Headlines News :
Home » » ਹਰ ਫਿਕਰ ਕੋ ਧੂੰਏ ਮੇਂ ਉੜਾਤਾ ਚਲਾ ਗਿਆ-ਅਰਚਨਾ ਮਹਾਜਨ

ਹਰ ਫਿਕਰ ਕੋ ਧੂੰਏ ਮੇਂ ਉੜਾਤਾ ਚਲਾ ਗਿਆ-ਅਰਚਨਾ ਮਹਾਜਨ

Written By Unknown on Sunday, 30 June 2013 | 06:54

ਦੁੱਖ ਅਤੇ ਸੁੱਖ, ਜਿੰਦਗੀ ਰੂਪੀ ਸਿੱਕੇ ਦੇ ਦੋ ਪਹਿਲੂ ਹਨ। ਖੁ4ੀਆਂ, ਗਮ, ਹਾਸਿਆਂ, ਮਦਮਸਤੀਆਂ, ਹੌਂਕਿਆਂ, ਹੰਝੂਆਂ, ਅਚੰਭਿਆਂ ਅਤੇ ਔਕੜਾਂ ਨਾਲ ਭਰੀ ਹੋਈ ਹੈ, ਹਰ ਇਨਸਾਨ ਦੀ ਜਿੰਦਗੀ। ਹਰ ਮਨੁੱਖ ਇਸ ਜਿੰਦਗੀ ਨੂੰ ਆਪਣੀ ਮਸਤੀ ਵਿੱਚ ਰਹਿ ਖੁ4ੀਖੁ4ੀ ਬਿਤਾਉਣਾ ਚਾਹੁੰਦਾ ਹੈ। ਪ੍ਰੰਤੂ ਖੁ4ੀਆਂ ਦੀ ਪ੍ਰਾਪਤੀ ਤੇ ਹਰ ਸਮੇਂ ਸਾਡਾ ਅਧਿਕਾਰ ਨਹੀ ਹੁੰਦਾ। ਤੇ ਫੇਰ ਜੇਕਰ ਵੇਖਿਆ ਜਾਵੇ ਤਾਂ ਖੁ4ੀ 4ਬਦ ਦਾ ਮਾਇਨਾ ਹਰ ਵਾਸਤੇ ਅਲਗ ਅਲਗ ਹੁੰਦਾ ਹੈ। ਕੁੱਝ ਲੋਕ ਰਿ4ਤੇ ਸੰਭਾਲ ਖੁ4 ਰਹਿੰਦੇ ਹਨ ਤੇ ਕੁੱਝ ਲੋਕ ਜਮਾਂ ਕੀਤੀ ਜਮੀਨ ਜਾਇਦਾਦ ਨੂੰ। ਕੁਝ ਲੋਕ ਰੱਬ ਦੇ ਨਾਂ ਦੀ ਮਸਤੀ ਵਿੱਚ ਖੁ4ੀ ਭਾਲਦੇ ਹਨ ਤੇ ਕੁਝ ਲੋਕ ਨ4ਿਆਂ ਦਾ ਸੇਵਨ ਕਰ ਮਸਤ ਹੋਣਾ  ਚਾਹੁੰਦੇ ਹਨ। 
ਖੁ4ੀ ਕਿਸੇ ਵੀ ਤਰਾਂ ਦੀ ਹੋਵੇ, ਜੇਕਰ ਉਸਦੀ ਪ੍ਰਾਪਤੀ ਦੌਰਾਨ ਅਸੀ ਕਿਸੇ ਦੂਸਰੇ ਨੂੰ ਕੋਈ ਕ4ਟ ਨਹੀ ਪਹੁੰਚਾ ਰਹੇ ਤਾਂ ਕਿਸੇ ਨੂੰ ਕੋਈ ਇਤਰਾਜ ਨਹੀ। ਪ੍ਰੰਤੂ ਨ4ਿਆਂ ਦਾ ਸੇਵਨ ਕਰ ਜੋ ਖੁ4ੀ ਮਨਾਉਣ ਜਾਂ ਫੇਰ ਗਮ ਗਲਤ ਕਰਨ ਦੀ ਕੋ4ਿ4 ਕੀਤੀ ਜਾਂਦੀ ਹੈ, ਉਹ ਹਮੇ4ਾਂ ਅਸਥਾਈ ਅਤੇ ਇਨਸਾਨ ਨੂੰ 4ਰੀਰਿਕ, ਮਾਨਸਿਕ, ਆਰਥਿਕ, ਸਮਾਜਿਕ ਅਤੇ ਭਾਵਨਾਤਮਕ ਪੱਖੋਂ ਕਮਜੋਰ ਹੀ ਬਣਾਉਂਦੀ ਹੈ।
ਨਸਿਆਂ ਦੀ ਗੱਲ ਕਰੋ ਤਾਂ ਤੰਬਾਕੂ ਇੱਕ ਅਜਿਹਾ ਨ4ਾ ਹੈ ਜਿਹੜਾ ਖੁੱਲੇ ਆਮ ਵਿਕਦਾ ਹੈ ਅਤੇ ਵਰਤਿਆ ਜਾਂਦਾ ਹੈ। ਇਹ ਭਾਂਵੇ ਹੁੱਕਾ, ਬੀੜੀ, ਸਿਗਰਟ ਹੋਵੇ ਜਾਂ ਜਰਦਾ ਤੇ ਗੁਟਕਾ, ਵੈਸੇ ਤਾਂ ਇਸਦੀ ਸੁਰੂਆਤ ਕਿਸੇ ਵੀ ਉਮਰ ਵਿੱਚ ਹੋਈ ਹੋ ਸਕਦੀ ਹੈ ਪ੍ਰੰਤੂ ਕਿ4ੋਰ ਅਵਸਥਾ ਇੱਕ ਅਜਿਹਾ ਸਮਾ ਹੈ ਜਿਸ ਵਿੱਚ ਤੰਮਾਕੂ ਦਾ ਸੇਵਨ ਕਰ ਕਿ4ੋਰ ਪਹਿਲਾਂ ਤਾ ਇਸਦੇ ਆਦੀ ਹੋ ਜਾਂਦੇ ਹਨ ਅਤੇ ਫੇਰ ਇਸਦੇ ਗੁਲਾਮ ਬਣ ਸਕਦੇ ਹਨ।
ਕਿ4ੋਰਾਂ ਵਿੱਚ ਤੰਬਾਕੂ ਦੇ ਨ4ੇ ਦੀ ਲੱਤ ਜਿਆਦਾਤਰ ਆਪਣੇ ਸਾਥੀਆਂ ਵੱਲੋਂ ਉਕਸਾਉਣ/ਜੋਰ ਪਾਣ ਕਾਰਣ ਲੱਗਦੀ ਹੈ। ਆਰੰਭ ਹੁੰਦਾ ਹੈਥੋੜੇ ਜਿਹੇ ਸੇਵਨ ਤੋਂ। ਤੇ ਫੇਰ ਆਪਣੀ ਟੋਲੀ ਵਿੱਚ ॥ਮਾਚੋ। ਮੈਨ ਬਨਣ ਦੇ ਚੱਕਰ ਵਿੱਚ ਇਸਦੇ ਸੇਵਨ ਦੀ ਤਦਾਦ ਵਧਦੀ ਚਲੀ ਜਾਂਦੀ ਹੈ। ਇਸ ਤੋਂ ਇਲਾਵਾ ਤੰਬਾਕੂਨੋ4ੀ ਵਾਸਤੇ ਪਰਿਵਾਰ ਦੇ ਬਾਕੀ ਜੀਆਂ ਦੁਆਰਾ ਸਿਗਰਟ ਤੰਬਾਕੂ ਆਦਿ ਦਾ ਸੇਵਨ ਕਰਨਾ ਅਤੇ ਸਾਡੀਆਂ ਸਮਾਜਿਕ ਪ੍ਰਥਾਵਾਂ ਵੀ ਕਾਫੀ ਹੱਦ ਤੱਕ ਜਿੰਮੇਵਾਰ ਹੁੰਦੀਆਂ ਹਨ। ਇਸ ਨਾਲ ਜੁੜਿਆ ਇੱਕ ਭਰਮ ਇਹ ਵੀ ਹੈ ਕਿ ਇਹਨਾਂ ਦੇ ਸੇਵਨ ਨਾਲ ਥਕਾਵਟ ਘੱਟ ਹੁੰਦੀ ਹੈ ਅਤੇ ਮਨੁੱਖ ਚੁਸਤ ਰਹਿੰਦਾ ਹੈ। ਇਹਨਾਂ ਦਾ ਸਸਤਾ ਹੋਣਾ, ਆਸਾਨ ਅਤੇ ਹਰ ਜਗ੍ਹਾ ਤੇ ਪ੍ਰਾਪਤੀ ਵੀ ਇਹਨਾਂ ਦੇ ਸੇਵਨ ਵਿੱਚ ਵਾਧੇ ਦਾ ਕਾਰਣ ਹੈ। ਭਾਵਨਾਤਮਕ ਤੌਰ ਤੇ ਕਮਜੋਰ ਅਤੇ ਆਤਮ ਵਿ4ਵਾਸ ਦੀ ਕਮੀ ਵਾਲੇ ਲੋਕ ਆਪਣੀਆਂ ਸਮੱਸਿਆਵਾਂ ਤੋ ਬਚਣ ਦੀ ਕੋਸਿਸ ਵਿੱਚ ਇਹਨਾ ਨ4ਿਆਂ ਦਾ ਸਹਾਰਾ ਲੈਂਦੇ ਹਨ। ਉਹ ਸਾਇਦ ਸਮਝਦੇ ਹਨ ਕਿ ਉਹਨਾਂ ਨੇ ਹਰ ਫਿਕਰ ਸਿਗਰਟ ਦੇ ਧੂੰਏ ਨਾਲ ਉਡਾ ਦਿੱਤਾ ਹੈ। ਪ੍ਰੰਤੂ ਇਹ ਨਾਸਮਝ ਲੋਕ ਇਸ ਤੋਂ ਅਣਜਾਣ ਹੁੰਦੇ ਹਨ ਕਿ ਸਮੱਸਿਆਵਾਂ ਤਾਂ ਸਾਹਮਣਾ ਕਰਨ ਤੇ ਖਤਮ ਹੁੰਦੀਆਂ ਹਨ। 
ਤੰਬਾਕੂ ਭਾਵੇਂ ਬੀੜੀਸਿਗਰਟ ਦੇ ਰੂਪ ਵਿੱਚ ਪੀਵੋ ਜਾਂ ਫੇਰ ਜਰਦੇ, ਗੁਟਕੇ ਦੇ ਰੂਪ ਵਿੱਚ ਲਵੋ, ਹਰ ਤਰਾਂ ਇਹ ਸਿਹਤ ਨੂੰ ਨੁਕਸਾਨ ਹੀ ਕਰਦਾ ਹੈ। ਇਸ ਸਮੇਂ ਕਿਸੇ ਵੀ ਤਰਾਂ ਦੇ ਕੈਂਸਰ ਕਾਰਣ ਮਰਣ ਵਾਲੇ ਲੋਕਾਂ ਵਿੱਚ 42% ਮਰਦ ਅਤੇ 18% ਔਰਤਾਂ ਤੰਬਾਕੂ ਸੇਵਨ ਕਾਰਣ ਹੋਣ ਵਾਲੇ ਕਂੈਸਰ ਨਾਲ ਮਰ ਰਹੀਆਂ ਹਨ।
ਇਸ ਨਾਲ ਗੱਲਾਂ ਦੀ ਪਰਤਾਂ, ਮਸੂੜਿਆਂ, ਤਾਲੂ, ਜੀਭ ਅਤੇ ਬੁੱਲਾਂ ਦਾ ਕੈਂਸਰ ਹੋ ਸਕਦਾ ਹੈ। ਇਹ ਸੰਘ, ਗਲੇ, ਨਰਮ ਤਾਲੂ ਅਤੇ ਟਾਂਸਿਲਾਂ ਉ¤ਤੇ ਵੀ ਮਾਰੂ ਪ੍ਰਭਾਵ ਛੱਡ ਸਕਦਾ ਹੈ। ਮੂੰਹ ਵਿੱਚ ਸਫੇਦ ਜਾਂ ਲਾਲ ਚਕਤੇ ਅਤੇ ਕਦੇ ਨਾਂ ਭਰਨ ਵਾਲਾ ਜਖਮ ਪੈਦਾ ਕਰ ਸਕਦਾ ਹੈ। ਕੁੱਲ ਤੰਬਾਕੂ ਦਾ 80% ਗੁਟਕੇ ਦੇ ਰੂਪ ਵਿੱਚ ਖਾਦਾ ਜਾਂਦਾ ਹੈ।
ਗੁਟਕੇ ਦਾ ਸੇਵਨ ਤੰਬਾਕੂ ਸੇਵਨ ਨਾਲੋਂ ਵੱਧ ਘਾਤਕ ਹੈ। ਮੂੰਹ ਦੇ ਕੇੈਂਸਰ ਕਾਰਣ ਮਰਨ ਵਾਲੇ ਰੋਗੀਆਂ ਵਿੱਚ 24% ਗੁਟਕਾ ਖਾਣ ਵਾਲੇ ਹੁੰਦੇ ਹਨ। 
ਸਿਗਰਟ ਵਿੱਚ 4,000 ਤੋਂ ਵੱਧ ਜਹਿਰੀਲੇ ਪਦਾਰਥ ਹੁੰਦੇ ਹਨ। ਜਿਹਨਾਂ ਵਿੱਚ 250 ਖਤਰਨਾਕ ਅਤੇ 50 ਤੋਂ ਵੱਧ ਕੈਂਸਰ ਦੀ ਸੁਰੂਆਤ ਕਰਦੇ ਹਨ। ਇਸ ਨਾਲ ਖੰਘ, ਦਿਲ ਦੇ ਰੋਗ, ਹੱਡੀਆਂ ਦਾ ਭੁਰਭੁਰਿਆ ਹੋ ਜਾਣਾਂ, ਔਰਤਾਂ ਵਿੱਚ ਕਮਜੋਰੀ, ਅਪੰਗ ਬੱਚਿਆਂ ਦੀ ਪੈਦਾਇਸ, ਨਮੂਨੀਆ, ਸਾਹ ਦੇ ਰੋਗ ਤਾਂ ਹੁੰਦੇ ਹੀ ਹਨ, ਨਾਲ ਹੀ ਵਾਤਾਵਰਣ ਵੀ ਪ੍ਰਦੂ4ਿਤ ਹੁੰਦਾ ਹੈ।
ਰੋਗ ਲੱਗਣ ਕਾਰਣ ਜਿੰਦਗੀ ਦੀ ਗੁਣਵੱਤਾ ਤਾਂ ਘਟਦੀ ਹੀ ਹੈ ਨਾਲ ਹੀ ਉਮਰ ਵੀ ਛੋਟੀ ਹੋ ਜਾਂਦੀ ਹੈ। ਤੰਬਾਕੂਨੋ4ੀ ਕਾਰਣ ਛੋਟੀ ਉਮਰੇ ਮੌਤਾਂ ਵਿੱਚ ਵਾਧਾ ਹੋਣ ਕਾਰਣ ਜਿੱਥੇ ਪਰਿਵਾਰ ਤੋਂ ਇੱਕ ਕਮਾਉ ਜੀਅ ਬਿਛੁੜ ਜਾਂਦਾ ਹੈ ਉ¤ਥੇ ਹੀ ਦੇ4 ਵੀ ਸਿਹਤ ਸੰਭਾਲ ਤੇ ਖਰਚਾ ਵੱਧਣ ਕਾਰਣ ਆਰਥਿਕ ਪੱਖੋਂ ਕਮਜੋਰ ਹੋ ਜਾਂਦਾ ਹੈ।
ਵਰਲਡ ਹੈਲਥ ਆਰਗੇਨਾਈਜੇ4ਨ ਮੁਤਾਬਕ ਇਸਦਾ ਸੇਵਨ ਕਰਨ ਵਾਲੇ ਅੱਧੇ ਲੋਕ ਮੌਤ ਦੇ ਮੂੰਹ ਚਲੇ ਜਾਂਦੇ ਹਨ। ਜਿਹੜੇ ਕਿ ਸੰਸਾਰ ਦੇ ਕੁੱਲ 6 ਮਿਲੀਅਨ ਦੇ ਕਰੀਬ ਹਨ। ਯਾਨਿ ਹਰ 6 ਸਕਿੰਟਾਂ ਮਗਰੋਂ ਇੱਕ ਆਦਮੀ ਤੰਬਾਕੂ ਕਾਰਨ ਮਰਦਾ ਹੈ। ਇਹਨਾਂ ਵਿੱਚੋਂ 5 ਮਿਲੀਅਨ ਤੋਂ ਵੱਧ ਸਿੱਧੇ ਤੌਰ ਤੇ ਅਤੇ 6 ਲੱਖ ਕਰੀਬ ਅਸਿੱਧੇ ਤੌਰ ਤੇ ਇਸਦਾ ਸੇਵਨ ਕਰਦੇ ਹਨ। 
ਸਾਡੀ ਸਰਕਾਰ ਵੱਲੋਂ ਭਾਂਵੇ ਹਰ ਸਾਲ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ, ਭਾਂਵੇ ਕੇਰਲ ਅਤੇ ਮੱਧ ਪ੍ਰਦੇਸ ਵਿੱਚ ਗੁਟਕੇ ਤੇ ਪਾਬੰਧੀ ਲੱਗ ਚੁੱਕੀ ਹੈ, ਭਾਂਵੇ ਪਬਲਿਕ ਜਗ੍ਹਾ ਤੇ ਸਿਗਰਟ ਪੀਣ ਦੀ ਮਨਾਹੀ ਹੈ, ਭਾਂਵੇ ਸਕੂਲਾਂ ਤੇ ਧਾਰਮਿਕ ਜਗ੍ਹਾ ਦੇ ਆਸਪਾਸ ਤੰਬਾਕੂ ਦੇ ਪਦਾਰਥ ਨਹੀ ਵੇਚੇ ਜਾ ਸਕਦੇ ਹਨ ਫੇਰ ਵੀ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰ ਤਾਂ ਕਾਨੂੰਨ ਬਣਾ ਸਕਦੀ ਹੈ ਅਤੇ ਚੇਤੰਨ ਕਰ ਸਕਦੀ ਹੈ। ਪ੍ਰੰਤੂ ਉਹਨਾਂ ਦੀ ਪਾਲਣਾ ਤਾਂ ਅਸੀ ਹੀ ਕਰਨੀ ਹੈ ਜਾਂ ਕਰਵਾਉਣ ਵਿੱਚ ਸਹਿਯੋਗ ਦੇਣਾ ਹੈ। 
ਇਹ ਜਿੰਦਗੀ ਸਾਡੀ ਹੈ, ਇਸ ਦੇ ਬਾਰੇ ਸਹੀ ਫੈਸਲੇ ਅਸੀ ਆਪਣੀ ਬੁੱਧੀ ਤੋਂ ਲੈਣੇ ਹਨ। ਕੀ ਅਸੀ ਚਾਹੁੰਦੇ ਹਾਂ ਕਿ ਸਾਡੀ ਅਤੇ ਸਾਡੇ ਆਪਣਿਆਂ ਦੀ ਜਿੰਦਗੀ ਬਿਮਾਰੀਆਂ ਨਾਲ ਘਿਰ ਕੇ ਬੇਵਜਾ ਮੌਤ ਦੇ ਮੂੰਹ ਚਲੀ ਜਾਵੇ। ਇਸ ਸਭ ਲਈ ਸਾਨੂੰ ਸਭਨਾਂ ਨੂੰ ਜੀਵਨ ਜਾਂਚ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ। ਇਹ ਜੀਵਨ ਜਾਂਚ ਹੀ ਹੈ ਜਿਹੜੀ ਸਾਡੇ ਅੰਦਰ ਆਪਣੀ ਖੁਦ ਨਾਲ ਜਾਣਪਹਿਚਾਣ ਕਰਵਾਉਂਦੀ ਹੈ ਅਤੇ ਤੰਬਾਕੂ ਸੇਵਨ ਕਰਨ ਤੋਂ ਪਹਿਲਾਂ ਆਪਣੇ ਨਾਲ ਇੱਕ ਪ੍ਰ4ਨ ਕਰਦੀ ਹੈ ॥॥ਆਖਿਰ ਕਿਉਂ।।? ਇਸੀ ਕਾਰਣ ਸਾਡੇ ਅੰਦਰ ਇੰਨੀ 4ਕਤੀ ਅਤੇ ਆਤਮਵਿ4ਵਾਸ ਹੁੰਦਾ ਹੈ ਕਿ ਅਸੀ ਕਿਸੇ ਦੁਆਰਾ ਤੰਬਾਕੂ ਪਦਾਰਥ ਦੇ ਸੇਵਨ ਲਈ ਮਜਬੂਰ ਕਰਨ ਤੇ ਉਸਨੂੰ ॥॥