Headlines News :
Home » » ‘‘ਲੰਡਨ ਦੇ ਲਾਰੇ ’’ ਨਾਲ ਚਰਚਾ ’ਚ ਹੈ ਗਾਇਕ ਹਰਜੋਤ- ਗੁਰਨੈੇਬ ਸਿੰਘ ਸਾਜਨ

‘‘ਲੰਡਨ ਦੇ ਲਾਰੇ ’’ ਨਾਲ ਚਰਚਾ ’ਚ ਹੈ ਗਾਇਕ ਹਰਜੋਤ- ਗੁਰਨੈੇਬ ਸਿੰਘ ਸਾਜਨ

Written By Unknown on Sunday, 30 June 2013 | 07:15

ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਜਾਂਦਾ ਹੈ, ਪਰ ਅੱਜ ਦਾ ਸੰਗੀਤ ਰੂਹ ਨੂੰ ਸਕੂਨ ਦੇਣ ਦੀ ਬਜਾਏ , ਰੂਹ ਨੂੰ ਭਟਕਾ ਰਿਹਾ ਹੈ ਪਰ ਆਪਣੀ ਵਧੀਆਂ ਗਾਇਕੀ ਵਾਂਗ ਸੋਹਣਾ ਸਨੁੱਖਾ  ਬਠਿੰਡਾ ਦਾ ਗਾਇਕ ‘ਹਰਜੋਤ ’ ਆਪਣੀ ਪਲੇਠੀ ਐਲਬਮ ‘ਇਜ਼ਹਾਰ ’ ਰਾਂਹੀ ਸੰਗੀਤਕ ਫ਼ਿਜਾਵਾ ਵਿੱਚ ਮਿਠਾਸ ਘੋਲ ਰਿਹਾ ਹੈ। ਬਠਿੰਡਾ ’ਚ ਪਿਤਾ ਸ੍ਰੀ ਹਰਚਰਨ ਸਿੰਘ  ਜੋ ਸਿਵਲ ਹਸਤਪਾਲ ਵਿੱਚ ਸਿਹਤ ਸੇਵਾਵਾਂ ਦੇ ਰਿਹਾ ਹੈ ਦੇ ਘਰ ਮਾਤਾ ਸ੍ਰੀਮਤੀ ਕਮਲਜੀਤ ਕੌਰ ਜੋ ਨਹੀਆ ਵਾਲਾ ਸਰਕਾਰੀ ਸਕੂਲ ਵਿੱਚ ਬੱਚਿਆ ਨੂੰ ਵਿੱਦਿਆ ਰੂਪੀ ਚਾਨਣ ਵੰਡ  ਰਹੀ ਹੈ ਦੀ ਕੁੱਖੋ ਜਨਮੇ ਹਰਜੋਤ  ਨੈ ਬੀ .ਟੈਕ. ਕੰਪਿਊਟਰ ਇੰਨੀਅਰ ਦੀ ਪੜ੍ਹਾਈ ਸ੍ਰੀ ਮੁਕਤਸਰ ਸਾਹਿਬ ਤੋਂ ਕਰਨ ਬਾਅਦ ਚੰਡੀਗੜ ਏਵੈਂਚਰ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕੀਤੀ। ਇਕ ਸਾਲ ਤਲਵੰਡੀ ਸਾਬੋ ਪੋਲੀਟੈਕਨਿਕ ਕਾਲਜ ਵਿੱਚ ਲੈਕਚਰਾਰ ਵੀ ਰਿਹਾ ਹੈ। ਸਾਲ 2008 ’ਚ ਆਸਟ੍ਰੇਲੀਆ ਦੇ ਸਹਿਰ ਬ੍ਰਿਸਬੇਨ ’ਚ ਪੜ੍ਹਾਈ ਕਰਨ ਲਈ ਚਲਾ ਗਿਆ। ਗਾਇਕ ਹਰਜੋਤ ਆਪਣੇ ਗਾਇਕੀ ਦੇ ਸਫ਼ਰ ਬਾਰੇ ਦੱਸਦਾ ਹੈ ਕਿ ਉਸਨੂੰ ਗਾਇਕੀ ਤਾ ਸ਼ੌਕ ਬਚਪਨ ਤੋਂ ਹੀ ਸੀ। ਉਸਨੇ ਆਸਟ੍ਰੇਲੀਆ ਵਿੱਚ ’ ਵਲੈਤ ਸਿੰਗਲ ਟਰੈਕ ਉਪਰ ਯੂ- ਟਿਊਬ ਉਪਰ ਪਾ ਦਿੱਤਾ। ਜਿਸਨੂੰ ਵਿਦੇਸ਼ਾਂ ਅਤੇ ਪੰਜਾਬ ਵਿੱਚ ਵੀ ਵਧੀਆ ਹੁੰਗਾਰਾ ਮਿਲਿਆ।  ਉਸਨੇ ਸੰਗੀਤ ਦੀਆਂ ਬਾਰੀਕੀਆਂ ਬਠਿੰਡਾ ਦੇ ਤੁਸਾਰ ਭੱਟੀ ਜੀ ਤੋਂ ਸਿਖੀਆਂ। ਆਸਟ੍ਰੇਲੀਆਂ ਵਿੱਚ ਵੀ 6 ਮਹੀਨੇ ਨੌਰਥ ਇੰਡੀਅਨ ਕਲਾਸੀਕਲ ਸ ਕੂਲ ਵਿੱਚ ਵੀ ਸੰਗੀਤ ਦੀ ਬਕਾਇਦਾ ਟਰੇਨਿੰਗ ਲਈ ਆਪਣੇ ਘਰ ਵੀ ਰਿਆਜ ਕਰਦਾ ਹੈ, ਹਰਜੋਤ  ਅੱਗੇ ਦੱਸਦਾ ਹੈ ਕਿ ਉਸਨੇ ਬਠਿੰਡਾ ਦ ੀ ਗੋਇਲ ਮਿਊਜਿਕ ਕੰਪਨੀ ਵਿੱਚ ਆਪਣੀ ਐਲਬਮ ‘ਇਜ਼ਹਾਰ’  ਰਿਕਾਰਡ ਕੀਤੀ ‘ਇਜ਼ਹਾਰ ’ ਐਲਬਮ’  ਵਿੱਚ 8 ਗੀਤ ਹਨ। ਜਿਨ੍ਹਾਂ ਨੂੰ ਮਿਊਜਿਕ ਭਿੰਦਾ ਔਜਲਾ ਨੇ ਦਿੱਤਾ ਹੈ। ‘ਇਜ਼ਹਾਰ’ ਦੇ ਗੀਤ ਨੂੰ ਕਲਮ ਨਾਲ ਸਿੰਗਾਰਿਆ ਹੈ ਉਘੇ ਗੀਤਕਾਰ ਰਾਜ ਕਾਕੜਾ, ਵੀਤ ਬਲਜੀਤ, ਰਮਨ ਸਿੱਧੂ, ਪ੍ਰੇਟੀ ਭੁੱਲਰ, ਵੱਡਾ ਗਰੇਵਾਲ , ਮਨਦੀਪ ਧਾਰੀਵਾਲ ਨੇ, ਅਤੇ ਕੁਝ ਗੀਤਾ ਦਾ ਵੀਡਿਓ ਡਾਇਰੈਕਟਰ ਸੰਦੀਪ ਸ਼ਰਮਾਂ ਨੇ ਫ਼ਿਲਮਾਂਕਣ ਕੀਤਾ ਹੈ। ਜਿੰਨ੍ਹਾਂ ’ਚੋਂ ‘ਲੰਡਨ  ਦੇ ਲਾਰੇ’ ਇਜ਼ਹਾਰ, ਬੁੱਕਲਾਂ ਅਤੇ ਖਰਚੇ ਗੀਤ ਹਨ। ਇਨ੍ਹਾਂ ਗੀਤਾਂ ਦਾ ਫ਼ਿਲਮਾਕਣ ਅਸ਼ਲੀਲਤਾ ਤੋਂ ਕੋਹਾਂ ਦੂਰ ਸਾਫ਼ ਸੁਥਰਾ ਹੈ। ਇਨ੍ਹਾਂ ਗੀਤਾਂ ਨੂੰ ਸੰਗੀਤ ਪ੍ਰੇਮੀਆਂ ਵੱਲੋਂ ਵਧੀਆਂ ਹੁੰਗਾਰਾ ਮਿਲ ਰਿਹਾ ਹੈ। ਹਰਜੋਤ ਦਾ ਕਹਿਣਾ ਹੈ ਕਿ ‘ਲੰਡਨ ਦੇ ਲਾਰੇ’ ਗੀਤ ਤਾਂ ਵਿਆਹ -ਸ਼ਾਦੀਆਂ ਉਪਰ ਖੂਬ ਵੱਜ ਰਿਹਾ ਹੈ। ਮੇਰੀ ਪਹਿਲੀ ਸ਼ਰਤ ਸੀ ਕਿ ਮੇਰੇ ਗੀਤਾਂ ਦੇ ਵੀਡਿਓ ਫ਼ਿਲਮਾਂਕਣ ਵਿੱਚ  ਕਿਸੇ ਤਰ੍ਹਾਂ ਦਾ ਨੰਗੇਜ ਜਾ ਘਟੀਆ ਪਹਿਰਾਵਾ ਨਾਂ ਹੋਵੇ। ਮੈ ਗਾਇਕ ਹੋਣ ਤੋ ਪਹਿਲਾਂ ਪੰਜਾਬੀ ਹਾਂ, ਮੈਂ ਰਾਤੋ-ਰਾਤ ਸਟਾਰ ਬਣਨ ਲਈ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀ ਕੀਤਾ। ਮੈ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਵਿੱਚ ਫੋਕ, ਭੰਗੜਾ, ਢੋਲ ਦੀ ਵਰਤੋਂ ਕੀਤੀ ਹੈ। ਐਲਬਮ ਦਾ ਟਾਈਟਲ ‘‘ ਮੈਂ ਡਰਾਂ ਜਮਾਨੇ ਤੋਂ ਇਜ਼ਹਾਰ ਨਹੀ ਕਰਦੀ’’ ਵੀ ਨੌਜਵਾਨ ਦਿਲਾਂ ਦੀ ਪਸੰਦ ਬਣਿਆ। ‘‘ਲੰਡਨ ਦੇ ਲਾਰੇ ’’ ਰੂਪ ਸੰਧਰੀ , ਬੁੱਕਲਾਂ, ਖਰਚੇ ਅਤੇ ਬਾਕੀ ਗੀਤਾਂ ਨੇ ਮੇਰੀ ਚੰਗੀ ਪਹਿਚਾਣ ਬਣਾਈ ਹੈ। ਐਲਬਮ ਇਜ਼ਹਾਰ ਰੈਪਿਊ ਐਲਬਮ ਸਾਲ ਦਾ ਵਧੀਆ ਗੀਤ ਹੈ ਅਤੇ  ‘‘ ਲੰਡਨ ਦੇ ਲਾਰੇ ’’ ਨੂੰ ਪੀ. ਟੀ. ਸੀ. ਐਵਾਰਡ ਲਈ ਚੁਣਿਆ ਗਿਆ ਹੈ । ਹਰਜੋਤ ਦੱਸਦਾ  ਹੈ ਕਿ ਸਾਲ 2012 ਵਿੱਚ ਬਠਿੰਡਾ ਵਿਖੇ ਹੋਏ ਵਿਸ਼ਵ ਕਬੱਡੀ ਕੱਪ ਦੇ ਸੈਮੀਫਾਈਨਲ ਵਿੱਚ ‘‘ ਲੰਡਨ ਦੇ ਲਾਰੇ ਗੀਤ ਦੀ ਸਟੇਜ ਪੇਸ਼ਕਾਰੀ ਨੇ ਉਸਦਾ ਕੱਦ ਹੋਰ ਵੀ ਉਂਚਾ ਕੀਤਾ ਹੈ।  ਸੰਗੀਤਕ ਹਲਕਿਆ ਵਿੱਚ ਉਸਦੀ ਐਲਬਮ ਇਜ਼ਹਾਰ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਸੱਤ ਮਹੀਨੇ ਪੰਜਾਬ, ਹਰਿਆਣਾ ਵਿੱਚ ਸਟੇਜਾਂ ਕਰਨ ਤੋਂ ਬਾਅਦ ਅਪ੍ਰੈਲ ਮਹੀਨੇ ’ਚ ਹੀ ਆਸਟਰੇਲੀਆਂ ਜਾਂ ਚੁੱਕਾ ਹਰਜੋਤ ਮਈ ਮਹੀਨੇ ’ਚ ਕਨੇਡਾ ਦੇ ਸ਼ਹਿਰ ਟਰਾਂਟੋ ਅਤੇ ਹੋਰ ਦੇਸਾਂ ਵਿੱਚ ਸਟੇਜ ਸੋਅ ਕਰ ਚੁੱਕਾ ਹੈ ਜਿਨ੍ਹਾਂ ਨੂੰ ਵਿਦੇਸਾਂ ’ਚ ਰਹਿੰਦੇ ਪੰਜਾਬੀਆਂ ਨੇ ਮਣਾਂ ਮੂੰਹੀ ਪਿਆਰ ਦਿੱਤਾ ਹੈ।
                                                            ਗੁਰਨੈੇਬ ਸਿੰਘ ਸਾਜਨ 
                                                           ਪਿੰਡ ੴ ਡਾਕ ਦਿਓਣ (ਬਠਿੰਡਾ)
                                                              98889- 55757

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template