ਜੇ ਅਸੀਂ ਵੀ ਕਿਧਰੇ ਚੰਗੇ ਲੇਖ ਲਿਖਾਏ ਹੁੰਦੇ,
ਤਾਂ ਕਾਮਯਾਬੀ ਲਈ ਇੱਦਾਂ ਨਾ ਤਿਹਾਏ ਹੁੰਦੇ,
ਵੱਜਦੀਆਂ ਸਲੂਟਾਂ ਸਾਨੂੰ ਅਸੀਂ ਜਿੱਥੇ ਵੀ ਜਾਂਦੇ,
ਦੁਨੀਆਂ ਉੱਤੇ ਬੱਦਲਾਂ ਵਾਗੂੰ ਛਾਏ ਹੁੰਦੇ।
ਦੁੱਖਾਂ ਵਾਲੀ ਬੀਨ ਵਜਾਈ ਜਾਂਦੇ ਹਾਂ,
ਜਿੰਦਗੀ ਜਾਣ ਕੇ ਰੋਗ ਹੰਢਾਈ ਜਾਦੇ ਹਾਂ,
ਮਨ ਖਿੜ ਉੱਠਦਾ ਜੇ ਖੁਸ਼ੀਆਂ ਦੀਪ ਜਲਾਏ ਹੁੰਦੇ।
ਜੋ ਲੋਕੀਂ ਸਾਨੂੰ ਦੂਰੋਂ ਵੇਖ ਕੇ ਘੂਰਦੇ ਨੇ,
ਗੱਲ ਕਰੀਏ ਤਰਕ ਦੀ ਤਾਂ ਵੀ ਨਾ ਪੱਖ ਪੂਰਦੇ ਨੇ,
ਬਣ ਮਹਿਮਾਨ ਉਹਨਾਂ ਦੀਆਂ ਮਹਿਫ਼ਲਾਂ ਦੇ ਵਿੱਚ ਆਏ ਹੁੰਦੇ।
ਉਸ ਮਾਲਕ ਦੀ ਅਸੀਂ ਘੋਰ ਤਪੱਸਿਆ ਕੀਤੀ ਏ,
ਲਈ ਸਾਰ ਨਾ ਉਹਨੇ ਕੀ ਸਾਡੇ ਨਾਲ ਬੀਤੀ ਏ,
ਆਉਂਦਾ ਜੇ ਸਾਹਮਣੇ ਤਾਂ ਕਈ ਸਵਾਲ ਉਠਾਏ ਹੁੰਦੇ।
ਜੇ ਅਸੀਂ ਵੀ ਕਿਧਰੇ ਚੰਗੇ ਲੇਖ ਲਿਖਾਏ ਹੁੰਦੇ,
ਤਾਂ ਕਾਮਯਾਬੀ ਲਈ ਇੱਦਾਂ ਨਾ ਤਿਹਾਏ ਹੁੰਦੇ।
ਤਾਂ ਕਾਮਯਾਬੀ ਲਈ ਇੱਦਾਂ ਨਾ ਤਿਹਾਏ ਹੁੰਦੇ,
ਵੱਜਦੀਆਂ ਸਲੂਟਾਂ ਸਾਨੂੰ ਅਸੀਂ ਜਿੱਥੇ ਵੀ ਜਾਂਦੇ,
ਦੁਨੀਆਂ ਉੱਤੇ ਬੱਦਲਾਂ ਵਾਗੂੰ ਛਾਏ ਹੁੰਦੇ।
ਦੁੱਖਾਂ ਵਾਲੀ ਬੀਨ ਵਜਾਈ ਜਾਂਦੇ ਹਾਂ,
ਜਿੰਦਗੀ ਜਾਣ ਕੇ ਰੋਗ ਹੰਢਾਈ ਜਾਦੇ ਹਾਂ,
ਮਨ ਖਿੜ ਉੱਠਦਾ ਜੇ ਖੁਸ਼ੀਆਂ ਦੀਪ ਜਲਾਏ ਹੁੰਦੇ।
ਜੋ ਲੋਕੀਂ ਸਾਨੂੰ ਦੂਰੋਂ ਵੇਖ ਕੇ ਘੂਰਦੇ ਨੇ,
ਗੱਲ ਕਰੀਏ ਤਰਕ ਦੀ ਤਾਂ ਵੀ ਨਾ ਪੱਖ ਪੂਰਦੇ ਨੇ,
ਬਣ ਮਹਿਮਾਨ ਉਹਨਾਂ ਦੀਆਂ ਮਹਿਫ਼ਲਾਂ ਦੇ ਵਿੱਚ ਆਏ ਹੁੰਦੇ।
ਉਸ ਮਾਲਕ ਦੀ ਅਸੀਂ ਘੋਰ ਤਪੱਸਿਆ ਕੀਤੀ ਏ,
ਲਈ ਸਾਰ ਨਾ ਉਹਨੇ ਕੀ ਸਾਡੇ ਨਾਲ ਬੀਤੀ ਏ,
ਆਉਂਦਾ ਜੇ ਸਾਹਮਣੇ ਤਾਂ ਕਈ ਸਵਾਲ ਉਠਾਏ ਹੁੰਦੇ।ਜੇ ਅਸੀਂ ਵੀ ਕਿਧਰੇ ਚੰਗੇ ਲੇਖ ਲਿਖਾਏ ਹੁੰਦੇ,
ਤਾਂ ਕਾਮਯਾਬੀ ਲਈ ਇੱਦਾਂ ਨਾ ਤਿਹਾਏ ਹੁੰਦੇ।
ਗੋਗੀ ਜੀਰਾ
ਸੁਭਾਸ਼ ਕਲੋਨੀ ਜੀਰਾ (ਫਿਰੋਜ਼ਪੁਰ)
ਮੋਬਾਇਲ: 97811-36240

0 comments:
Speak up your mind
Tell us what you're thinking... !