ਮਾੜੇ ਰਿਜ਼ਲਟ ਦੇ ਹੁੰਦੇ ਨੇ ਕਈ ਕਾਰਨ,ਦੋਸ਼ ਦਿੰਦੇ ਨੇ ‘ਕੱਲੇ ਅਧਿਆਪਕਾਂ ਨੂੰ।
ਊਣਤਾਈ ਨਾਲ ਪਿਆ ਪ੍ਰਬੰਧ ਭਰਿਆ,ਲਾਹੀ ਜਾਂਦਾ ਜੋ ਥੱਲੇ ਅਧਿਆਪਕਾਂ ਨੂੰ।
ਰਮਸਾ ,ਪਸਵਕ ਤੇ ਹੋਰ ਵੀ ਕਈ ਡਾਕਾਂ,ਕੀਤਾ ਜਿਨ੍ਹਾਂ ਨੇ ਝੱਲੇ ਅਧਿਆਪਕਾਂਨੂੰ।
ਹੁੰਦਾ ਕਾਗਜ਼ਾਂ ਵਿਚ ਸਤਿਕਾਰ‘ਚੋਹਲਾ’,ਕੋਈ ਨਾ ਬੰਨ੍ਹਦਾ ਪੱਲੇ ਅਧਿਆਪਕਾਂ ਨੂੰ।
ਸਭਿਆਚਾਰ ਪੰਜਾਬੀ
ਲਾਲਚ ਵਿਚ ਆ ਕੇ ਗਾਉਣ ਵਾਲਿਆਂ ਕੀਤਾ ਕੰਮ ਖ਼ਰਾਬੀ ਦਾ।
ਕਰ ਤਾ ਸਤਿਆਨਾਸ ਇਨ੍ਹਾਂ ਨੇ ਸਭਿਆਚਾਰ ਪੰਜਾਬੀ ਦਾ।
ਪੰਜ ਦਰਿਆ ਦੀ ਧਰਤੀ ਜਿਸ ਨੂੰ ਛੋਹ ਹੈ ਗੁਰੂਆਂ ਪੀਰਾਂ ਦੀ,
ਚੜ੍ਹਦੀਕਲਾ ਦਾ ਵਰ ਤੇ ਨਾਲੇ ਮਿੱਠੀ ਅਸੀਸ ਫ਼ਕੀਰਾਂ ਦੀ,
ਪਾ ਦਿੱਤਾ ਖ਼ੂਬ ਖਿਲਾਰਾ ਇਸ ‘ਤੇ ਇਨ੍ਹਾਂ ਸੋਚ ਸਲਾਬੀ ਦਾ। ਕਰ………………………………………… .।
ਤਿਲਕ ਖ਼ੂਨ ਦਾ ਲਾ ਕੇ ਜਿਸ ਦਾ ਸ਼ਹੀਦਾਂ ਮਾਣ ਵਧਾਇਆ,
ਪੰਜਾਬ ਅਤੇ ਪੰਜਾਬੀਅਤ ਖਾਤਿਰ ਤਲੀ ‘ਤੇ ਸੀਸ ਟਿਕਾਇਆ,
ਸੋਚ ਬਚਾ ਕੇ ਰੱਖਿਓ ਸਾਡੀ ਬੋਲ ਕਿਸੇ ਇਨਕਲਾਬੀ ਦਾ।
ਕਰ………………………………………….।
ਜਿਥੇ ਜਾ ਕੇ ਪੜ੍ਹਨ ਲਿਖਣ ਨਾਲ ਮਿਲਦੀ ਹੈ ਵਡਿਆਈ,
ਆਸ਼ਕੀ ਦੇ ਆਖੜੇ ਉਨ੍ਹਾਂ ਨੂੰ ਜਾਂਦੇ ਗਾਇਕ ਬਣਾਈ,
ਪਾਇਆ ਗੰਦ ਗੀਤਾਂ ਵਿੱਚ ਕਈਆਂ ਹੁੰਦਾ ਬੇਹਿਸਾਬੀ ਦਾ।
ਕਰ--------------------------------------।
ਦਹਿਸ਼ਤਵਾਦੀ ਸੋਚ ਝਲਕਦੀ ਗੀਤਾਂ ਵਿਚ ਗੀਤਕਾਰਾਂ ਦੀ, ਅਮਨ ਸ਼ਾਂਤੀ ਛੱਡ ਕੇ ਲੱਗ ਪਏ ਗੱਲ ਕਰਨ ਹਥਿਆਰਾਂ ਦੀ,
ਛੇੜਿਆ ਹੁੰਦਾ ਕਿੱਸਾ ਕਈਆਂ ਨੇ ਅਮਲੀ ਅਤੇ ਸ਼ਰਾਬੀ ਦਾ।
ਕਰ--------------------------------------------।
ਕਈ ਗਾਇਕਾਂ ਨੇ ਰੱਜ ਕੇ ਕੀਤਾ ਜੱਟਾਂ ਦੀ ਵਡਿਆਈ ਨੂੰ,
ਵਿਰਲਾ ਕੋਈ ਕਰਦਾ ਪੇਸ਼ ਜੱਟਾਂ ਨਾਲ ਜੁੜੀ ਸਚਾਈ ਨੂੰ,
ਕਰਜੇ ਕਾਰਨ ਢਿੱਲੀ ਹੋ ਗਈ ਜੱਟ ਟੋਰ੍ਹ ਨਵਾਬੀ ਦਾ।
ਕਰ---------------------------------------।
ਲੈ ਕੇ ਲੱਕ ਦਾ ਮਾਪ ਕਈਆਂ ਨੇ ਭਾਰ ਤੋਲਿਆ ਨੱਢੀਆਂ ਦਾ,
ਕੀਤਾ ਹੁੰਦਾ ਜਿਕਰ ਕਈਆਂ ਨੇ ਵੰਨ ਸੁਵੰਨੀਆਂ ਗੱਡੀਆਂ ਦਾ,
ਗੋਰੀਆਂ ਗੱਲਾਂ ਦੇ ਟੋਇਆਂ ਦਾ ਤੇ ਕਿਸੇ ਨੇ ਰੰਗ ਗੁਲਾਬੀ ਦਾ।
ਕਰ----------------------------------------------।
ਬੜਾ ਅਮੀਰ ਸੀ ਵਿਰਸਾ ਸਾਡਾ ਜੋ ਘੱਟੇ ਦੇ ਵਿੱਚ ਰੋਲ ਦਿੱਤਾ,
ਚੰਦ ਸਿੱਕਿਆਂ ਦੀ ਖ਼ਾਤਿਰ ਊਲ ਜਲੂਲ ਕਈਆਂ ਨੇ ਬੋਲ ਦਿੱਤਾ,
ਅਸਰ ਹੁੰਦਾ ਨਹੀਂ ਬਹੁਤਾ ‘ਚੋਹਲਾ’ ਕੀਤੀ ਗੱਲ ਕਿਤਾਬੀ ਦਾ।
ਕਰ ਤਾ ਸਤਿਆਨਾਸ ਇਨ੍ਹਾਂ ਨੇ ਸਭਿਆਚਾਰ ਪੰਜਾਬੀ ਦਾ ।

ਰਮੇਸ਼ ਬੱਗਾ ਚੋਹਲਾ
#1348/17/1
,ਗਲੀ ਨੰ:8 ਰਿਸ਼ੀ ਨਗਰ ਐਕਸਟੈਨਸ਼ਨ
(ਹੈਬੋਵਾਲ)ਲੁਧਿਆਣਾ
ਮੋਬ: 9463132719

0 comments:
Speak up your mind
Tell us what you're thinking... !