ਸਿੰਘ ਉਰਫ ਸੀਰਾ ਸਿੰਘੇਵਾਲੀਆਂ ਦਾ ਜਨਮ ਮਾਰਚ 1983 ਨੂੰ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਸਿੰਘੇਵਾਲ ਵਿਖੇ ਮਾਤਾ ਨਸੀਬ ਕੌਰ ਅਤੇ ਪਿਤਾ ਗੁਰਜੰਟ ਸਿੰਘ ਦੇ ਘਰ ਹੋਇਆ। ਬੇਸ਼ੱਕ ਲਿਖਣ ਦਾ ਸ਼ੌਕ ਉਸਨੂੰ ਪੜ੍ਹਦਿਆਂ ਹੀ ਲੱਗ ਗਿਆ ਸੀ। ਪ੍ਰੰਤੂ ਸੀਰਾ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਰਾਜ ਕਾਕੜਾ ਤੋਂ ਬੇਹੱਦ ਪ੍ਰਭਾਵਿਤ ਹੈ। ਸੀਰਾ ਦੀ ਕਲਮ ’ਚ ਨਿਕਲਿਆਂ ਪਹਿਲਾ ਗੀਤ ਸੰਨ2007 ਵਿਚ ਪ੍ਰਸਿੱਧ ਗਾਇਕ ਬਾਈ ਅਮਰਜੀਤ ਦੀ ਐਲਬਮ ਹੀਰੋ ਵਿਚ ‘ਕਾਲੀ ਜਿਪਸੀ ਨੂੰ ਹੱਥ ਕਿਹੜਾ ਪਾਊ’ ਰਿਕਾਰਡ ਹੋਇਆ, ਇਸ ਗੀਤ ਨਾਲ ਸੀਰੇ ਦੀ ਗੀਤਕਾਰੀ ਦੇ ਖੇਤਰ ਵਿਚ ਇੱਕ ਵੱਖਰੀ ਪਹਿਚਾਣ ਕਾਇਮ ਹੋ ਗਈ ਅਤੇ ਫਿਰ ਉਸਨੇ ਮੁੜ ਪਿੱਛੇ ਨ੍ਹੀ ਵੇਖਿਆ। ਉਪਰੰਤ ਬਾਈ ਅਮਰਜੀਤ ਅਤੇ ਮਿਸ ਪੂਜਾ ਦੀ ਅਵਾਜ਼ ਵਿਚ ‘ਸਣੇ ਸਫਾਰੀ ਚੱਕਾਂਗੇ ਹੁਣ ਵੱਡੇ ਮਿਰਜ਼ੇ ਨੂੰ’, ‘ਟੀਚਰ ਲੱਗੀ ਏ ਸਰਕਾਰੀ’ ਆਦਿ ਗੀਤਾਂ ਨੇ ਸੀਰੇ ਨੂੰ ਨਾਮਵਰ ਗੀਤਕਾਰਾਂ ਵਿਚ ਸ਼ੁਮਾਰ ਕਰ ਦਿੱਤਾ। ਇਸ ਤੋਂ ਇਲਾਵਾ ਸੁਦੇਸ਼ ਕੁਮਾਰੀ, ਜਗਪਾਲ ਢਿੱਲੋਂ, ਰਾਣਾ ਸੰਧੂ, ਸਾਬਰ ਖਾਨ, ਗੁਰਪ੍ਰੀਤ ਸੰਧੂ ਆਦਿ ਕਲਾਕਾਰਾਂ ਨੇ ਸੀਰੇ ਦੇ ਕਲਮ ’ਚ ਨਿਕਲੇ ਗੀਤ ਗਾਏ। ਸੀਰੇ ਨੇ ਦੱਸਿਆ ਕਿ ਉਹ ਜਲਦ ਹੀ ਬੱਬੂ ਭੁੱਲਰ, ਰਾਣਾ ਸੰਧੂ ਅਤੇ ਮਨਜੀਤ ਬਠਿੰਡਾ ਦੀ ਪੇਸ਼ਕਸ਼ ਕਰਨ ਜਾ ਰਿਹਾ ਹੈ। ਇਹ ਪ੍ਰਸਿੱਧ ਗੀਤਕਾਰ ਆਪਣੇ ਜੱਦੀ ਪਿੰਡ ਸਿੰਘੇਵਾਲ ਵਿਖੇ ਸਾਦਾ ਜਿਹਾ ਜੀਵਨ ਬਸਰ ਕਰ ਰਿਹਾ ਹੈ।
ਅਜੀਤ ਸਿੰਘ ਅਖਾੜਾ
ਪਿੰਡ ਤੇ ਡਾਕ. ਅਖਾੜਾ (ਲੁਧਿਆਣਾ)
95925-51348



0 comments:
Speak up your mind
Tell us what you're thinking... !