
ਪੁਰਾਣੇ ਵਕਤ ਦੀ ਗੱਲ ਹੈ ਉਦੋਂ ਗੰਨੇ ਆਮ ਬੀਜੇ ਜਾਂਦੇ ਸਨ । ਇੱਕ ਜੱਟ ,ਜਿਸ ਨੇ ਗੰਨੇ ਬੀਜੇ ਹੋਏ ਸਨ,ਆਪਣੀ ਘੁਲਾੜੀ (ਗੰਨੇ ਤ ੋਰਸ ਕੱਢਣ ਦਾ ਯੰਤਰ,ਇਸ ਵਿੱਚ ਗੰਨੇ ਪੀੜ ਕੇ ਫਿਰ ਰਸ ਗਰਮ ਕਰਕੇ ਗੁੜ ਬਣਾਇਆ ਜਾਂਦਾ ਸੀ) ਤੇ ਕੰਮ ਕਰਦਾ ਹੁੰਦਾ ਸੀ ਕਿ ਇੱਕ ਪੰਡਿਤ ਹਰ ਰੋਜ ਉਹਦੇ ਖੇਤਾਂ ਕੋਲੋਂ ਲੰਘਦਾ । ਉਨ੍ਹਾਂ ਦਿਨਾਂ ਵਿੱਚ ਅੱਜ ਕੱਲ ਵਾਂਗ ਲੈਟਰਿਨਾਂ ਨਹੀਂ ਸੀ ਬਣੀਆਂ ਹੁੰਦੀਆਂ ਅਤੇ ਜੰਗਲ ਪਾਣੀ ਖੇਤਾਂ ਵਿਚ ਹੀ ਜਾਇਆ ਜਾਂਦਾ ਸੀ । ਰਾਹ ਵਿੱਚ ਚਲਦੇ ਟਿਊਬਵੈਲ ਬਗੈਰਾ ਤੋਂ ਹੱਠ ਧੋ ਲੈਣੇ ਤੇ ਇਸ਼ਨਾਨ ਆਦਿ ਕਰ ਲੈਣਾ । ਇਹ ਪੰਡਿਤ ਜੀ ਵੀ ਕੁਝ ਇਸ ਤਰਾਂ ਦੇ ਮਨੋਰਥ ਨਾਲ ਹੀ ਖੇਤਾਂ ਵੱਲ ਗੇੜਾ ਮਾਰਦੇ ਸਨ ।
ਪੰਡਿਤ ਜੀ ਉਸ ਸਮੇਂ ਸਮਾਜ ਵਿੱਚ ਸਤਿਕਾਰ ਦੇ ਪਾਤਰ ਹੁੰਦੇ ਸਨ । ਜਦੋਂ ਵੀ ਇਸ ਪੰਡਿਤ ਨੇ ਲੰਘਣ ਲੱਗਣਾ ,ਜੱਟ ਨੇ ਨਿਮਰਤਾ ਨਾਲ ਆਖਣਾ , ‘‘ਪੰਡਿਤ ਜੀ ਰਸ ਪੀ ਲਓ ।” ਪਰ ਪੰਡਿਤ ਨੇ ‘‘ਬੱਸ ਜਜਮਾਨਾ,ਸੁਕਰੀਆ ਤੇਰਾ” ਕਹਿ ਦੇਣਾ ਤੇ ਅੱਗੇ ਲੰਘ ਜਾਣਾ । ਇਸ ਤਰਾਂ ਲੱਗਭੱਗ ਰੋਜ ਹੀ ਹੁੰਦਾ ।
ਇੱਕ ਦਿਨ ਪੰਡਿਤ ਦੇ ਮਨ ਵਿੱਚ ਆਇਆ ਕਿ ਜੱਟ ਐਨੇ ਪਿਆਰ ਤੇ ਨਿਮਰਤਾ ਨਾਲ ਕਹਿੰਦਾ ਹੈ । ਕਿਉਂ ਨਾ ਰਸ ਪੀ ਲਿਆ ਜਾਵੇ । ਜਦੋਂ ਜੱਟ ਨੇ ਰੋਜ਼ਾਨਾ ਵਾਂਗ ਰਸ ਪੀਣ ਦੀ ਬੇਨਤੀ ਕੀਤੀ ,ਤਾਂ ਪੰਡਿਤ ਨੇ ਕਿਹਾ, ‘‘ਲਿਆ ਜਜਮਾਨਾ ਪੀ ਹੀ ਲੈਂਦੇ ਹਾਂ ਅੱਜ ।”ਜੱਟ ਨੇ ਅੰਦਰੋਂ ਪਿੱਤਲ ਦਾ ਛੰਨਾ,ਜੋ ਕਾਫੀ ਵੱਡਾ ਤੇ ਡੂੰਘਾਂ ਹੁੰਦਾ ਸੀ,ਲਿਆਂਦਾ ਤੇ ਤਾਜੇ ਰਸ ਨਾਲ ਭਰ ਕੇ ਪੰਡਿਤ ਨੂੰ ਪੇਸ਼ ਕਰ ਦਿੱਤਾ । ਪੰਡਿਤ ਇੱਕੋ ਡੀਕ ਵਿੱਚ ਪ ਿਗਿਆ । ਉਸ ਨੇ ਇੱਕ ਹੋਰ ਛੰਨਾ ਭਰ ਕੇ ਪੀਤਾ । ਉਸ ਨੂੰ ਰਸ ਬਹੁਤ ਸੁਆਦ ਲੱਗਿਆ । ਉਸ ਨੇ ਹੁਣ ਤੱਕ ਇਨਕਾਰ ਕਰਦੇ ਰਹਿਣ ਤੇ ਪਛਤਾਵਾ ਕੀਤਾ ।
ਦੂਸਰੇ ਦਿਨ ਵੀ ਇਸੇ ਤਰਾਂ ਹੋਇਆ । ਜੱਟ ਦੀ ਬੇਨਤੀ ਤੇ ਪੰਡਿਤ ਰੁਕਿਆ ਤੇ ਰੱਜ ਕੇ ਰਸ ਪੀਤਾ । ਤੀਜੇ ਦਿਨ, ਚੌਥੇ ਦਿਨ ਤੇ ਫਿਰ ਰੋਜ ਹੀ ਪੰਡਿਤ ਰੁਕ ਜਾਂਦਾ ਤ ੇਰਸ ਪੀ ਕੇ ਜਾਂਦਾ ।
ਜੱਟ ਨੇ ਸੋਚਿਆ ਕਿ ਇਹ ਤਾਂ ਪੰਗਾ ਹੀ ਲੈ ਲਿਆ ਕਹਿ ਕੇ । ਅਗਲੇ ਦਿਨ ਜੱਟ ਨੇ ਛੰਨਾ ਲੁਕੋ ਦਿੱਤਾ ਤਾਂ ਕਿ ਛੰਨਾ ਨਾ ਹੋਣ ਦਾ ਬਹਾਨਾ ਬਣਾ ਕ ੇਰਸ ਤੋਂ ਇਨਕਾਰ ਕੀਤਾ ਜਾ ਸਕੇ । ਪੰਡਿਤ ਨੇ ਉਸ ਨੂੰ ਛੰਨਾ ਲੁਕੋਂਦੇ ਨੂੰ ਦੇਖ ਲਿਆ ਤੇ ਸਾਰੀ ਗੱਲ ਸਮਝ ਗਿਆ । ਜਦੋਂ ਜੱਟ ਨੇ ਫਿਰ ਦਿਖਾਵੇ ਲਈ ਰਸ ਪੀਣ ਲਈ ਬੇਨਤੀ ਕੀਤੀ ਤਾਂ ਪੰਡਿਤ ਨੇ ਫੁਰਮਾਇਆ ,
‘‘ਰਸ ਪੀਤੇ ਰਸ ਨਾ ਰਹੇ,ਬਿਨ ਪੀਤੇ ਰਸ ਹੋਇ ।
ਤੁਲਸੀ ਆਉਂਦਾ ਦੇਖ ਕੇ,ਛੰਨਾ ਲਿਆ ਲੁਕੋਇ ।”
ਭਾਵ ਜਦੌਂ ਮੈਂ ਰਸ ਨਹੀਂ ਸੀ ਪੀਂਦਾ,ਉਦੋਂ ਰਸ ਸੀ ਕਿਉਕਿ ਸਤਿਕਾਰ ਨਾਲ ਪੁੱਛਦਾ ਸੀ ਪਰ ਰਸ ਪੀਣ ਤੇ ਹੁਣ ਰਸ ਯਾਨੀ ਸੁਆਦ ਨਹੀਂ ਰਿਹਾ ਕਿਉਕਿ ਤੂੰ ਛੰਨਾ ਲੁਕੋ ਰਿਹਾ ਏਂ । ਇਹ ਸਾਡੇ ਜੀਵਨ ਦੀ ਇੱਕ ਕੌੜੀ ਸਚਾਈ ਹੈ । ਜੱਟ ਜਵਾਬ ਸੁਣ ਕੇ ਡਾਢਾ ਸਰਮਿੰਦਾ ਹੋਇਆ ।
ਜਸਵਿੰਦਰ ਸਿੰਘ ‘ਰੁਪਾਲ.
9814715796
ਲੈਕਚਰਰ ਅਰਥ ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰ.ਸਕੂਲ,
ਭੈਣੀ ਸਾਹਿਬ (ਲੁਧਿਆਣਾ)-141126

0 comments:
Speak up your mind
Tell us what you're thinking... !