ਮੇਰਿਆ ਧਰਮੀ ਬਾਬੁਲਾ,
ਕਿਥੇ ਗਿਆ ਉਹ ਰਾਜ ਤੇਰਾ
ਜਿਸ ਵਿਚ ਚਿੜੀਆਂ ਦਾ ਚੰਬਾ
ਖੇਡਦਾ ਸੀ ਗੁੱਡੀਆਂ ਪਟੋਲੇ
ਹੱਸਦਾ ਸੀ, ਗਾਉਂਦਾ ਸੀ,
ਕੱਤਦਾ ਸੀ, ਤੁੰਬਦਾ ਸੀ,
ਉਣਦਾ ਸੀ, ਕੱਢਦਾ ਸੀ,
ਪਾਉਂਦਾ ਸੀ, ਸੂਹੇ ਫੁੱਲ
ਅਰਮਾਨਾਂ ਦੀਆਂ ਫੁੱਲਕਾਰੀਆਂ ’ਤੇ।
ਮੇਰਿਆ ਧਰਮੀ ਬਾਬੁਲਾ।
ਕਿਉਂ ਨਹੀਂ ਤਰਸਦੇ ਕੰਨ ਤੇਰੇ
ਧੀਆਂ ਦੇ ਉਹ ਮਿਠੇ ਗੀਤ ਸੁਣਨ ਨੂੰ
ਜਦੋਂ ਕਰਦੀਆਂ ਨੇ ਬੇਨਤੀ
ਕਨੱ•ਈਆ ਵਰ ਲੱਭਣ ਦੀ।
ਮੇਰਿਆ ਧਰਮੀ ਬਾਬੁਲਾ
ਕਿਉਂ ਤੂੰ ਹੋ ਗਿਆ ਵੈਰੀ
ਆਪਣੀਆਂ ਮਾਸੂਮ, ਨਿਮਾਣੀਆਂ
ਧੀਆਂ ਧਿਆਣੀਆਂ ਦਾ
ਇਨ•ਾਂ ਨੇ ਤਾਂ ਸਦਾ ਮੰਗੀ ਏ
ਸੁੱਖ ਤੇਰੇ ਵਿਹੜੇ ਦੀ।
ਮੇਰਿਆ ਧਰਮੀ ਬਾਬੁਲਾ
ਕਿਉਂ ਨਹੀਂ ਚੰਗੀ ਲੱਗਦੀ
ਤੇਰੇ ਕੰਨਾਂ ਨੂੰ ਖ਼ਬਰ ਇਹ
ਧੀ ਘਰ ਜੰਮਣ ਦੀ
ਇਹ ਤਾਂ ਕਦੇ ਵੀਰੇ ਵਾਂਗ
ਉਚਾ ਨਹੀਂ ਬੋਲਦੀਆਂ
ਸਦਾ ਲਾਜ ਰੱਖੀ ਤੇਰੀ ਪੱਗ ਦੀ।
ਮੇਰਿਆ ਧਰਮੀ ਬਾਬੁਲਾ
ਤੂੰ ਇੰਨਾਂ ਜ਼ਾਲਮ ਨਾ ਹੋ
ਮਾਂ ਤੋਂ ਧੀ ਵਾਲੀ ਖੁਸ਼ੀ ਨਾ ਖੋਹ
ਨਹੀਂ ਤਾਂ ਮਾਂ ਪੋਤੇ ਨੂੰ ਤਰਸੂ
ਅੱਖੀਆਂ ਵਿਚੋਂ ਪਾਣੀ ਵਰਸੂ
ਜੇ ਕਿਸੇ ਦੇ ਧੀ ਨਾ ਜੰਮੂ
ਦੱਸ ਇਹ ਦੁਨੀਆਂ ਕਿਵੇਂ ਫਿਰ ਚੱਲੂ
ਮਾਂ ਮੇਰੀ ਵੀ ਧੀ ਕਿਸੇ ਦੀ
ਮਾਂ ਤੇਰੀ ਵੀ ਧੀ ਕਿਸੇ ਦੀ
ਜੇ ਬਾਬੁਲ ਮੇਰੀ ਮਾਂ ਨਾ ਜੰਮਦੀ
ਸੋਚ! ਤੇਰੀ ਇਹ ਕੁਲ ਕਿਵੇਂ ਚੱਲਦੀ
ਤੁਸੀਂ ਵੀ ਇਸ ਗੱਲ ਨੂੰ ਵਿਚਾਰੋ
ਕੁੱਖਾਂ ਵਿਚ ਨਾ ਧੀਆਂ ਮਾਰੋ।
ਕਿਥੇ ਗਿਆ ਉਹ ਰਾਜ ਤੇਰਾ
ਜਿਸ ਵਿਚ ਚਿੜੀਆਂ ਦਾ ਚੰਬਾ
ਖੇਡਦਾ ਸੀ ਗੁੱਡੀਆਂ ਪਟੋਲੇ
