Headlines News :
Home » » ਸੱਤ ਮੁਲਕਾਂ ਦੀਆਂ ਉੱਚੀਆਂ ਚੋਟੀਆਂ ਉਪਰ ਭਾਰਤ ਦਾ ਝੰਡਾ ਗੱਡਣਾ ਚਾਹੁੰਦੀ ਹੈ-ਸੁਖਵੀਰ ਕੌਰ ਸੁੱਖ

ਸੱਤ ਮੁਲਕਾਂ ਦੀਆਂ ਉੱਚੀਆਂ ਚੋਟੀਆਂ ਉਪਰ ਭਾਰਤ ਦਾ ਝੰਡਾ ਗੱਡਣਾ ਚਾਹੁੰਦੀ ਹੈ-ਸੁਖਵੀਰ ਕੌਰ ਸੁੱਖ

Written By Unknown on Sunday, 30 June 2013 | 07:25

ਦਿਲ ਵਿੱਚ ਕੁਝ ਕਰਨ ਦੀ ਤਮੰਨਾ ਅਤੇ ਦ੍ਰਿੜ ਵਿਸਵਾਸ਼ ਹੋਵੇ ਤਾਂ ਇਨਸਾਨ ਹਰ ਮੁਕਾਮ ਹਾਸਲ ਕਰ ਲੈਦਾ ਹੈ। ਭਾਵੇਂ ਕਿ ਸਾਡਾ ਸਮਾਜ ਲੜਕੀਆਂ ਨੂੰ ਬੋਝ ਸਮਝਕੇ ਉਨ੍ਹਾਂ ਨੂੰ ਜਨਮ ਹੀ ਨਹੀ ਦੇਣਾ ਚਾਹੁੰਦਾ , ਮੁੰਡਿਆਂ ਦੀ ਚਾਹਤ ਨੇ ਧੀਆਂ ਦੀ ਬੇਕਦਰੀ ਕਰ ਦਿੱਤੀ ਹੈ। ਪਰ ਹੱਥਲੇ ਲੇਖ ਵਿੱਚ ਉਨ੍ਹਾਂ ਮਾਪਿਆਂ ਦੀ ਗੱਲ ਕਰ ਰਿਹਾ ਹਾਂ, ਜਿਨ੍ਹਾਂ ਨੇ ਆਪਣੀ ਬੇਟੀ ਨੂੰ ਖਤਰਿਆਂ ਨਾਲ ਖੇਡਣ ਲਈ ਹੱਲਾਸੇਰੀ ਦੇਕੇ ਤੋਰਿਆ। ਐਸੀ ਹੀ ਬਹਾਦਰ ਲੜਕੀ ਦੀ ਗੱਲ ਕਰਨ ਜਾ ਰਿਹਾ ਹੈ ਜੋ ਦੇਖਣ ਵਿੱਚ ਭਾਵੇਂ ਇਕਹਿਰੇ ਜਿਹੇ ਸਰੀਰ ਵਾਲੀ ਕਮਜੋਰ ਹੀ ਜਾਪਦੀ ਹੈ ਪਰ ਉਸਦਾ ਦ੍ਰਿੜ ਅਤੇ ਮਜਬੂਤ ਇਰਾਦਾ ਅਤੇ ਉਸ ਵੱਲੋਂ ਕੀਤੇ ਖਤਰਨਾਕ ਜਾਨ ਜੋਖਮ ਵਿੱਚ ਪਾਕੇ ਕਰਤੱਵਾਂ ਦੀ ਗੱਲ ਜਦ ਸਾਹਮਣੇ ਆਉਂਦੀ ਹੈ ਤਾਂ ਉਸ ਲੜਕੀ ਦੇ ਉਚੇ-ਸੁੱਚੇ ਜਜਬੇ ਨੂੰ ਸਲਾਮ ਕਰਨ ਨੂੰ ਜੀਅ ਕਰਦਾ। ਲੇਖਕ ਦੀ ਉਸ ਲੜਕੀ ਨਾਲ ਭਾਵੇਂ ਗੱਲਬਾਤ ਉਸਦੇ ਲਿਖੇ ਲੇਖਾਂ ਰਾਂਹੀ ਹੀ ਹੁੰਦੀ ਰਹੀ ਹੈ, ਕਿਉਂਕਿ ਉਹ ਲੜਕੀ ਇਕ ਸਾਇਰਾ ਦੇ ਨਾਲ-ਨਾਲ  ਪੰਜਾਬੀ ਮਾਂ -ਬੋਲੀ ਦੀਆਂ ਫ਼ਿਜਾਵਾ ਵਿੱਚ ਆਪਣੇ ਕਲਮ ਰਾਂਹੀ ਉਚੇ -ਸੁੱਚੇ ਅਲਫਾਜਾਂ ਰਾਂਹੀ ਮਿਠਾਸ ਘੋਲਦੀ ਰਹੀ ਹੈ। ਮੋਬਾਈਲ ਰਾਂਹੀ ਜਦੋਂ ਵੀ ਉਹ ਲੜਕੀ ਮੇਰੇ ਨਾਲ ਐਸੇ ਖਤਰਨਾਕ ਕਰਤੱਵਾਂ ਬਾਰੇ ਗੱਲ ਕਰਦੀ ਜਾਂ ਮਾਊਟ ਐਵਰੈਸਟ ਦੀ ਉਚੀ ਚੋਟੀ ’ਤੇ ਆਪਣੇ ਦੇਸ ਪੰਜਾਬ ਦਾ ਝੰਡਾ ਗੱਡਣ ਦੀ ਗੱਲ ਕਰਦੀ ਤਾਂ ਮੈਨੂੰ ਉਸਦੀ ਹਰ ਗੱਲ ਮਜ਼ਾਕ ਹੀ ਲੱਗਦੀ ਪਰ ਪਿਛਲੇ ਮਹੀਨੇ ਜਦੋਂ ਮੈਂ ਆਪਣੇ ਪੂਜਨਂੀਕ ਬਾਪੂ ਸ: ਪ੍ਰੀਤਮ ਸਿੰਘ ਦੀ ਚੌਥੀ ਬਰਸੀ ਮੌਕੇ ਆਪਣੇ ਘਰ ਲਗਾਏ ਖੂਨਦਾਨ ਕੈਂਪ ਉਪਰ ਉਸ ਲੜਕੀ ਨੂੰ ਬੁਲਾਇਆ ਤਾਂ ਉਸ ਵੱਲੋਂ ਪਹਿਲਾਂ ਕੀਤੀ ਹਰ ਗੱਲ ਮਜ਼ਾਕ ਲੱਗਦੀ ਸੱਚ ਜਾਪਣ ਜਾਪਣ ਲੱਗੀ। ਪਿਛਲੇ ਦਿਨੀਂ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਜਦੋਂ ਉਸ ਲੜਕੀ ਨੇ ਆਪਣਾ ਲੈਪਟਾਪ ਖੋਲ੍ਹਕੇ ਅਤੇ ਆਪਣੀਆਂ ਪ੍ਰਾਪਤੀਆਂ ਦੀ ਫੋਟੋ ਕਾਪੀਆਂ ਸਾਹਮਣੇ ਰੱਖੀਆਂ ਤਾਂ ਉਸ ਲੜਕੀ ਵੱਲੋਂ ਕੀਤੇ ਕੰਮਾਂ ਉਪਰ ਮਾਣ ਹੋਣ ਲੱਗਿਆ। ਉਸ ਲੜਕੀ ਦਾ ਨਾਂਅ ਹੈ ਸੁਖਵੀਰ ਕੌਰ ਬਰਾੜ ਜੋ ਮਾਪਿਆ ਦੀ ਲਾਡਲੀ ਹੈ। ਫ਼ਰੀਦਕੋਟ ਜਿਲ੍ਹਾ ਦੇ ਪਿੰਡ ਹਰੀ ਨੌ ਦੇ ਪਿਤਾ ਸ: ਸੁਰਿੰਦਰ ਸਿੰਘ ਬਰਾੜ ਦੇ ਘਰ ਮਾਤਾ ਸ੍ਰੀਮਤੀ ਨਵਜੀਤ  ਕੌਰ ਦੀ ਕੁੱਖੋਂ ਜਨਮ ਲੈਣ ਵਾਲੀ ਸੁਖਵੀਰ ਕੌਰ ਸੁੱਖ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਨੂੰ ਬਚਪਨ ਤੋਂ ਹੀ ਖਤਰਿਆਂ ਨਾਲ ਖੇਡਣ ਦਾ ਸ਼ੌਕ ਰਿਹਾ ਹੈ। ਹੁਣ ਮੇਰਾ ਸੁਪਨਾ ਦੁਨੀਆ ਭਰ ਦੀਆਂ ਸੱਤ ਉਚੀਆਂ ਚੋਟੀਆਂ ਫਤਹਿ ਕਰਨ ਦਾ ਹੈ। ਉਹ ਪੰਜਾਬ ਦੀ ਪਹਿਲੀ ਲੜਕੀ ਐਡਵੈਂਚਰ ਹੈ। ਇਸ ਦੌਰਾਨ ਸੁਖਵੀਰ ਦੱਸਦੀ ਹੈ ਕਿ ਉਹ ਹਾਕੀ ਦੀ ਵੀ ਵਧੀਆ ਖਿਡਾਰਨ ਰਹੀ ਹੈ। ਉਸਨੇ ਪੰਜਾਬ ਹਾਕੀ ਪੈਪਸੂ ਕੱਪ ਜੋ ਬਿਜਲੀ ਬੋਰਡ ਵੱਲੋਂ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਧਨੋਅ ਕੱਪ ਜ¦ਧਰ ਪੰਜਾਬ ਪੱਧਰ ਤੱਕ ਖੇਡਕੇ ਜਿੱਤ ਪ੍ਰਾਪਤ ਕੀਤੀ। ਉਸਦੇ ਸੈਂਕੜੇ ਲੇਖ ਪੰਜਾਬ ਅਤੇ ਪੰਜਾਬ ਤੋਂ ਬਾਹਰ ਛੱਪਦੇ ਅਖ਼ਬਾਰਾਂ ਮੈਗਜੀਨਾਂ ਵਿੱਚ ਵੀ ਛਪ ਚੁੱਕੇ ਹਨ। । ਕੰਪਿਊਟਰ ਵੈਬ ਡਿਜਾਈਨਿੰਗ ਬੈਚੂਲਰ ਆਫ਼ ਆਰਟ ਦੀ ਪੜ੍ਹਾਈ ਕਰ ਚੁੱਕੀ ਸੁਖਵੀਰ ਬਰਾੜ ਦੱਸਦੀ ਹੈ ਕਿ ਉਸਦੇ ਆਪਣੇ ਮਾਂ -ਬਾਪ  ਦੇ ਸਹਿਯੋਗ ਨਾਲ ਪਿਛਲੇ ਸੱਤ ਸਾਲਾਂ ਤੋਂ ਇਸ ਖੇਤਰ ਵਿੱਚ ਕੰਮ ਕਰ ਰਹੀ ਹੈ। ਪਰ ਉਸਦਾ ਇੰਟਰਮੈਟ ਰਾਂਹੀ ਪਿਛਲੇ ਸਾਲ ਹਿਮਾਲਿਆਜ ਐਗਜੀਸਿਸ਼ਨ ਗਰੁੱਪ ਕੁੱਲੂ ਨਾਲ ਸੰਪਰਕ ਜੁੜਿਆ। ਉਕਤ ਗਰੁੱਪ ਪਿਛਲੇ ¦ਬੇ ਸਮੇਂ ਤੋਂ ਟਰੈਕਿੰਗ ਅਤੇ ਪਹਾੜਾਂ ਦੀ ਸਫ਼ਾਈ ਆਦਿ ਦਾ ਕੰਮ ਕਰ ਰਿਹਾ ਹੈ। ਹਿਮਾਚਲ ਪ੍ਰਦੇਸ ਦੇ ਮੈਕਲੌਡਗੰਜ ਇਲਾਕੇ ’ਚ ਰਹਿੰਦੀ ¦ਡਨ ਦੀ ਅੰਗਰੇਜਣ ਜੂਡੀ ਨੂੰ ਉਹ ਆਪਣੀ ਪ੍ਰੇਰਣਾ ਸਰੋਤ ਮੰਨਦੀ ਹੈ। ਕਿਉਂਕਿ ਜੇਕਰ ਉਕਤ ਵਿਦੇਸੀ ਔਰਤ ਵਿਦੇਸ਼ ਤੋਂ ਆਕੇ ਪਹਾੜਾਂ ਦੀ ਸਫ਼ਾਈ ਦੀ ਸੇਵਾ ਭਾਵਨਾ ਰੱਖਦੀ ਹੈ ਤਾਂ ਉਹ ਖੁਦ ਭਾਰਤੀ ਹੋਣ ਦੇ ਨਾਤੇ ਅਹਿਜਾ ਕਿਉਂ ਨਹੀ ਕਰ ਸਕਦੀ? ਮ੍ਯੇਰੀਆਂ 4 ਭੈਣਾਂ ਅਤੇ ਇਕ ਭਰਾ ਹੈ ਉਸਨੇ ਟਰੈਕਿੰਗ  ਸਬੰਧੀ ਮਨਾਲੀ ਤੋਂ ਡੇਢ ਮਹੀਨੇ ਦੀ ਸਿਖਲਾਈ ਲਈ ਹੈ। ਭਾਰਤ ਦੀ ਪਹਿਲੀ ਔਰਤ ਪਰਬਤ ਅਰੋਹੀ ਬਛੈਦਰੀ ਪਾਲ ਨੂੰ ਆਪਣਾ ਆਦਰਸ ਮੰਨਣ ਵਾਲੀ ਸੁੱਖ ਦੱਸਦੀ ਹੈ ਕਿ ਪਿਛਲੇ ਸਾਲ ਉਸਨੇ ਬਿਨਾਂ ਆਕਸੀਜਨ ਦੇ 18 ਹਜ਼ਾਰ ਫੁੱਟ ਚੜ੍ਹਾਈ ਦੀ ਰਿਹਸਲ ਕੀਤੀ, ਜਿਸ ’ਚ ਉਹ ਪੂਰੀ ਤਰ੍ਹਾਂ ਕਾਮਯਾਬ ਰਹੀ। ਉਹ ਦੁਨੀਆਂ ਦੀਆਂ 7 ਸਭ ਤੋਂ ਉੱਚੀਆਂ ਚੋਟੀਆਂ ਜੋ ਵੱਖ –ਵੱਖ ਦੇਸਾਂ ਵਿੱਚ ਹਨ ਤੇ ਸਾਊਥ ਪੋਲ ਅਤੇ ਸਾਊਥ ਏਸ਼ੀਆ ਫਰੈਂਡਸਿਪ ਸਾਈਕ¦ਿਗ ਈਵੈਂਟ ਵਿੱਚ ਭਾਗ ਲੈ ਰਹੀ ਹੈ ਜੋ 6 ਦੇਸਾ ਨੂੰ ਪਾਰ ਕਰੇਗੀ। ਜਿਸ ਵਿੱਚ ਵਾਤਾਵਰਣ ਦੀ ਸੁਰੱ੍ਯਖਿਆ ਅਤੇ ਭਰੁੂਣ ਹੱਤਿਆ ਦੇ ਵਿਸ਼ਿਆ ਨੂੰ ਲੈਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਹ ਪੰਜਾਬ ਦੀ ਬੇਟੀ ਹੋਣ ਨਾਤੇ ਵਿਦੇਸ਼ਾ ਵਿੱਚ ਪੰਜਾਬ ਦਾ ਕੇਸਰੀ ਝੰਡਾ ਅਤੇ ਭਾਰਤ ਦਾ ਤਿਰੰਗਾ ਝੰਡਾ ਉਚਾ ਕਰਨਾ ਚਾਹੁੰਦੀ ਹੈੇ। ਉਹ ਜੂਨ-ਜੁਲਾਈ 2013 ਵਿੱਚ ਸਾਊਥ ਅਫਰੀਕਾ ਵਿੱਚ ਕਿਲੀ ਮੰਜਾਰੋ ਪਹਾੜੀ ਅਤੇ ਉਪਰ ਆਸਟਰੇਲੀਆ ਵਿਖੇ ਕਾਸਚਿਸਕੋ, ਨੇਪਾਲ ਵਿੱਚ ਸਥਿਤ ਮਾਊਟ ਐਵਰੈਸਟ ਪਹਾੜੀਆਂ ਉਪਰ ਝੰਡੇ ਗੱਡਕੇ ਦੇਸ ਦਾ ਨਾਂਅ ਰੌਸ਼ਨ ਕਰਨਾ ਚਾਹੁੰਦੀ ਹੈ। ਸੁਖ ਆਪਣੀਆਂ ਅੱਜ ਤੱਕ ਦੀਆਂ ਪ੍ਰਾਪਤੀਆਂ ਬਾਰੇ ਦੱਸਦੀ ਹੈ ਕਿ ਮੈ ਮਾਊਂਟ ਸ੍ਰੀ ਖੰਡ ਜੋ 6 ਹਜ਼ਾਰ ਮੀਟਰ ਉਚੀ ਹੈ, ਫਿਰ ਚੋਟੀ ਚਦਾੜ ਜੋ 4 ਹਜ਼ਾਰ ਮੀਟਰ ਤੇ ਉਚੀ ਹੈ। ਟਰੈਕਿਡ ਗੌਮੁੱਖ, ਤਪੋਵਨ, ਵਾਓਕੀ ਤਲ ਅਤੇ ਨੰਦਿਨੀ ਵਨ। ਗੜਵਾਲ ਹਿਮਾਲਿਅਸ, ਟਰੈਕਿਡ  ਬੀਸਕੁੰਡ ਅਤੇ ਸੋਲਾਂਗ ਨਾਲਾ ਹਿਮਾਚਲ ਪ੍ਰਦੇਸ ਇੰਡੀਅਨ ਸਕਾਈ ਡਾਈਵਿੰਗ ਅਤੇ ਪ੍ਰਾਚੀਊਟ ਐਸੋਸੀਏਸਨ ਵੱਲੋਂ ਮੱਧਪ੍ਰਦੇਸ ਵਿੱਚ ਕਰਵਾਏ ਗਏ ਸਕਾਈ ਡਾਈਵਿੰਗ ਈਵੈਟ ਵਿੱਚ ਵੀ ਪ੍ਰਾਪਤੀਆਂ ਕਰ ਚੁੱਕੀ ਹੈ। ਸੁੱਖ ਅੱਗੇ ਦੱਸਦੀ ਹੈ ਕਿ ਸਮੁੰਦਰ ਤਲ ਤੋਂ 8848 ਮੀਟਰ ਮਾਊਟ ਐਵਰੈਸਟ ਦੀ ਚੋਟੀਂ ਨੂੰ ਫਤਹਿ  ਕਰਨ ਦਾ ਉਸਦਾ ਸੁਪਨਾ ਹੈ। 25 ਦਸੰਬਰ 1985 ਨੂੰ ਜਨਮੀ ਸੁਖ ਨੇ ਮੁਢਲੀ ਵਿਦਿਆ ਪਿੰਡ ਦੇ ਸਰਕਾਰੀ ਸੈਕੰਡਰੀ ਸਕੂਲ ਤੋਂ ਉਚ –ਤਾਲੀਮ ਪਟਿਆਲੇ ਤੋਂ ਇਲਾਵਾ ਕੌਮੀ ਸੇਵਾ ਯੋਜਨਾ ਵਰਗੀਆਂ ਅਨੇਕਾਂ ਗਤੀਵਿਧੀਆਂ ’ਚ ਹਿੱਸਾ ਲਿਆ। ਸੁੱਖ ਦਾ ਮੰਨਣਾ ਹੈ ਕਿ ਆਪਣੇ ਲਈ ਜਿਊਣ ਨਾਲੋਂ ਕਿਸੇ ਲਈ ਮਰ ਜਾਣਾ ਬੇਹਤਰ ਹੈ, ਜਿਊਦੇ ਜੀਅ ਆਪਣੇ ਮੁਲਕ ਦੇ ਅਤੇ ਮਰਨ ਉਪਰੰਤ ਕਿਸੇ ਲੋੜਵੰਦ ਦੇ ਕੰਮ ਆਉਣਾ ਆਪਣਾ ਫਰਜ ਸਮਝਣ ਵਾਲੀ ਪੰਜਾਬ ਦੀ ਬਹਾਦਰ ਲੜਕੀ  ਨੇ ਆਪਣਾ ਸਰੀਰਦਾਨ ਮਰਨ ਉਪਰੰਤ ਦਾਨ ਕਰਨ ਦਾ ਪ੍ਰਣ ਕੀਤਾ ਹੈ। ਸੁਖ ਕਹਿੰਦੀ ਹੈ ਕਿ ਆਪਣੇ ਦੇਸ ਵਿੱਚ ਮਰਨ ਦਾ ਸੋਚਣ ਵਾਲੇ ਨੂੰ ਕਾਨੂੰਨੀ ਸਜਾ ਮਿਲਦੀ ਹੈ ਫੇਰ ਤਿਲ-ਤਿਲ ਕਰਕੇ ਮਰਨ ਨਾਲੋਂ ਉਹ ਖਤਰਿਆਂ ਨਾਲ ਖੇਡਕੇ ਮੌਤ ਦਾ ਡਰ ਦੂਰ ਕਰਨਾ ਚਾਹੁੰਦੀ ਹੈ। ਆਪਣਿਆ ਲਈ ਤਾਂ ਹਰ ਕੋਈ ਜਿੳਦਾ ਹੈ ਪਰ ਜੋ ਸਕੂਨ ਦੂਜਿਆਂ ਲਈ ਕੁਝ ਕਰਕੇ ਮਿਲਦਾ ਹੈ ਉਹ ਆਪਣੇ ਲਈ ਕਰਕੇ ਨਹੀ ਮਿਲਦਾ। ਅਜੋਕੇ ਦੌਰ ਵਿੱਚ ਆਮ ਔਰਤ ਲਈ ਜਿੰਦਗੀ ਜਿਉਣਾ ਸੁਖਾਲਾ ਨਹੀ ਹੈ, ਸੁੱਖ ਆਖਦੀ ਹੈ ਕਿ ਜਿਸ ਤਰ੍ਹਾਂ ਸੜਕ ’ਤੇ ਅਨੇਕਾਂ ਹਾਦਸੇ ਵਾਪਰਦੇ ਹਨ ਪਰ ਆਵਾਜਾਈ ਨਹੀ ਰੁਕਦੀ, ਤਿਵੇ ਮੇਰੀ ਜਿੰਦਗੀ ’ਚ ਵੀ ਅਨੇਕਾਂ ਹਾਦਸੇ ਮੁਸੀਬਤਾਂ ਆਈਆਂ ਪਰ ਮੈਂ ਵਿਸਵਾਸ਼ ਦਾ ਦਾਮਨ ਕਦੇ ਨਹੀ ਛੱਡਿਆ। ਪਰ ਹੁਣ ਮੈਂ ਇਨ੍ਹਾਂ ਮੁਸਬੀਤਾਂ ਤੋਂ ਸਬਕ ਸਿੱਖ ਲਿਆ ਹੈ। ਕਿਸੇ ਸਮੇਂ ਸਕੂਲੀ ਸਟੇਜਾਂ ’ਤੇ ਚੜ੍ਹਕੇ ਬੋਲਣ ਵਾਲੀ ਸੁੱਖ  ਅੱਜ ਪਹਾੜਾਂ ’ਤੇ ਚੜ੍ਹਨ ਲੱਗੀ ਹੈ। ਸੁੱਖ ਚਾਹੁੰਦੀ ਹੈ ਕਿ ਉਹ ਪੰਜਾਬ ਦੀ ਪਹਿਲੀ ਔਰਤ ਪਰਬਤ ਅਰੋਹੀ ਬਣਕੇ ਆਪਣੇ ਪੰਜਾਬ , ਪੰਜਾਬੀਅਤ ਅਤੇ ਦੇਸ ਦਾ ਨਾਂਅ ਦੁਨੀਆਂ ਭਰ ’ਚ ਰੌਸ਼ਨ ਕਰੇ।
                                            ਸੁੱਖ ਪੰਜਾਬ ਸਰਕਾਰ ਉਪਰ ਗਿਲਾ ਕਰਦਿਆ ਤਿਖੇ ਤੇਵਰਾਂ ਨਾਲ ਕਹਿੰਦੀ ਹੈ ਕਿ 11 ਅਪ੍ਰੈਲ 2013 ਨੂੰ ਮੈਂ ਗੁਰਪ੍ਰੀਤ ਸਿੰਘ ਮਲੂਕਾ ਦੀ ਮੱਦਦ ਨਾਲ ਭਗਤਾ ਭਾਈ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਫਾਈਲ ਫੜਾਉਣ ਲਈ ਗਈ ਸੀ। ਭਾਵੇ ਕਿ ਗੁਰਪ੍ਰੀਤ ਸਿੰਘ ਮਲੂਕਾ ਦੇ ਸਹਿਯੋਗ ਨਾਲ ਉਸਨੂੰ ਮੁੱਖ ਮੰਤਰੀ ਦੀ ਸਟੇਜ ਉਪਰ ਬੈਨਣ ਦਾ ਮੌਕਾ ਵੀ ਮਿਲਿਆ, ਉਸਦੀ ਜਾਣ-ਪਹਿਚਾਣ ਵੀ ਭਾਰੀ ਇੱਕਠ ਵਿੱਚ ਕਰਵਾਈ ਗਈ। ਪਰ ਉਸ ਸਮੇਂ ਮੈਨੂੰ ਭਾਰੀ ਅਫ਼ਸੋਸ ਹੋਇਆ ਕਿ ਜਦੋਂ ਮੇਰੀ ਫਾਈਲ ਮੁੱਖ ਮੰਤਰੀ ਪੰਜਾਬ ਨੂੰ ਗੁਰਪ੍ਰੀਤ ਸਿੰਘ ਮਲੂਕਾ ਨੇ ਫੜਾਈ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਕੋਲ ਸਮਾਂ ਨਹੀ ਹੈ, ਲੜਕੀ ਦੀ ਫਾਈਲ ਫੜਾ ਦਿਓ । ਉਨ੍ਹਾਂ ਨੇ ਉਸਨੂੰ ਲੋਈ ਅਤੇ ਤਸਵੀਰ ਵੀ ਭੇਟ ਕੀਤੀ ਪਰ ਇਹ ਸਭ ਕਾਫ਼ੀ ਨਹੀ ਹੈ। ਪੰਜਾਬ ਦੇ ਮੁੱਖ ਮੰਤਰੀ ਇਕ ਪਾਸੇ ਔਰਤਾਂ ਦੇ ਹੱਕ ਵਿੱਚ ਆਵਾਜ ਬੁ¦ਦ ਕਰ ਰਹੇ ਹਨ ਪਰ ਦੂਜੇ ਪਾਸੇ ਜਦ ਇਕ ਪੇਡੂ ਲੜਕੀ ਪੰਜਾਬ ਦਾ ਨਾਂਅ ਰੌਸ਼ਨ ਕਰਨ ਲਈ ਖਤਰਿਆਂ ਨਾਲ ਖੇਡਕੇ ਦੂਜੀਆਂ ਲੜਕੀਆਂ ਲਈ ਰੋਲ ਮਾਡਲ ਬਣ ਰਹੀ ਹੈ ਮੁੱਖ ਮੰਤਰੀ ਨੇ ਮੇਰੀ ਜਿਆਦਾ ਗੱਲ ਨਹੀ ਸੁਣੀ । ਬੀਬੀ ਹਰਸਿਮਰਤ ਕੌਰ ਬਾਦਲ ਸੰਸਦ ਮੈਬਰ ਇਕ ਪਾਸੇ ਤਾਂ ਨੰਨ੍ਹੀ ਛਾਂ ਦੀ ਮੁਹਿੰਮ ਰਾਂਹੀ ਲੜਕੀਆਂ ਦੇ ਮਾਣ –ਸਨਮਾਨ  ਦੀ ਗੱਲ ਕਰ ਰਹੀ ਪਰ ਦੂਜੇ ਪਾਸੇ ਮੇਰੇ ਵਰਗੀਆਂ ਇਕ ਵਧੀਆਂ ਸੋਚ ਅਤੇ ਜੋਖਮ ਭਰਿਆਂ ਉਪਰਾਲਾ ਉਠਾਉਣ ਵਾਲੀਆ  ਲੜਕੀਆਂ ਨੂੰ ਉਤਸਾਹਿਤ ਨਹੀ ਕਰ ਰਹੀ। ਸੰਸਦ ਮੈਂਬਰ ਜੇਕਰ ਸੱਚੇ ਦਿਲੋ ਹੀ ਲੜਕੀਆਂ ਨੂੰ ਅੱਗੇ ਲੈ ਜਾਣਾ ਚਾਹੁੰਦੀ ਹੈ ਤਾਂ ਮੇਰਾ ਸੁਪਨਾ ਸਕਾਰ ਕਰਨ ਲਈ ਅੱਗੇ ਆਵੇ ਤਾਂ ਮੈਂ ਪੰਜਾਬ ਨਾਂਅ ਚੰਨ ਤਾਰਿਆਂ ਉਪਰ ਲਿਖ ਸਕਾਂ, ਉਨ੍ਹਾਂ ਵੰਲੋਂ ਚਲਾਈ ਗਈ ਨੰਨ੍ਹੀ ਛਾਂ ਮੁਹਿੰਮ ਨੂੰ ਦੇਸਾ ਵਿਦੇਸਾਂ ਤੱਕ ਲੈ ਜਾ ਸਕਾਂ। ਮੈ ਜੂਨ-ਜੁਲਾਈ 2013 ’ਚ ਸਾਊਥ ਅਫ਼ਰੀਕਾ ਕਿਲੀਮਨ ਜਾਰੋ ਪੀਕ ਤਜਾਨੀਆ ਜਾ ਰਹੀ ਹਾ। ਪਰ ਮੇਰੇ ਕੋਲ ਬੱਜਟ ਨਹੀ ਹੈ ਕਿਉਂਕਿ ਸਾਰੇ ਦੇਸ ਐਸਾ ਕਰਨ ਲਈ ਖਰਚਾ ਲੈਦੇ ਹਨ। ਜਿਸ ਉਪਰ 60 ਤੋਂ 70 ਲੱਖ ਖਰਚ ਆਵੇਗਾ। ਆਪਣੇ ਹਲਕੇ ਦੇ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਵੀ ਮੈਂ ਮੱਦਦ ਲਈ ਦਰਖਾਸਤ ਭੇਜੀ ਪਰ ਜਦੋਂ ਮੈਂ ਉਨ੍ਰਾਂ ਦੇ ਬੁਲਾਉਣ ’ਤੇ ਮਨਤਾਰ ਸਿੰਘ ਬਰਾੜ ਕੋਲ ਗਈ ਤਾਂ ਉਨ੍ਹਾਂ ਕਿਹਾ ਕਿ ਚੈਕ ਭੇਜ ਦਿੱਤਾ ਜਾਵੇਗਾ ਪਰ ਦੂਜੇ ਦਿਨ ਫੋਨ ਆਇਆ ਕਿ ਚੈਕ ਲਈ ਦੋ-ਤਿੰਨ ਮਹੀਨੇ ਲੱਗ ਜਾਣਗੇ। ਸਧਾਰਨ ਕਿਸਾਨ ਪਰਿਵਾਰ ਵਿੱਚ ਜਨਮੀ ਸੁੱਖ ਬਰਾੜ ਨੇ ਪੰਜਾਬ ਸਰਕਾਰ ਪਰਲਜ, ਸਹਾਰਾ, ਐਨ.ਆਰ.ਆਈ, ਧਾਰਮਿਕ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਉਸਦੀ 7 ਚੋਟੀਆਂ ਸਰ ਕਰਨ ਲਈ ਆ ਰਹੇ ਖਰਚੇ ਸਬੰਧੀ ਮੱਦਦ ਕੀਤੀ ਜਾਵੇ ਤਾਂ ਕਿ ਉਹ ਆਪਣੇ ਦੇਸ, ਪੰਜਾਬ, ਇਲਾਕੇ ਦਾ ਨਾਂਅ ਕਰ ਸਕੇ। ਮੈਂ ਸੁੱਖ ਦੇ ਉਚੇ-ਸੁੱਚੇ ਜਜਬੇ ਨੂੰ ਸਲਾਮ ਕਰਦਾ ਹਾਂ।  
             
 ਗੁਰਨੈਬ ਸਿੰਘ ਸਾਜਨ
                ਪਿੰਡ+ ਡਾਕ ਦਿਓਣ ਬਠਿੰਡਾ (ਪੰਜਾਬ)
                 ੍ਯਮੋ :98889-55757, 94176-28463
          

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template