ਮੌਤ ਦਾ ਅਹਿਸਾਸ
ਮੌਤ ਇੱਕ ਪਹੇਲੀ ਹੈ ਜਾਂ ਸਹੇਲੀ,
ਮੌਤ ਇੱਕ ਸੱਚ ਹੈ ਜਾਂ ਝੂਠ,
ਮੌਤ ਇੱਕ ਸੁੱਖ ਹੈ ਜਾਂ ਦੁੱਖ,
ਮੌਤ ਇੱਕ ਹਾਦਸਾ ਹੈ ਜਾਂ ਹਕੀਕਤ,
ਮੌਤ ਇੱਕ ਇਨਾਮ ਹੈ ਜਾਂ ਸਜ਼ਾ,
ਮੌਤ ਇੱਕ ਗਮ ਹੈ ਜਾਂ ਵਜ਼ਾ,
ਮੌਤ ਇੱਕ ਦੇਣ ਹੈ ਕੁਦਰਤ ਦੀ
ਜਾਂ ਮੌਤ ਇੱਕ ਭੁਲੇਖਾ ਜਾਂ ਅਰਾਮ ਹੈ।
ਕਿਉਂ ਇਨਸਾਨ ਭਟਕਿਆ ਹੈ,
ਇਸ ਮੋਹ-ਮਾਇਆ ਦੇ ਜ਼ੰਜਾਲ ਵਿੱਚ,
ਆਵੇਗੀ ਮੌਤ, ਖਾਲੀ ਕਰ ਜਾਵੇਗੀ ਮੌਤ,
ਨਾ ਦੌਲਤ ਜ਼ਰੂਰੀ ਹੈ, ਨਾ ਸੁੱਖ ਦੀ ਸੇਜ਼,
ਨਾ ਹੀਰੇ ਜਵਾਹਰਾਤ, ਨਾ ਲੱਡੂਆਂ ਦੀ ਪਲੇਟ,
ਨਹੀਂ ਵਧਣੇ ਸਵਾਸ਼, ਜਿਹੜੇ ਲਿਖੇ ਨੇ ਉੱਤੇ ਸਲੇਟ।
ਭੁੱਲ ਕੇ ਮੌਤ ਨੂੰ, ਕਿੱਧਰ ਜਾ ਰਿਹਾ ਹੈ,
ਸੱਚ ਦੇ ਰਸਤੇ ਨੂੰ, ਫੜਦਾ ਜਾ,
ਝੂਠ ਦੇ ਰਸਤੇ ਨੂੰ, ਕਿਉਂ ਅਪਣਾ ਰਿਹਾ ਹੈ।
ਚੁੰਮੇ ਸੀ ਰੱਸੇ, ਮੌਤ ਨੂੰ ਗਲੇ ਲਗਾਇਆ,
ਭਗਤ ਸਿੰਘ ਨੇ ਅਮਰ ਹੋਣ ਦਾ, ਇਨਾਮ ਪਾਇਆ।
ਤੁਰ ਗਏ ਸਿਕੰਦਰ ਵਰਗੇ, ਖਾਲੀ ਹੱਥ,
ਰੋਕ ਨਾ ਸਕਿਆ ਕੋਈ ਸੂਰਮਾ, ਮੌਤ ਦਾ ਰੱਥ ।
ਇਹ ਕਵਿਤਾ ਮੇਰੇ ਦੋਸਤ ਸ੍ਰੀ. ਸਰਬਜੀਤ ਸਿੰਘ ਜੀ ਦੀ ਰੂਹ ਦੇ ਵਿਛੋੜੇ ੳੁੱਪਰ ਲਿਖੀ ਗਈ ਹੈ ਤੇ ਪ੍ਰਮਾਤਮਾ ਪਾਸੋਂ ਉਸ ਵਿਛੜੀ ਰੂਹ ਦੀ ਸਾਂਤੀ ਲਈ ਅਰਜ਼ ਕੀਤੀ ਗਈ ਹੈ।
ਮੌਤ ਇੱਕ ਪਹੇਲੀ ਹੈ ਜਾਂ ਸਹੇਲੀ,
ਮੌਤ ਇੱਕ ਸੱਚ ਹੈ ਜਾਂ ਝੂਠ,
ਮੌਤ ਇੱਕ ਸੁੱਖ ਹੈ ਜਾਂ ਦੁੱਖ,
ਮੌਤ ਇੱਕ ਹਾਦਸਾ ਹੈ ਜਾਂ ਹਕੀਕਤ,
ਮੌਤ ਇੱਕ ਇਨਾਮ ਹੈ ਜਾਂ ਸਜ਼ਾ,
ਮੌਤ ਇੱਕ ਗਮ ਹੈ ਜਾਂ ਵਜ਼ਾ,
ਮੌਤ ਇੱਕ ਦੇਣ ਹੈ ਕੁਦਰਤ ਦੀ
ਜਾਂ ਮੌਤ ਇੱਕ ਭੁਲੇਖਾ ਜਾਂ ਅਰਾਮ ਹੈ।
ਕਿਉਂ ਇਨਸਾਨ ਭਟਕਿਆ ਹੈ,
ਇਸ ਮੋਹ-ਮਾਇਆ ਦੇ ਜ਼ੰਜਾਲ ਵਿੱਚ,
ਆਵੇਗੀ ਮੌਤ, ਖਾਲੀ ਕਰ ਜਾਵੇਗੀ ਮੌਤ,
ਨਾ ਦੌਲਤ ਜ਼ਰੂਰੀ ਹੈ, ਨਾ ਸੁੱਖ ਦੀ ਸੇਜ਼,
ਨਾ ਹੀਰੇ ਜਵਾਹਰਾਤ, ਨਾ ਲੱਡੂਆਂ ਦੀ ਪਲੇਟ,
ਨਹੀਂ ਵਧਣੇ ਸਵਾਸ਼, ਜਿਹੜੇ ਲਿਖੇ ਨੇ ਉੱਤੇ ਸਲੇਟ।
ਭੁੱਲ ਕੇ ਮੌਤ ਨੂੰ, ਕਿੱਧਰ ਜਾ ਰਿਹਾ ਹੈ,
ਸੱਚ ਦੇ ਰਸਤੇ ਨੂੰ, ਫੜਦਾ ਜਾ,
ਝੂਠ ਦੇ ਰਸਤੇ ਨੂੰ, ਕਿਉਂ ਅਪਣਾ ਰਿਹਾ ਹੈ।
ਚੁੰਮੇ ਸੀ ਰੱਸੇ, ਮੌਤ ਨੂੰ ਗਲੇ ਲਗਾਇਆ,
ਭਗਤ ਸਿੰਘ ਨੇ ਅਮਰ ਹੋਣ ਦਾ, ਇਨਾਮ ਪਾਇਆ।
ਤੁਰ ਗਏ ਸਿਕੰਦਰ ਵਰਗੇ, ਖਾਲੀ ਹੱਥ,
ਰੋਕ ਨਾ ਸਕਿਆ ਕੋਈ ਸੂਰਮਾ, ਮੌਤ ਦਾ ਰੱਥ ।
ਇਹ ਕਵਿਤਾ ਮੇਰੇ ਦੋਸਤ ਸ੍ਰੀ. ਸਰਬਜੀਤ ਸਿੰਘ ਜੀ ਦੀ ਰੂਹ ਦੇ ਵਿਛੋੜੇ ੳੁੱਪਰ ਲਿਖੀ ਗਈ ਹੈ ਤੇ ਪ੍ਰਮਾਤਮਾ ਪਾਸੋਂ ਉਸ ਵਿਛੜੀ ਰੂਹ ਦੀ ਸਾਂਤੀ ਲਈ ਅਰਜ਼ ਕੀਤੀ ਗਈ ਹੈ।
ਅਸ਼ੋਕ ਭੰਡਾਰੀ, ਧੂਰੀ
ਮੋਬਾਇਲ 94177-73324

0 comments:
Speak up your mind
Tell us what you're thinking... !