ਕੀ ਕਰਾਂ ਮੈਂ ਕਿੱਧਰ ਜਾਵਾਂ?
ਕਿਸ ਨੂੰ ਆਪਣ ਹਾਲ ਸੁਣਾਵਾਂ?
ਮੈਂਥੋਂ ਵਿਛੜੀ ਮੇਰੀ ਅੰਮੀ
ਨਿੱਤ ਦਿਨ ਰੋਵਾਂ ਤੇ ਕੁਰਲਾਵਾਂ
ਬੀਤਿਆ ਸਮਾਂ ਬੜਾ ਯਾਦ ਹੈ ਆਉਂਦਾ
ਹਰ ਇੱਕ ਲਮਹਾ ਬੜਾ ਤੜਫਾਉਂਦਾ
ਕਦੇ ਸੁਪਨੇ ਵਿੱਚ ਵੀ ਗਲਵਕੜੀ ਨਹੀਂ ਪਾਉਂਦੀ
ਕਿ ਮਾਂ ਤੈਨੂੰ ਮੇਰੀ ਯਾਦ ਨਹੀਂ ਆਉਂਦੀ
ਭਾਵੇਂ ਮਾਂ ਮੈਂ ਵੀ ਇੱਕ ਮਾਂ ਹਾਂ
ਪਰ ਸੱਚ ਜਾਣੀ ਤੇਰੀ ਯਾਦ ਰਵਾਉਂਦੀ
ਕਿੰਨੇ ਸੀ ਤੂੰ ਮੈਨੂੰ ਲਾਡ-ਲਡਾਏ
ਤੇ ਕਿੰਨੇ ਸੀ ਮੇਰੇ ਦਰਦ ਵੰਡਾਉਂਦੀ
ਹੱਥ ਛੁੜਾ ਕੇ ਮਾਂ ਤੂੰ ਤੁਰ ਗਈ
ਹੁਣ ਨਹੀਂ ਪਰਤ ਕੇ ਫੇਰੀ ਪਾਉਂਦੀ
ਭਾਵੇਂ ਮਿਲ ਗਈਆਂ ਸਾਰੀਆਂ ਖੁਸ਼ੀਆਂ
ਪਰ ਤੈਥੋਂ ਵੱਖ ਹੋ ਕੇ ਕੋਈ ਨਾ ਭਾਉਂਦੀ
ਨਿਤ ਦਿਨ ਤੇਰੀ ਘਾਟ ਰੜਕਦੀ
ਪਲ-ਪਲ ਤੇਰੀ ਯਾਦ ਸਤਾਉਂਦੀ
ਰਾਤਾਂ ਮਾਂ ਮੈਂ ਜਾਗ-ਜਾਗ ਲੰਘਾਵਾਂ
ਦਿਨ ਵੇਲੇ ਵੀ ਚੈਨ ਨਾ ਆਉਂਦੀ
“ਸੋਨੀ” ਕਹਿੰਦੀ ਮਾਂ ਤੈਥੋਂ ਵੱਖ ਹੋ ਕੇ
ਇਹ ਜਿੰਦ ਹੰਝੂਆਂ ਦੀ ਜੂਨ ਹੰਢਾਉਂਦੀ
ਕਿਸ ਨੂੰ ਆਪਣ ਹਾਲ ਸੁਣਾਵਾਂ?
ਮੈਂਥੋਂ ਵਿਛੜੀ ਮੇਰੀ ਅੰਮੀ
ਨਿੱਤ ਦਿਨ ਰੋਵਾਂ ਤੇ ਕੁਰਲਾਵਾਂ
ਬੀਤਿਆ ਸਮਾਂ ਬੜਾ ਯਾਦ ਹੈ ਆਉਂਦਾ
ਹਰ ਇੱਕ ਲਮਹਾ ਬੜਾ ਤੜਫਾਉਂਦਾ
ਕਦੇ ਸੁਪਨੇ ਵਿੱਚ ਵੀ ਗਲਵਕੜੀ ਨਹੀਂ ਪਾਉਂਦੀ
ਕਿ ਮਾਂ ਤੈਨੂੰ ਮੇਰੀ ਯਾਦ ਨਹੀਂ ਆਉਂਦੀ
ਭਾਵੇਂ ਮਾਂ ਮੈਂ ਵੀ ਇੱਕ ਮਾਂ ਹਾਂ
ਪਰ ਸੱਚ ਜਾਣੀ ਤੇਰੀ ਯਾਦ ਰਵਾਉਂਦੀ
ਕਿੰਨੇ ਸੀ ਤੂੰ ਮੈਨੂੰ ਲਾਡ-ਲਡਾਏ
ਤੇ ਕਿੰਨੇ ਸੀ ਮੇਰੇ ਦਰਦ ਵੰਡਾਉਂਦੀ
ਹੱਥ ਛੁੜਾ ਕੇ ਮਾਂ ਤੂੰ ਤੁਰ ਗਈ
ਹੁਣ ਨਹੀਂ ਪਰਤ ਕੇ ਫੇਰੀ ਪਾਉਂਦੀ
ਭਾਵੇਂ ਮਿਲ ਗਈਆਂ ਸਾਰੀਆਂ ਖੁਸ਼ੀਆਂ
ਪਰ ਤੈਥੋਂ ਵੱਖ ਹੋ ਕੇ ਕੋਈ ਨਾ ਭਾਉਂਦੀ
ਨਿਤ ਦਿਨ ਤੇਰੀ ਘਾਟ ਰੜਕਦੀ
ਪਲ-ਪਲ ਤੇਰੀ ਯਾਦ ਸਤਾਉਂਦੀਰਾਤਾਂ ਮਾਂ ਮੈਂ ਜਾਗ-ਜਾਗ ਲੰਘਾਵਾਂ
ਦਿਨ ਵੇਲੇ ਵੀ ਚੈਨ ਨਾ ਆਉਂਦੀ
“ਸੋਨੀ” ਕਹਿੰਦੀ ਮਾਂ ਤੈਥੋਂ ਵੱਖ ਹੋ ਕੇ
ਇਹ ਜਿੰਦ ਹੰਝੂਆਂ ਦੀ ਜੂਨ ਹੰਢਾਉਂਦੀ
ਹਰਕੇਸ਼ ਕੌਰ (ਸੋਨੀ)
ਪਿੰਡ ਤੇ ਡਾਕ ਮੰਡੀ ਕਲਾਂ
ਤਹਿਸੀਲ ਫੂਲ
ਜਿਲ੍ਹਾ ਬਠਿੰਡਾ
ਮੋਬਾ: 94786-71708

0 comments:
Speak up your mind
Tell us what you're thinking... !