Headlines News :
Home » » ਡੀ ਐਨ ਏ ਇੱਕ ਸੂਚਨਾ ਸੰਭਾਲ ਉਪਕਰਣ ਵਜੋਂ- ਜਸਵਿੰਦਰ ਸਿੰਘ ‘ਰੁਪਾਲ.

ਡੀ ਐਨ ਏ ਇੱਕ ਸੂਚਨਾ ਸੰਭਾਲ ਉਪਕਰਣ ਵਜੋਂ- ਜਸਵਿੰਦਰ ਸਿੰਘ ‘ਰੁਪਾਲ.

Written By Unknown on Wednesday, 3 July 2013 | 04:43


                               ਲੰਮੇ ਅਰਸੇ ਤੋਂ ਮਨੁੱਖ ਸੂਚਨਾਵਾਂ ਇਕੱਠੀਆਂ ਕਰਦਾ ਰਿਹਾ ਹੈ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਵਰਤਦਾ ਰਿਹਾ ਹੈ । ਪਹਿਲਾਂ ਇਹ ਗੁਫ਼ਾਵਾਂ ਚ. ਬਣੀਆਂ ਤਸਵੀਰਾਂ ਅਤੇ ਸੰਕੇਤਾਂ ਰਾਹੀਂ ਸੰਭਾਲੀਆਂ ਜਾਂਦੀਆਂ ਸਨ । ਉਸ ਤੋਂ ਬਾਅਦ ਵਰਣਮਾਲਾ , ਅੰਕਾਂ , ਆਈਡੀਓਗਰਾਮ ਤੇ ਹੋਰ ਸੰਕੇਤਾਂ ਦੀ ਵਰਤੋਂ ਹੋਣ ਲੱਗੀ । ਇਨ੍ਹਾਂ ਦੀ ਵਰਤੋਂ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਖਜੂਰ ਦੇ ਪੱਤਿਆਂ ,ਤਾੜ ਦੇ ਪੱਤਿਆਂ ਤੇ ਅਤੇ ਕਾਗਜਾਂ ਦੀ ਵਰਤੋਂ ਕਰਕੇ ਕਿਤਾਬਾਂ ਲਿਖੀਆਂ ਤੇ ਸੰਭਾਲੀਆਂ ਜਾਣ ਲੱਗੀਆਂ । ਛਾਪੇਖਾਨੇ ਦੀ ਖੋਜ ਨੇ ਇੱਕ ਕ੍ਰਾਂਤੀ ਲਿਆਂਦੀ ਜਿਸ ਨਾਲ ਹਜਾਰਾਂ ਕਾਪੀਆਂ ਕਰਨੀਆਂ ਅਸਾਨ ਹੋ ਗਈਆਂ ਤੇ ਲੱਖਾਂ ਲੋਕਾਂ ਨੂੰ ਸਿੱਖਿਅਤ ਕੀਤਾ ਜਾਣ ਲੱਗਿਆ ।

