Headlines News :
Home » » ਅਲੋਪ ਹੋ ਗਈ ਰੱਸੀਆਂ ਵੱਟਣੀ ਕੁੰਡੀ - ਤਸਵਿੰਦਰ ਸਿੰਘ ਬੜੈਚ

ਅਲੋਪ ਹੋ ਗਈ ਰੱਸੀਆਂ ਵੱਟਣੀ ਕੁੰਡੀ - ਤਸਵਿੰਦਰ ਸਿੰਘ ਬੜੈਚ

Written By Unknown on Saturday, 23 March 2013 | 01:44


ਪੰਜਾਬ ‘ਚ ਜਦੋਂ ਖੇਤੀਬਾੜੀ ਦੇ ਧੰਦੇ ਦਾ ਮਸ਼ੀਨੀ ਕਰਨ ਨਹੀਂ ਹੋਇਆ ਸੀ। ਉਸ ਸਮੇਂ ਖੇਤੀ ਦਾ ਸਾਰੇ ਦਾ ਸਾਰਾ ਧੰਦਾ ਹੱਥਾਂ ਨਾਲ ਅਤੇ ਬਲਦਾਂ ਨਾਲ ਕੀਤਾ ਜਾਂਦਾ ਸੀ। ਖੇਤੀ ਦਾ ਕੰਮ ਲਗਭਗ ਸਾਰਾ ਸਾਲ ਚੱਲਦਾ ਰਹਿੰਦਾ ਸੀ। ਹਾੜ੍ਹੀ ਦੇ ਸੀਜਨ ਵਿੱਚ ਜਦੋਂ ਕਣਕ ਵੱਢੀ ਜਾਂਦੀ ਸੀ ਤਾਂ ਵੱਢੀ ਕਣਕ ਦੀਆਂ ਭਰੀਆਂ ਬੰਨ੍ਹੀਆਂ ਜਾਂਦੀਆਂ ਸੀ। ਭਰੀਆਂ ਬੰਨ੍ਹਣ ਲਈ ਰੱਸੀਆਂ ਦੀ ਵਰਤੋ ਕੀਤੀ ਜਾਂਦੀ ਸੀ। ਇਹ ਰੱਸੀਆਂ ਦਿੱਬ ਤੋਂ ਬਣਦੀਆ ਸਨ। ਦਿੱਬ ਦੇ ਬੂਟਿਆਂ ਨੂੰ ਕੱਟਣ ਉਪਰੰਤ ਭਰੀਆਂ ਬਣਾ ਕੇ ਪਿੰਡ ਦੇ ਟੋਭੇ ਜਾਂ ਛੱਪੜ ਵਿੱਚ ਦੋ ਹਫ਼ਤਿਆਂ ਲਈ ਡੁਬੋ ਦਿੱਤਾ ਜਾਂਦਾ ਸੀ। ਇਸ ਪ੍ਰਕਾਰ ਇਸ ਦੇ ਰੇਸ਼ੇ ਪੋਲੇ ਹੋ ਕੇ ਛਿੱਲਣ ਯੋਗ ਹੋ ਜਾਂਦੇ ਸਨ। ਜਿਮੀਦਾਰ ਆਪਣੇ ਵਿਹਲੇ ਸਮੇਂ ਵਿੱਚ ਰੇਸ਼ੇਦਾਰ ਬੂਟਿਆਂ ਵਿੱਚੋਂ ਰੇਸ਼ਾ ਛਿੱਲ ਕੇ ਜੁਦਾ ਕਰ ਲੈਂਦੇ ਸਨ। ਫਿਰ ਇਸ ਰੇਸ਼ੇ ਨੂੰ ਰੱਸੀਆਂ ਵੱਟਣੀ ਕੁੰਡੀ ਨਾਲ ਦੂਹਰਾ, ਤੀਹਰਾ ਜਾਂ ਚੌਹਰਾ ਕੀਤਾ ਜਾਂਦਾ ਸੀ। ਇੱਕ ਜਣਾ ਰੱਸੀਆਂ ਵੱਟਣੀ ਕੁੰਡੀ ਨੂੰ ਹੱਥ ‘ਚ ਫੜ੍ਹ ਕੇ ਘੁੰਮਾਈ ਜਾਂਦਾ ਤੇ ਪਿਛਾਂਹ ਹਟਦਾ ਜਾਂਦਾ, ਦੂਜਾ ਜਣਾ ਰੇਸ਼ਿਆਂ ਨੂੰ ਰੇਸ਼ਿਆਂ ਨਾਲ ਜੋੜੀ ਜਾਂਦਾ। ਇਸ ਤਰ੍ਹਾਂ ਇੱਕ ਵੱਡੀ ਸਾਰੀ ਰੰਸੀ ਬਣਾ ਲਈ ਜਾਂਦੀ। ਫਿਰ ਉਸ ਵੱਡੀ ਰੱਸੀ ਨੂੰ ਕੱਟ ਕੇ ਛੋਟੀਆਂ ਰੱਸੀਆਂ ਬਣਾ ਲਈਆਂ ਜਾਂਦੀਆਂ ਤੇ ਫਿਰ ਉਨ੍ਹਾਂ ਛੋਟੀਆਂ ਰੱਸੀਆਂ ਨਾਲ ਭਰੀਆਂ ਬੰਨ੍ਹ ਲਈਆਂ ਜਾਂਦੀਆਂ। ਰੱਸੀਆਂ ਵੱਟਣੀ ਕੁੰਡੀ ਤਾਰ ਅਤੇ ਦੋ ਬਾਂਸ ਜਾਂ ਲੱਕੜ ਦੇ ਟੁਕੜਿਆਂ ਦੀ ਬਣਾਈ ਜਾਂਦੀ ਸੀ। ਜਿਸ ਤਰ੍ਹਾਂ ਤੁਸੀਂ ਤਸਵੀਰ ‘ਚ ਦੇਖ ਰਹੇ ਹੋ। ਦੇਖਣ ਨੂੰ ਇਹ ਸੰਦ ਬਹੁਤ ਛੋਟਾ ਲੱਗਦਾ ਹੈ ਪਰ ਕੰਮ ਇਹ ਬਹੁਤ ਵੱਡਾ ਕਰਦੀ ਸੀ। ਤਕਨੀਕ ਦੇ ਇਸ ਦੌਰ ਵਿੱਚ ਨਾ ਤਾਂ ਪਹਿਲਾਂ ਵਰਗੀਆਂ ਚੀਜ਼ਾਂ ਰਹੀਆਂ ਨੇ ਤੇ ਨਾ ਹੀ ਚੀਜ਼ਾਂ ਦੀ ਵਰਤੋ ਕਰਨ ਵਾਲੇ। ਮਸ਼ੀਨੀ ਦੌਰ ਵਿੱਚ ਹੱਥੀਂ ਕੰਮ ਕਰਨਾ ਘਟ ਗਿਆ ਹੈ। ਜਿਸ ਕਰਕੇ ਹੱਥ ਨਾਲ ਚੱਲਣ ਵਾਲੀਆਂ ਚੀਜ਼ਾਂ ਅਲੋਪ ਹੋ ਰਹੀਆਂ ਹਨ। ਹੋਰਨਾ ਚੀਜ਼ਾਂ ਵਾਂਗ ਇਹ ਰੱਸੀਆਂ ਵੱਟਣੀ ਕੁੰਡੀ ਵੀ ਹੁਣ ਅਲੋਪ ਹੋ ਗਈ ਹੈ।

-ਤਸਵਿੰਦਰ ਸਿੰਘ ਬੜੈਚ
ਪਿੰਡ: ਦੀਵਾਲਾ, ਤਹਿਸੀਲ-ਸਮਰਾਲਾ (ਲੁਧਿ:)
ਮੋਬ : 98763-22677

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template