ਇੱਕ ਕਲਮ ਚਲਾਈ ਸੀ ਤੂੰ,
ਇੱਕ ਕਲਮ ਚਲਾਈ ਸੀ ਮੈਂ।
ਉਸ ਕਲਮ ਦੇ ਕਰਕੇ ਹੀ,
ਆਪਾਂ ਦੂਰ ਹੋ ਗਏ ਹਾਂ।
ਇੱਕ ਕਸਮ ਖਾਧੀ ਸੀ ਤੂੰ,
ਇੱਕ ਕਸਮ ਖਾਧੀ ਸੀ ਮੈਂ।
ਉਹੀ ਕਸਮ ਤੋੜਨ ਲਈ ਕਿਉਂ,
ਮਜ਼ਬੂਰ ਹੋ ਗਏ ਸਾਂ ?
ਤੂੰ ਲੋਕਾਂ ਦੀ ਸੁਣਦਾ ਸੀ,
ਮੈਂ ਲੋਕਾਂ ਦੀ ਮੰਨਦੀ ਸੀ।
ਗ਼ੈਰਾਂ ਦੀ ਸੁਣ ਮੰਨ ਕੇ,
ਆਪਾਂ ਗ਼ੈਰ ਹੋ ਗਏ ਹਾਂ।
ਲੋਕੀ ਮੈਨੂੰ ਪੁੱਛਦੇ ਨੇ,
ਕੀ ਤਲਾਕ ਹੋ ਗਿਆ ਏ?
ਮੈਂ ਮੰਨਦੀ ਹਾਂ ਮੇਰਾ,
ਤਲਾਕ ਹੋ ਗਿਆ ਏ।
ਦਿਲ ਮੈਨੂੰ ਕਹਿੰਦਾ ਹੈ,
ਹੁਣ ਯਾਦ ਕਿਉਂ ਕਰਦੀ ਏਂ?
ਦਿਨ-ਰਾਤ ਤੜਪਦੀ ਏਂ,
ਕਿਉਂ ਆਹਾਂ ਭਰਦੀ ਏਂ?
ਤਸਵੀਰ ਦੇਖਦੀ ਏਂ,
ਕਦੇ ਚਿੱਠੀਆਂ ਪੜ੍ਹਦੀ ਏਂ।
ਰਾਤਾਂ ਨੂੰ ਜਾਗਦੀ ਏਂ,
ਦਿਨੇ ਰਾਹਾਂ ਤੱਕਦੀ ਏਂ।
ਤੇਰੀ ਯਾਦ ਨੂੰ ਰੋਕੇ ਜੋ,
ਨਾ ਕੋਈ ਅਦਾਲਤ ਹੈ।
ਮੇਰੇ ਹੰਝੂ ਸੋਕੇ ਜੋ,
ਨਾ ਕੋਈ ਵਕਾਲਤ ਹੈ।
ਬੰਧਨ ਕੱਚੇ ਧਾਗੇ ਦੇ,
ਹਾਇ ! ਕਿੰਨੇ ਪੱਕੇ ਨੇ ।
ਕੰਮ ਪੱਕੀਆਂ ਕਲਮਾਂ ਦੇ,
ਹਾਇ ! ਕਿੰਨੇ ਕੱਚੇ ਨੇ।
ਮਨਜੀਤ ਕੌਰ ਬਰਾੜ
(ਐਮ. ਏ. ਬੀ. ਐਡ.)
ਜੇ. ਐਨ. ਜੈਨ ਡੀ. ਏ. ਵੀ. ਪਬਲਿਕ ਸਕੂਲ, ਗਿਦੱੜਬਾਹਾ ।
ਮੋਬਾਇਲ - 94641-52236


0 comments:
Speak up your mind
Tell us what you're thinking... !