Headlines News :
Home » » ਬਚਪਨ-ਗੁਰਜੰਟ ਸਿੰਘ ਚਾਹਲ

ਬਚਪਨ-ਗੁਰਜੰਟ ਸਿੰਘ ਚਾਹਲ

Written By Unknown on Sunday, 14 July 2013 | 02:12

ਸ਼ੁਪਨੇ ਵਾਗੂੰ ਬੀਤ ਗਿਆ ਉਹ ਅਜਬ ਨਜਾਰਾ ਸੀ,
ਮੁੜ ਕੇ ਹੁਣ ਨਹੀਂ ਆਉਣਾ ਬਚਪਨ ਬੜਾ ਪਿਆਰਾ ਸੀ।
ਰਸਗੁੱਲਿਆਂ ਤੋਂ ਮਿੱਠੀ ਚੂਰੀ ਦਾਦੀ ਕੁੱਟਦੀ ਸੀ,
ਕੱਢ ਰਿੜਕਣੇ ਵਿੱਚੋਂ ਮਖਣੀ ਮੂੰਹ ਵਿੱਚ ਸੁੱਟਦੀ ਸੀ,
ਪਾਉਂਦੀ ਰਾਤ ਨੂੰ ਬਾਤਾਂ ਭਰਦੇ ਅਸੀਂ ਹੁੰਗਾਰਾ ਸੀ
ਮੁੜ ਕੇ ਹੁਣ ਨਹੀਂ ਆਉਣਾ ਬਚਪਨ ਬੜਾ ਪਿਆਰਾ ਸੀ।
ਬਾਂਦਰ ਕਿੱਲਾ, ਗੁੱਲੀ ਡੰਡਾ,ਖੇਡ ਬੰਟਿਆਂ ਦੀ
ਮਾਪਿਆਂ ਨੂੰ ਕੋਈ ਫਿਕਰ ਨਹੀਂ ਸੀ ਬੀਤੇ ਘੰਟਿਆਂ ਦੀ,
ਮਾਂ-ਪਿਉ ਦਾ ਨਹੀਂ ਹੋਮ ਵਰਕ ਨਾਲ ਚੜਦਾ ਪਾਰਾ ਸੀ,
ਮੁੜ ਕੇ ਹੁਣ ਨਹੀਂ ਆਉਣਾ ਬਚਪਨ ਬੜਾ ਪਿਆਰਾ ਸੀ।
ਫੜ ਬਾਪੂ ਦੀਆਂ ਲੱਤਾਂ ਝੂਟੇ ਲਏ ਸੁਹਾਗੀ ਦੇ
ਭਹਿ ਟੋਭੇ ‘ਤੇ ਸੁਣੇ ਟੋਟਕੇ ਮੱਝਾਂ ਦੇ ਵਾਗੀ ਦੇ,
ਬਾਰਾਂ ਬੀ ਟੀ, ਸੀਪ,ਤਾਸ਼ ਨਾਲ ਭਖਿਆ ਅਖਾੜਾ ਸੀ,
ਮੁੜ ਕੇ ਹੁਣ ਨਹੀਂ ਆਉਣਾ ਬਚਪਨ ਬੜਾ ਪਿਆਰਾ ਸੀ।
ਦੋ ਮੰਜਿਆਂ ਨੂੰ ਜੋੜ ਸਪੀਕਰ ਸਾਰੇ ਲਾਉਂਦੇ ਸੀ
ਖੁਸ਼ੀਆਂ ਗਮੀਆਂ ਮਿਲਕੇ ‘ਚਹਿਲਾਂ’ ਸਾਰੇ ਵੰਡਾਉਂਦੇ ਸੀ,
ਨਾ ਦਿਲ ਵਿੱਚ ਕੋਈ ਭੇਦ-ਭਾਵ ਤੇ ਨਾ ਹੀ ਸਾੜਾ ਸੀ,
ਮੁੜ ਕੇ ਹੁਣ ਨਹੀਂ ਆਉਣਾ ਬਚਪਨ ਬੜਾ ਪਿਆਰਾ ਸੀ।
ਸ਼ੁਪਨੇ ਵਾਗੂੰ ਬੀਤ ਗਿਆ ਉਹ ਅਜਬ ਨਜਾਰਾ ਸੀ,
ਗੁਰਜੰਟ ਸਿੰਘ ਚਾਹਲ
9417289896
ਪਿੰਡ ਤੇ ਡਾਕ ਕੋਟ ਲੱਲੂ
ਜਿਲ੍ਹਾ ਮਾਨਸਾ (151505)

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template