                                  ਛਪੀਆਂ ਕਿਤਾਬਾਂ ਥਾਂ ਘੇਰਦੀਆਂ ਹਨ । ਲਾਇਬਰੇਰੀਆਂ ਅਤੇ ਪੁਰਾਤਤੱਵ ਭੰਡਾਰਾਂ ਦੀ ਗਿਣਤੀ ਵੱਧ ਰਹੀ ਹੈ । ਕੰਪਿਊਟਰ ਯੁੱਗ ਵਿੱਚ ਦਾਖਲ ਹੋਏ ਤਾਂ 0 ਤੇ 1 ਨੰਬਰਾਂ ਦੇ ਬਾਈਨਰੀ ਕੋਡ ਵਰਣਮਾਲਾ ਲਈ ਵਰਤਦੇ ਹੋਏ , ਆਕਾਰਾਂ ਨੂੰ ਛੋਟਾ ਕਰਕੇ ਹਾਰਡ ਕਾਪੀਆਂ ਤਿਆਰ ਹੋਣ ਲੱਗੀਆਂ । ਇੰਟੈਗਰੇਟਿਡ ਸਰਕਟ , ਪ੍ਰੋਸੈਸਰਾਂ ਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਨੇ ਕੰਪਿਊਟਰ ਦਾ ਸਾਈਜ ਵੀ ਬਹੁਤ ਘਟਾ ਦਿੱਤਾ ਹੈ ਤੇ ਕਮਰੇ ਦੇ ਆਕਾਰ ਤੋਂ ਉਂਗਲੀ ਦੇ ਆਕਾਰ ਵਿੱਚ ਸੂਚਨਾਵਾਂ ਇਕੱਠੀਆਂ ਇਕੱਠੀਆਂ ਹੋਣ ਲੱਗੀਆਂ ਹਨ । ਪਰ ਅਜੇ ਵੀ ਹਾਰਡ ਡਰਾਈਵ ਵਿੱਚ ਸੰਭਾਲੀਆਂ ਗਈਆਂ ੂ ਇੱਕ ਛਪੀ ਪੁਸਤਕ ਤੋਂ ਇੱਕ ਈ-ਬੁਕ ਤੱਕ ਜਾਂ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਤੋਂ ਗੂਗਲ ਤੱਕਜ਼ ਸੂਚਨਾਵਾਂ ਬਹੁਤ ਜਿਆਦਾ ਤੇਜੀ ਨਾਲ ,ਵਧ ਰਹੀਆਂ ਹਨ । ਸੂਚਨਾਵਾਂ ਸਂੰਭਾਲ ਦਾ ਖਰਚਾ ਵਧ ਰਿਹਾ ਹੈ  ਪਰ ਸਾਡਾ ਬਜਟ ਨਹੀਂ ਵਧ ਰਿਹਾ ।
                           ਗੋਲਡਮੈਨ ਨੇ ੂਹਿੰਕਸਟਨ ਨੇ 4 ਸਾਥੀ ਤੇ ਕੈਲੀਫੋਨੀਆ ਦੇ ਦੋ ਸਾਥੀਆਂ ਸਮੇਤ ਜ਼ ਡੀ.ਐਨ.ਏ. ਨੂੰ ੂਹਾਂ-ਉਹ ਅਣੂ ਜਿਹੜਾ ਜੀਵਨ ਨੂੰ ਸੰਭਵ ਬਣਾਉਂਦਾ ਹੈ ਜ਼ ਇਲੈਕਟ੍ਰਾਨਿਕਸ ਦੀ ਥਾਂ ਤੇ ਸਟੋਰੇਜ ਉਪਕਰਨ ਵੱਲੋਂ ਵਲੋਂ ਵਰਤਣ ਦਾ ਫੈਸਲਾ ਕੀਤਾ ਹੈ । ਇਹ ਖੋਜ ਪੱਤਰ ‘‘ਸੰਸ਼ਲੇਸ਼ਿਤ ਡੀ.ਐਨ.ਏ.ਵਿੱਚ ਪ੍ਰੈਕਟੀਕਲੀ,ਉੱਚ ਸਮਰੱਥਾ ਤੇ ਘੱਟ ਖਰਚ ਤੇ ਸੂਚਨਾਵਾਂ ਦੀ ਸੰਭਾਲ” ਵਜੋਂ ‘ਨੇਚਰ ਮੈਡੀਸਿਨ. ਵਿੱਚ ਪਿੱਛੇ ਜਿਹੇ ਹੀ ਛਪਿਆ ਹੈ ।
                            ਡੀ.ਐਨ.ਏ.ਹੀ ਕਿਉਂ ?? ਅਸਲ ਵਿੱਚ ਸੁਆਲ ਚਾਹੀਦਾ ਹੈ.ਡੀ.ਐਨ.ਏ. ਕਿਉਂ ਨਹੀਂ ? ਇਹ ਇੱਕ ਲੰਬੀ ਲੜੀ ਹੈ ਜਿਸ ਵਿੱਚ ਖਾਰਾਂ ਦੇ  4 ਅਣੂ ਹੁੰਦੇ ਹਨ ੂਅ,ਘ,ਛ ਤੇ ਠ ਦੀਆਂ ਰਸਾਇਣਕ ਇਕਾਈਆਂ ,ਜਿਹੜੀਆਂ ਕਿ ਲੰਬੀ ਤਰਤੀਬ ਵਿੱਚ ਹਨ ।ਜ਼ਜਿਵੇਂ ਅੰਗਰੇਜੀ ਦੇ 26 ਅੱਖਰ ਅਤੇ ਵਿਸ਼ਰਾਮ ਚਿੰਨ ਜਾਂ ਡਿਜਿਟਿਲ ਕੰਪਿਊਟਰ ਤੇ 0 ਤੇ1 ਦੀ ਇਕ ਚੁਣੀ ਹੋਈ ਤਰਤੀਬ ਇੱਕ ਲੰਮਾ ਭੰਡਾਰ ਬਣਾਉਂਦੇ ਹਨ । ਡੀ. ਐਨ.ਏ. ਦੀ ਵਰਤੋਂ ਸੂਚਨਾ ਨੂੰ ਸੰਭਾਲਣ ਅਤੇ ਅੱਗੇ ਸੰਚਾਰ ਕਰਨ ਹਿਤ 2 ਬਿਲੀਅਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ,ਜਦ ਤੋਂ ਜੀਵਨ ਦੀ ਸੁਰੂਆਤ ਹੋਈ,ਕੀਤੀ ਜਾ ਰਹੀ ਹੈ । ਇਹ ਆਕਾਰ ਵਿੱਚ ਬਹੁਤ ਛੋਟੀ ਹੈ । ਇੱਕ ਮਨੁੱਖ ਨਾਲ ਸੰਬੰਧਤ ਸਾਰੀ ਦੀ ਸਾਰੀ ਸੂਚਨਾ ਅ ,ਘ,ਛ ਅਤੇ ਠ ਦੀਆਂ 3 ਬਿਲੀਅਨ ਲੰਮੀਆਂ ਤਰਤੀਬਾਂ ਵਿੱਚ ਸੰਭਾਲੀ ਜਾ ਸਕਦੀ ਹੈ । ਜਿਹੜੀ ਕਿ ਸੈਲ ਦੇ ਨਿਊਕਲੀਅਸ ਵਿੱਚ, ਜਿਹੜਾ ਕਿ ਮਾਈਕ੍ਰਾਨ ੂਇੱਕ ਮਿਲੀਮੀਟਰ ਦਾ ਹਜ਼ਾਰਵਾਂ ਹਿੱਸਾਜ਼ਤੋਂ ਵੀ ਛੋਟਾ ਹੈ,ਵਿੱਚ ਸੰਭਾਲੀ ਜਾ ਸਕਦੀ ਹੈ । ਇਹ ਸਥਿਰ ਹੈ ਅਤੇ ਲੰਮੇ ਸਮੇਂ ਤੱਕ ਸੁਰੱਖਿਅਤ ਅਤੇ ਤਾਜਾ ਰਹਿ ਸਕਦੀ ਹੈ । ਮਨੁੱਖ ਨੇ 65 ਬਿਲੀਅਨ ਸਾਲ ਪਹਿਲਾਂ ਮਰੇ ਡਾਇਨਾਸੋਰਾਂ ਦੀਆਂ ਹੱਡੀਆਂ ਵਿੱਚੋਂ ਡੀ.ਐਨ.