Headlines News :
Home » , » ਇੱਕ ਵਿਲੱਖਣ ਅਦਾਕਾਰੀ ਦੇ ਮਾਲਕ ਸਨ ਸੰਜੀਵ ਕੁਮਾਰ-ਧਰਮਿੰਦਰ ਸਿੰਘ ਵੜ੍ਹੈਚ

ਇੱਕ ਵਿਲੱਖਣ ਅਦਾਕਾਰੀ ਦੇ ਮਾਲਕ ਸਨ ਸੰਜੀਵ ਕੁਮਾਰ-ਧਰਮਿੰਦਰ ਸਿੰਘ ਵੜ੍ਹੈਚ

Written By Unknown on Monday, 8 July 2013 | 07:28

         ਅਭਿਨੇਤਾ ਸੰਜੀਵ ਕੁਮਾਰ ਦਾ ਜਨਮ 9 ਜੁਲਾਈ 1938 ਨੂੰ ਸੂਰਤ, ਗੁਜਰਾਤ ਵਿਖੇ ਹੋਇਆ। ਘਰ ਦੀ ਹਾਲਤ ਬਹੁਤ ਮਾੜੀ ਸੀ। ਆਪ ਦੇ ਜਨਮ ਤੋਂ ਆਪ ਦਾ ਪ੍ਰੀਵਾਰ ਆ ਕੇ ਮੁੰਬਈ ਰਹਿਣ ਲੱਗ ਪਿਆ। ਆਪ ਦਾ ਬਚਪਨ ਦਾ ਨਾਂ ਹਰੀਹਰ ਜ਼ਰੀਵਾਲਾ ਸੀ। ਬਚਪਨ ਤੋਂ ਹੀ ਫਿਲਮਾਂ ਵਿੱਚ ਹੀਰੋ ਬਨਣ ਦੀ ਤਾਂਘ ਪ੍ਰਬਲ ਸੀ। ਮੁੰਬਈ ਆ ਕੇ ਆਪ ਰੰਗ-ਮੰਚ ਨਾਲ ਜੁੜ ਗਏ ਤੇ ‘ਫਿਲਮਾਲਯ ਐਕਟਿੰਗ ਸਕੂਲ’ ਤੋਂ ਅਦਾਕਾਰੀ ਦੇ ਗੁਰ ਸਿੱਖਣ ਲੱਗੇ। ਸੰਨ 1960 ਦੇ ਸ਼ੁਰੂਆਤੀ ਦਿਨਾਂ ਵਿੱਚ ਆਪ ਨੂੰ ‘ ਹਮ ਹਿੰਦੂਸਤਾਨੀ’ ਫਿਲਮ ਵਿੱਚ ਦੋ ਮਿੰਟ ਦੀ ਇੱਕ ਛੋਟੀ ਜਿਹੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਆਪ ਥੀਏਟਰ ਨਾਲ ਵੀ ਜੁੜੇ ਰਹੇ। ਜਦ ਸੰਨ 1962 ਵਿੱਚ ਫਿਲਮ ‘ਆਰਤੀ’ ਲਈ ‘ਰਾਜ ਸ਼੍ਰੀ ਪ੍ਰੋਡਕਸ਼ਨ’ ਨੇ ਆਪ ਦਾ ਸਕਰੀਨ ਟੈਸਟ ਲਿਆ ਤਾਂ ਆਪ ਇਹ ਟੈਸਟ ਪਾਸ ਕਰਨ ਵਿੱਚ ਨਾ ਕਾਮਯਾਬ ਰਹੇ। ਜਿਸ ਲਈ ਆਪ ਨੂੰ ਇਸ ਫਿਲਮ ਤੋਂ ਬਾਹਰ ਕਰ ਦਿੱਤਾ ਗਿਆ। ਸੰਨ 1965 ਵਿੱਚ ਆਪ ਫਿਲਮ ‘ਨਿਸ਼ਾਨ’ ਵਿੱਚ ਦਮਦਾਰ ਭੂਮਿਕਾ ਨਿਭਾਉਣ ਵਿੱਚ ਐਸੇ ਸਫਲ ਹੋਏ ਕਿ ਉਸ ਤੋਂ ਬਾਅਦ ਪਿਛਾਂਹ ਪਰਤ ਕੇ ਨਹੀ ਦੇਖਿਆ ਤੇ ਇੱਕ ਤੋਂ ਵੱਧ ਇੱਕ ਯਾਦਗਾਰੀ ਰੋਲ ਕੀਤੇ ਜੋ ਫਿਲਮੀ ਇਤਹਾਸ ਵਿੱਚ ਮੀਲ ਦਾ ਪੱਥਰ ਸਾਬਿਤ ਹੋਏ। ਆਪ ਧਰਮਿੰਦਰ, ਸ਼ਸ਼ੀ ਕਪੂਰ, ਦਲੀਪ ਕੁਮਾਰ, ਅਮਿਤਾਬ ਬਚਨ, ਸ਼ੰਮੀ ਕਪੂਰ, ਵਿਨੋਦ ਖੰਨਾ, ਰਜੇਸ਼ ਖੰਨਾ ਤੇ ਸੁਨੀਲ ਦੱਤ ਜਿਹੇ ਮਹਾਂਰਥੀਆਂ ਦੇ ਸਮਕਾਲੀ ਰਹੇ ਹਨ। ਆਪ ਨੂੰ ਫਿਲਮਾਂ ਵਿੱਚ ਕਮੇਡੀ, ਪੁਲਿਸਵਾਲਾ, ਪਤੀ, ਬਾਪ ਤੇ ਠਾਕੁਰ ਗੱਲ ਕੀ ਹਰ ਤਰ੍ਹਾਂ ਦੀ ਭੁਮਿਕਾ ਨਿਭਾਉਣ ਵਿੱਚ ਸਮਰੱਥਾ ਹਾਸਿਲ ਸੀ। ਫਿਲਮ ‘ਸ਼ੋਅਲੇ’ ਵਿੱਚ ‘ਠਾਕੁਰ’ ਦੀ ਭੂਮਿਕਾ ਨਿਭਾ ਕੇ ਸਦਾ ਲਈ ਅਮਰ ਹੋ ਗਏ। ਫਿਲਮ ‘ਨਯਾ ਦਿਨ ਨਈਂ ਰਾਤ’ ਵਿੱਚ ਵੀ ਦਸ ਕਿਰਦਾਰ ਨਿਭਾ ਕੇ ਵਾਹ-ਵਾਹ ਖੱਟੀ। ਇੱਕ ਪੰਜਾਬੀ ਫਿਲਮ ‘ਫੌਜੀ’ ਵਿੱਚ ਵੀ ਦਮਦਾਰ ਰੋਲ ਪਲੇ ਕੀਤਾ। ਆਪ ਦੀਆਂ ਹੋਰ ਫਿਲਮਾਂ ਹਨ ਜਿਵੇਂ- ਪਤੀ-ਪਤਨੀ, ਸਮੱਗਲਰ, ਕਾਲਪੀ, ਬਾਦਲ, ਹੁਸਨ ਔਰ ਇਸ਼ਕ (1966), ਸਾਥੀ, ਸ਼ਿਕਾਰ, ਸੰਘਰਸ਼, ਅਸ਼ੀਰਵਾਦ, ਰਾਜਾ ਔਰ ਰੰਕ, ਅਨੋਖੀ ਰਾਤ, ਗੌਰੀ (1968), ਸੱਤਿਆਕਾਮ, ਸੱਚਾਈ, ਜੋਤੀ, ਜੀਨੇ ਕੀ ਰਾਹ, ਇੰਨਸਾਫ ਕਾ ਮੰਦਿਰ, ਗੁਸਤਾਖੀ ਮਾਫ, ਧਰਤੀ ਕਹੇ ਪੁਕਾਰ ਕੇ, ਚੰਦਾ ਔਰ ਬਿਜਲੀ, ਬੰਧਨ (1969), ਪ੍ਰੀਆ, ਮਾਂ ਕਾ ਆਂਚਲ, ਖਿਲੋਨਾ, ਇੰਨਸਾਫ ਔਰ ਸ਼ੈਤਾਨ, ਗੁਨਾਹ ਔਰ ਕਾਨੂੰਨ, ਦੇਵੀ, ਦਸਤਕ, ਬਚਪਨ (1970), ਪਾਰਸ, ਮਨ ਮੰਦਿਰ, ਕੰਗਨ, ਏਕ ਪਹੇਲੀ, ਅਨੁਭਵ (1971), ਸੁਬਹ-ੳ-ਸ਼ਾਮ, ਗੀਤਾ ਔਰ ਸੀਤਾ, ਰਿਵਾਜ਼, ਕੋਸ਼ਿਸ਼, ਪਰਿਚਯ (1972), ਸੂਰਜ ਔਰ ਚੰਦਾ, ਮਨਚਲੀ, ਦੂਰ ਨਹੀ ਮੰਜ਼ਿਲ, ਅਨਾਮਿਕਾ, ਅਗਨ ਰੇਖਾ, ਅਨਹੋਨੀ (1973), ਸ਼ਾਨਦਾਰ, ਨਯਾ ਦਿਨ ਨਈਂ ਰਾਤ, ਈਮਾਨ, ਦਾਵਤ, ਚੌਕੀਂਦਾਰ, ਚਰਿਤੱਰਹੀਨ, ਅਰਚਨਾ, ਮਨੋਰੰਜਨ, ਆਪ ਕੀ ਕਸਮ, ਕੁਆਰਾ ਬਾਪ (1974), ਉਲਝਨ, ਧੋਤੀ-ਲੋਟਾ ਔਰ ਚੋਪਾਟੀ, ਅਪਨੇ ਰੰਗ ਹਜ਼ਾਰ, ਅਪਨੇ ਦੁਸ਼ਮਨ, ਆਂਧੀ, ਆਕਰਮਨ, ਸ਼ੋਅਲੇ, ਫਰਾਰ, ਮੌਸਮ (1975), ਦੋ ਲੜਕੀਆਂ, ਅਰਜ਼ੁਨ ਪੰਡਿਤ, ਜ਼ਿੰਦਗੀ, ਵਿਸ਼ਵਾਸਘਾਤ, ਪਾਪੀ, ਦਿਲ ਔਰ ਪੱਥਰ, ਧੁੂਪ ਛਾਊਂ, ਅਪਨਾਪਨ, ਅੰਗਾਰੇ, ਅਲਾਪ, ਇਮਾਨ ਧਰਮ, ਯਹੀ ਹੈ ਜ਼ਿੰਦਗੀ, ਸ਼ਤਰੰਜ ਕੇ ਖਿਲਾੜੀ, ਮ੍ਰਿਤੂ (1977), ਤੁਮਹਾਰੇ ਲੀਏ, ਤ੍ਰਿਸ਼ਨਾਂ, ਸਵਰਗ ਨਰਕ, ਸਾਵਨ ਕੇ ਗੀਤ, ਪਤੀ ਪਤਨੀ ਔਰ ਵੋ, ਮੁਕੱਦਰ, ਦੇਵਤਾ, ਤ੍ਰਿਸ਼ੂਲ (1978), ਮਾਨ-ਅਪਮਾਨ, ਜਾਨੀ ਦੁਸ਼ਮਨ, ਘਰ ਕੀ ਲਾਜ, ਹਮਾਰੇ-ਤੁਮਹਾਰੇ, ਗ੍ਰਹਿ ਪਰਵੇਸ਼, ਕਾਲਾ ਪੱਥਰ (1979), ਟੱਕਰ, ਸਵੰਬਰ, ਪੱਥਰ ਸੇ ਟੱਕਰ, ਫੋਜੀ ਚਾਚਾ ਪੰਜਾਬੀ ਫਿਲਮ, ਬੇਰਹਮ, ਅਬਦੁੱਲਾ, ਜੋਤੀ ਬਨੇ ਜਵਾਲਾ, ਹਮ ਪਾਂਚ (1980), ਸਿਲਸਿਲਾ, ਵਕਤ ਕੀ ਦੀਵਾਰ, ਲੇਡੀਜ਼ ਟੇਲਰ, ਚੇਹਰੇ ਪੇ ਚੇਹਰਾ, ਬੀਵੀ ੳ ਬੀਵੀ, ਇਤਨੀ ਸੀ ਬਾਤ, ਦਾਸੀ (1981), ਵਿਧਾਤਾ, ਸੰਧੂਰ ਬਨੇ ਜਵਾਲਾ, ਸ਼੍ਰੀ ਮਾਨ ਸ਼੍ਰੀ ਮਤੀ, ਨਮਕੀਨ, ਲੋਗ ਕਿਆ ਕਹੇਂਗੇ, ਖੁੱਦਦਾਰ, ਅਯਾਸ਼, ਹੱਥਘੜੀ, ਸੁਰਾਗ, ਸਵਾਲ, ਅੰਗੂਰ (1982), ਹੀਰੋ (1983), ਯਾਦਗਾਰ, ਬਦ ਔਰ ਬਦਨਾਮ, ਪਾਖੰਡੀ, ਮੇਰਾ ਦੋਸਤ ਮੇਰਾ ਦੁਸ਼ਮਨ, ਲਾਖੋਂ ਕੀ ਬਾਤ (1984), ਜ਼ਬਰਦਸਤ, ਰਾਮ ਤੇਰੇ ਕਿਤਨੇ ਨਾਮ (1985), ਬਾਤ ਬਨ ਜਾਏ, ਹਾਥੋਂ ਕੀ ਲਕੀਰੇ, ਲਵ ਐਂਡ ਗਾਡ, ਕਾਂਚ ਕੀ ਦੀਵਾਰ, ਕਤਲ (1986), ਰਾਹੀ (1987), ਪ੍ਰੋਫੈਸਰ ਕੀ ਪੜੋਸਨ (1993)  ਕੁਝ ਫਿਲਮਾਂ ਉਹਨਾਂ ਦੀ ਮੌਤ ਤੋਂ ਬਾਅਦ ਰਲੀਜ਼ ਹੋਈਆਂ। ਸੰਜੀਵ ਕੁਮਾਰ ਨੇ ਆਪਣੀ ਬੈਸਟ ਪਰਫਾਰਮੈਂਸ ਲਈ ਜ਼ਿੰਦਗੀ ਵਿੱਚ ਕਈ ਮਾਨ-ਸਨਮਾਨ ਵੀ ਹਾਸਿਲ ਕੀਤੇ। ਫਿਲਮ ‘ਸ਼ਿਕਾਰ’ ਲਈ 1968 ਵਿੱਚ ‘ਸਰਵ ਸ਼ਰੇਸ਼ਟ ਸਹਾਇਕ ਅਭਿਨੇਤਾ’ ਫਿਲਮ ‘ਦਸਤਕ’ 1970  ਅਤੇ ਫਿਲਮ ‘ਕੋਸ਼ਿਸ਼’ 1973 ਵਿੱਚ ‘ਰਾਸ਼ਟਰੀ ਪੁਰਸਕਾਰ’ ਹਾਸਿਲ ਕੀਤਾ। ਫਿਲਮ ‘ਆਂਧੀ” 1976  ਅਤੇ ਫਿਲਮ ‘ਅਰਜ਼ੁਨ ਪੰਡਿਤ’ 1977 ਲਈ ਸਰਬੋਤਮ ਅਭਿਨੇਤਾ ਦਾ ‘ਫਿਲਮ ਫੇਅਰ ਪੁਰਸਕਾਰ’ ਵੀ ਮਿਲਿਆ। ਸੰਜੀਵ ਕੁਮਾਰ ਸਾਰੀ ਜ਼ਿੰਦਗੀ ਕੁਆਰੇ ਹੀ ਰਹੇ। ਵਿਆਹ ਇਸ ਲਈ ਨਹੀ ਸੀ ਕਰਾਇਆ ਕਿ ਉਹਨਾਂ ਦੇ ਪ੍ਰੀਵਾਰ ਵਿੱਚ ਇਸ ਗੱਲ ਨੂੰ ਲੈ ਕੇ ਧਾਰਨਾ ਬਣੀ ਹੋਈ ਸੀ ਕਿ ਵੱਡਾ ਲੜਕਾ ਦਸ ਸਾਲ ਦਾ ਹੋ ਜਾਣ ਤੇ ਬਾਪ ਦੀ ਮੌਤ ਹੋ ਜਾਂਦੀ ਸੀ। ਸੰਜੀਵ ਕੁਮਾਰ ਦੇ ਪਿਉ ਦਾਦੇ ਦੀ ਮੌਤ ਵੀ ਇੰਜ਼ ਹੀ ਹੋਈ ਸੀ। ਸੰਜੀਵ ਕੁਮਾਰ ਦੇ ਦੋ ਭਰਾ ਅਤੇ ਇੱਕ ਭੈਣ ਸੀ। ਉਸਨੇ ਆਪਣੇ ਵੱਡੇ ਭਰਾ ਦੇ ਲੜਕੇ ਨੂੰ ਗੋਦ ਲਿਆ ਸੀ। ਜਦ ਉਹ ਦਸ ਸਾਲ ਦਾ ਹੋਇਆ ਤਾਂ ਸੰਜੀਵ ਕੁਮਾਰ ਦਾ ਵੀ ਆਪਣੇ ਪਿਉ ਦਾਦੇ ਵਾਂਗ ਹੀ ਅੰਤ ਹੋ ਗਿਆ। ਜ਼ਿੰਦਗੀ ਦੇ 47 ਸਾਲਾਂ ਵਿੱਚੋਂ 25 ਸਾਲ ਅਦਾਕਾਰੀ ਨੂੰ ਸਮਰਪਿਤ ਰਹੇ, ਸੰਜੀਵ ਕੁਮਾਰ 6 ਨਵੰਬਰ 1985 ਨੂੰ ਮੁੰਬਈ ਵਿਖੇ ਹਾਰਟ ਅਟੈਕ ਆਉਣ ਕਾਰਨ ਸਦਾ ਲਈ ਖਾਮੋਸ਼ ਹੋ ਗਏ।

ਧਰਮਿੰਦਰ ਸਿੰਘ ਵੜ੍ਹੈਚ (ਚੱਬਾ), 
ਪਿੰਡ ਤੇ ਡਾਕ: ਚੱਬਾ, 
ਤਰਨਤਾਰਨ ਰੋਡ, 
ਅੰਮ੍ਰਿਤਸਰ-143022
 ਮੋਬਾ: 97817-51690 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template