ਆਉ! ਆਪਾਂ ਰਲ ਕੇ ਸਾਰੇ,ਕਰੀਏ ਕੋਈ ਪਿਆਰ ਦੀ ਗੱਲ। ਨਫ਼ਰਤ ਕੱਢ ਕੇ ਦਿਲ ਦੇ ਵਿੱਚੋਂ,ਛੇੜੀਏ ਕੋਈ ਪਿਆਰ ਦੀ ਗੱਲ।
ਪੱਤਝੜ ਬਹੁਤ ਹੰਢਾ ਕੇ ਦੇਖੀ,ਕਰੀਏ ਕੋਈ ਬਹਾਰ ਦੀ ਗੱਲ।
ਪੱਤਝੜ ਬਹੁਤ ਹੰਢਾ ਕੇ ਦੇਖੀ,ਕਰੀਏ ਕੋਈ ਬਹਾਰ ਦੀ ਗੱਲ।
ਧੁਆਂਖ ਗਏ ਨੇ ਸੁਪਨੇ ਜਿਸ ਦੇ,ਹੋਵੇ ਉਸ ਬੇਰੁਜ਼ਗਾਰ ਦੀ ਗੱਲ। ਬਿਨਾਂ ਇਲਾਜ ਤੋਂ ਮਰ ਗਿਆ ਜਿਹੜਾ,ਹੋਵੇ ੳੇੁਸ ਬਿਮਾਰ ਦੀ ਗੱਲ। ਅਸਲੀ ਦੇ ਭਾਅ ਨਕਲੀ ਵਿਕਦਾ,ਕਰੀਏ ਉਸ ਬਾਜ਼ਾਰ ਦੀ ਗੱਲ।
ਲਹੂ ਨਾਲ ਲਿਖਦੀ ਸੁਰਖ਼ੀ ਜਿਹੜੀ,ਕਰੀਏ ਉਸ ਅਖ਼ਬਾਰ ਦੀ ਗੱਲ। ਗ਼ਰੀਬਾਂ ਦੇ ਸਿਰ ਲਟਕਣ ਵਾਲੀ,ਮਹਿੰਗਾਈ ਦੀ ਤਲਵਾਰ ਦੀ ਗੱਲ। ਕਹਿੰਦੀ ਕੁਝ ਤੇ ਕਰਦੀ ਕੁਝ ਜੋ,ਕਰੀਏ ਉਸ ਸਰਕਾਰ ਦੀ ਗੱਲ। ਜਿਸ ਦੀ ਚੱਲਦੀ ਪੇਸ਼ ਨਾ ਕੋਈ,ਕਰੀਏ ਉਸ ਲਾਚਾਰ ਦੀ ਗੱਲ। ਜਿੱਤਣ ਦੇ ਜੋ ਯੋਗ ਹੁੰਦੇ ਨੇ,ਕਰਦੇ ਕਦੇ ਨਾ ਹਾਰ ਦੀ ਗੱਲ। ਆਪਣੇ ਘਰ ਨੂੰ ਸਾਂਭੀਏ ਪਹਿਲਾਂ,ਕਰੀਏ ਫਿਰ ਸੰਸਾਰ ਦੀ ਗੱਲ। ਨਕਦਾਂ ਦੇ ਸੌਦੇ ਵਿੱਚ ਹੁੰਦੀ,ਚੰਗੀ ਨਹੀਂ ਕੋਈ ਹੁਧਾਰ ਦੀ ਗੱਲ। ‘ਚੋਹਲੇ’ ਵਾਲਾ ਜਦ ਵੀ ਕਰਦਾ,ਕਰਦਾ ਹੈ ਕੋਈ ਸਾਰ ਦੀ ਗੱਲ। ਰਮੇਸ਼ ਬੱਗਾ ਚੋਹਲਾ
#1348/17/1
ਗਲੀ ਨੰ:8
ਹੈਬੋਵਾਲ ਖੁਰਦ
ਲੁਧਿਆਣਾ


0 comments:
Speak up your mind
Tell us what you're thinking... !