ਬੰਦੇ ਵਿੱਚ ਰੜਕ, ਔਰਤ ਦੀ ਮੜਕ, ਸ਼ੇਰ ਦੀ ਬੜਕ
ਗੱਲਾਂ ਤਿੰਨੇ ਜਰੂਰੀ ਨੇ…………………
ਲੱਗੀ ਅੱਗੇ ਅੜਕ, ਫੌਕੀ ਜਿਹੀ ਚੜ੍ਹਤ, ਟੁੱਟੀ ਹੋਈ ਸੜਕ
ਸੰਭਲਣੇ ਬਹੁਤ ਜਰੂਰੀ ਨੇ…………………
ਦੇਣਾ ਦਾਨ, ਕਰਨਾ ਮਾਨ, ਤੇ ਵਾਧੂ ਗ਼ੁਮਾਨ
ਬੰਦੇ ਨੂੰ ਪਿੱਛੇ ਧੱਕਦੇ ਨੇ………………………
ਕੋਈ ਮਜ਼ਬੂਰੀ, ਗੱਲ ਜਰੂਰੀ, ਹੋਵੇ ਨਾ ਪੂਰੀ
ਬੰਦੇ ਦਾ ਕਾਲਜ਼ਾ ਕੱਢਦੇ ਨੇ………………
ਲੱਗਿਆ ਰੋਗ, ਪਿਆ ਵਿਯੋਗ, ਕਰੀ ਹੋਈ ਚੋਭ
ਬੰਦੇ ਨੂੰ ਮਾਰ ਮੁਕਾਉਂਦੇ ਨੇ…………………
ਸੱਪਾਂ ਦਾ ਜੋੜਾ, ਸ਼ਾਨ ਤੇ ਘੋੜਾ, ਬੰਦਾ ਜੋ ਸੋੜ੍ਹਾ
ਨਾ ਦਿਲੋਂ ਵੈਰ ਭਲਾਉਂਦੇ ਨੇ………………
ਹੋਇਆ ਕਰਜ਼ਾਈ, ਨੰਗ ਜੁਆਈ, ਜ਼ਮੀਨ ਪਰਾਈ
ਬੰਦੇ ਨੂੰ ਖੂੰਜੇ ਲਾਉਂਦੇ ਨੇ…………………
ਫ਼ੱਕਰ-ਫ਼ਕੀਰ, ਜਾਗ੍ਹਿਆ ਜ਼ਮੀਰ, ਰੱਖੀ ਹੋਈ ਧੀਰ
ਸਦਾ ਰੰਗ ਲਿਆਉਂਦੇ ਨੇ…………………
ਚੰਡੇ ਹੋਏ ਰੰਭੇ, ਬੰਦੇ ਜਿਹੜੇ ਚੰਗੇ, ਬੋਲਣ ਨਾ ਮੰਦੇ
ਗੱਲ ਨੂੰ ਸਿਰੇ ਚੜਾਉਂਦੇ ਨੇ…………………
ਬੰਦੇ ਜਿਹੜੇ ਫ਼ੁਕਰੇ, ਗੱਲ ਤੋਂ ਮੁਰਕੇ, ਹੋਣ ਬੇ-ਸ਼ੁਕਰੇ
ਸਦਾ ਇੱਜ਼ਤ ਘਟਾਉਂਦੇ ਨੇ……………………
‘ਬੁੱਕਣਵਾਲ’ ਪਿੰਡ, ਕਰੇ ਨਾ ਹਿੰਡ, ਖੂਹ ਦੀ ਟਿੰਡ
ਸਭ ਦੀ ਪਿਆਸ ਬੁਝਾਉਂਦੇ ਨੇ…………………
ਰੱਬ ਦੀ ਮਾਰ, ਗ਼ਰੀਬ ਦੀ ਹਾਰ, ਲੁੱਟਿਆ ਪਿਆਰ
ਬੈਠ ਸਾਰੇ ਮਨ ਸਮਝਾਉਂਦੇ ਨੇ……………………
-----
ਦੋਲਤੀ ਖ਼ਜ਼ਾਨੇ ਤੁਸੀਂ ਭਰ ਲਏ
ਖ਼ੁਸ਼ੀਆਂ ਤੇ ਖੇੜੇ ਵੀ ਉਜਾੜ ਕੇ………………
ਆਪਣੀ ਕਿਤਾਬ ਚਾਹੋਂ ਲਿਖਣੀ
ਵਰਕੇ ਦੂਜਿਆਂ ਦੇ ਦਿਲਾਂ ਵਾਲੇ ਪਾੜ ਕੇ
ਦੋਲਤੀ ਖ਼ਜ਼ਾਨੇ ਤੁਸੀਂ ਭਰ ਲਏ
ਖ਼ੁਸ਼ੀਆਂ ਤੇ ਖੇੜੇ ਵੀ ਉਜਾੜ ਕੇ………………
ਮਿਲੇ ਨਾ ਰੂਹ ਨੂੰ ਸ਼ਕੂਨ ਵੀ, ਜਿਹੜੇ ਰੱਤ ਚੂਸਦੇ ਗ਼ਰੀਬਾਂ ਦੀ
ਹੱਕ ਵੀ ਕਿਸੇ ਦਾ, ਯਾਰੋ ਮਾਰ ਕੇ, ਕਹਿ ਦੇਣਾ ਖੇਡ ਵੀ ਨਸ਼ੀਬਾਂ ਦੀ
ਸੁੱਖ ਦੀ ਨਾ ਉਹ ਕਦੇ ਸੌਂਦੇ ਨੇ, ਦੂਜਿਆਂ ਰੱਖ ਦੇ ਸਾੜ ਕੇ
ਦੋਲਤੀ ਖ਼ਜ਼ਾਨੇ ਤੁਸੀਂ ਭਰ ਲਏ
ਖ਼ੁਸ਼ੀਆਂ ਤੇ ਖੇੜੇ ਵੀ ਉਜਾੜ ਕੇ………………
ਸੋਨੇ ਦੇ ਵੀ ਮਹਿਲ ਉਸਾਰ ਲਏ, ਰਹਿਣ ਵਾਲਾ ਵਿੱਚ ਪਰ ਕੋਈ ਨੀਂ
ਥਾਂ-ਥਾਂ ਤੇ ਫੱਟੇ ਲਮਕਾ ਲਏ, ਦੇਣ ਵਾਲਾ ਪਰ ਢੋਈ ਕੋਈ ਨੀਂ
ਜੀਭਾਂ ਮੁੜ ਜਾਂਦੀਆਂ ਅੰਦਰੀਂ, ਪੈਂਦੇ ਨੇ ਜਿਹੜੇ ਵੀ ਦਹਾੜ ਕੇ
ਦੋਲਤੀ ਖ਼ਜ਼ਾਨੇ ਤੁਸੀਂ ਭਰ ਲਏ
ਖ਼ੁਸ਼ੀਆਂ ਤੇ ਖੇੜੇ ਵੀ ਉਜਾੜ ਕੇ………………
ਇਹ ਦੁਨੀਆਂ ਵੀ ਬੜੀ ਹੀ ਨਿਆਰੀ ਆ, ਇੱਥੇ ਦੋਲਤ ਹੀ ਬਹੁਤਿਆਂ ਪਿਆਰੀ ਆ
ਬੰਦਾ ਵੱਢ ਸੁੱਟੇ ਇੱਥੇ ਸਕੇ ਬਾਪ ਨੂੰ, ਧੀ ਵੀ ਇਹਨਾਂ ਕੁੱਖ ਵਿੱਚ ਮਾਰੀ ਆ
ਸੱਚੋ ਸੱਚ ਉੱਥੇ ਸਭ ਤੁਲਨਾਂ, ਰੱਖਣੇ ਨੇ ਵੱਟੇ ਉਹਨੇ ਹਾਅੜ ਕੇ
ਦੋਲਤੀ ਖ਼ਜ਼ਾਨੇ ਤੁਸੀਂ ਭਰ ਲਏ
ਖ਼ੁਸ਼ੀਆਂ ਤੇ ਖੇੜੇ ਵੀ ਉਜਾੜ ਕੇ………………
‘ਬੁੱਕਣਵਾਲੀਆ’ ਕਾਹਦਾ ਮਾਣ ਉਏ!, ਇਸ ਦੇਹੀ ਨੇ ਵੀ ਰਾਖ ਹੋ ਜਾਵਣਾ
ਕਾਹਨੂੰ ਲਾਵੇਂ ਦੌਲਤਾਂ ਦੀਆਂ ਢੇਰੀਆਂ, ਮੁੜ ਕੇ ਨੀਂ ਫੇਰਾ ਇੱਥੇ ਪਾਵਣਾ
ਮਿੱਟੀ ਵਿੱਚ ਮਿੱਟੀ ਹੋ ਜਾਵਣਾ, ਰੱਖਦੇ ਸੀ ਜੁੱਤੀ ਸਦਾ ਝਾੜਕੇ
ਦੋਲਤੀ ਖ਼ਜ਼ਾਨੇ ਤੁਸੀਂ ਭਰ ਲਏ
ਖ਼ੁਸ਼ੀਆਂ ਤੇ ਖੇੜੇ ਵੀ ਉਜਾੜ ਕੇ………………
ਨਾਇਬ ਬੁੱਕਣਵਾਲ
ਪਿੰਡ : ਬੁੱਕਣਵਾਲ
ਤਹਿ- ਮਾਲੇਰਕੋਟਲਾ
ਜ਼ਿਲ੍ਹਾ : ਸੰਗਰੂਰ
ਮੋਬਾਇਲ ਨੰ. 9417661708


0 comments:
Speak up your mind
Tell us what you're thinking... !