Headlines News :
Home » » ਜਿਹੜੇ ਲੰਘਦੇ ਸੀ ਦੂਰੋਂ ਵਾਜਾਂ ਮਾਰਕੇ, ਕੋਲੋਂ ਦੀ ਲੰਘੇ ਬਿਨ•ਾਂ ਬੋਲਕੇ-ਗੁਰਨੈਬ ਸਾਜਨ ਦਿਓਣ

ਜਿਹੜੇ ਲੰਘਦੇ ਸੀ ਦੂਰੋਂ ਵਾਜਾਂ ਮਾਰਕੇ, ਕੋਲੋਂ ਦੀ ਲੰਘੇ ਬਿਨ•ਾਂ ਬੋਲਕੇ-ਗੁਰਨੈਬ ਸਾਜਨ ਦਿਓਣ

Written By Unknown on Sunday, 30 June 2013 | 07:34

ਗੀਤ ਸੰਗੀਤ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੈ। ਗੀਤ ਵੀ ਸਮੇਂ ਦਾ ਸੱਚ ਹੁੰਦੇ ਹਨ। ਜਦੋਂ ਕੋਈ ਗੀਤਕਾਰ ਗੀਤ ਦੀ ਰਚਨਾ ਕਰਨ ਬੈਠਦਾ ਹੈ ਤਾਂ ਉਸਦੇ ਸਾਹਮਣੇ ਸਮਾਜ ਵਿਚ ਵਾਪਰ ਰਿਹਾ ਵਰਤਾਰਾ ਹੁੰਦਾ ਹੈ। ਕੁਝ ਗੀਤ, ਲੋਕ ਤੱਥ, ਐਸੇ ਹੁੰਦੇ ਹਨ ਜੋ ਹਰ ਵਿਅਕਤੀ ਨੂੰ ਆਪਣੇ ਆਪ ਦੀ ਕਹਾਣੀ ਜਾਪਦੇ ਹਨ। ਲੋਕ ਗਾਇਕ ਹਰਜੀਤ ਹਰਮਨ ਦਾ ਗਾਇਆ ਅਤੇ ਗੀਤਕਾਰ ਪ੍ਰਗਟ ਸਿੰਘ ਮਸਤੂਆਣੇ ਦੀ ਰਚਨਾ ‘‘ਜਿਹੜੇ ਲੰਘਦੇ ਸੀ ਦੂਰੋਂ ਵਾਜਾਂ ਮਾਰਕੇ, ਕੋਲੋਂ ਦੀ ਲੰਘੇ ਬਿਨ•ਾਂ ਬੋਲਕੇ’’ ਬਿਲਕੁੱਲ ਅੱਜ ਦੇ ਸਮੇਂ ਦਾ ਸੱਚ ਹੈ। ਵੈਸੇ ਤਾਂ ਐਸੇ ਗੀਤ ਵਾਂਗ ਹਰੇਕ ਸਖ਼ਸ਼ ਦੀ ਜ਼ਿੰਦਗੀ ’ਚ ਵਾਪਰਿਆ ਹੈ ਪਰ ਪਿਛਲੇ ਮਹੀਨਿਆਂ ਦੌਰਾਨ ਮੈਨੂੰ ਵੀ ਇਸ ਗੀਤ ਵਾਂਗ ਉਨ•ਾਂ ਖੁਦਗਰਜ਼ ਲੋਕਾਂ ਦੀ ਖੁਦਗਰਜ਼ੀ ਦਾ ਸਾਹਮਣਾ ਕਰਨਾ ਪਿਆ ਹੈ। ਜਿਹੜੇ ਕੱਠੇ ਜਿਉਣ ਮਰਨ ਦੀਆਂ ਕਸਮਾਂ ਖਾਂਦੇ ਸਨ। ਮੇਰੇ ਉਪਰ ਪਈ ਮੁਸੀਬਤ ਸਮੇਂ ਮੈਨੂੰ ਇਕੱਲਿਆ ਛੱਡ ਗਏ। ਵੈਸੇ ਜਨਾਬ ਗੁਰਦਾਸ ਮਾਨ ਜੀ ਨੇ ਆਪਣੇ ਇਕ ਗੀਤ ਵਿਚ ਗਾਇਆ ਹੈ ਕਿ ‘‘ਹੱਸਣਾ ਸਾਰਿਆਂ ਦਾ ਤੇ ਰੋਣਾ ਕੱਲਿਆਂ ਦਾ’’ ਬਿਲਕੁੱਲ ਸੱਚ ਹੈ। ਖੁਸ਼ੀ ਵੇਲੇ ਤੁਹਾਡੇ ਨੇੜੇ ਬਹੁਤ ਹੋਣਗੇ ਪਰ ਦੁੱਖ ਵਿਚ ਤੁਸੀਂ ਇਕੱਲੇ ਰਹਿ ਜਾਓਗੇ। ਮੇਰੀ ਹੋਣੀ ਉਪਰ ਵੀ ਮੇਰੇ ਆਪਣੇ ਬਹੁਤ ਹੱਸੇ ਕਹਿਣ ਚੰਗਾ ਵੱਡੇ ਲੇਖਕ ਨੂੰ ਅਕਲ ਆ ਜਾਵੇਗੀ। ਕੋਲੋਂ ਲੰਘਣ ਵੇਲੇ ਦੂਰ ਹੋ ਗਏ। ਸਿਆਣੇ ਕਹਿੰਦੇ ਨੇ ਇਥੇ ਚੜ•ਦੇ ਨੂੰ ਹੋਣ ਸਲਾਮਾਂ, ਛਿਪਦੇ ਨੂੰ ਪੁੱਛੇ ਕੋਈ ਨਾ। ਐਸਾ ਹੀ ਕੁਝ ਮੇਰੇ ਨਾਲ ਵਾਪਰਿਆ ਹੈ ਜੋ ਮੈਂ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ।
ਘਟਨਾ 2 ਦਸੰਬਰ 2011 ਦੀ ਰਾਤ ਦੀ ਹੈ ਜਦੋਂ ਮੈਨੂੰ ਅਚਾਨਕ ਮੰਜੇ ਉਪਰ ਪਏ ਨੂੰ ਹੀ ਦੌਰੇ ਪੈ ਗਏ ਸਨ। ਦੌਰੇ ਐਨੇ ਸਖ਼ਤ ਮੇਰੇ ਸਰੀਰ ਦੇ ਭਾਰ ਨਾਲ ਹੀ ਮੇਰੇ ਮੋਢੇ ਦੀ ਹੱਡੀ ਟੁੱਟਕੇ ਅੰਦਰ ਧਸ ਗਈ। ਪਿੰਡ ਦਾ ਹੀ ਮੇਰਾ ਇਕ ਦੋਸਤ ਡਾਕਟਰ ਰਾਤ ਸਮੇਂ ਬੁਲਾਇਆ ਗਿਆ ਉਸਨੇ ਦਵਾ ਦਾਰੂ ਕੀਤੀ ਪਰ ਜਦ ਉਸਦੇ ਹਿਸਾਬ ’ਚੋਂ ਗੱਲ ਬਾਹਰ ਹੋ ਗਈ ਤਾਂ ਉਸਨੇ ਮੈਨੂੰ ਮੇਰੇ ਪਰਿਵਾਰ ਦੀ ਮਦਦ ਨਾਲ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾ ਦਿੱਤਾ। ਮੇਰੇ ਆਪਣੇ ਸਵਾਸ ਮੇਰਾ ਸਾਥ ਛੱਡ ਗਏ ਡਾਕਟਰ ਨੇ ਮੈਨੂੰ ਨਕਲੀ ਸਾਹ ਦੇਣ ਲਈ ਆਕਸੀਜਨ ਲਾ ਦਿੱਤੀ।
