ਨੀ ਮਾਏ ਕੋਈ ਅੱਧੀ ਰਾਤੀ,ਸੁਪਨੇ ਦੇ ਵਿੱਚ ਆਵੇ,,
ਖੁੱਲ ਜਾਣ ਮੇਰੇ ਨੈਣਾਂ ਦੇ ਬੂਹੇ,ਜਦ ਕੁੰਡੀ ਖੜਕਾਵੇ,,
ਸੰਗਾ ਸਰਮਾਂ ‘ਚ ਗੜੁੱਚੀ,ਉਹ ਕਦਮ ਨਾ ਅੱਗੇ ਵਧਾਵੇ,,
ਦੂਰ ਬੈਠੀ ੳਂੁਝ ਕਮਲੀ,ਪਿਆਰ ਬੜਾ ਜਤਾਵੇ,,
ਇੱਕ ਝੋਰਾ ਦਿਲ ਮੇਰੇ ਨੂੰ,ਅੰਦਰੋ ਅੰਦਰੀ ਖਾਵੇ,,
ਜਦ ਉਹਦੇ ਅਪਣਿਆ ‘ਚ, ਨਾਮ ਨਾ ਮੇਰਾ ਆਵੇ,,
ਉਹਦੇ ਪਿਆਰ ਦਾ ਸੂਰਜ,ਮੇਰੇ ਦਿਲ ਦੇ ਵੇਹੜੇ ਆਵੇ,,
ਕੋਸੀ-2 ਧੁੱਪ ਪਿਆਰੀ,ਜਿਸਮ ਮੇਰੇ ਨੂੰ ਖਾਵੇ,,
‘ਪ੍ਰੀਤ’ ਦੀਆਂ ਯਾਦਾਂ ‘ਚ ਬੈਠੀ,ਹੁਕਮ ਜਦ ਚਲਾਵੇ,,
ਕਲ਼ਮ ‘ਚੋ ਨਿਕਲੇ ਫਿਰ ਜੋ ਹਰਫ਼,ਪ੍ਰੀਤ-ਕਹਾਣੀ ਅਖਵਾਵੇ,,

ਹਰਪ੍ਰੀਤ ਜਟਾਣਾ ‘ਪ੍ਰੀਤ’
ਪਿੰਡ-ਚਾਉਕੇ (ਬਠਿੰਡਾ)
94636-37758

0 comments:
Speak up your mind
Tell us what you're thinking... !