Headlines News :
Home » » 150 ਸਾਲਾ ਜੈ ਦੁਰਗਾ ਪ੍ਰਾਚੀਨ ਮਾਈਸਰ ਮਦਿੰਰ ਵਿੱਚ ਸ਼ਨੀ ਮਦਿੰਰ ਬਣਾਉਣ ਦਾ ਮੇਰਾ ਸੁਪਨਾ ਹੋਇਆ ਸਾਕਾਰ –ਧਰਮਿੰਦਰ ਦਮਦਮੀ

150 ਸਾਲਾ ਜੈ ਦੁਰਗਾ ਪ੍ਰਾਚੀਨ ਮਾਈਸਰ ਮਦਿੰਰ ਵਿੱਚ ਸ਼ਨੀ ਮਦਿੰਰ ਬਣਾਉਣ ਦਾ ਮੇਰਾ ਸੁਪਨਾ ਹੋਇਆ ਸਾਕਾਰ –ਧਰਮਿੰਦਰ ਦਮਦਮੀ

Written By Unknown on Sunday, 3 March 2013 | 00:11



ਦਮਦਮਾ ਸਾਹਿਬ ਤਲਵੰਡੀ ਸਾਬੋ ਜੋ ਕਿ ਇਤਿਹਾਸਕ ਤੇ ਧਾਰਮਿਕ ਸਥਾਨ ਹੈ,ਵਿਖੇ ਜਿੱਥੇ ਤਖਤ ਸ੍ਰੀ ਦਮਦਮਾ ਸਾਹਿਬ ਸਮੇਤ ਹੋਰ ਨੌਂ ਗੁਰਦੁਆਰਾ ਸਾਹਿਬਾਨ , ਬੁੰਗਾ ਮਸਤੂਆਣਾ ਸਾਹਿਬਾਨ .ਮੁਸਲਮਾਨ ਭਾਈਚਾਰੇ ਲਈ ਮਸਜਿਦ ,ਪੀਰਖਾਨਾ ,ਤੰਗਤੋੜਿਆਂ ਦਾ ਡੇਰਾ ,ਬਾਜਾਰ ਵਿੱਚ ਸ੍ਰੀ ਦੁਰਗਾ ਮੰਿਦਰ ਆਦਿ ਧਾਰਮਿਕ ਸਥਾਨ ਹਨ ,ਉਥੇ 150 ਸਾਲਾਂ ਪੁਰਾਣਾ ਜੈ ਦੁਰਗਾ ਪ੍ਰਾਚੀਨ ਮਾਈਸਰ ਮਦਿੰਰ ਤਲਵਡੀ ਸਾਬੋ ਵੀ ਸੁਭਾਏਮਾਨ ਹੈ ,ਜਿਸ ਵਿੱਚ ਸ਼ਿਵ ਮਦਿੰਰ ,ਰਾਧਾ ਕ੍ਰਿਸ਼ਨ ਮਦਿਰ,ਸ਼ੀ ਹੁਨੂੰਮਾਨ ਮਦਿੰਰ ,ਮਾਂ ਦੁਰਗਾ ਦਾ ਮਦਿੰਰ,ਮਾਂ ਸੰਤੋਸ਼ੀ ਦਾ ਮਦਿੰਰ ,ਮਾਂ ਮਹਾਂਕਾਲੀ ਦਾ ਮਦਿੰਰ ਅਤੇ ਮਾਤਾ ਕਲਿਆਣੀ ਦਾ  ਆਦਿ ਮਦਿੰਰ ਪਹਿਲਾਂ ਹੀ ਮੋਜੂਦ ਹਨ,ਵਿਖੇ ਹੁਣ ਸ਼੍ਰੀ ਸ਼ਨੀਦੇਵ ਮਹਾਂਰਾਜ ਜੀ ਦਾ ਮਦਿੰਰ ਬਣਾਉਣ ਦਾ ਧਰਮਿੰਦਰ ਦਮਦਮੀ ਦਾ ਸੁਪਨਾ ਜੋ ਕਿ ਪਿਛਲੇ ਕਈ ਸਾਲਾਂ ਤੋ ਉਸਦੇ ਜਿਹਨ ਵਿੱਚ ਸਮੋਇਆ ਹੋਇਆ ਸੀ,ਜਿਹੜਾ ਜੈ ਦੁਰਗਾ ਪ੍ਰਾਚੀਨ ਮਾਈਸਰ ਮਦਿੰਰ ਦੇ ਪ੍ਰਧਾਨ ਸ੍ਰੀ ਦੀਵਾਨ ਚੰਦ ਗਰਗ ਅਤੇ ਨਗਰ ਨਿਵਾਸੀਆਂ ਦੇ ਵਿਸ਼ੇਸ ਸਹਿਯੋਗ ਨਾਲ ਸਾਕਾਰ ਹੋਇਆ  ਹੈ। ਇਸ ਮਦਿੰਰ ਦਾ ਸੰਕਲਪ ਉਸਨੁੰ ਕੁਝ ਅਰਸਾ ਪਹਿਲਾਂ ਉਦੋਂ ਆਇਆ ਜਦੋ ਉਹ ਏਸੇ ਮਦਿੰਰ ਦੀ ਸੇਵਾ ਵਿਚ ਜੁੱਟੇ ਹੋਏ ਸਨ ।
             ਪਿਛਲੇ ਕਈ ਸਾਲਾਂ ਤੋ ਬਿਨਾਂ ਕਿਸੇ ਲੋਭ ਲਾਲਚ ਦੇ ਨਿਸ਼ਕਾਮ ਸੇਵਾ ਕਰਨ ਵਾਲੇ ਧਰਮਿੰਦਰ ਨੂੰ ਸ਼ਾਇਦ ਮਹਾਂਮਾਈ ਦਾ ਇਹ ਵੱਡਾ ਫਲ ਮਿਲਣਾ ਹੀ ਹੋਇਆ ਹੈ ਕਿ ਉਸ ਦੁਆਰਾ ਇਸ ਸ਼ਨੀ ਮਦਿੰਰ ਬਨਾਉਣ ਦੀ ਸੇਵਾ ਥਾਏਪਈ ,ਅੰਤ ਇੱਕ ਰਾਤ ਸ਼ਨੀ ਮਦਿੰਰ ਬਨਾਉਣ ਦਾ ਦਮਦਮੀ ਨੂੰ ਹੁਕਮ ਹੋਇਆ ਜਿਸ ਕਰਕੇ ਹੀ ੳੇੁਸ ਨੇ ਆਪਣੇ ਸਾਥੀਆਂ ਨਵਦੀਪ ਤਨੇਜਾ, ਸ਼ੁਭਾਸ ਚੰਦ ,ਯਸ਼ਪਾਲ ਡਿੰਪੀ ਮਿਸਤਰੀ ਹੀਰਾ ਲਾਲ ਨਾਲ ਅਤੇ ਅਨਿਲ ਰਾਜੂ ਨਾਲ ਮੀਟਿੰਗ ਕਰਕੇ ਮਦਿੰਰ ਦੀ  ਨੀਂਹ 21/10/2010 ਨੂੰ ਜੈ ਦੁਰਗਾ ਪ੍ਰਾਚੀਨ ਮਾਈਸਰ ਮੰਿਦਰ ਦੇ ਪ੍ਰਧਾਨ ਸ਼੍ਰੀ ਦੀਵਾਨ ਚੰਦ ਗਰਗ ਤੋ ਰਖਵਾ ਦਿੱਤੀ । ਮੰਿਦਰ ਦੇ ਪ੍ਰਧਾਨ ਦੀਵਾਨ ਚੰਦ ਤੋ ਲੱਗੀ ਚੈਟਕ ਅਤੇ ਸੇਵਾਭਾਵਨਾ,ਮਾਨਵਤਾ ਦਾ ਭਲਾ ਸੋਚਣ ਅਤੇ ਸਾਰੇ ਮਦਿੰਰਾਂ ਦੇ ਨਾਲ -ਨਾਲ ਸ਼੍ਰੀ ਸ਼ਨੀ ਮਦਿੰਰ ਇਸ ਪ੍ਰਾਚੀਨ ਮਦਿੰਰ ਵਿੱਚ ਸੁਭਾਏਮਾਨ ਕਰਾਉਣ ਦੀ ਲਾਲਸਾ ਨੇ ਹੀ ਧਰਮਿੰਦਰ ਦਮਦਮੀ ਨੂੰ ਇਹ ਔਖਾ ਅਤੇ ਵੱਡਾ ਕੰਮ ਕਰਨ ਲਈ ਪ੍ਰੇਰਤ ਕੀਤਾ ,ਜਿਸ ਵਿਚ ਉਹ ਸਹਿਯੋਗੀਆਂ ਦੇ ਸਹਿਯੋਗ ਅਤੇ ਮਹਾਂਮਾਈ ਦੀ ਕ੍ਰਿਪਾ ਨਾਲ ਮਦਿੰਰ ਬਨਾਉਣ ਵਿੱਚ ਕਾਮਯਾਬ ਵੀ ਹੋਇਆ । ਲੋਕ ਭਾਵੇਂ ਲੱਖ ਸੋਚੀ ਸਮਝੀਂ ਜਾਣ ,ਪ੍ਰਤੂ ਉਸਦੇ ਨੇੜਲੇ ਸਾਰੇ ਸਾਥੀ ਇਹ ਜਾਣਦੇ ਹਨ ਕਿ ਖੁੱਦ ਨੀਂਹ ਪੁੱਟ ਕੇ ,ਇੱਟਾਂ ਸੁੱਟ ਕੇ ,ਬੇਰਤੀ,ਬੱਜਰੀ ਢੋਕੇ ,ਮਦਿੰਰ ਬਣਾਉਣ ਵਾਲੇ ਧਰਮਿੰਦਰ ਦਮਦਮੀ ਵੱਲ ਕੋਈ ੳਂੁਗਲ ਨਹੀ ਉਠਾ ਸਕਦਾ .ਉਸਦੇ ਆਪਣੇ ਸ਼ਬਦਾਂ ਵਿੱਚ ਕਿ ਉਸਨੇ ਪਾਈ-ਪਾਈ ਦਾ  ਹਿਸਾਬ ਰੱੀਖਆ ਹੋਇਆ ਹੈ ਅਤੇ ਮਦਿੰਰ ਦੇ ਪ੍ਰਧਾਨ ਦੀਵਾਨ ਚੰਦ ਗਰਗ ਜੀ ਨੂੰ ਸਮੇਂ -ਸਮੇਂ ਤੇ ਇਸ ਤੋ ਜਾਣੂੰ ਕਰਉਂਦੇ ਰਿਹਾ ਹੈ ।"ਧਰਤੀ ਤੰਗ ਨਹੀ ਅਤੇ ਸਾਧ ਨੰਗ " ਨਹੀ ਦੀ ਅਖਾਉਤ ਵਾਂਗ 34- 35 ਸਾਲਾਂ ਨੂੰ  ਢੁੱਕਿਆ,ਆਪਣਾ ਘਰ-ਵਾਰ ਤਿਆਗ ਚੁੱਕਿਆ ,ਅਣ-ਵਿਆਹਿਆ ਧਰਮਿੰਦਰ ਦਮਦਮੀ  ਲੱਗਦੇ ਸੱਚਮੁੱਚ ਧਰਮ ਤੇ ਇੰਦਰ ਦਾ ਰੂਪ ਹੋਵੋ ਜਿਹੜਾ ਜਵਾਨੀ ਦੀਆਂ ਸਭ ਸੁੱਖਾਂ-ਭੁੱਖਾਂ ਨੂੰ ਤਿਆਗ ,ਸਮਾਜ ਸੇਵਾ ਵਿੱਚ ਲੱਗਿਆਂ, ਇਸ ਰਾਹੇ ਪਿਆ ਕਿ ਫੇਰ ਪਿੱਛੇ ਮੁੜ ਕੇ ਨਹੀ ਵੇਖਿਆ ,ਕਿਧਰੇ  ਸ਼ਨੀ ਮਦਿੰਰ ਬਣਾਉਣ ਦਾ ਬੀੜਾ ਚੁੱਕਿਆ ਤੇ ਕਿਧਰੇ ਆਲ ਇੰਡੀਆ ਐਟੀਂ ਟੈਰੌਰਿਸਟ ਫਰੰਟ ਦੇ ਰਾਸ਼ਟਰੀ ਚੈਅਰਮੈਨ ਸ੍ਰ.ਮਨਿੰਦਰਜੀਤ ਸਿੰਘ ਬਿੱਟਾ ਅਤੇ ਰਾਸ਼ਟਰੀ ਜਨਰਲ ਸੈੇਕਟਰੀ ਸ੍ਰ.ਬਲਬਿੰਦਰ ਸਿੰਘ ਕਾਕਾ ਨਾਲ ਅੱਤਵਾਦ ਅਤੇ ਭ੍ਰਿਸ਼ਟਾਚਾਰੀ ਦੇ ਦੈਂਤ ਨੂੰ ਪੰਜਾਬਂੋ,ਭਾਰਤ ਵਿੱਚੋਂ ਨਸਾਉਣ ਲੱਗਾ ਹੋਇਆ ਹੈ।
             ਜਦੋਂ ਕਿਧਰੇ ਕੋਈ ਵੀ ਉਸਨੂੰ ਸ਼ਨੀ ਮਦਿੰਰ ਬਣਾਉਣ ਦੇ ਸਾਰਥਕ ਕੀਤੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੰਦਾ ਹੈ ਤਾਂ ਉਹ ਅੱਗੋ ਇਲਾਕੇ ਅਤੇ ਮਦਿੰਰ ਦੇ ਸੇਵਾਦਾਰ ਹੋਣ ਦੀ ਗੱਲ ਕਹਿ  ਕੇ ਆਪਣੇ ਸਾਥੀਆਂ ,ਸਹਿਯੋਗੀਆਂ ਅਤੇ ਦਾਨੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਹਿੰਦਾ ਹੇ ਕਿ ਮੇਰੀਆਂ ਮਨੋਂਕਾਮਾਵਾਂ ਲੋਕਾਂ ਦੇ ਮੋਹ ਮੁਹੱਬਤ ਅਤੇ ਵਿਸ਼ਸ਼ੇ ਸਹਿਯੋਗ  ਨਾਲ ਹਮੇਸ਼ਾਂ ਹੀ ਪੂਰੀਆਂ ਹੋਈਆਂ ਹਨ । ਮੁਸ਼ਕਲ ਤੋ ਮੁਸ਼ਕਲ ਘੜੀ ਵਿੱਚ ਮਦਿੰਰ ਦੇ ਪ੍ਰਧਾਨ ਦੀਵਾਨ ਚੰਦ ਗਰਗ ਵੱਲੋ ਦਿੱਤੇ ਪਿਆਰ ਤੇ ਸਹਿਯੋਗ ਦੀ ਤਹਿ ਦਿਲੋਂ ਤਾਰੀਫ ਕਰਦਿਆਂ ਧਰਮਿੰਦਰ ਦਮਦਮੀ  ਉਨਾਂ ਦੀਆਂ ਗੱਲਾਂ ਦਾ ਜਿਗਰ ਕਰਦਿਆਂ ਕਹਿੰਦਾ ਹੈ ਕਿ ਉਹਨਾਂ ਦਾ ਸੁਭਾਅ ਬੇਸ਼ਕ " ਕੌੜਤੁੰਮੇ " ਵਰਗਾ ਹੈ,ਪ੍ਰੰਤੂ ਉਹਨਾਂ ਦੀ ਕਹੀ ਗੱਲ ਦਾ ਅਸਰ ਬਾਅਦ ਵਿਚ ਖਾਧੇ " ਔਲੇ" ਵਰਗਾ ਹੁੰਦਾ ਹੈ ।  ਇਸ ਲਈ ਉਹ ਉਹਨਾਂ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਦਾ ਤੇ ਸਮਝਦਾ ਹੋਇਆ ਉਹਨਾਂ ਦੀ ਆਗਿਆ ਵਿੱਚ ਰਹਿੰਦਿਆਂ ਆਪਣੇ ਸੁਪਨਿਆਂ ਦੀ ਪੂਰਤੀ ਲਈ ਅੱਗੇ ਵੱਧ ਰਿਹਾ ਹੈ । ਸ਼ਨੀ ਦੇਵ ਮਦਿੰਰ ਦੇ ਸਸੰਥਾਪਕ ਧਰਮਿੰਦਰ ਦਮਦਮੀ ਨੇ ਵਿਸਥਾਰ ਚ,ਜਾਣਕਾਰੀ  ਦਿੰਦਿਆਂ ਕਿਹਾ ਕਿ 51 ਫੁੱਟ ਉਚੇ ਇਸ ਸ਼ਨੀ ਮਦਿੰਰ ਦਾ ਬੁਹਤਾ ਕੰਮ ਹੋ ਚੁਕਿਆ ਹੈ ਅਤੇ ਬਾਕੀ ਸਭ ਕੰਮ ਮਾਰਚ 2013 ਦੀ ਅਖੀਰ ਤੱਕ ਮੁਕੰਮਲ ਕਰਕੇ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ ਅਤੇ ਲੋਕ ਸ਼੍ਰੀ ਸ਼ਨੀ ਦੇਵ ਜੀ ਦੇ ਮਦਿੰਰ ਚ, ਮੱਥਾ ਟੇਕ ਕੇ ਆਪਣੇ  ਦੁੱਖ ਦਰਦ ਦੂਰ ਕਰ ਸਕਣਗੇ ।
             ਆਪਣੀਆਂ ਅੱਖਾਂ ਸਾਹਮਣੇ ਸੱਚ ਹੋਏ ਸੁਪਨੇ ਨੂੰ ਸਾਕਾਰ ਹੋਇਆਂ ਦੇਖਦੇ ਧਰਮਿੰਦਰ ਦਮਦਮੀ ਜਦੋਂ ਭਾਵੁਕ ਹੋ ਜਾਦੇਂ  ਹਨ ਤਾਂ ਉਹਨਾਂ ਲੋਕਾਂ ,ਜਿਹਨਾਂ ਕਿਤੇ ਕਿਤੇ ਸ਼ੱਕ ਦੀ ਨਜ਼ਰ ਬੇਸ਼ਕ ਰੱਖੀ ਹੋਣੀ ਐ ਪ੍ਰੰਤੂ ਧਰਮਿੰਦਰ ਦਮਦਮੀ  ਦੀਆਂ ਅੱਖਾਂ ਵਿੱਚੋਂ  ਭਾਵੁਕਤਾਂ ਨਾਲ ਵਹਿ ਤੁਰਦਾ ਨੀਰ ਉਹਨਾਂ ਦੇ ਅੰਦਰਲੇ ਸੱਚ ਨੂੰ ਦਰਸਾਕੇ ਉਹਨਾਂ {ਮਾੜੀ ਸੋਚ ਰੱਖਣ ਵਾਲੇ } ਲੋਕਾਂ ਦੇ ਭਰਮ ਭੁਲੇਖੇ ਦੂਰ ਕਰਦਾ ਜਾਪ ਰਿਹਾ ਹੁੰਦਾ ਹੈ । ਉਨਾਂ  ਕਿਹਾ ਕਿ ਜਦੋਂ  ਸ਼੍ਰੀ ਸ਼ਨੀਦੇਵ ਮਹਾਰਾਜ ਜੀ ਦਾ ਮਦਿੰਰ ਮਾਰਚ 2013 ਤੱਕ ਪੂਰਾ ਕਰਕੇ ਲੋਕਾਂ ਲਈ ਖੋਹਲ ਦਿੱਤਾ ਜਾਵੇਗਾ ਤਾਂ ਨੰਗੇ ਪੈਰਾਂ ਵਾਲਿਆਂ ਨੂੰ ਜੁੱਤੀਆਂ ,ਭੁੱਖਿਆਂ ਨੂੰ ਖਾਣ ਲਈ ਭੋਜਨ ,ਤਨ ਤੋ ਨੰਗਿਆਂ ਨੂੰ ਬਸਤਰ ,ਬਾਂਝਪਣ ਇਸਤਰੀਆਂ ਨੁੰ ਪੁੱਤਰਾਂ ਦੀਆਂ ਦਾਤਾਂ ,ਬੇਘਰਾਂ ਨੂੰ ਘਰ ,ਕਰਜਿਆਂ ਤੋਂ ਮੁਕਤੀ, ਬੇਰੁਜਗਾਰਾਂ ਨੂੰ ਨੋਕਰੀਆਂ ,ਬਿਮਾਰੀਆਂ ਤੋਂ ਪੀੜਤਾਂ ਨੂੰ ਰਾਹਤ ,  ਵਿਦੇਸ਼ ਜਾਣ ਦੇ ਇੱਛੁਕਾਂ ਨੂੰ ਵਿਦੇਸ਼ੀ ਯਾਤਰਾਂ, ਵਪਾਰੀਆਂ ਨੂੰ ਵਪਾਰ ਵਿਚ ਵਾਧਾ ,ਕਿਸਾਨਾਂ ਨੂੰ ਫਸਲਾਂ ,ਕੱਖਪਤੀ ਨੂੰ ਲੱਖਪਤੀ ,ਲੱਖਪਤੀ ਨੂੰ ਕਰੋੜਪਤੀ ,ਕਰੋੜਪਤੀ ਨੂੰ ਅਰਬਪਤੀ ਬਣਾਉਣ ਵਰਗੀਆਂ ਦਾਤਾਂ ਦੀ ਬਖਸ਼ੀਸ ਹੋਵੇਗੀ ,"ਜਦੋਂ ਵੀ ਕੋਈ ਸ਼ਰਧਾ ਨਾਲ ਸ਼੍ਰੀ ਸ਼ਨੀਦੇਵ ਮਹਾਰਾਜ ਜੀ ਦੇ ਮਦਿੰਰ ਵਿੱਚ ਨਤਮਸਤਕ ਹੋ ਕੇ ਸੇਵਾ ਕਰੇਗਾ । ਅੱਜ ਦੇ  ਕਲੱਯੁਗੀ ਸਮੇਂ ਵਿਚ ਸਭ ਦਾ ਭਲਾ ਮੰਗਣ ਵਾਲੇ ਤੇ ਆਪਣੇ ਲਈ ਕੁਝ ਵੀ ਨਾ ਬਣਾ ਕਿ ਲੋਕ ਸੇਵਾ ਵਿੱਚ ਜੁੱਟੇ ਇਸ ਸਮਾਜਸੇਵੀ  ਨੋਜਵਾਨ ਲਈ ਅਸੀ ਵੀ ਉਸ ਆਕਾਲ ਪੁਰਖ ਅੱਗੇ ਸੱਚੇ ਦਿਲੋਂ ਅਰਦਸ ਕਰਦੇ ਹਾਂ ਕਿ ਇਸ ਨੋਜਵਾਨ ਵੱਲੋ ਚੁੱਕੇ ਬੀੜੇ ਨੂੰ ਪ੍ਰਮਾਤਮਾਂ ਪੂਰਾ ਕਰੇ । ਇਨਸ਼ਾ ਅੱਲਾ
ਹਰਗੋਬਿੰਦ ਸ਼ੇਖਪੁਰੀਆ
94171-19492
ਸ਼ਨੀ ਮੰਦਿਰ ਬਾਰੇ ਜਾਣਕਾਰੀ ਦਿੰਦੇ ਹੋਏ ਧਰਮਿੰਦਰ ਦਮਦਮੀ
ਤਲਵੰਡੀ ਸਾਬੋ 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template