ਡਾਕਟਰ ਵੱਲੋਂ ਲਗਾਤਾਰ ਮੇਰਾ ਇਲਾਜ ਸ਼ਰੂ ਕਰ ਦਿੱਤਾ। ਦਿਨ ਰਾਤ ਸਖ਼ਤ ਦਵਾਈ ਨਾਲ ਮੇਰਾ ਇਲਾਜ ਹੋਣ ਲੱਗਿਆ। ਮਹਿੰਗੇ ਟੈਸਟ ਹੋਣ ਲੱਗੇ। ਦੋ ਦੌਰੇ ਮੈਨੂੰ ਘਰ ਵਿਚ ਅਤੇ ਇਕ ਦੌਰਾ ਹਸਪਤਾਲ ਵਿਚ ਪੈ ਗਿਆ ਸੀ। ਫੇਰ ਡਾਕਟਰ ਦੀ ਸਮਝ ’ਚ ਆਇਆ ਕਿ ਮੈਨੂੰ ਮਿਰਗੀ ਦੇ ਦੌਰੇ ਪਏ ਸਨ। ਵਾਰ-ਵਾਰ ਦੌਰੇ ਪੈਣ ਕਰਕੇ ਜੁਬਾਨ ਦੰਦਾਂ ਹੇਠ ਆਕੇ ਕੱਟੀ ਗਈ ਸੀ। ਫੇਰ ਸਿਲਸਿਲਾ ਸ਼ੁਰੂ ਹੋਇਆ ਮੇਰੇ ਸਕੇ ਸਬੰਧੀਆਂ, ਜੋ ਮੇਰਾ ਹਾਲ-ਚਾਲ ਪੁੱਛਣ ਹਸਪਤਾਲ ਵਿਚ ਆਏ। ਹਸਪਤਾਲ ਦੇ ਬਾਹਰ ਮੇਲੇ ਵਰਗਾ ਮਾਹੌਲ ਸੀ, ਡਾਕਟਰ ਦੇ ਬਾਅਦ ਚ ਸਮਝ ਆਈ ਕਿ ਐਮਰਜੈਂਸੀ ’ਚ ਪਿਆ ਸਖ਼ਸ ਵੀ. ਆਈ. ਪੀ. ਨਾ ਹੋਕੇ ਕੇ ਇਕ ਸਾਦ-ਮੁਰਾਦਾ ਮਾਂ ਬੋਲੀ ਪੰਜਾਬੀ ਦਾ ਸਪੂਤ ਹੈ। ਉਸ ਹਸਪਤਾਲ ਵਿਚੋਂ ਮੇਰੇ ਟੈਸਟ ਕਰਵਾਉਣ ਲਈ ਜਦ ਸ਼ਹਿਰ ਦੇ ਅੰਦਰਲੇ ਹਸਪਤਾਲਾਂ ਵਿਚ ਮੇਰੇ ਟੈਸਟ ਹੋਏ ਤਾਂ ਮੇਰੀ ਪੀੜ• ਨੂੰ ਵੇਖਦਿਆਂ ਮੇਰੇ ਮੋਢੇ ਦੀ ਹੱਡੀ ਟੁੱਟਣ ਦਾ ਪਤਾ ਲੱਗਾ। ਜਦ ਹੱਡੀਆਂ ਵਾਲੇ ਡਾਕਟਰ ਨੇ ਦੇਖਿਆ ਤਾਂ ਮੇਰੇ ਮੋਢੇ ਦਾ ਅਪਰੇਸ਼ਨ ਕਰਨ ਲਈ ਕਹਿ ਦਿੱਤਾ। ਪਰ ਡਾਕਟਰ ਨੇ ਮੈਨੂੰ ਦੌਰੇ ਪਏ ਹੋਣ ਕਰਕੇ ਜੋ ਮਿਰਗੀ ਦੇ ਸਨ ਕਹਿ ਦਿੱਤਾ ਕਿ ਪਹਿਲਾਂ ਦੌਰਿਆਂ ਦਾ ਇਲਾਜ ਕਰਵਾਓ, ਵੈਸੇ ਮੇਰੇ ਪੱਤਰਕਾਰ ਹੋਣ ਕਰਕੇ ਡਾਕਟਰ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਸੀ। ਪਹਿਲੇ ਹਸਪਤਾਲ ’ਚ ਮੈਂ ਖ਼ਤਰੇ ਤੋਂ ਬਾਹਰ ਸੀ। ਐਮਰਜੈਂਸੀ ’ਚ ਮੇਰਾ ਬੈਡ ਆਮ ਕਮਰੇ ’ਚ ਸੀ, 72 ਘੰਟੇ ਬੀਤਣ ਬਾਅਦ ਡਾਕਟਰ ਨੇ ਤੰਦਰੁਸਤ ਦੀ ਰਿਪੋਰਟ ਦੇ ਦਿੱਤੀ।
ਫੇਰ ਮੈਨੂੰ ਬਠਿੰਡਾ ਦੇ ਹੀ ਹੱਡੀਆਂ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪਿਛਲੇ ਹਸਪਤਾਲ ਬਾਰੇ ਜਾਂ ਦੌਰਿਆ ਬਾਰੇ ਮੇਰੀ ਪੂਜਨੀਕ ਮਾਤਾ ਜੀ ਅਤੇ ਮੇਰੀ ਜੀਵਨ ਸਾਥਣ ਨੇ ਦੱਸਿਆ ਸੀ। ਤਿੰਨ ਘੰਟਿਆਂ ’ਚ ਡਾਕਟਰ ਨੇ ਮੇਰੇ ਮੋਢੇ ਦਾ ਅਪਰੇਸ਼ਨ ਕਰ ਦਿੱਤਾ ਸੀ। ਮੋਢੇ ਵਿਚ ਅਪਰੇਸ਼ਨ ਦੌਰਾਨ ਸਕਰਿਊ ਪਏ ਹਨ। ਪੰਜ ਦਿਨ ਉਸ ਹਸਪਤਾਲ ’ਚ ਇਲਾਜ ਦੌਰਾਨ ਮੈਂ ਦਾਖ਼ਲ ਰਿਹਾ। ਮੇਰੀ ਲੇਖਣੀ ਦੌਰਾਨ ਮੇਰੇ ਪਾਠਕ ਜਿਨ•ਾਂ ਵਿਚ ਜ਼ਿਆਦਾਤਰ ਲੜਕੀਆਂ ਵੀ ਮੇਰਾ ਹਾਲ ਚਾਲ ਪੁੱਛਣ ਆਈਆਂ। ਕਈ ਤਾਂ ਵਿਚਾਰੀਆਂ ਮੇਰੀ ਨਾਜ਼ੁਕ ਹਾਲਤ ਵੇਖਕੇ ਫਿਸ (ਰੋ) ਪੈਂਦੀਆਂ। ਮੈਂ ਬੈਡ ਤੇ ਪਏ ਨੇ ਹੀ ਉਨ•ਾਂ ਨੂੰ ਹਸਾਉਣ ਲਈ ਗੱਲ ਹਾਸੇ ਵਾਲੀ ਕਰ ਛੱਡਣੀ। ਵੈਸੇ ਵੀ ਮੇਰਾ ਹੱਸਣ ਖੇਡਣ ਦਾ ਸੁਭਾਅ ਰਿਹਾ ਹੈ। ਮੈਂ ਆਪਣਾ ਦੁੱਖ ਹੰਝੂਆਂ ਥੱਲੇ ਹਾਸੀ ਲੁਕੋ ਲੈਣਾ ਪਰ ਬਿਆਨ ਨਹੀਂ ਕਰਦਾ। ਵੈਸੇ ਵੀ ਸਿਆਣੇ ਕਹਿੰਦੇ ਨੇ ਕਿ ਉਪਰੋਂ ਹੱਸ ਹੱਸਕੇ ਗੱਲਾਂ ਕਰਨ ਵਾਲਾ ਸਖ਼ਸ ਅੰਦਰੋਂ ਜ਼ਿਆਦਾ ਦੁਖੀ ਹੁੰਦਾ ਹੈ। ਜ਼ਿਆਦਾਤਰ ਲੜਕੀਆਂ ਭਾਵੁਕ ਹੁੰਦੀਆਂ ਹਨ। ਉਹ ਜੋ ਮਹਿਸੂਸ ਕਰਦੀਆਂ ਹਨ ਰੋਕੇ ਬਿਆਨ ਕਰ ਦਿੰਦੀਆਂ ਹਨ। ਵੈਸੇ ਵੀ ਮੈਂ ਜ਼ਿਆਦਾਤਰ ਲੜਕੀਆਂ ਬਾਰੇ ਹੀ ਰਚਿਆ ਹੈ, ਚਾਹੇ ਉਹ ਕਿਸੇ ਵੀ ਖੇਤਰ ’ਚ ਹੋਣ। ਅੱਠ ਨੌ ਦਿਨਾਂ ’ਚ ਦਵਾਈਆਂ ਜ਼ਿਆਦਾ ਲੱਗਣ ਕਰਦਕੇ ਮੇਰੀ ਯਾਦਾਸ਼ਤ ਸ਼ਕਤੀ ਕਮਜ਼ੋਰ ਹੋ ਗਈ ਸੀ। ਮੈਥੋਂ ਮੇਰਾ ਮੋਬਾਇਲ ਪਾਸੇ ਕਰ ਦਿੱਤਾ। ਜੋ ਕੋਈ ਫੋਨ ਆਉਂਦਾ ਤਾਂ ਮੇਰੀ ਮਾਤਾ ਜੀ ਜਾਂ ਜੀਵਨ ਸਾਥਣ ਹੀ ਚੁੱਕਦੀ। ਦੂਜੇ ਦਿਨ ਡਾਕਟਰ ਨੇ ਮੈਨੂੰ ਹਸਪਤਾਲ ’ਚੋਂ ਛੁੱਟੀ ਕਰ ਦੇਣੀ ਸੀ। ਪੈਸਿਆਂ ਦੀ ਲੋੜ ਨੂੰ ਵੇਖਦਿਆਂ ਮੈਂ ਆਪਣੇ ਇਕ ਖਾਸ ਦੋਸਤ ਜਿਸਦੇ ਮੈਂ ਹਰ ਦੁੱਖ-ਸੁੱਖ ਵਿਚ ਖੜ•ਦਾ ਆ ਰਿਹਾ ਸੀ ਨੂੰ ਫ਼ੋਨ ਕਰਕੇ ਨਾਲੇ ਆਪਣੇ ਬਾਰੇ ਦੱਸਿਆ ਨਾਲ ਕੁਝ ਪੈਸਿਆਂ ਦੀ ਮੰਗ ਕੀਤੀ ਤਾਂ ਮੇਰੇ ਦੋਸਤ ਨੇ ਮੈਨੂੰ ਬੜੇ ਰੁੱਖੇ ਜਿਹੇ ਅੰਦਾਜ਼ ’ਚ ਕਿਹਾ ਕਿ ਮੈਨੂੰ ਪਤਾ ਤੂੰ ਕਈ ਦਿਨਾਂ ਤੋਂ ਹਸਪਤਾਲ ’ਚ ਹੋਏ। ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਵੈਸੇ ਤੂੰ ਤਾਂ ਇਕ ਵੱਡਾ ਪੰਜਾਬੀ ਲੇਖਕ ਏ, ਇੰਝ ਕਰ ਆਪਣੀਆਂ ਲਿਖਤਾਂ ਦੀ ਬੋਰੀ ਭਰਕੇ ਡਾਕਟਰ ਅੱਗੇ ਰੱਖ ਦੇਈ। ਨਾਲੇ ਦੱਸ ਦੇਈ ਕਿ ਇਕ ਪੰਜਾਬੀ ਲੇਖਕ ਤੇ ਪੱਤਰਕਾਰ ਏ। ਤੇਰੀਆਂ ਲਿਖਤਾਂ ਦੇਖਕੇ ਡਾਕਟਰ ਤੈਨੂੰ ਤੇਰਾ ਹਸਪਤਾਲ ਦਾ ਬਿੱਲ ਮੁਆਫ਼ ਕਰ ਦੇਵੇਗਾ। ਵੱਡਾ ਆਇਆ ਲੇਖਕ ਤੂੰ ਜਿੰਨ•ਾਂ ਮਰਜ਼ੀ ਉ¤ਚ ਪਾਏ ਦਾ ਲਿਖ ਲੈ। ਏਥੇ ਸਭ ਚੀਜ਼ ਵਿਕਾਊ ਹੈ। ਸੰਤ ਰਾਮ ਉਦਾਸੀ ਵਰਗੇ ਮਹਾਨ ਸ਼ਾਇਰ ਖੂਹ ਵਿਚ ਛਾਲ ਮਾਰਕੇ ਖੁਦਕਸ਼ੀ ਨਾ ਕਰਦੇ ਜੇਕਰ ਸਾਡਾ ਸਮਾਜ ਗੁਰਬਤ ਦੇ ਦਿਨਾਂ ’ਚ ਉਨ•ਾਂ ਦੀ ਸਾਰ ਲੈਂਦਾ ਤਾਂ ਉਨ•ਾਂ ਨੂੰ ਖੁਦਕੁਸ਼ੀ ਨਾ ਕਰਨੀ ਪੈਂਦੀ। ਤੈਨੂੰ ਕਿੰਨੀ ਵਾਰ ਕਿਹਾ ਛੱਡ ਕਾਲੇ ਕਾਗਜ਼ ਕਰਨੋਂ। ਹੁਣ ਤੇਰੇ ਨਾਲ ਕਿੰਨੇ ਕੁ ਪਾਠਕ, ਸਮਾਜ ਸੇਵੀ, ਸਾਹਿਤਕਾਰ, ਗਾਇਕ ਫ਼ਿਲਮਾਂ ਵਾਲੇ, ਧਾਰਮਿਕ, ਸਿਆਸੀ ਲੋਕ ਖੜੇ ਹਨ ਜਿਨ•ਾਂ ਦੀਆਂ ਖ਼ਬਰਾਂ, ਵੱਡੇ-ਵੱਡੇ ਫੀਚਰ ਜਾਂ ਇੰਟਰਵਿਊ ਅਖ਼ਬਾਰਾਂ ਮੈਗਜ਼ੀਨਾਂ ’ਚ ਛਪਦਾ ਆ ਰਿਹਾ ਹੈ। ਤੈਨੂੰ ਬਥੇਰਾ ਕਿਹਾ ਸੀ ਬੱਚੇ ਪਾਲ ਲੈ ਇਥੇ ਸੱਚੇ ਸੁੱਚੇ ਲੋਕਾਂ ਨੂੰ ਕੋਈ ਨਹੀਂ ਪੁੱਛਦਾ। ਆਪਣੇ ਦੋਸਤ ਦੀਆਂ ਗੱਲਾਂ ਦੁੱਖ ਵੇਲੇ ਮੈਨੂੰ ਬੁਰੀਆਂ ਵੀ ਲੱਗੀਆਂ। ਪਰ ਸੱਚ ਵੀ ਤਾਂ ਸਨ ਕਿ ਏਥੇ ਮੇਰੇ ਵਰਗੇ ਗਰੀਬ ਲੇਕਾਂ ਨੂੰ ਕੌਣ ਪੁੱਛਦਾ। ਜਿਨ•ਾਂ ਚਿਰ ਬੰਦ ਕੁਝ ਕਰਦਾ ਉਹ ਨੂੰ ਸਲਾਮਾਂ ਹੁੰਦੀਆਂ ਨੇ। ਜਦੋਂ ਮੰਜੇ ਉਪਰ ਪੈ ਜਾਂਦਾ ਹੈ ਜਾਂ ਦੁਨੀਆਂ ਤੋਂ ਚਲਾ ਜਾਂਦਾ ਹੈ। ਫੇਰ ਥੋੜ•ੇ ਜਿਹੇ ਦਿਨਾਂ ਬਾਅਦ ਹੀ ਲੋਕ ਭੁੱਲ ਜਾਂਦੇ ਹਨ।
ਗੱਲ ਕੀ ਮੇਰਾ ਉਹ ਖਾਸ ਮਿੱਤਰ ਮੇਰਾ ਹਸਪਤਾਲ ਪਤਾ ਤੱਕ ਵੀ ਨਾ ਲੈਣ ਆਇਆ। ਮੈਂ ਤਿੰਨ ਮਹੀਨੇ ਤਾਂ ਮੰਜੇ ਉਪਰ ਪਿਆ ਰਿਹਾ। ਲੱਖਾਂ ਰੁਪਏ ਵੀ ਲੱਗ ਗਏ। ਪਰ ਕੋਈ ਨਾ ਬਹੁੜਿਆ। ਹਾਂ ਕੁਝ ਐਸੇ ਸਖ਼ਸ ਵੀ ਮੇਰੀ ਮਦਦ ਕਰਨ ਮੇਰਾ ਦਰਦ ਸੱਚੇ ਦਿਲੋਂ ਵੰਡਾਉਣ ਲਈ ਆਏ ਜਿਨ•ਾਂ ਨੂੰ ਕਦੇ ਜ਼ਿਆਦਾ ਤਰਜੀਹ ਵੀ ਨਹੀਂ ਦਿੱਤੀ ਸੀ। ਕੁਝ ਤਾਂ ਮੇਰੇ ਪਾਠਕਾਂ ਨੇ ਜਿਥੇ ਮੈਨੂੰ ਹੱਲਾਸ਼ੇਰੀ ਦਿੱਤੀ। ਉਥੇ ਤਿਲ ਫੁੱਲ ਦੇ ਕੇ ਮੇਰੀ ਮਦਦ ਵੀ ਕੀਤੀ।
