ਤੈਨੂੰ ਇਹ ਐਵੇਂ ਲੱਗਦਾ ਹੈ
ਕਿ ਖ਼ਾਬਾਂ ਦਾ ਮੌਸਮ
ਕਦ ਦਾ ਗੁਜ਼ਰ ਗਿਆ ਹੈ.
ਮੰਨਦਾ ਹਾਂ ਮੈਂ
ਮੌਸਮ ਆਓਂਦੇ ਜਾਂਦੇ ਰਹਿੰਦੇ
ਪਰ ਖ਼ਾਬਾਂ ਦਾ ਮੌਸਮ
ਇੱਕ ਐਸਾ ਮੌਸਮ ਹੈ
ਜਿਸਦੀ ਉਮਰ ਸਦੀ ਵੀ ਹੋਵੇ.
ਕਦੇ, ਕਦੇ ਬੱਸ ਇੰਝ ਹੁੰਦਾ ਹੈ
ਅਪਣੇ ਅੰਦਰਲਾ ਕੋਈ ਬਰਫ਼ੀਲਾ ਮੌਸਮ
ਕਾਲ਼ਾ, ਕਾਲ਼ਾ
ਭਿੱਜਿਆ, ਭਿੱਜਿਆ
ਅੱਖਾਂ ਉੱਤੇ,
ਮਨਦੇ ਉੱਤੇ
ਰੂਹਦੇ ਉੱਤੇ ਛਾ ਜਾਂਦਾ ਹੈ
ਤੇ ਖ਼ਾਬਾਂ ਦਾ ਸੁੰਦਰ ਮੌਸਮ
ਉਸਦੀ ਜ਼ੱਦ ਵਿੱਚ ਆ ਜਾਂਦਾ ਹੈ.
ਮੈਂ ਸੁਣਿਆਂ ਹੈ
ਹਰ ਅੰਦਰਲੇ
ਬਰਫ਼ੀਲੇ, ਕਾਲ਼ੇ, ਭਿੱਜੇ ਮੌਸਮ ਪਿੱਛੇ ਵੀ
ਇੱਕ ਮਘਦਾ ਸੂਰਜ ਹੁੰਦਾ ਹੈ,
ਵੇਖੀਂ ਤੂੰ
ਤੇ ਮੈਂਨੂੰ ਦੱਸੀਂ
ਕੀ ਇਹ ਸੱਚ ਹੈ?
NIRMAL DATT

0 comments:
Speak up your mind
Tell us what you're thinking... !