ਨਹੀ, ਕਦੇ ਨਹੀ।। ਕਹਿਣ ਦਾ ਸਾਹਸ ਰੱਖਦੇ ਹਾਂ। ਜੀਵਨ ਜਾਂਚ ਦਾ ਗਿਆਨ ਹੋਣ ਤੇ ਹੀ ਅਸੀ ਆਪਣੇ ਚੰਗੇ ਮੰਦੇ ਬਾਰੇ ਸੋਚ, ਆਪਣੀਆਂ ਮੁਸਕਿਲਾਂ ਦਾ ਸਮਾਧਾਨ ਕਰਦੇ ਹਾਂ ਅਤੇ ਆਪਣੇ ਫੈਸਲੇ ਲੈਂਦੇ ਹਾਂ। ਜੇਕਰ ਤੰਬਾਕੂਨੋ4ੀ ਕਰ ਰਹੇ ਹਾਂ ਤਾਂ ਉਸਨੂੰ ਛੱਡਣ ਦਾ ਹੌਸਲਾਂ ਵੀ ਰੱਖਦੇ ਹਾਂ।
ਜਿੰਦਗੀ ਪ੍ਰਮਾਤਮਾਂ ਵੱਲੋਂ ਬਖ4ੀ ਇੱਕ ਅਮੁੱਲ ਭੇਂਟ ਹੈ। ਸਾਡਾ ਫਰਜ ਹੈ ਕਿ ਹਰ ਕੀਮਤ ਤੇ ਇਸ ਭੇਂਟ ਦੀ ਹਿਫਾਜਤ ਅਤੇ ਸਤਿਕਾਰ ਕਰੀਏ। ਸਾਡੇ ਕੋਲ ਕੋਈ ਹੱਕ ਨਹੀ ਕਿ ਅਸੀ ਆਪਣੀ ਕੁਝ ਪਲ ਦੀ ਮਸਤੀ ਅਤੇ ਸੌਂਕ ਕਾਰਣ ਆਪਣੇ ਜਾਂ ਆਪਣਿਆਂ ਦੀ ਜਿੰਦਗੀ ਨੂੰ ਭੰਗ ਦੇ ਭਾੜੇ ਗਵਾਈਏ। ਤੰਬਾਕੂ ਇੱਕ ਅਜਿਹਾ ਪਦਾਰਥ ਹੈ ਜਿਸਨੂੰ ਕਿਸੇ ਵੀ ਰੂਪ ਵਿੱਚ ਵਰਤਨ ਨਾਲ ਕੋਈ ਵੀ ਫਾਇਦਾ ਨਹੀ ਹੁੰਦਾ। ਤਾਂ ਫੇਰ ਇਸਦਾ ਸੇਵਨ ਕਿਉਂ ਕਰ ਕਰੀਏ?
ਦੁੱਖ ਸੁੱਖ ਤਾਂ ਜਿੰਦਗੀ ਨਾਲ ਚਲਦੇ ਹੀ ਰਹਿਣਗੇ। ਅਸੀ ਇਹਨਾਂ ਦਾ ਸਾਹਮਣਾ ਕਰਕੇ ਇਹਨਾਂ ਨੂੰ ਅਸਲੀ ਤਰੀਕੇ ਉ¤ਡਦਾ ਕਰਨਾ ਹੈ ਤੇ ਫੇਰ ਇਹ ਕਹਿਣਾ...........ਹਰ ਫਿਕਰ ਕੋ ਧੂੰਏ ਮੇਂ ਉੜਾਤਾ ਚਲਾ ਗਿਆ.............ਬਿਲਕੁਲ ਸਾਰਥਕ ਹੋ ਜਾਵੇਗਾ। 
                                                                                                                                         ਅਰਚਨਾ ਮਹਾਜਨ
ਝਰਲਯ 9501002602
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template