ਫੇਰ ਸਮਾਂ ਆਇਆ ਬਰਸਾਤੀ ਡੱਡੂ ਯਾਨਿ ਵੋਟਾਂ ਮੰਗਣ ਵਾਲੇ ਮੰਗਤਿਆਂ ਦਾ, ਜਿਨ•ਾਂ ਸਾਨੂੰ ਪੰਜ ਸਾਲ ਬਾਅਦ ਉਲੂ ਬਣਾਕੇ, ਝੂਠੇ ਵਾਅਦੇ ਕਰਕੇ ਵੋਟ ਲੈ ਕੇ ਕੁਰਸੀ ਉਪਰ ਬੈਠਣਾ ਹੈ। ਵੋਟਾਂ ’ਚ ਉ¤ਠਣ ਵਾਲੇ ਲੀਡਰ ਦੀਆਂ ਗੱਡੀਆਂ ਵੱਡੇ-ਵੱਡੇ ਇਕੱਠਾਂ ਨਾਲ ਮੇਰੇ ਹਾਲ ਚਾਲ ਪੁੱਛਣ ਆਏ ਨਾਲ ਮੇਰੇ ਨਾਲ ਬੈਠਕੇ ਅਖ਼ਬਾਰ ਵਿਚ ਤਸਵੀਰ ਲਵਾਉਣ ਲਈ ਅਤੇ ਨਾਲ ਹੀ ਬੇਨਤੀ ਕਰ ਜਾਂਦੇ ਕਿ ਬਈ ਕੋਈ ਗੱਲ ਨਹੀਂ ਸ਼ੇਰ ਬਣ ਸ਼ੇਰ ਹੁਣ ਸਾਨੂੰ ਤੇਰੀ ਲੋੜ ਏ, ਬਈ ਤੂੰ ਤਾਂ ਮੰਜਾ ਮੱਲੀ ਪਿਆ। ਸਾਡੀਆਂ ਖ਼ਬਰਾਂ ਕੌਣ ਲਾਊ। ਫੇਰ ਮੈਂ ਆਪਣੀ ਕਲਮ ਚੁੱਕ ਲਈ। ਪੱਤਰਕਾਰ ਬਣਕੇ ਇਲਾਕੇ ’ਚ ਜਾਣ ਲੱਗਿਆ ਫੇਰ ਸਲਾਮਾਂ ਹੋਣ ਲੱਗੀਆਂ, ਦੂਰੋਂ ਲੰਘਣ ਵਾਲੇ ਨੇੜੇ ਆਉਣ ਲੱਗੇ। ਕੁਝ ਲੋਕ ਮਦਦ ਕਰਨ ਬਾਰੇ ਵੀ ਕਹਿੰਦੇ ਪਰ ਕਰਦੇ ਕੁਝ ਨਾ। ਅਪਰੇਸ਼ਨ ਹੋਏ ਸੱਜੇ ਹੱਥ ਨਾਲ ਖ਼ਬਰਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਚਾਰੇ ਪਾਸੇ ਬੱਲੇ ਬੱਲੇ ਹੋਣ ਲੱਗੀ। ਗਾਇਕ, ਫ਼ਿਲਮਾਂ ਵਾਲੇ ਯਾਨਿ ਹਰ ਖੇਤਰ ਦੇ ਲੋਕ ਹੱਥ ਮਿਲਾਉਣ ਲੱਗੇ ਨਾਲ ਜਾਂਦੇ ਕਹਿ ਜਾਂਦੇ ਜੇਕਰ ਕਿਸੇ ਚੀਜ਼ ਦੀ ਲੋੜ ਹੋਈ ਤਾਂ ਨਿਸੰਗ ਦੱਸ ਦੇਵੀ। ਬਈ ਤੂੰ ਤਾਂ ਸਮਾਜ ਲਈ ਬਹੁਤ ਕੁਝ ਕੀਤਾ ਹੈ। ਮੇਰਾ ਅਪਰੇਸ਼ਨ ਹੋਏ ਨੂੰ ਪੂਰੇ ਪੰਜ ਮਹੀਨੇ ਹੋ ਗਏ ਹਨ। ਕੁਝ ਅਖਬਾਰਾਂ ਮੈਗਜ਼ੀਨਾਂ ਲਈ ਆਪਣੀ ਹੱਡ ਬੀਤੀ ਸਬੰਧੀ ਲੇਖ ਵੀ ਭੇਜੇ। ਕੁਝ ਕੁ ਨੂੰ ਛੱਡਕੇ ਉਹ ਵੀ ਨਾ ਲਾਏ। ਸੁਣਿਆ ਸੀ ਵਿਦੇਸ਼ਾਂ ਚ ਵਸਦੇ ਐਨ. ਆਰ. ਆਈ. ਵੀਰ ਪੰਜਾਬੀ ਲੇਖਕਾਂ ਦੀ ਬਹੁਤ ਇੱਜ਼ਤ ਕਰਦੇ ਹਨ। ਦੁੱਖ ਵੇਲੇ ਨਾਲ ਖੜਦੇ ਹਨ। ਪਰ ਮੇਰੇ ਨਾਲ ਕੋਈ ਨਾ ਖੜਿਆ। ਸਿਆਸੀ, ਧਾਰਮਿਕ, ਸਮਾਜਿਕ, ਸਾਹਿਤਕਾਰ ਸਭਾਵਾਂ ਦੇ ਆਗੂਆਂ ਨੇ ਵੀ ਮੇਰੀ ਬਾਤ ਨਹੀਂ ਪੁੱਛੀ। ਮੇਰੀ ਬਾਂਹ ਵੀ ਅਜੇ ਤੱਕ ਪੂਰੀ ਠੀਕ ਨਹੀਂ ਹੈ। ਪਰ ਹੁਣ ਮੈਂ ਦੋ ਡੰਗ ਦੀ ਰੋਟੀ ਕਮਾਉਣ ਵਾਲਾ ਆਪਣਾ ਸੱਚਾ ਹਮਦਰਦ ਕੈਮਰਾ ਗਲ ’ਚ ਪਾਕੇ ਹੌਲੀ ਹੌਲੀ ਰਿਸ਼ਤੇਦਾਰਾਂ ਸਕੇ ਸਬੰਧੀਆਂ ਪਾਸੋਂ ਫੜਿਆ ਪੈਸਾ ਉਤਾਰ ਰਿਹਾ ਹਾਂ। ਸ਼ਾਇਦ ਲੱਖਾਂ ਰੁਪਏ ਉਤਾਰਦੇ ਕਿੰਨੇ ਹੀ ਸਾਲ ਲੱਗਣਗੇ। ਇਥੋਂ ਸਾਬਿਤ ਹੁੰਦਾ ਹੈ ਕਿ ਜਿਸ ਤਨ ਲਾਗੀ ਸੋ ਤਨ ਜਾਣੇ ਹੋਰ ਨਾ ਜਾਣੇ ਪੀੜ ਪਰਾਈ। ਦੁੱਖ ਵੇਲੇ ਕਿਸੇ ਦੀ ਝਾਕ ਨਾ ਰੱਖੋ, ਸੁੱਖਾਂ ਦੇ ਯਾਰ ਬਹੁਤ ਨੇ ਪਰ ਦੁੱਖ ਵੇਲੇ ਵਿਰਲੇ ਹੀ ਕੰਮ ਆਉਦੇ ਨੇ।

ਗੁਰਨੈਬ ਸਾਜਨ ਦਿਓਣ,
ਪਿੰਡ ਤੇ ਡਾਕਖਾਨਾ : ਦਿਓਣ
ਜ਼ਿਲ•ਾ : ਬਠਿੰਡਾ ਮੋਬਾ : 98889-55757

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template