Headlines News :
Home » » ਖੂਨਦਾਨ ਕੈਂਪ ਲਗਾ ਕੇ ਕੀਤਾ ਬਾਪੂ ਜੀ ਨੂੰ ਯਾਦ -ਗੁਰਨੈਬ ਸਿੰਘ ਸਾਜਨ

ਖੂਨਦਾਨ ਕੈਂਪ ਲਗਾ ਕੇ ਕੀਤਾ ਬਾਪੂ ਜੀ ਨੂੰ ਯਾਦ -ਗੁਰਨੈਬ ਸਿੰਘ ਸਾਜਨ

Written By Unknown on Sunday, 30 June 2013 | 07:09

ਪੰਜਾਬੀ ਗਾਇਕ ਬਲਜੀਤ ਮਾਲਵਾ ਦਾ ਗੀਤ ‘‘ ਉਹ ਮੌਜਾਂ ਭੁੱਲਣੀਆ ਨਹੀ ਜੋ ਬਾਪੂ ਦੇ ਸਿਰ ’ਤੇ ਕਰੀਆਂ ਜਦ ਵੀ ਸੁਣਦਾ ਹਾਂ ਤਾਂ ਆਪ ਮੁਹਾਰੇ ਅੱਖਾਂ ਵਿੱਚੋਂ ਅੱਥਰੂ ਵਹਿ ਤੁਰਦੇ ਨੇ, ਬੱਚਿਆਂ ਦਾ ਰਾਹ –ਦਸੇਰਾ ਰਹਿਨੁਮਾ ਹੁੰਦਾ ਹੈ ਬਾਪ ,ਆਪ ਗਮਾਂ ਦੀ ਭੱਠੀ ਵਿੱਚ ਪੈਕੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ  ਕਰਦਾ ਹੈ। ਮੇਰੇ ਬਾਪੂ ਜੀ ਨੇ ਵੀ ਹਮੇਸਾ ਮੇਰੇ ਅਤੇ ਮੇਰੇ ਭੈਣ –ਭਰਾਵਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਹੋਣੀ ਏ। ਮੇਰੇ ਬਾਪੂ ਜੀ  ਸੱਤ ਭਰਾ ਸਨ ਅਤੇ ਅਸੀਂ ਪੰਜ ਭੈਣ-ਭਰਾ ਹਾਂ। ਮੈਥੋਂ ਇਕ ਭਰਾ ਤੇ ਭੈਣ ਵੱਡੇ ਹਨ ਜੋ ਜਿਆਦਾ ਪੜ• ਨਾਂ ਸਕੇ ਦੋ ਛੋਟੀਆਂ ਭੈਣਾਂ ਵੀ ਪੰਜ ਕਲਾਸਾਂ ਤੋਂ ਅੱਗੇ ਨਾਂ ਵੱਧ ਸਕੀਆਂ। ਪਰ ਮੈਂ ਬਾਪੂ ਨਾਲ  ਬਚਪਨ ਤੋਂ ਹੀ ਖੇਤੀ ਦੇ ਕੰਮ ਵਿੱਚ ਹੱਥ ਵਟਾਉਦਾ ਰਹਿੰਦਾ ਸੀ ਅਤੇ ਪੜ•ਨ ਵਿੱਚ ਮੇਰੀ ਰੁਚੀ ਸੀ। ਮੇਰਾ ਬਾਪ ਸਾਡੇ ਪਰਿਵਾਰ ਦੇ ਸੱਤ ਜੀਆਂ ਨੂੰ ਪਾਲਣ ਲਈ ਮਿੱਟੀ ਨਾਲ ਮਿੱਟੀ ਹੁੰਦਾ ਦਿਨ –ਰਾਤ  ਇਕ  ਕਰ ਦਿੰਦਾ ਸੀ। ਜੇਕਰ ਬਾਪੂ ਲੋਕਾਂ ਦੇ ਖੇਤਾਂ ਵਿੱਚ ਦਿਹਾੜੀ ਕਰਦਾ ਤਾਂ ਮੈਨੂੰ ਵੀ ਉਨ•ਾਂ ਨੇ ਹਾਲੀ ਕੱਢ ਲਿਆ ਸੀ ਮੈਂ ਵੀ ਹਾੜ•ੀ –ਸਾਉਣੀ ਲੋਕਾਂ ਦੇ ਖੇਤਾਂ ਵਿੱਚ ਬਾਪੂ ਨਾਲ ਕੰਮ ਕਰਵਾਉਦਾ ਰਿਹਾ ਸੀ। ਹਾੜ•ੀ ਦੀ ਫਸ਼ਲ ਜਦ ਬਾਪੂ ਜਿਮੀਦਾਰ  ਦੇ ਖੇਤਾਂ ਵਿੱਚ ਵਢਾਉਣ ਜਾਂਦਾ ਤਾਂ ਮੇਰਾ ਮੁਕਾਬਲਾ ਮੇਰੇ ਕਿਸੇ ਹਾਣੀ ਨਾਲ  ਕਰਵਾ ਦਿੰਦਾ ਮੈ ਆਪਣੀ ਪਾਂਤ ਲੈਕੇ ਡਾਹ ਨਾਂ ਦਿੰਦਾ ਕਿਉਕਿ ਮੇਰਾ ਬਾਪੂ ਕਹਿ ਦਿੰਦਾ ਸੀ ਕਿ ਜਦੋਂ ਪਾਂਤ ’ਚ ਬੈਠੇ ਤਾਂ ਮੈਨੂੰ ਓੜੇ ਛੱਡਕੇ ਅੱਗੇ  ਵੱਧਦਾ ਜਾਵੀਂ ਮੈ ਏਦਾਂ ਹੀ ਕਰਦਾ ਆਪਣੀ ਪਾਂਤ ਪਹਿਲਾਂ ਲਾਕੇ ਬਾਜੀ ਜਿੱਤ ਲੈਦਾ, ਹਾੜ ਭਾਦੋਂ ਦੇ ਤਿੱਖੜ ਦੁਪਹਿਰਿਆਂ ’ਚ ਬਾਪੂ ਨੇ ਮੈਨੂੰ ਪੂਰਾ ਰਾੜ• ਲਿਆ ਸੀ। ਮੇਰਾ ਬਾਪੂ ਹੱਢਾਂ ਦਾ ਸੀ ਬਹੁਤ ਸਖ਼ਤ , ਬਾਪੂ ਦੱਸਦਾ ਹੁੰਦਾ ਕਿ ਬੇਬੇ ਜਦੋਂ ਦੁੱਧ ਰਿੜਕਦੀ ਤਾਂ ਮੈਂ ਰਿੜਕਣੇ ’ਚੋਂ ਬੇਬੇ ਨੂੰ ਮੱਖਣ ਵੀ ਨਾਂ ਕੱਢਣ ਦਿੰਦਾ, ਲੱਸੀ, ਦੁੱਧ ਵਾਧੂ ਹੁੰਦਾ ਸੀ ਕੰਮ ਨੂੰ ਅੱਗੇ ਲਾਈ ਰੱਖਦਾ ਮੈਂ ਕਦੇ ਬਾਪੂ ਨੂੰ ਬਿਮਾਰ ਨਹੀ ਦੇਖਿਆ ਸੀ। ਹਮੇਸਾਂ ਸਾਦਗੀ ਭਰਿਆ ਜੀਵਨ ਜਿਉਣਾ,ਗਰੀਬ, ਗੁਰਬੇ ਦੀ ਮੱਦਦ ਕਰਨਾ, ਕਿਸੇ ਦੇ ਦੁੱਖ ਨੂੰ ਆਪਣਾ ਸਮਝਣਾ। ਕਿਸੇ ਦਾ ਬੁਰਾ ਨਾਂ ਕਰਨਾ। ਐਸੇ ਗੁਣ ਹੀ ਬਾਪੂ ਨੇ ਮੇਰੇ ਭੈਣ- ਭਰਾਵਾਂ ਨੂੰ ਦਿੱਤੇ ਸਨ। ਮੇਰੀ ਬੀਬੀ ਜੀ ਦਾ ਸੁਭਾਅ ਵੀ ਬੜਾ ਨਿੱਘਾ ਹੈ। ਕਦੇ-ਕਦੇ ਜਦੋਂ ਬਾਪੂ ਮੈਨੂੰ ਕੁਝ ਜਿਆਦਾ ਹੀ ਲਾਡ-ਲਡਾਉਦਾ ਤਾਂ ਕਹਿ ਦਿੰਦੀ ਸੀ ਭਲਿਆ ਮਾਨਸਾ! ਪੁੱਤਰ ’ਤੇ ਖੁਰਪਾ ਚੰਡੇ ਹੀ ਕੰਮ ਦਿੰਦੇ ਨੇ, ਐਂਵੇ ਹੱਥਾਂ ’ਚੋਂ ਨਿਕਲਜੂ ਤੂੰ ਐਂਵੇ ਇਹਦੀ ਡੋਰ ਢਿੱਲੀ ਨਾਂ ਛੱਡ, ਮੈਨੂੰ ਲੱਗਦਾ ਇਹ ਘਰੋਂ ਜਿਆਦਾ ਬਾਹਰ ਰਹਿੰਦਾ ਹੈ, ਇਹਨੂੰ ਕੁਝ ਕਬੀਲਦਾਰੀ ਦਾ ਫ਼ਿਕਰ ਵੀ ਕਰਨ ਦੇਹ, ਐਂਵੇ ਬੁੱਢੇ ਦਲ ਦੇ ਚੱਕਰਵਰਤੀ ਨਿਹੰਗ ਸਿੰਘਾਂ ਵਾਂਗ ਘਰੋਂ ਬਾਹਰ ਹੀ ਤੁਰਿਆ ਰਹਿੰਦਾ। ਬਾਪੂ ਕਹਿੰਦਾ ਭਾਗਵਾਨੇ ਆਪਣਾ ਮੁੰਡਾ ਨਿਰਾ ਹੋਮਿਓਪੈਥਿਕ ਦੀ ਦਵਾਈ ਵਾਂਗ ਹੈ ਜੇਕਰ ਇਹਨੇ ਨਫ਼ਾ ਨਾਂ ਕੀਤਾ ਤਾਂ ਨੁਕਸਾਨ ਵੀ ਨਹੀ ਕਰੇਗਾ। ਮੈਨੂੰ ਇਸ ਤੋਂ ਬਹੁਤ ਉਮੀਦਾਂ ਨੇ ਦਸ ਜਮਾਤਾਂ ਪੜ• ਗਿਆ। ਹੁਣ ਆਪਣੇ ਚੰਗੇ ਮਾੜੇ ਦਾ ਇਹਨੂੰ ਪਤਾ ਹੈ। ਬੱਚਿਆਂ ’ਤੇ ਬਾਹਰਲੀਆਂ ਬੰਦਿਸਾਂ ਨਹੀ ਲਾਈ ਦੀਆਂ। ਹੁਣ ਆਪਣਾ ਸਮਾਂ ਏਹਦੀ ਉਂਗਲੀ ਫੜ•ਕੇ ਨਾਲ ਚੱਲਣ ਦਾ ਨਹੀ, ਮੇਰੇ ਨਾਲ ਇਹਨੇ ਬਥੇਰਾ ਘੱਟਾ ਢੋਹਿਆ ਹੈ। ਸੋਨਾ ਜਿਵੇਂ ਕੁਠਾਲੀ ’ਚ ਪੈਕੇ ਸ਼ੁੱਧ ਹੁੰਦਾ ਹੈ  ਨਾ ਉਵੇ ਹੀ ਜਿੰਦਗੀ ਦੇ ਸੰਘਰਸ, ਗਮਾਂ ਰੂਪੀ ਕੁਠਾਲੀ ’ਚ ਪਾਕੇ ਇਸਨੂੰ ਵੀ ਖਰਾ ਸੋਨਾ ਬਣਾਉਣਾ ਹੈ। ਜੋ ਕਰਦਾ ਕਰ ਲੈਣ ਦੇਹ। ਮੈਂ ਦਸਵੀਂ ਕਰਨ ਤੋਂ ਬਾਅਦ ਫੋਟੋਗ੍ਰਾਫੀ ਦਾ ਕੰਮ ਸਿੱਖਕੇ ਦੁਕਾਨਦਾਰੀ ਕਰ ਲਈ, ਪਰ ਕਦੇ ਬਾਪੂ ਦੇ ਹੱਥ ’ਤੇ ਪੰਝੀ ਨਾ ਧਰੀ, ਫੇਰ ਮੇਰਾ ਵਿਆਹ ਕਰ ਦਿੱਤਾ, ਬਾਂਈ ਸਾਲਾਂ ਦੇ ਵਿਆਹੁਤਾ ਜੀਵਨ ’ਚ ਤਿੰਨ ਬੱਚੇ ਹੋ ਗਏ ਉਹ ਵੀ ਪੜ• ਰਹੇ ਹਨ ਪਰ ਬਾਪੂ ਨੇ ਮੈਨੂੰ ਹਮੇਸਾ ਲੂਣ ਮਿਰਚ ਦੇ ਚੱਕਰਾਂ ਤੋਂ ਦੂਰ ਰੱਖਿਆ। ਰੱਬ ਦਾ ਭੇੈਅ ਮੰਨਣ ਵਾਲਾ ਮੇਰਾ ਬਾਪੂ ਦੁੱਖਾਂ ਵਿੱਚ ਵੀ ਚੜ•ਦੀਆਂ ਕਲਾਂ  ਵਿੱਚ  ਰਹਿੰਦਾ ਸੀ। ਅਤੇ ਮਾਲਕ ਦਾ ਹਮੇਸਾ ਸੁਕਰਾਨਾ ਕਰਦਾ ਮੇਰੀ ਬੀਬੀ ਨੂੰ ਕਹਿੰਦਾ ਕਿ ਇਹ ਮੁੰਡਾ ਬਹੁਤ ਤਰੱਕੀ ਕਰੇਗਾ। ਮੈਨੂੰ ਮੇਰੇ ਨਾਲ ਦੇ ਸਾਥੀ ਕਹਿੰਦੇ ਰਹਿੰਦੇ ਨੇ, ਮੇਰੇ ਥਰਮਲ ਪਲਾਂਟ ਦੇ ਅਫ਼ਸਰ ਵੀ ਜਦੋਂ ਮੇਰੇ ਬੇਟੇ ਦੇ ਅਖਬਾਰਾਂ ਵਿੱਚ ਛਪੇ ਲੇਖ ਪੜ•ਦੇ ਹਨ ਤਾਂ ਉਹ ਵੀ ਕਹਿੰਦੇ ਨੇ ਪ੍ਰੀਤਮ ਤੇਰਾ ਮੁੰਡਾ ਬਹੁਤ ਤੇਰਾ ਨਾਂਅ ਰੌਸਨ ਕਰੇਗਾ। ਅਖੀਰਲੇ ਸਮੇਂ ਬਾਪੂ ਉਪਰ ਸਰੀਰਕ ਦੁੱਖ ਬਹੁਤ ਆਏ । ਇੱਕ ਵਾਰ ਬੱਸ ਤੋਂ ਉਤਰਨ ਲੱਗਿਆ ਡਿੱਗ ਪਿਆ, ਦੋਨੋਂ ਗੋਡੇ ਟੱਟ ਗਏ; ਚੰਗੀਆਂ ਖੁਰਾਕਾਂ ਦਾ ਹੀ ਅਸਰ ਸਮਝੋ ਚੱਲਣ ਫਿਰਨ ਲੱਗ ਪਿਆ। ਫੇਰ ਚੰਦਰੀ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ। ਪੰਜ –ਛੇ ਮਹੀਨੇ ਮੈ ਕਿਤੇ ਬੀਕਾਨੇਰ ਕਿਤੇ ਪੰਜਾਬ ਦੇ ਹੋਰ ਹਸਪਤਾਲਾਂ ’ਚੋਂ ਬਾਪੂ ਦਾ ਇਲਾਜ ਕਰਵਾਇਆ, ਬਾਪੂ ਦੀ ਮੰਜੇ ’ਚ ਪਏ ਦੀ ਪੁੱਤਰ ਦਾ ਫ਼ਰਜ ਨਿਭਾਉਦਿਆਂ ਸੇਵਾ ਕੀਤੀ। ਮੇਰੀ ਬੀਬੀ ਰਾਤਾਂ ਦੀ ਨੀਂਦ ਵੀ ਨਾਂ ਪੂਰੀ ਲੈਂਦੀ। ਆਪਣੇ ਜੀਵਨ ਸਾਥੀ ਦੀ ਅਖੀਰਲੇ ਦਮ ਤੱਕ ਦਿਲੋਂ ਜਾਨ ਨਾਲ ਸੇਵਾ ਕੀਤੀ। ਆਖੀਰ 10 ਅਪ੍ਰੈਲ 2009 ਨੂੰ ਸਵੇਰੇ 10 ਕੁ ਵਜੇ ਬਾਪੂ ਜੀ ਸਾਨੂੰ ਰੋਂਦੇ ਵਿਲਕਦੇ ਛੱਡਕੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਆਖ ਗਿਆ। ਜਦੋਂ ਬਾਪੂ  ਜੀ ਦਾ ਇਲਾਜ ਚੱਲਦਾ ਸੀ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਅੱਗੇ ਇਕ ਲੇਖਕ ਪੱਤਰਕਾਰ ਹੋਣ ਦੇ ਨਾਤੇ ਇਲਾਜ ਲਈ ਮੱਦਦ ਲੈਣ ਲਈ ਬਥੇਰੇ ਤਰਲੇ ਦਰਖਾਸਤਾਂ ਰੂਪੀ ਪਾਏ ਪਰ ਪੰਜਾਬ ਦੇ ਮੁੱਖ ਮੰਤਰੀ ਦੀਆਂ ਫਾਈਲਾਂ ’ਚੋਂ ਐਲਾਨ ਕੀਤੇ ਪੰਜਾਹ ਹਜ਼ਾਰ ’ਚ ਸਿਵਾਏ ਸਰਕਾਰੀ ਦਫ਼ਤਰਾਂ ਦੀ ਖਾਕ ਛਾਨਣ ਤੋਂ ਕੁਝ ਵੀ ਪੱਲੇ ਨਾਂ ਪਿਆ। ਜਦੋਂ ਮੈਂ ਆਪਣੇ ਬਾਪੂ ਜੀ ਦੀ ਅਰਥੀ ਸਮਸ਼ਾਨਘਾਟ ਵੱਲ ਲੈਕੇ ਆ ਰਿਹਾ ਸੀ ਤਾਂ ਮੁੱਖ ਮੰਤਰੀ ਨੇ ਆਪਣੀ ਨੂੰਹ ਰਾਣੀ ਨੂੰ ਸੰਸਦ ਦੀ ਕੁਰਸੀ ਤੇ ਬਿਠਾਉਣ ਲਈ ਮੇਰੇ ਪਿੰਡ ਚੋਣ ਰੈਲੀ ਸੰਬੋਧਿਨ ਕਰਨ ਤੋਂ ਪਹਿਲਾਂ ਸਮਸ਼ਾਨਘਾਟ ਨੇੜੇ ਆਪਣੀਆਂ ਕਾਰਾਂ  ਦੇ ਕਾਫਲੇ ਨਾਲ ਮੇਰੇ ਬਾਪੂ ਜੀ ਦੀ ਅਰਥੀ ’ਤੇ ਮਿੱਟੀ ਤਾਂ ਪਾ ਦਿੱਤੀ ਪਰ ਹੋਰ ਕੁਝ ਨਾਂ ਸਰਿਆ। ਮੁੱਖ ਮੰਤਰੀ ਦੇ ਪੰਜਾਹ ਹਜਾਰ ਮਿੱਟੀ ਵਿੱਚ ਹੀ ਦੱਬ ਗਏ। ਪਰ ਸਦਕੇ ਜਾਵਾਂ ਪੰਜਾਬ ਦੇ ਮੁੱਖ ਮੰਤਰੀ ਦੇ ਕਿ ਜਦੋਂ ਉਨ•ਾਂ ਦੀ ਧਰਮ ਪਤਨੀ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਤਾਂ ਮੁੱਖ ਮੰਤਰੀ ਨੇ ਸਰਕਾਰੀ ਖਜਾਨੇ ’ਚੋਂ ਸਾਢੇ ਤਿੰਨ ਕਰੋੜ ਕੱਢਾਕੇ ਅਮਰੀਕਾ ਦੇ ਹਸਪਤਾਲਾਂ ਚੋਂ ਬੀਬੀ ਬਾਦਲ ਦਾ ਇਲਾਜ ਕਰਵਾਇਆ ਪਰ ਬਚੀ ਉਹ ਵੀ ਨਾਂ। ਮੇਰੇ ਪਿੰਡ ਵਿੱਚ ਅੱਜ ਤੱਕ ਦੋ ਦਰਜਨ ਦੇ ਕਰੀਬ ਵਿਅਕਤੀ ਕੈਂਸਰ ਕਾਰਨ ਚੱਲ ਵਸੇ ਹਨ ਅਤੇ ਅੱਧੀ ਦਰਜਨ ਅੱਜ ਵੀ ਜਿੰਦਗੀ ਮੌਤ ਵਿੱਚਕਾਰ ਜੂਝ ਰਹੇ ਹਨ।
ਖੈਰ ਸਰਕਾਰਾਂ ਤੋਂ ਹੋਰ ਆਸ ਵੀ ਕੀ ਰੱਖੀ ਜਾ ਸਕਦੀ ਹੈ। ਮੇਰੇ ਦੁੱਖ ਦੇ ਸਮੇਂ ਮੇਰੇ ਨਾਲ ਮੇਰੇ ਪਾਠਕ, ਮੇਰੇ ਲੇਖਕ ਮਿੱਤਰ ਕਲਾਕਾਰ ਵੀਰ ਅਤੇ ਕੁਝ ਐਨ.ਆਰ.ਆਈ ਵੀ ਖੜ•ੇ ਜਿਨ•ਾਂ ਦਾ ਮੈਂ ਦੇਣ ਕਦੇ ਵੀ ਨਹੀ ਦੇ ਸਕਦਾ। ਮੈਂ ਹਰ ਸਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਆਪਣੇ ਬਾਪੂ ਜੀ ਦੀ ਯਾਦ ਨੂੰ ਸਮਰਪਿਤ ਆਪਣੇ  ਘਰ ਖੂਨਦਾਨ ਕੈਂਪ ਲਗਾਉਦਾ ਆ ਰਿਹਾਂ ਹਾਂ। ਤਾਂ ਕਿ ਲੋਕਾਂ ਨੂੰ ਖੂਨਦਾਨ ਬਾਰੇ ਪਤਾ ਲੱਗ ਸਕੇ। ਦੋ ਸਾਲ ਤਾਂ ਮੈਂ ਆਪਣੇ ਘਰ ਹੀ ਖੂਨਦਾਨ ਕੈਂਪ ਲਗਾਏ ਅਤੇ ਤੀਜੇ ਸਾਲ ਯਾਨਿ ਸਾਲ 2012 ’ਚ ਯੁਨਾਈਟਿਡ ਵੈਲਫੇਅਰ ਸੁਸਾਇਟੀ ਬਠਿੰਡਾ ਜੋ ਖੂਨਦਾਨ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਉਦੀ ਰਹੀ ਹੈ ਦੇ ਪ੍ਰਧਾਨ ਵਿਜੈ ਭੱਟ ਅਤੇ ਰੈਡ ਕਰਾਸ ਦੇ ਨਰੇਸ ਪਠਾਣੀਆ ਦੀ ਅਗਵਾਈ ਵਿੱਚ ਸਿਮਲਾ ਵਿਖੇ ਮਾਲ ਰੋਡ ਉਪਰ ਬਠਿੰਡਾ ਦੇ 70 ਖੂਨਦਾਨੀਆਂ ਨੇ ਕੈਂਪ ਲਗਾਇਆ। ਸਿਮਲਾ ਦਾ ਖੂਨਦਾਨ ਕੈਂਪ ਮੈਂ ਸੰਸਥਾਂ ਵੱਲੋਂ ਆਪਣੇ ਬਾਪੂ ਜੀ ਸ: ਪ੍ਰੀਤਮ ਸਿੰਘ ਪੰਜੂ ਨੂੰ ਸਮਰਪਿਤ ਕਰ ਦਿੱਤਾ ਪਰ ਐਂਤਕੀ ਮੈਂ ਆਪਣੇ ਦੋਸਤ ਗੁਰਜੀਤ ਸਿੰਘ ਗੋਰਾ  ਨਾਲ ਨੇ ਸਲਾਹ ਮਸਵਰਾ ਕੀਤਾ ਕਿ ਐਂਤਕੀ ਬਾਪੂ ਜੀ ਦੀ ਚੌਥੀ ਬਰਸੀ ਮੌਕੇ ਖੂਨਦਾਨ ਕੈਂਪ ਦੇ ਨਾਲ-ਨਾਲ ਇਨਕਲਾਬੀ ਨਾਟਕ ਮੇਲਾ ਵੀ ਕਰਵਾਇਆ ਜਾਵੇ। ਪਿੰਡ ਦੀ ਪੰਚਾਇਤ, ਕਲੱਬਾਂ ਦੇ ਨੁਮਾਇਦਿਆਂ ਭੋਲਾ ਸਿੰਘ ਸਰਪੰਚ ਨੇ ਹਰ ਤਰ•ਾਂ ਦੀ ਮੱਦਦ ਲਈ ਹਾਮੀ ਭਰ ਦਿੱਤੀ। ਵਿਜੈ ਭੱਟ ਨਾਲ 30 ਮਾਰਚ ਦਾ ਦਿਨ ਖੂਨਦਾਨ ਕੈਂਪ ਲਈ ਰੱਖ ਲਿਆ। ਕੁਝ ਸਿਆਸੀ, ਧਾਰਮਿਕ ਸਮਾਜਿਕ, ਗਾਇਕ, ਫ਼ਿਲਮ ਲਾਈਨ ਜੁੜੇ ਲੋਕਾਂ ਨਾਲ ਮੋਬਾਈਲ ਰਾਂਹੀ 30 ਮਾਰਚ ਦਾ ਸਭ ਨੂੰ ਟਾਈਮ ਦੇ ਦਿੱਤਾ। ਲੱਗਭਗ 150 ਦੇ ਕਰੀਬ ਮੋਬਾਈਲ ਰਾਂਹੀ ਆਪ ਸੰਪਰਕ ਕਰਕੇ ਸੱਦੇ ਦਿੱਤੇ। ਬਠਿੰਡਾ ਦੇ ਬਲੱਡ ਬੈਂਕ ਨੇ ਜਵਾਬ ਦੇ ਦਿੱਤਾ ਕਿ ਸਾਡੇ ਕੋਲ ਸਮਾਂ ਨਹੀ ਹੈ ਪਰ ਵਿਜੈ ਭੱਟ ਨੇ ਸ੍ਰੀ ਮੁਕਤਸਰ ਸਾਹਿਬ ਦੇ ਬਲੱਡ ਬੈਂਕ ਨੂੰ ਲੈਟਰ ਲਿਖ ਦਿੱਤਾ। ਉਨ•ਾਂ ਕੋਲ 30 ਮਾਰਚ ਖਾਲੀ ਸੀ ਵਿਜੇ ਭੱਟ ਨੇ ਮੈਨੂੰ ਤਿਆਰੀਆ ਕਰਨ ਲਈ ਕਹਿ ਦਿੱਤਾ। ਮੈਂ ਉਘੇ ਰੰਗਕਰਮੀ ਕੀਰਤੀ ਕਿਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ•ਾਂ  ਕਿਹਾ ਕਿ ਸਾਡੀ ਨਾਟਕ ਮੰਡਲੀ ਵਿੱਚ ਜਿਆਦਾ ਅਧਿਆਪਕ ਹਨ , 30 ਮਾਰਚ ਨੂੰ ਹਰ ਸਰਕਾਰੀ ਸਕੂਲ ਵਿੱਚ ਨਤੀਜਾ ਐਲਾਨ ਕਰਕੇ ਕੋਈ ਵੀ ਅਧਿਆਪਕ ਛੁੱਟੀ ਨਹੀ ਲੈ ਸਕੇਗਾ ਤੁਸੀ ਸਾਮ 5 ਵਜੇ ਤੋਂ ਬਾਅਦ  ਸਮਾਂ ਰੱਖ ਲਵੋ। ਮੈ ਗੁਰਪ੍ਰੀਤ ਸਿੰਘ ਮਲੂਕਾ ਜੋ ਮੇਰੇ ਵਧੀਆ ਮਿੱਤਰ ਅਤੇ ਚੰਗੀ ਸੋਚ ਰੱਖਣ ਵਾਲੇ ਸਖਸ ਨਾਲ ਗੱਲ ਕੀਤੀ ਉਨ•ਾਂ ਕਿਹਾ ਕਿ ਨਾਟਕ ਦਾ ਟਾਈਮ ਸ਼ਾਮ ਦਾ ਰੱਖ ਲਵੋ, ਖੂਨਦਾਨ ਕੈਂਪ ਸਵੇਰੇ ਲਾ ਲਵੋ। ਪਰ ਕਿਸੇ ਕਾਰਨ ਨਾਟਕ ਮੇਲੇ ਦਾ ਪ੍ਰੋਗਰਾਮ ਨਾਂ ਬਣਿਆ। ਖੂਨਦਾਨ ਕੈਂਪ ਲਾਉਣ ਲਈ ਦੋ ਦਿਨ ਹੀ ਰਹਿ ਗਏ ਸਨ। ਮੈ ਆਪਣੇ ਪਿੰਡ ਜਾਂ ਜਿੱਥੇ ਮੋਬਾਈਲ ਕਰਦਾ ਉਨ•ਾਂ ਰਾਂਹੀ ਖੂਨਦਾਨੀਆਂ ਦੀ ਲਿਸਟ ਬਣਾ ਲਈ। ਪਰ ਅਚਾਨਕ ਵਿਜੈ ਭੱਟ ਦਾ ਫੋਨ ਆਇਆ ਕਿ ਸ੍ਰੀ ਮੁਕਤਸਰ ਸਾਹਿਬ ਦਾ ਸਿਵਲ ਸਰਜਨ ਕਹਿ ਰਿਹਾ ਹੈ ਕਿ ਤੁਹਾਡਾ ਜਿਲ•ਾ ਬਠਿੰਡਾ ਹੈ ਇਸ ਲਈ ਤੁਸੀ ਬਠਿੰਡਾ ਹਸਪਤਾਲ ਦੇ ਸਿਵਲ ਤੋਂ ਲਿਖਤੀ ਅਰਜੀ ਭੇਜੋ। ਅਸੀਂ ਬਠਿੰਡਾ ਦੇ ਸਿਵਲ ਸਰਜਨ ਵੱਲੋਂ ਅਰਜੀ ਵੀ ਭੇਜ ਦਿੱਤੀ ਪਰ ਸਵੇਰੇ ਤੋਂ ਫੋਨ ਕਰਨ ਲੱਗਿਆ ਸ਼ਾਮ  ਹੋ ਗਈ ਹੈ ਕੋਈ ਵੀ ਜਵਾਬ ਨਾ  ਆਇਆ ਤੇ ਨਾ ਕੋਈ ਫੋਨ ਉਠਾ ਰਿਹਾ ਹੈ। ਮੇਰਾ ਸਾਰਾ ਬਣਾਇਆ ਪ੍ਰੋਗਰਾਮ ਡਗਮਗਾ ਗਿਆ। ਵਿਜੈ ਭੱਟ ਵਿਚਾਰਾ ਅੱਡ ਦੁਖੀ ਸੀ ਕਹਿੰਦਾ ਯਾਰ ਤਾਈਓ ਮੈਂ ਸੰਸਥਾਂ ਛੱਡ ਦਿੱਤੀ ਹੈ। ਇਕੱਲੀਆ ਸਮਾਜ  ਸੇਵੀ ਸੰਸਥਾਂ ਕੀ ਕਰਨਗੀਆਂ ਜਦੋਂ ਹਸਪਤਾਲ ਦੇ ਸਿਵਲ  ਸਰਜਨ ਜਾਂ ਮੁਲਾਜਮ ਇਸ ਮਿਸ਼ਨ ਨੂੰ ਫੇਲ• ਕਰਨ ਤੇ ਤੁੱਲੇ ਹੋਏ ਨੇ, ਮੈਂ ਮੇਰੇ ਨੇੜਲੇ ਪਿੰਡ ਦੇ ਸਿਹਤ ਵਿਭਾਗ ਦੇ ਕਾਰਪੋਰੇਸ਼ਨ ਸਿਸਟਮ ਦੇ ਵਾਈਸ  ਚੇਅਰਮੈਨ ਪੰਜਾਬ ਸ: ਗੁਰਦੀਪ ਸਿੰਘ ਬੁਰਜ ਮਹਿਮਾ ਨੂੰ ਸਾਰੀ ਗੱਲ ਦੱਸੀ ਉਨ•ਾਂ ਨੇ ਮੈਥੋਂ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ  ਦਾ ਫੋਨ ਲਿਆ ਪਰ ਅੱਗਿਓ ਉਹਦਾ ਵੀ ਕਿਸੇ ਨੇ ਫੋਨ ਨਾਂ ੳਠਾਇਆ। ਚੰਡੀਗੜ• ’ਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਹੈਲਥ ਸੈਕਟਰੀ ਨਾਲ ਗੱਲਬਾਤ ਹੋਈ ਕੋਈ ਰਾਸਤਾ ਨਾਂ ਨਿਕਲਿਆ। ਅਖੀਰ ਵਿਜੈ ਭੱਟ ਨੇ ਹੱਥ ਖੜੇ ਕਰ ਦਿੱਤੇ ਮੈਂ ਬਠਿੰਡਾ, ਕੋਟਕਪੂਰਾ, ਬਰਨਾਲਾ, ਦੇ ਨਿੱਜੀ ਬਲੱਡ ਬੈਕਾਂ ਨਾਲ ਸੰਪਰਕ ਕੀਤਾ ਪਰ ਸਾਰੇ ਪਾਸਿਓ ਜਵਾਬ ਹੀ ਮਿਲਿਆ। ਅਖੀਰ ਮੈਂ 29 ਮਾਰਚ ਨੂੰ ਫੇਰ ਵਿਜੈ ਭੱਟ ਨਾਲ ਗੱਲ ਕੀਤੀ ਉਨ•ਾਂ ਕਿਹਾ ਮੇਰੇ ਵੱਸ ਦੀ ਗੱਲ ਨਹੀ ਰਹੀ ਮੈ ਦੋ ਦਿਨਾਂ ਦਾ ਭੱਜ-ਨੱਠ ਕਰ ਰਿਹਾ ਹਾਂ। ਹੁਣ ਕੁਝ ਨਹੀ ਹੋ ਸਕਦਾ ਤੂੰ ਕੈਂਪ ਰੱਦ ਕਰ ਦੇਹ ਮੈਂ ਆਪਣੇ ਸਕੇ -ਸਬੰਧੀਆਂ, ਰਿਸ਼ਤੇਦਾਰਾ, ਦੋਸਤ ਮਿੱਤਰਾਂ, ਰਾਜਨੀਤਿਕ, ਕਲਾਕਾਰ, ਫ਼ਿਲਮ ਇੰਡਸਟਰੀ, ਲੇਖਕ, ਮੇਰੇ ਪਾਠਕ, ਮੇਰੇ ਨੇੜਲੇ ਪਿੰਡ ਦੀਆਂ ਪੰਚਾਇਤਾਂ, ਕਲੱਬਾਂ ਨੂੰ ਸੱਦਾ ਦੇ ਦਿੱਤਾ ਸੀ। ਥੱਕ ਹਾਰਕੇ ਮੋਬਾਈਲ ਉਠਾਇਆ, ਤਕਰੀਬਨ ਸਾਰਾ ਦਿਨ ਉਨ•ਾਂ ਲੋਕਾਂ ਨਾਲ ਸੰਪਰਕ ਕੀਤਾ ਜਿਨ•ਾਂ ਨੂੰ 30 ਮਾਰਚ 2013 ਦੇ ਆਪਣੇ  ਘਰ ਖਨੂਦਾਨ ਕੈਂਪ ਲਈ ਸੱਦੇ ਦਿੱਤੇ ਸਨ। ਕਈ ਮੇਰੇ ਪਾਠਕਾ, ਲੇਖਕਾਂ, ਜਿਨ•ਾਂ ਵਿੱਚ ਜਿਆਦਾਤਰ ਲੜਕੀਆਂ ਵੀ ਸਨ। ਜੋ ਮੇਰੇ ਨਾਲ ਦਸ ਸਾਲਾਂ ਤੋਂ ਜੁੜੀਆਂ ਸਨ ਪਰ ਕਦੇ ਵੀ ਮਿਲੀਆਂ ਨਹੀ ਸਨ ਉਹਨਾਂ ਨੂੰ ਇਸ ਖੂਨਦਾਨ ਕੈਂਪ ਜਰੀਏ ਮੇਲ-ਜੋਲ ਕਰਨ ਦੀ ਆਸ ਬੱਝੀ ਸੀ। ਪਰ ਜਦੋਂ ਮੈਂ ਪ੍ਰੋਗਰਾਮ ਮੁਲਤਵੀਂ ਦਾ ਫੋਨ ਕੀਤਾ ਉਨ•ਾਂ ਦੀਆਂ ਆਸਾਂ ਉਪਰ ਪਾਣੀ ਫਿਰ ਗਿਆ। ਮੈਂ ਬੜੀ ਮੁਸਕਿਲ ਨਾਲ ਕੱਲੇ ਬੰਦੇ ਤੱਕ ਪ੍ਰੋਗਰਾਮ ਨਾਂ ਹੋਣ ਦਾ ਸੁਨੇਹਾ ਲਾਇਆ ਕਿ ਕਿਤੇ ਉਸ ਦਿਨ ਕਿਸੇ ਨੂੰ ਨਿਰਾਸਾ ਨਾਂ ਪਰਤਣਾ ਪਵੇ। 29 ਮਾਰਚ 12 ਕੁ ਵਜੇ ਵਿਜੇ ਭੱਟ ਦਾ ਫੋਨ ਆਇਆ ਕਿ ਬਲੱਡ ਬੈਕ ਸ੍ਰੀ ਮੁਕਤਸਰ ਸਾਹਿਬ ਦੀ ਟੀਮ 30 ਮਾਰਚ ਨੂੰ ਆ ਰਹੀ ਕਿਵੇ ਕਰੀਏ ਮੈਂ ਨਾਂਹ ਕਰ ਦਿੱਤੀ ਕਿ ਹੁਣ ਤਾਂ ਮੈਂ ਸਭ ਨੂੰ ਪ੍ਰੋਗਰਾਮ ਰੱਦ ਕਰਨ ਲਈ  ਫੋਨ ਕਰ ਦਿੱਤੇ ਹਨ। ਪਰ ਅਗਲੇ ਹਫ਼ਤੇ ਇਹੀ ਕੈਂਪ ਲਗਾਉਣ ਬਾਰੇ ਵੀ ਕਹਿ ਦਿੱਤਾ ਸੀ ਕਿ ਮੈਂ ਦੁਬਾਰਾ ਫੋਨ ਕਰਾਂਗਾ।
ਮੈਂ ਆਪਣੀ ਬੀਬੀ ਜੀ ਅਤੇ ਆਪਣੀ ਜੀਵਨ ਸਾਥਣ ਨੂੰ ਸਾਰੀ ਗੱਲ ਦੱਸੀ ਕਹਿਣ ਲੱਗੀਆਂ ਕਿ ਹੁਣ ਜੇ ਮੂੰਹੋ ਖੂਨਦਾਨ ਕੈਂਪ ਦੀ ਗੱਲ ਕੱਢੀ  ਹੀ ਹੈ ਹੌਸਲਾ ਨਾਂ ਹਾਰ ਅਗਲੀ ਤਾਰੀਕ ਤੈਅ ਕਰ ਲੈ, ਨਾਲੇ ਹੁਣ ਸਾਰੇ ਰਿਸਤੇਦਾਰਾਂ ਨੂੰ ਸੱਦਾਂਗੇ। ਜੋ ਪਹਿਲਾਂ ਕਾਹਲੀ ਨਾਲ ਰਹਿ ਗਏ ਸੀ। ਨਾਲੇ ਦਿਨ ਐਤਵਾਰ ਦਾ ਰੱਖੀ ਛੁੱਟੀ ਵਾਲਾ ਦਿਨ ਹੁੰਦਾ ਹੈ। ਮੈਂ ਦੁਬਾਰਾ ਫੇਰ ਵਿਜੈ ਭੱਟ ਨਾਲ ਅਗਲੀ ਤਾਰੀਕ ਲਈ ਗੱਲ ਕੀਤੀ ਤਾਂ ਉਨ•ਾਂ ਬਠਿੰਡਾ ਦੇ ਬਲੱਡ ਬੈਂਕ ਤੋਂ 7 ਅਪ੍ਰੈਲ ਦਿਨ ਐਤਵਾਰ ਸਵੇਰੇ 10 ਵਜੇ ਦਾ ਸਮਾਂ ਲੈ ਲਿਆ। ਮੈਂ ਦੁਬਾਰਾ ਫਿਰ ਜਿਨ•ਾਂ ਨੂੰ ਫੋਨ ਕਰਕੇ ਪ੍ਰੋਗਰਾਮ ਅੱਗੇ ਕਰਨ ਲਈ ਬੇਨਤੀ ਕੀਤੀ ਸੀ ਉਨ•ਾਂ ਨੂੰ ਤਿੰਨ-ਚਾਰ ਦਿਨਾਂ 7 ਤਾਰੀਕ ਖੂਨਦਾਨ ਕੈਂਪ ਬਾਰੇ ਸੁਨੇਹਾ ਲਾ ਦਿੱਤਾ ਮੇਰੇ ਮਿੱਤਰ ਕਾਮੇਡੀ ਕਲਾਕਾਰ ਗੁਰਦੇਵ ਢਿੱਲੋਂ ਉਰਫ ਭਜਨਾ ਅਮਲੀ ਨੂੰ ਜਦ ਮੈ ਫੋਨ ਕੀਤਾ ਤਾਂ ਕਹਿੰਦਾ ਯਾਰ ਸਾਜਨ ਜੀ ਬੜਾ ਨੇਕ ਕਾਰਜ ਕਰ ਰਿਹਾ ੲਂੇ, ਮੈਂ ਜਰੂਰ ਅਵਾਂਗਾ ਮੈਂ ਫੇਰ ਤਿਆਰੀਆਂ ਸੁਰੂ ਕਰ ਦਿੱਤੀਅ। ਪਰ ਇਸ ਵਾਰ ਮੇਰੀ ਬੀਬੀ ਜੀ ਨੇ ਕਿਹਾ ਕਿ ਆਪਾਂ ਘਰ ਵਿੱਚ ਸਵੱਖਤੇ ਹੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਰਖਵਾਕੇ ਭੋਗ ਪਾਵਾਂਗੇ ਬਾਅਦ ਵਿੱਚ ਜਿਵੇਂ ਮਰਜੀ ਕਰੀਂ, ਮੇਰੀ ਬੀਬੀ ਜੀ ਅਮ੍ਰਿਤਧਾਰੀ ਹੋਣ ਕਰਕੇ ਉਨ•ਾਂ ਦੀ ਇੱਛਾ ਉਪਰ ਵੀ ਫੁੱਲ ਚੜ•ਾਉਣੇ ਪਏ। ਪਿੰਡ ਦੀਆਂ ਪੰਚਾਇਤ ਨੂੰ ਦੁੱਧ ਬਾਰੇ ਬੇਨਤੀ ਕਰ ਦਿੱਤੀ। ਸਾਰੇ ਪ੍ਰਬੰਧ ਮੁਕੰਮਲ ਹੋ ਗਏ ਪਰ 6 ਅਪ੍ਰੈਲ ਨੂੰ ਮੇਰੇ ਸੱਦੇ ਮਹਿਮਾਨ ਅਕਾਲੀ ਮੰਤਰੀ ਸਰੂਪ ਚੰਦ ਸਿੰਗਲਾ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ ਅਤੇ ਮੇਰੇ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਚਿੰਨਤਨ ਸੰਮੇਲਨ ਲਈ ਜਹਾਜੇ ਚੜ• ਗਏ ਮੈਂ ਪੂਰੀਆ ਤਿਆਰੀਆਂ ਕਰ ਲਈਆਂ ਸਨ। ਸਵੱਖਤੇ ਚਾਰ ਵਜੇ ਉਠਕੇ ਇਸ਼ਨਾਨ ਕਰਕੇ ਗੁਰੂ ਘਰ ਤੋਂ ਸ੍ਰੀ ਗੁਰੂ ਗ੍ਰੰਥ ਜੀ ਦਾ ਸਰੂਪ ਘਰ ਵਿਖੇ ਸਸੋਭਿਤ ਕਰ ਦਿੱਤਾ ਅਤੇ ਸੁਖਮਨੀ ਸਾਹਿਬ ਜੀ ਦਾ ਗ੍ਰੰਥੀ ਸਿੰਘ ਨੇ ਪਾਠ ਕੀਤਾ ਅਰਦਾਸ ਕਰਨ ਤੋਂ ਬਾਅਦ ਮਹਾਰਾਜ ਦਾ ਸਰੂਪ ਗੁਰਮਰਿਆਦਾ ਅਨੁਸਾਰ ਗੁਰੂ ਘਰ ਪਹੁੰਚਾ ਦਿੱਤਾ। ਮੇਰੇ ਬੇਟੇ ਰਾਜਵੀਰ ਦੇ ਛੋਟੇ-ਛੋਟੇ ਸਾਥੀਆਂ ਨੇ ਟੈਂਟ ਤੋ ਲੈਕੇ ਦਾਲ ਸਬਜੀ ਕੱਟਣ ਹੋਰ ਕੰਮ ਹੱਥਾਂ ਪੈਰਾ ਨੂੰ ਲਾ ਲਿਆ। ਮੇਰੇ ਘਰਾਂ ਦੇ ਮੈਬਰ ਪੂਰੀ ਤਨ ਦੇਹੀ ਨਾਲ ਆਪੋ-ਆਪਣੇ ਕੰਮ ਵਿੱਚ ਡਿਊਟੀ ਲਗਾਉਣ ਲੱਗੇ। ਮੈਂ ਬੇਨਤੀ ਕਰ ਦਿੱਤੀ ਕਿ ਬਾਹਰੋਂ ਆਇਆ ਕੋਈ ਵੀ ਸ਼ਖਸ ਕੋਲਡ ਡਰਿੰਕ ਚਾਹ – ਪਾਣੀ ਜਾਂ   ਤੋਂ ਬਿਨ•ਾਂ ਨਾਂ ਜਾਵੇ ਬਠਿੰਡਾ ਬਲੱਡ ਬੈਂਕ ਦੀ ਟੀਮ 9 ਵਜੇ ਪਹੁੰਚ ਗਈ ਮੇਰੇ ਕੋਲ ਜੋ ਖੂਨਦਾਨ ਕਰਨ ਵਾਲੇ ਵਿਅਕਤੀਆਂ ਦੀ ਪਹਿਲਾਂ ਲਿਸਟ ਸੀ ਉਹ ਗੁੰਮ ਹੋ ਗਈ । ਪਰ ਸਦਕੇ ਜਾਵਾਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੇ ਉਹ ਇਕ ਦੂਜੇ ਤੋਂ ਅੱਗੇ ਆਕੇ ਆਪਣੇ ਨਾਂਅ ਦਰਜ ਕਰਵਾਕੇ ਥੈਲੀਆਂ ਲੈਣ ਲੱਗੇ। ਆਪਣੇ ਬਾਪੂ ਜੀ ਤਸਵੀਰ ਵਾਲਾ ਫਲੈਕਸ ਕੰਧ ੳਪਰ ਲਗਾ ਦਿੱਤਾ ਗਿਆ। ਮੇਜਾਂ ਉਪਰ ਗੱਦੇ ਵਿਛਾਕੇ ਖੂਨਦਾਨ ਕਰਨ ਲਈ ਬੈਡ ਤਿਆਰ ਕਰ ਲਏ ਖੂਨਦਾਨੀਆਂ ਨੂੰ ਦੇਣ ਲਈ ਦੁੱਧ ਘਰੋਂ ਉਬਾਲਕੇ ਰੱਖ ਲਿਆ। ਰੈਡ ਕਰਾਸ ਵੱਲੋਂ ਯਾਦਗਰੀ ਚਿੰਨ• ਅਤੇ ਰਿਫਰੈਸਮੈਟ ਦਾ ਪੂੁਰਾ ਪ੍ਰਬੰਧ ਸੀ ਮੇਰੇ ਘਰ ਦਾ ਬਰਾਂਡਾ ਬਹੁਤ ਖੁੱਲ•ਾ ਸੀ 9:30 ਵਜੇ ਖੂਨਦਾਨ ਕੈਂਪ ਸੁਰੂ ਹੋ ਗਿਆ ਮੇਰੇ ਫੋਟੋਗ੍ਰਾਫੀ ਦੇ ਸਾਗਿਰਦ ਵੀਡੀਓ ਕਰਨ ਲੱਗ ਪਏ। ਪਿੰਡਾ ਤੋਂ ਪੰਚਾਇਤ ਅਤੇ ਰਿਸ਼ਤੇਦਾਰ ਆਉਣ ਲੱਗ ਪਏ ਮੇਰੇ ਮੋਬਾਈਲ ਉਪਰ ਬਾਹਰਲੇ ਜਿਲਿ•ਆ ਜਾਂ ਪਿੰਡ ਤੋਂ ਪਿੰਡ ਪਹੁੰਚਕੇ ਘਰ ਪੁੱਛਣ ਲਈ ਫੋਨ ਆਉਣੇ ਸੁਰੂ ਹੋ ਗਏ ਬੰਬਈ ਤੋਂ ਫ਼ਿਲਮ ਅਦਾਕਾਰਾ ਚਾਂਦਨੀ ਰਾਏ ਆਪਣੀ ਮਾਤਾ, ਮਾਸੀ ਨਾਲ  ਪਹੁੰਚੀ ਮਨਪ੍ਰੀਤ ਕੌਰ ਮੈਹਣਾ ਪੰਜਾਬਣ ਮੁਟਿਆਰ, ਗਾਇਕ ਹਰਜੋਤ(ਇਜ਼ਹਾਰ ਟੇਪ ਦਾ ਚਰਚਿਤ ਚੇਹਰਾ) ਗੀਤਕਾਰ ਸਾਇਰ ਅਮਰਦੀਪ ਗਿੱਲ, ਗੀਤਕਾਰ ਮਨਪ੍ਰੀਤ ਵਿਟਾਣਾ, ਗਾਂਿੲਕ ਸੋਮੀ ਤੁੰਗਵਾਲੀਆਂ, ਉਘੀਆ ਲੇਖਿਕਾਵਾਂ ਸੁਖਪ੍ਰੀਤ ਸੁੱਖ ਹਰੀਨੌ, ਰਮਨਦੀਪ ਕੌਰ ਚੱਕ ਕਲਿਆਣ ਲੇਖਕ ਕੁਲਦੀਪ ਸਿੰਘ ਢਿੱਲੋਂ ਅਤੇ ਹੋਰ ਕੀਹਦਾ-ਕੀਹਦਾ ਨਾਂਅ  ਲਿਖਾਂ ਸਾਰੀਆਂ ਸਨਮਾਨਯੋਗ ਸਖਸੀਅਤ ਪਹੁੰਚੀਆਂ ਭਜਨਾ ਅਮਲੀ ਪਿੰਡ ’ਚ ਆਕੇ ਮੇਰਾ ਘਰ ਪੁੱਛਦਾ ਫਿਰੇ ਪਿੰਡ ’ਚ ਕਈਆਂ ਨੇ ਕਿਹਾ ਉਹ ਸਾਜਨ ਜਿਹੜਾ ਪੁੱਠੇ ਜਿਹੇ ਕੰਮ ਕਰਦਾ ਹੈ। ਮੇਰੇ ਵੱਲੋਂ ਸਮਾਜ ਸੇਵੀ ਕਾਰਜ ਅਤੇ ਖੂਨਦਾਨ ਕੈਂਪ ਸਾਡੇ ਲੋਕਾਂ ਨੂੰ ਪੁੱਠੇ ਹੀ ਕੰਮ ਲੱਗਦੇ ਹਨ। ਮੇਰਾ ਪਿੰਡ ਵਿੱਚ ਵਿਰੋਧ ਦੇਖਕੇ ਭਜਨਾ ਅਮਲੀ ਘਰ ਆਕੇ ਮੈਨੂੰ ਕਹਿੰਦਾ ਸਾਜਨਾ ਬੜੀ ਤਰੱਕੀ ਕੀਤੀ ਹੈ। ਮੈ ਕਿਹਾ ਤੁਹਾਨੂੰ ਕਿਵੇਂ ਪਤਾ ਚੱਲਿਆ ਕਹਿੰਦਾ ਜਿਹੜੇ ਪਿੰਡ ਦੇ ਲੋਕ ਆਪਣੇ ਅਗਾਂਹ ਵਧੂ ਨੌਜਵਾਨ ਦਾ ਘਰ ਦੱਸਣ ਤੋਂ ਡਰਦੇ ਨੇ ਇਹ ਹੋਰ ਕੀ ਹੈ ਤਰੱਕੀ ਹੀ ਕੀਤੀ ਹੈ। ਵਿਰੋਧ ’ਚੋਂ ਹੀ  ਵਿਕਾਸ ਨਿਕਲਦਾ ਹੈ। ਖੂਨਦਾਨ ਕਰਨ ਵਾਲੇ 60 ਦੇ ਕਰੀਬ ਹੋ ਗਏ ਪਰ ਬਲੱਡ ਬੈਕ ਕੋਲ 25 ਥੈਲੀਆਂ ਸਨ। ਬਾਕੀ ਨਿਰਾਸ ਹੀ  ਪਰਤ ਗਏ ਇਕ ਪਾਸੇ ਭਜਨਾ ਅਮਲੀ ਮੇਰੇ ਘਰ ਦੇ ਵਿਹੜੇ ’ਚ ਹਾਜ਼ਰੀਨ ਨੂੰ ਆਪਣਾ ਦੁੱਖ ਦੱਸ ਰਿਹਾ ਸੀ ਕਿ ਯਾਰ ਮੈ ਕੀ  ਕਰਾਂ ਨਵੀਂ ਪੰਜਾਬੀ ਫ਼ਿਲਮ ‘ਹਾਣੀ’ ਜੋ ਨਿਰਦੇਸਕ ਅਮਿਤੋਜ ਮਾਨ, ਹਰਭਜਨ ਮਾਨ, ਸਰਬਜੀਤ ਚੀਮਾਂ ਨੂੰ ਲੈਕੇ ਬਣਾ ਰਿਹਾ ਮੈ ਵੀ ਉਸ ਵਿੱਚ ਕੰਮ ਕੀਤਾ ਹੈ ਪਰ ਨਿਰਦੇਸਕ ਮੇਰਾ ਮਿਹਨਤਾਨਾ ਨਹੀ ਦਿੰਦਾ ਇਕ ਪੱਤਰਕਾਰ ਨੇ ਜਦੋਂ ਭਜਨੇ ਅਮਲੀ ਨੂੰ ਕਿਹਾ ਕਿ ਸੰਤੀ ਤੇਰੇ ਨਾਲ ਵਿਆਹੀ ਹੈ ਜਾਂ ਸਟੇਜਾਂ ਉਪਰ ਹੀ ਕਲਾਕਾਰ ਹੈ ਤਾਂ ਭਜਨਾ ਥੋੜਾ ਤਲਖ ਜਿਹਾ ਹੋ ਗਿਆ ਕਹਿੰਦਾ ਸੰਤੀ ਵਿਆਹੀ ਬਾਲ ਬੱਚੇਦਾਰ ਹੈ ਮੇਰੇ ਨਾਲ ਤਾਂ ਸਿਰਫ ਸਟੇਜਾਂ ਜਾਂ ਫ਼ਿਲਮਾਂ  ਹੀ ਕਰਦੀ ਹੈ, ਸੰਤੀ ਨੇ ਅੱਜ ਮੇਰੇ ਨਾਲ ਆਉਣਾ ਸੀ। ਪਰ ਉਸਦਾ ਨਿੱਕਾ ਨਿਆਣਾ ਚੁੰਘਣੀ ’ਤੇ ਦੁੱਧ ਨਹੀ ਚੁੰਘਣ ਲੱਗਿਆ। ਜਦੋਂ ਗੁਰਦੇਵ ਸਿੰਘ ਢਿੱਲੋਂ ਉਰਫ਼ ਭਜਨਾ ਅਮਲੀ ਖੂਨਦਾਨ ਕਰ ਰਹੇ ਵਿਅਕਤੀਆਂ ਦਾ ਹੌਸਲਾ ਅਫ਼ਜਾਈ ਕਰਨ ਨੇੜੇ ਆਇਆ ਤਾਂ ਖੂਨਦਾਨੀਆਂ ਦੇ ਖਿੜ-ਖਿੜ ਕਰਦੇ ਚਿਹਰੇ ਦੇਖਕੇ ਕਹਿੰਦਾ ਮੈ ਪਹਿਲੀ ਵਾਰ ਐਸਾ ਪ੍ਰੋਗਰਾਮ ਦੇਖਿਆ ਹੈ। ਖੂਨ ਦਾ ਕਤਰਾ-ਕਤਰਾ ਕਢਾਉਦੇ ਵੀ ਇੰਝ ਲੱਗਦੇ ਨੇ ਜਿਵੇ ਸਮਾਂ ਉਪਰ ਪ੍ਰਵਾਨੇ ਸੜਦੇ ਹਨ। ਮੇਰੀ ਖੂਨਦਾਨੀਆਂ ਨੂੰ ਕੋਟੀ-ਕੋਟੀ ਪ੍ਰਣਾਮ ਭਜਨਾ ਅਮਲੀ ਲੋਕਾਂ ਨੂੰ ਕਹਿਣ ਲੱਗਿਆ ਕਿ ਤੁਹਾਡੇ ਪਿੰਡ ਦੇ ਇਸ ਹੀਰੇ ਨੂੰ ਵੀ ਸਾਂਭ ਲਓ ਜੋ ਐੋਸੇ ਨੇਕ ਕਾਰਜ ਕਰ ਰਿਹਾ ਹੈ ਕਿਸੇ ਨੂੰ ਖੂਨ ਦੇਕੇ ਉਸਦੀ ਜਿੰਦਗੀ ਬਚਾਉਣਾ ਸਭ ਤੋਂ ਵੱਡਾ ਧਰਮ ਹੈ। ਐਸਾ ਸਬਕ ਸਭ ਨੂੰ ਲੈਣਾ ਚਾਹੀਦਾ ਹੈ ਬੱਲੂਆਣਾ ਦੀ ਕੁਲਵੰਤ ਕੁਮਾਰੀ ਜੋ ਈ.ਜੀ.ਐਸ. ਅਧਿਆਪਕ ਯੂਨੀਅਨ ਦੀ ਸੂਬਾ ਪ੍ਰਧਾਨ ਹੈ ਨੇ ਵੀ ਖੂਨਦਾਨ ਕਰਨ ਲਈ ਹੀਆ ਕੀਤਾ ਪਰ ਡਾਕਟਰ ਨੇ ਮਨ•ਾਂ ਕਰ ਦਿੱਤਾ। ਹੋਰ ਵੀ ਔਰਤਾਂ- ਲੜਕੀਆਂ , ਨੌਜਵਾਨ ਖੂਨਦਾਨ ਦੇ ਕਾਰਜ  ਨੂੰ ਅੱਖੀ ਦੇਖਕੇ ਅੱਗੇ ਤੋਂ ਖੂਨਦਾਨ ਕਰਨ ਲਈ ਪ੍ਰਣ ਕਰਦੇ ਦਿਖਾਈ ਦਿੱਤੇ। ਮੈਂ ਖੂਨਦਾਨ ਸੰਸਥਾਂ ਬਠਿੰਡਾ ਨਾਲ 5 ਸਾਲਾਂ ਤੋਂ ਜੁੜਿਆ ਹਾਂ ਅਤੇ ਦਰਜਨਾਂ ਵਾਰ ਖੂਨ ਦੇ ਚੁੱਕਾ ਹਾਂ। ਆਪਣੇ ਲਈ ਹਰ ਬੰਦਾ ਕਰਦਾ ਹੈ ਪਰ ਜਦੋਂ ਸਮਾਜ ਲਈ ਕੁਝ ਕਰਨਾ ਹੋਵੇ ਤਾਂ ਵੱਖਰਾ ਸਕੂਨ ਮਿਲਦਾ ਹੈ। ਮੈਨੂੰ ਖੁਸ਼ੀ ਹੈ ਕਿ ਮੈ ਆਪਣੇ ਬਾਪੂ ਸਵ:ਸ: ਪ੍ਰੀਤਮ ਸਿੰਘ ਪੰਜ ੂਜੀ ਦੀ ਇਕ ਪੁੱਤਰ ਹੋਣ ਦੇ ਨਾਤੇ ਅਖੀਰਲੇ ਸਮੇਂ ਸੇਵਾ ਕੀਤੀ ਹੈ ਤੇ ਮੇਰੇ ਬਾਪੂ ਜੀ ਦੇ ਆਸੀਰਵਾਦ ਸਦਕਾ ਮੈ  ਅੱਜ ਇਸ ਸਨਮਾਨਯੋਗ ਸਥਾਨ ’ਤੇ  ਹਾਂ ਮੈ ਖੂਨਦਾਨੀਆਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਇਕ ਗੱਲ ਜਰੂਰ ਕਹਿਣਾ ਚਾਹਾਂਗਾ ਉਨ•ਾਂ ਬਲੱਡ ਬਂੈਕ ਦੇ ਕਰਮਚਾਰੀਆਂ ਜਾਂ ਹਸਪਤਾਲਾਂ ਦੇ ਸਿਵਲ ਸਰਜਨ ਜਾ ਆਲਾ ਅਫ਼ਸਰ ਨੂੰ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਖੂਨਦਾਨ ਕਰਨ ਵਾਲੇ ਵਿਅਕਤੀ ਨੂੰ ਬਣਦਾ ਸਨਮਾਨ ਜਰੂਰ ਦਿਓ। ਮੇਰੇ ਘਰ ਲੱਗੇ ਖੂਨਦਾਨ ਕੈਂਪ ਦੌਰਾਨ ਬਲੱਡ ਬਂੈਕ ਬਠਿੰਡਾ ਦਾ ਡਾਕਟਰ ਰੇਸ਼ਮ ਸਿੰਘ ਦੇ ਮਾੜੇ  ਰਵੱਈਆ ਪ੍ਰਤੀ ਖੂਨਦਾਨੀਆਂ ਨੇ ਉਲਾਭੇ ਦਿੱਤੇ ਕਿ ਏਦਾਂ ਇਹ ਮਿਸ਼ਨ ਅੱਗੇ ਨਹੀ ਚੱਲੇਗਾ। ਬਲੱਡ ਬੈਕ ਦੇ ਮੁਲਾਜਮਾਂ ਨੂੰ ਖੂਨਦਾਨੀਆਂ ਨਾਲ ਪਿਆਰ ਨਾਲ ਪੇਸ਼ ਆਉਦਾ ਚਾਹੀਦਾ ਹੈ। ਅਤੇ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਜਿਸ ਕੁਰਸੀ ਉਪਰ ਬੈਠੇ ਹਨ ਉਸਦਾ ਸਤਿਕਾਰ ਕਰਨ ਜੇਕਰ ਮੇਰੇ ਵਰਗੇ ਸਮਾਜ ਸੇਵੀ, ਲੇਖਕ, ਪੱਤਰਕਾਰ ਨੂੰ ਐਨਾ ਜਲੀਲ ਕਰ ਸਕਦੇ ਹਨ ਤਾਂ ਫੇਰ ਆਮ ਲੋਕਾਂ ਦਾ ਬਲੱਡ ਬੈਂਕ ’ਚੋਂ ਕਿਸੇ ਮਰੀਜ ਲਈ ਖੂਨ ਲੈਣ ਸਮੇਂ ਇੰਨ•ਾਂ ਦੇ ਮਾੜੇ ਰਵੱਈਏ ਦਾ ਸ਼ਿਕਾਰ ਹੋਣਾ ਅਤੇ ਸਮੇਂ ਸਿਰ ਖੂਨ ਲੋੜਵੰਦ ਨੂੰ ਨਾਂ ਦੇਣਾ ਮਾੜਾ ਵਤੀਰਾ ਸੁਧਾਰਨ ਜਿੰਨ•ਾਂ ਵਿਅਕਤੀਆਂ ਨੇ ਆਪਣੇ ਖੂਨ ਦਾ  ਕਤਰਾ-ਕਤਰਾ ਲੋੜਵੰਦ ਲੋਕਾਂ ਲਈ ਬਲੱਡ ਬਂੈਕ ਲਈ ਦਾਨ ਕੀਤਾ ਹੈ ਉਨ•ਾਂ ਦੀ ਲੋੜ ਪੂਰੀ ਕਰਕੇ ਕੀਮਤੀ ਜਾਨ ਬਚਾਈ ਜਾਵੇ ਤੁਸੀ ਲੋਕਾਂ ਦੇ ਨੌਕਰ ਹੋ ਇਨ•ਾਂ ਕੁਰਸੀਆ ਉਪਰ ਬੈਠਕੇ ਹਜਾਰਾਂ ਰੁਪਏ ਤਨਖਾਹ ਲੈ ਰਹੇ ਹੋ, ਲੋਕਾ ਨਾਲ ਇੱਜਤ ਨਾਲ ਪੇਸ ਆਉਣਾ ਸਿੱਖੋ। ਤੁਹਾਡੇ ਮਾੜੇ ਰਵੱਈਏ ਕਾਰਨ ਬਠਿੰਡਾ ਦੀ ਯੁਨਾਈਟਿਡ ਵੈਲਫੇਅਰ ਸੁਸਾਇਟੀ ਜੋ ਸਾਲ 2012 ਵਿੱਚ ਪੰਜਾਬ ’ਚੋ ਖੂਨਦਾਨ ਦੇ ਵੱਧ ਤੋਂ ਵੱਧ ਕੈਂਪ ਲਵਾਉਣ ਵਿੱਚ ਮੋਹਰੀ ਸੰਸਥਾਂ ਦੇ ਵਲੰਟੀਅਰ ਪ੍ਰਧਾਨ ਨਿਰਾਸ ਹੋਕੇ ਬੈਠ ਗਏ ਬਠਿੰਡਾ ਬਲੱਡ ਬੈਂਕ ਦੇ ਡਾਕਟਰ ਮੁਲਾਜਮ ਆਪਣਾ ਰਵੱਈਆ ਨਰਮ ਕਰਨ ਅਤੇ ਖੂਨਦਾਨ ਕਰਨਾ ਇਕ ਨਾਜੁਕ ਮਿਸ਼ਨ ਹੈ ਇਸ ਮਿਸ਼ਨ ਨੂੰ ਥੌੜੀ ਜਿੰਨੀ ਠੇਸ ਵੀ ਨੁਕਸਾਨ ਪਹੁੰਚਾ ਸਕਦੀ ਹੈ। ਹੁਣ ਕੁਝ ਕੁ ਜਾਣਕਾਰੀ ਖੂਨਦਾਨ ਬਾਰੇ:-
ਵਿਸ਼ਵ ਸਿਹਤ ਸੰਗਠਨ ਦੀ ਜਾਣਕਾਰੀ ਅਨੁਸਾਰ ਭਾਰਤ ਵਿੱਚ ਸਾਲਾਨਾ ਕਰੀਬ ਇਕ ਕਰੋੜ ਯੂਨਿਟ ਖੂਨ ਦੀ ਜਰੂਰਤ ਹੁੰਦੀ ਹੈ। ਪਰ ਇਸਦੇ ਮੁਕਾਬਲੇ ਇਹ 75 ਲੱਖ ਯੂਨਿਟ ਹੀ ਹਾਸਲ ਹੁੰਦਾ ਹੈ। ਇਹ ਅੰਕੜਾ ਸਾਡੇ ਦੇਸ ਲਈ ਘੱਟ ਭਿਆਨਕ ਨਹੀ ਹੈ ਕਿ ਕਰੀਬ 25 ਲੱਖ ਯੂਨਿਟ ਨਾਲ ਔਸਤਨ 3 ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਸਾਡੇ ਦੇਸ ਵਿੱਚ ਲੱਗਭੱਗ 25 ਲੱਖ ਲੋਕ ਸਵੈ-ਇੱਛਾ ਨਾਲ ਖੂਨ ਦਾਨ ਕਰਦੇ ਹਨ। ਸਾਲ ਭਰ ਵਿੱਚ ਦੇਸ ਦੇ ਕੁੱਲ 2433 ਬਲੱਡ ਬੈਕਾਂ ਵਿੱਚ 70 ਲੱਖ ਯੂਨਿਟ ਖੂਨ ਇਕੱਠਾ ਹੁੰਦਾ ਹੈ। ਇਸਦਾ ਵੀ ਕੇਵਲ 20 ਫੀਸਦੀ ਖੂਨ ਹੀ ਬਫਰ ਸਟਾਕ ਵਿੱਚ ਰੱਖਿਆ ਜਾਂਦਾ ਹੈ ਬਾਕੀ ਇਸਤੇਮਾਲ ਹੋ ਜਾਂਦਾ ਹੈ । ਨੈਸਨਲ ਏਡਜ਼  ਕੰਟਰੋਲ ਆਰਗੇਨਾਈਜੇਸਨ ਦੀ ਗਾਈਡਲਾਈਸ ਮੁਤਾਬਿਕ ਦਾਨ ਵਿੱਚ ਮਿਲੇ ਹੋਏ 25 ਫੀਸਦੀ ਬਫਰ ਸਟਾਕ ਵਿੱਚ ਜਮ•ਾਂ ਕੀਤਾ ਜਾਣਾ ਚਾਹੀਦਾ ਹੈ ਜਿਸਨੂੰ ਸਿਰਫ਼ ਐਮਰਜੈਂਸੀ ਵਿੱਚ ਹੀ ਇਸਤੇਮਾਲ ਕੀਤਾ ਜਾ ਸਕੇ। ਆਉਣ ਵਾਲੇ ਸਮੇਂ ਦੇ ਮੱਦੇਨਜਰ ਸਾਡੇ ਦੇਸ ਨੂੰ ਖੂਨਦਾਨ ਕ੍ਰਾਂਤੀ ਦੀ ਸਖਤ ਜਰੂਰਤ ਹੈ। ਖੂਨਦਾਨ ਦਾ ਕੋਈ ਮੁੱਲ ਨਹੀ ਲਗਾਇਆ ਜਾ ਸਕਦਾ। ਖੂਨਦਾਨ ਦੀ ਜਰੂਰਤ ਉਨ•ਾਂ ਲੋਕਾਂ ਨੂੰ ਪੈਂਦੀ ਹੈ ਜਿਹੜੇ ਥੈਲੇਸੀਮਿਆ ਹੀਮੋਫਿਲੀਅਮ ਲਿਊਕੀਮਿਆ ਆਦਿ ਭਿਅੰਕਰ ਰੋਗਾਂ ਤੋਂ ਪੀੜਤ ਹਨ। ਜਿਨ•ਾਂ ਦਾ ਜੀਵਨ ਖਤਰੇ ਵਿੱਚ ਪੈ ਜਾਂਦਾ ਹੈ ਖੂਨਦਾਨ ਦੋ ਕਿਸਮ ਦਾ ਹੁੰਦਾ ਹੈ। ਇਕ ਜਿਸ ਵਿੱਚ ਮਰੀਜ਼ ਨੂੰ ਚੜ•ਾਏ ਖੂਨ ਦੀ ਭਰਪਾਈ ਉਸਦੇ ਤੰਦਰੁਸਤ ਰਿਸਤੇਦਾਰ ਤੋਂ ਲੈਕੇ ਕੀਤੀ ਜਾਂਦੀ ਹੈ ਦੂਜਾ ਸਵੈ ਇੱਛਾ ਨਾਲ ਕੀਤਾ ਖੂਨਦਾਨ। ਸਵੈ- ਇੱਛਾ ਨਾਲ ਕੀਤਾ ਖੂਨਦਾਨ ਇਸ ਵਿੱਚ ਸਿਰਫ਼ 50 ਫੀਸਦੀ ਖੂਨ ਹੀ ਸਵੈ-ਇੱਛਾ ਨਾਲ ਕੀਤੇ ਖੂਨਦਾਨ ਤੋਂ ਇਕੱਠਾ ਹੁੰਦਾ ਹੈ। ਬਾਕੀ ਖੂਨ ਦੀ ਪੂਰਤੀ ਰਿਪਲੇਸਮੈਟ ਤੋਂ ਹੁੰਦੀ ਹੈ ਮਨੁੱਖੀ ਸਰੀਰ  ਦੇ ਵਜ਼ਨ ਦਾ 7 ਫ਼ੀਸਦੀ ਹਿੱਸਾ ਖੂਨ ਦਾ ਹੁੰਦਾ ਹੈ, ਬਲੱਡ ਗਰੁੱਪ ਚਾਰ ਤਰ•ਾਂ ਦੇ ਹੁੰਦੇ ਹਨ, ਏ.ਏਬੀ.ਅਤੇ ਓ। ਆਰ.ਐਚ.ਫੈਕਟਰ ਦੇ ਆਧਾਰ ਤੇ ਇਹ ਪੌਜੇਟਿਵ ’ਤੇ ਨੈਗੇਟਿਵ ਹੋ ਸਕਦਾ ਹੈ। ਲਗਾਤਾਰ ਖੂਨਦਾਨ ਕਰਨ ਨਾਲ ਦਿਲ ਦੇ ਰੋਗਾਂ ਦਾ ਖਤਰਾ 30 ਫੀਸਦੀ ਘੱਟ ਜਾਂਦਾ ਹੈ। ਨੈਗੇਟਿਵ ਬੀ ਅਤੇ ਨੈਗੇਟਿਵ ਏ. ਬੀ ਗਰੁੱਪ ਘੱਟ ਪਏ ਜਾਣ ਵਾਲੇ ਬਲੱਡ ਗਰੁੱਪ ਹਨ ਖੂਨਦਾਨ ਤੋਂ  ਪਹਿਲਾਂ ਕੋਈ ਵਿਸ਼ੇਸ ਦਵਾਈ ਦੀ ਲੋੜ ਨਹੀ ਹੁੰਦੀ। ਹਰ ਤਿੰਨ ਸੈਕਿੰਡ ਵਿੱਚ ਕਿਸੇ ਵਿਅਕਤੀ ਨੂੰ ਖੂਨ ਦੀ ਜਰੂਰਤ ਹੁੰਦੀ ਹੈ। ਓ ਨੇਗੈਟਿਵ ਬਲੱਡ ਦੇ ਲੋਕਾਂ ਦਾ ਖੂਨ ਸਾਰੇ ਵਿਅਕਤੀਆਂ ਨੂੰ ਲੱਗ ਸਕਦਾ ਹੈ। ਭਾਰਤ ਵਿੱਚ ਔਸਤਨ ਲੋਕਾਂ ਨੂੰ 3 ਮਹੀਨੇ ਬਾਅਦ ਖੂਨਦਾਨ ਦੀ ਸਲਾਹ ਦਿੱਤੀ ਜਾਂਦੀ ਹੈ। 45 ਕਿਲੋਗ੍ਰਾਮ ਦੇ ਨੌਜਵਾਨ ਵਿੱਚ 10 ਇਕਾਈ ਖੂਨ ਹੁੰਦਾ ਹੈ। ਗਰਭਵਤੀ ਔਰਤਾਂ ਖੂਨਦਾਨ ਨਾਂ  ਕਰਨ ਖੂਨਦਾਨ ਕਰਨ ਵਾਲੇ ਦਿਨ ਚੰਗਾ ਨਾਸ਼ਤਾ ਭੋਜਨ ਜਾਂ ਦੁੱਧ ’ਤੇ ਜੂਸ ਵਰਗਾ ਤਰਲ ਪਦਾਰਥ ਲੈ ਸਕਦੇ ਹੋ। ਖੂਨਦਾਨ ਦੇਣ ਤੋਂ ਥੋੜਾ ਚਿਰ ਆਰਾਮ ਕਰਕੇ ਹਲਕਾ ਆਹਾਰ ਲੈਕੇ ਰੋਜ਼ਾਨਾ ਦੀ ਤਰ•ਾਂ ਕੰਮਾਂ ਵਿੱਚ ਲੱਗ ਸਕਦੇ ਹੈ ਪਰ ਉਸ ਦਿਨ ਸਖਤ ਮਿਹਨਤ ਤੋਂ ਬਚੋਂ। ਖੂਨਦਾਨ ਕਰਨ ਤੋਂ 29 ਘੰਟੇ ਦੇ ਅੰਦਰ –ਅੰਦਰ ਦਾਨ ਕੀਤੇ ਗਏ ਖੂਨ ਦੇ ਤਰਲ ਹਿੱਸੇ ਦੀ ਪੂਰਤੀ ਹੋ ਜਾਂਦੀ ਹੈ। ਖੂਨ ਵਿੱਚ ਸੈਂਲਾ ਦੀ ਪੂਰਤੀ 3-4 ਹਫ਼ਤੇ ਵਿੱਚ ਅਤੇ ਖੂਨਦਾਨ ਤੋਂ ਬਾਅਦ ਹੋਈ ਆਇਰਨ ਦੀ ਕਮੀ 7 ਤੋਂ 8 ਹਫ਼ਤਿਆਂ ਦੇ ਵਿੱਚ ਪੂਰੀ ਹੋ ਜਾਂਦੀ ਹੈ। ਆਓ ਆਪਾਂ ਸਾਰੇ ਖੂਨਦਾਨ ਦੀ ਲਹਿਰ ਨੂੰ ਘਰ-ਘਰ ਗਲੀ ਮੁਹੱਲੇ ਕਸਬੇ ਸ਼ਹਿਰ ਤੱਕ ਲੈਕੇ ਜਾਈਏ ਤਾਂ ਕਿ ਖੂਨ ਦੀ ਕਮੀ  ਕਾਰਨ ਕੋਈ ਵਿਅਕਤੀ ਇਸ ਰੰਗਲੇ ਜਹਾਨ ਤੋਂ ਨਾਂ ਜਾਵੇ। ਸਭ ਤੋਂ ਵੱਡਾ ਦਾਨ ਖੂਨਦਾਨ ਨੂੰ ਅਤੇ ਵੱਡਾ ਦਾਨੀ ਖੂਨਦਾਨੀ ਹੀ ਹੈ ਜੋ ਆਪਣਾ ਕਤਰ-ਕਤਰਾ ਉਨ•ਾਂ ਲੋਕਾਂ ਲਈ ਦੇ ਦਿੰਦਾ ਹੈ ਜਿਸ ਨਾਲ ਉਸਦਾ ਕੋਈ ਰਿਸਤਾ ਨਹੀ ਹੁੰਦਾ। ਆਓ ਫੇਰ ਮੇਰੇ ਬਾਪੂ ਵੱਲੋਂ ਜੋ ਮੈਨੂੰ ਇਸ ਮਹਾਨ ਕਾਰਜ ਲਈ ਪ੍ਰੇਰਕੇ ਮੈਨੂੰ ਲੋਕਾਂ ਦੀ ਭਲਾਈ ਲਈ ਮਸਾਲ ਫੜਾ ਗਏ ਹਨ। ਉਸ ਮਸਾਲ ਨੂੰ ਜਗਦੀ ਰੱਖੀਏ।

                                             ਗੁਰਨੈਬ ਸਿੰਘ ਸਾਜਨ
                                            ਪਿੰਡ/ ਡਾਕ ਦਿਓਣ ਜਿਲ•ਾ (ਬਠਿੰਡਾ)
                                            ਮੋ:-98889-55757, 94176-28463          
                                                                 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template