ਕੁਦਰਤ ਦਾ ਅਨੋਖਾ ਖੇਲ ਹੈ,
ਕਿਤੇ ਵਿਛੋੜਾ ਤੇ ਕਿਤੇ ਮੇਲ ਹੈ।
ਕਿਧਰੇ ਖੁਸ਼ੀ ਤੇ ਕਿਤੇ ਗਮੀ ਦਾ ਸੁਨਾਟਾ,
ਚੋਰ ਜੀ ਅਜ਼ਾਦ ਤੇ ਸਾਧ ਨੂੰ ਜੇਲ ਹੈ,
ਕੁਦਰਤ………………………….
ਕਿਤੇ ਜਵਾਨੀ ਦਾ ਜੋਸ਼ ਕਿਤੇ ਬੁਢਾਪਾ ਕਰੇ ਤੰਗ,
ਕਿਸੇ ਕੋਲ ਫੁਰਸ਼ਤ ਨਾ ਤੇ ਕਿਤੇ ਬਹੁਤੀ ਵੇਲ੍ਹ ਹੈ,
ਕੁਦਰਤ………………………..
ਕੋਈ ਹੱਦੋ ਗਰੀਬ ਤੇ ਕੋਈ ਧਨੀ ਰਾਮ ਕਹਾਵੇ,
ਧਰਤੀ ਇੱਕ ਕਿਤੇ ਮਿਲੇ ਪਾਣੀ ਤੇ ਕਿਤੇ ਤੇਲ ਹੈ,
ਕੁਦਰਤ......................…………….....
ਕਿਸੇ ਦੇ ਨਸੀਬਾ ਚ ਪਿਆਰ ਕਿਸੇ ਨੂੰ ਨਫਰਤਾ,
‘ਅਰਵਿੰਦਰ’ਜ਼ਿੰਦਗੀ ਚੋ ਕੋਈ ਪਾਸ ਕੋਈ ਫੇਲ ਹੈ,
ਕੁਦਰਤ ਦਾ ਅਨੋਖਾ ਖੇਲ ਹੈ।
ਅਰਵਿੰਦਰ ਗਿੱਲ
ਡਰੋਲੀ ਭਾਈ(ਮੋਗਾ)
ਸੰਪਰਕ-99155-47728


0 comments:
Speak up your mind
Tell us what you're thinking... !