ਜਾਗੋ ਹੁਣ ਪੰਜਾਬੀਓ ਕਰੀ ਨਾ ਜਾਓ ਪਾਪ
ਆਪਣੇ ਪੈਰ ਕੁਹਾੜੀ ਕਾਤੋਂ ਮਾਰੇ ਜਾਂਦੇ ਓ ਆਪ
ਭਲਾ ਹੀ ਸਭ ਦਾ ਮੰਗਦੀ ਇਹ ਨੰਨੀ ਜਿਹੀ ਜਾਨ
ਧੀ ਨੂੰ ਕੁੱਖ ਵਿੱਚ ਮਾਰ ਕੇ ਬਣੀ ਨਾ ਜਾਓ ਸ਼ੈਤਾਨ।
ਪੁੱਤ ਜੰਮਣ ਦੀਆਂ ਸੁੱਖਾਂ ਸੁਖਦੇ ਧੀ ਲਈ ਨਾ ਅਰਦਾਸ
ਧੀ ਪੁੱਤਰ ਵਿੱਚ ਅੱਜ ਕੱਲ੍ਹ ਕੋਈ ਫਰਕ ਰਿਹਾ ਨਹੀਂ ਖਾਸ
ਮੇਹਨਤ ਨਾਲ ਕਮਾਉਂਦੇ ਰੋਟੀ ਦੋਨੋਂ ਇੱਕ ਸਮਾਨ
ਧੀ ਨੂੰ ਕੁੱਖ ਵਿੱਚ ਮਾਰ ਕੇ ਬਣੀ ਨਾ ਜਾਓ ਸ਼ੈਤਾਨ
ਦਾਜ ਦੇ ਲੋਭੀ ਵੀ ਇਸ ਗੱਲ ਨੂੰ ਖਾਨੇ ਵਿੱਚ ਪਾ ਲੈਣ
ਥੋਡੀਆਂ ਧੀਆਂ ਭੇੈਣਾਂ ਵੀ ਇਸ ਹੜ੍ਹ ਦੇ ਵਿੱਚ ਵਹਿਣ
ਕੰਨਿਆ ਦਾਨ ਤੋਂ ਵੱਡਾ ਨਹੀਂ ਕੋਈ ਦੁਨੀਆਂ ਉੱਤੇ ਦਾਨ
ਧੀ ਨੂੰ ਕੁੱਖ ਵਿੱਚ ਮਾਰ ਕੇ ਬਣੀ ਨਾ ਜਾਓ ਸ਼ੈਤਾਨ
ਹੱਸਦਾ ਵੱਸਦਾ ਹੋ ਜਾਊੁਗਾ ਫਿਰ ਸਾਡਾ ਪੰਜਾਬ
ਲਿੰਗ ਅਨੁਪਾਤ ਨੂੰ ਰੱਖ ਨਜ਼ਰ ਵਿੱਚ ਲਾਇਓ ਜਰਾ ਹਿਸਾਬ
ਅਰਜ ਕੀਤੀ ਗੋਗੀ ਜ਼ੀਰੇ ਦੀ ਕਰ ਲਓ ਜੇ ਪਰਵਾਨ
ਧੀ ਨੂੰ ਕੁੱਖ ਵਿੱਚ ਮਾਰ ਕੇ ਬਣੀ ਨਾ ਜਾਓ ਸ਼ੈਤਾਨ
ਗੋਗੀ ਜ਼ੀਰਾ
ਸੁਭਾਸ਼ ਕਲੋਨੀ ਜ਼ੀਰਾ (ਫਿਰੋਜ਼ਪੁਰ)
ਮੋਬਾ: 97811-36240


0 comments:
Speak up your mind
Tell us what you're thinking... !