ਮਾਲੀ ਫੁੱਲਾਂ ਦੇ ਨਾਲ ਜੋ ਕਰੇ ਗੱਲਾਂ,
ਉਹਦੇ ਬਾਗਾਂ ਦੇ ਵਿੱਚ ਬਹਾਰ ਹੁੰਦੀ।
ਪੈਂਦੀ ਖੁਨ ਪਸੀਨੇ ਨਾਲ ਸਿੰਜਣੀ ਏ,
ਫਸਲ ਐਂਵੇ ਨ੍ਹੀਂ ਪੱਕ ਕੇ ਤਿਆਰ ਹੁੰਦੀ।
ਹੱਕ ਖੋਹ ਲਏ ਜਿਹੜੀ ਅਵਾਮ ਕੋਲੋਂ,
ਸੱਚੀ ਕਦੇ ਨਹੀਂ ਉਹ ਸਰਕਾਰ ਹੁੰਦੀ।
ਜੀਹਨੇ ਲਹਿਰਾਂ ਨਾਲ ਦੋਸਤੀ ਪਾ ਲਈ ਏ,
ਬੇੜੀ ਉਸ ਦੀ ਸਦਾ ਹੀ ਪਾਰ ਹੁੰਦੀ।
ਬੋਲ ਤੋਤਲੇ ਕੰਨਾਂ ਵਿੱਚ ਪੈਣ ਜਿੱਥੇ,
ਓਸ ਵਿਹੜੇ ‘ਚ ਸਦਾ ਗੁਲਜਾਰ ਹੁੰਦੀ।
ਘੋੜਾ ਸਮੇਂ ਦਾ ਰੋਕੇ ਜੋ ਅੱਗੇ ਹੋ ਕੇ,
ਕੋਈ ਤੇਜ ਨਹੀਂ ਐਡੀ ਰਫਤਾਰ ਹੁੰਦੀ।
ਸਿਆਣੇ ਆਖਦੇ ਚੰਗੀ ਏ ਚੁੱਪ ਵੱਟੀ,
ਜਿੱਥੇ ਬੋਲਣ ‘ਚ ਜਾਪੇ ‘ਚਹਿਲਾਂ’ ਹਾਰ ਹੁੰਦੀ।
ਉਹਦੇ ਬਾਗਾਂ ਦੇ ਵਿੱਚ ਬਹਾਰ ਹੁੰਦੀ।
ਪੈਂਦੀ ਖੁਨ ਪਸੀਨੇ ਨਾਲ ਸਿੰਜਣੀ ਏ,
ਫਸਲ ਐਂਵੇ ਨ੍ਹੀਂ ਪੱਕ ਕੇ ਤਿਆਰ ਹੁੰਦੀ।
ਹੱਕ ਖੋਹ ਲਏ ਜਿਹੜੀ ਅਵਾਮ ਕੋਲੋਂ,
ਸੱਚੀ ਕਦੇ ਨਹੀਂ ਉਹ ਸਰਕਾਰ ਹੁੰਦੀ।ਜੀਹਨੇ ਲਹਿਰਾਂ ਨਾਲ ਦੋਸਤੀ ਪਾ ਲਈ ਏ,
ਬੇੜੀ ਉਸ ਦੀ ਸਦਾ ਹੀ ਪਾਰ ਹੁੰਦੀ।
ਬੋਲ ਤੋਤਲੇ ਕੰਨਾਂ ਵਿੱਚ ਪੈਣ ਜਿੱਥੇ,
ਓਸ ਵਿਹੜੇ ‘ਚ ਸਦਾ ਗੁਲਜਾਰ ਹੁੰਦੀ।
ਘੋੜਾ ਸਮੇਂ ਦਾ ਰੋਕੇ ਜੋ ਅੱਗੇ ਹੋ ਕੇ,
ਕੋਈ ਤੇਜ ਨਹੀਂ ਐਡੀ ਰਫਤਾਰ ਹੁੰਦੀ।
ਸਿਆਣੇ ਆਖਦੇ ਚੰਗੀ ਏ ਚੁੱਪ ਵੱਟੀ,
ਜਿੱਥੇ ਬੋਲਣ ‘ਚ ਜਾਪੇ ‘ਚਹਿਲਾਂ’ ਹਾਰ ਹੁੰਦੀ।
ਗੁਰਜੰਟ ਸਿੰਘ ਚਾਹਲ
9417289896
ਪਿੰਡ ਤੇ ਡਾਕ ਕੋਟ ਲੱਲੂ
ਜਿਲ੍ਹਾ ਮਾਨਸਾ (151505)

0 comments:
Speak up your mind
Tell us what you're thinking... !