ਹੱਸਦਾ ਸੀ, ਗਾਉਂਦਾ ਸੀ,
ਕੱਤਦਾ ਸੀ, ਤੁੰਬਦਾ ਸੀ,
ਉਣਦਾ ਸੀ, ਕੱਢਦਾ ਸੀ,
ਪਾਉਂਦਾ ਸੀ, ਸੂਹੇ ਫੁੱਲ
ਅਰਮਾਨਾਂ ਦੀਆਂ ਫੁੱਲਕਾਰੀਆਂ ’ਤੇ।
ਮੇਰਿਆ ਧਰਮੀ ਬਾਬੁਲਾ।
ਕਿਉਂ ਨਹੀਂ ਤਰਸਦੇ ਕੰਨ ਤੇਰੇ
ਧੀਆਂ ਦੇ ਉਹ ਮਿਠੇ ਗੀਤ ਸੁਣਨ ਨੂੰ
ਜਦੋਂ ਕਰਦੀਆਂ ਨੇ ਬੇਨਤੀ
ਕਨੱ•ਈਆ ਵਰ ਲੱਭਣ ਦੀ।
ਮੇਰਿਆ ਧਰਮੀ ਬਾਬੁਲਾ
ਕਿਉਂ ਤੂੰ ਹੋ ਗਿਆ ਵੈਰੀ
ਆਪਣੀਆਂ ਮਾਸੂਮ, ਨਿਮਾਣੀਆਂ
ਧੀਆਂ ਧਿਆਣੀਆਂ ਦਾ
ਇਨ•ਾਂ ਨੇ ਤਾਂ ਸਦਾ ਮੰਗੀ ਏ
ਸੁੱਖ ਤੇਰੇ ਵਿਹੜੇ ਦੀ।
ਮੇਰਿਆ ਧਰਮੀ ਬਾਬੁਲਾ
ਕਿਉਂ ਨਹੀਂ ਚੰਗੀ ਲੱਗਦੀ
ਤੇਰੇ ਕੰਨਾਂ ਨੂੰ ਖ਼ਬਰ ਇਹ
ਧੀ ਘਰ ਜੰਮਣ ਦੀ
ਇਹ ਤਾਂ ਕਦੇ ਵੀਰੇ ਵਾਂਗ
ਉਚਾ ਨਹੀਂ ਬੋਲਦੀਆਂ
ਸਦਾ ਲਾਜ ਰੱਖੀ ਤੇਰੀ ਪੱਗ ਦੀ।
ਮੇਰਿਆ ਧਰਮੀ ਬਾਬੁਲਾ
ਤੂੰ ਇੰਨਾਂ ਜ਼ਾਲਮ ਨਾ ਹੋ
ਮਾਂ ਤੋਂ ਧੀ ਵਾਲੀ ਖੁਸ਼ੀ ਨਾ ਖੋਹ
ਨਹੀਂ ਤਾਂ ਮਾਂ ਪੋਤੇ ਨੂੰ ਤਰਸੂ
ਅੱਖੀਆਂ ਵਿਚੋਂ ਪਾਣੀ ਵਰਸੂ
ਜੇ ਕਿਸੇ ਦੇ ਧੀ ਨਾ ਜੰਮੂ
ਦੱਸ ਇਹ ਦੁਨੀਆਂ ਕਿਵੇਂ ਫਿਰ ਚੱਲੂ
ਮਾਂ ਮੇਰੀ ਵੀ ਧੀ ਕਿਸੇ ਦੀ
ਮਾਂ ਤੇਰੀ ਵੀ ਧੀ ਕਿਸੇ ਦੀ
ਜੇ ਬਾਬੁਲ ਮੇਰੀ ਮਾਂ ਨਾ ਜੰਮਦੀ
ਸੋਚ! ਤੇਰੀ ਇਹ ਕੁਲ ਕਿਵੇਂ ਚੱਲਦੀ
ਤੁਸੀਂ ਵੀ ਇਸ ਗੱਲ ਨੂੰ ਵਿਚਾਰੋ
ਕੁੱਖਾਂ ਵਿਚ ਨਾ ਧੀਆਂ ਮਾਰੋ।
ਸਨਦੀਪ ਕੌਰ ‘ਗਰੇਵਾਲ’
ਪਿੰਡ ਤੇ ਡਾਕ ਪਮਾਲ
ਤਹਿ ਤੇ ਜ਼ਿਲ•ਾ ਲੁਧਿਆਣਾ
ਮੋਬਾ: 94172-77731

0 comments:
Speak up your mind
Tell us what you're thinking... !