ਸੁਣ ਨੀ ਕੁੜੀਏ ਦੇਸ਼ ਮੇਰੇ ਦੀਏ
ਪੱਛਮ ਨੂੰ ਲੱਤ ਮਾਰ, ਨੀ ਫੇਰ ਵਿੱਚ ਅਸਮਾਨੀਂ
ਭਾਵੇਂ ਚੰਨ ਤੇ ਗੇੜਾ ਮਾਰ, ਨੀ ਫੇਰ ਵਿੱਚ ਅਸਮਾਨੀਂ ...
ਟੌਪ ਜੀਨ ਨੂੰ ਛੱਡ ਦੇ ਪਾਉਣਾ
ਜੀਵਨ ਗਹਿਣਾ ਮੁੜ ਨਾ ਥਿਆਉਣਾ,
ਅਣਖ ਇੱਜਤ ਨੂੰ ਰੱਖ ਸਾਂਭ ਕੇ,
ਤੇ ਲਾ ਚੁੰਨੀ ਛਾਤੀ ਨਾਲ, ਨੀ ਫੇਰ ਵਿੱਚ ਅਸਮਾਨੀਂ ...
ਤੈਨੂੰ ਖਤਰੇ ਵਿੱਚ ਪਹਿਰਾਵਾ ਪਾਉਂਦਾ
ਹਰ ਕੋਈ ਭੈੜੀ ਅੱਖ ਟਿਕਾਉਂਦਾ,
ਭਾਗਾਂ ਵਾਲੇ ਦੇਸ਼ ਦੀ ਧੀ ਏ
ਜੇ ਤੁਰੇਂ ਮੜਕ ਦੇ ਨਾਲ, ਨੀ ਫੇਰ ਵਿੱਚ ਅਸਮਾਨੀਂ ...
ਗੀਤ ਲਿਖਣ ਵਾਲੇ ਸੁਣਲੋ ਸਾਰੇ
ਆਪਾਂ ਵੀ ਧੀਆਂ ਭੈਣਾ ਵਾਲੇ,
ਫਰਕ ਸਮਝ ਕੇ ਗੀਤ ਲਿਖੋ ਨਾ
ਆਪਣੀ ਤੇ ਬੇਗਾਨੀ ਦੇ ਵਿਚਕਾਰ, ਨੀ ਫੇਰ ਵਿੱਚ ........
ਪਿੰਡ ਭੁਰਥਲੇ ਟੀਨਾ ਰਹਿੰਦੀ
ਸੁਣਲੈ ਕੁੜੀਏ ਤੈਨੂੰ ਕਹਿੰਦੀ
ਜਿੰਨਾਂ ਜੀਅ ਕਰਦੈ ਤੂੰ ਪੜਲੈ
ਪਰ, ਕਿਸੇ ਦਾ ਕਰਜੀਂ ਨਾ ਇਤਬਾਰ, ਨੀ ਫੇਰ ਵਿੱਚ ...
ਬਲਜਿੰਦਰ ਕੌਰ ਟੀਨਾ
ਪਿੰਡ ਭੁਰਥਲਾ ਮੰਡੇਰ
ਤਹਿਸੀਲ ਮਾਲੇਰ ਕੋਟਲਾ
ਜਿਲ੍ਹਾ ਸੰਗਰੂਰ
ਫੋਨ : 95016 94719


0 comments:
Speak up your mind
Tell us what you're thinking... !