ਏ. ਨੂੰ ਅਲੱਗ ਕੀਤਾ ਹੈ । ਇਸ ਦੇ ਖਾਰਾਂ ੂਅ,ਘ,ਛ,ਠਜ਼ ਦੀ ਤਰਤੀਬ ਨੂੰ ਸਮਝਿਆ ਕੇ ਇਸ ਜਾਨਵਰ ਬਾਰੇ  ਬਹੁਤ ਸਾਰੀ ਸੂਚਨਾ ਇਕੱਠੀ ਕਰ ਲਈ ਹੈ । ਜਾਨਵਰ ੂ ਕੀ ਅਸੀਂ ਇਸ ਨੂੰ ਡੀ.ਐਨ.ਏ. ਦਾ ਮੇਜਬਾਨ ਕਹਿ ਲਈਏ ?ਜ਼ ਨੂੰ ਮਰਿਆਂ ਮੁੱਦਤਾਂ ਬੀਤ ਗਈਆਂ ਹਨ,ਪਰ ਸੂਚਨਾ ਜਿਉਂਦੀ ਹੈ ।
                       ਇਸ ਤਰਾਂ ਡੀ.ਐਨ.ਏ. ਚਿਰ-ਸਥਾਈ,ਸਥਿਰ ਅਤੇ ਛੇਤੀ ਸੰਸਲਿਸ਼ਤ ਹੋਣ ਵਾਲੀ ਹਾਰਡ ਡਰਾਈਵ ਹੈ । ਇਲੈਕਟਾਨ੍ਰਿਕ ਯੰਤਰ ਲਗਾਤਾਰ ਅਤੇ ਗਤੀਸ਼ੀਲ ਸੰਭਾਲ ਦੀ ਮੰਗ ਕਰਦੇ ਹਨ , ਇਹ ਸਟੋਰੇਜ ਭੰਡਾਰ ਚ. ਤਬਦੀਲ ਵੀ ਹੁੰਦੇ ਰਹਿੰਦੇ ਹਨ ੂਪੰਚ ਕਾਰਡਾਂ ਤੋਂ ਮੈਗਨੈਟਿਕ ਟੇਪ,ਉਸ ਤੋਂ ਫਲੌਪੀ ਡਿਸਕ ਤੇ ਸੀ.ਡੀ.......ਜ਼। ਡੀ.ਐਨ.ਏ.ਸਟੋਰੇਜ ਨੂੰ ਯੋਜਨਾਬੱਧ ਰੱਖ-ਰਖਾਵ ਦੀ ਲੋੜ ਨਹੀਂ । ਸਿਰਫ਼ ਠੰਡੀ,ਹਨੇਰੀ ਅਤੇ ਖੁਸ਼ਕ ਜਗ੍ਹਾ ਵਿੱਚ ਸੰਭਾਲਣ ਦੀ ਲੋੜ ਹੁੰਦੀ ਹੈ ।
                       ਹਿੰਕਸਟਨ ਵਿਧੀ ਵਿੱਚ ਜੋ ਨਵਾਂ ਹੈ,ਉਹ ਇਹ ਕਿ ਇਹ ਪਰੰਪਰਾਗਤ ਬਾਈਨਰੀ ਪ੍ਰਣਾਲੀ (0ਅਤੇ 1) ਦੇ ਕੋਡ ਤੋਂ ਕਾਫੀ ਦੂਰ ਹੈ ਅਤੇ ਇਸ ਨੇ ਟਰਸ਼ਰੀ ਕੋਡ ਪ੍ਰਣਾਲੀ (ਅ.ਘ.ਛ ਤੇ ਠ ਦੇ ਸੰਜੋਗ ਲਈ 0,1 ਅਤੇ 2 ਨੰਬਰ ਵਰਤਦੇ ਹੋਏ) ਵਿੱਚ  ਡੀ.ਐਨ.ਏ.ਦੀਆਂ ਸੂਚਨਾਵਾਂ ਨੂੰ ਕੋਡਿਤ ਕੀਤਾ । ਇਸ ਨਵੇਂਪਣ ਨੇ ਪੜਹਨ ਸਮੇਂਦੀ ਕਿਸੇ ਗਲਤੀ ੂਖਾਸ ਤੌਰ ਤੇ ਦੁਹਰਾਏ ਖਾਰ ਤਰਤੀਬਾਂ ਚ.ਜ਼ਦੀ ਸੰਭਾਵਨਾ ਖਤਮ ਕਰ ਦਿੱਤੀ । ਨਾਲ ਹੀ ਸੰਸਲੇਸ਼ਿਤ
  ਡੀ.ਐਨ.ਏ.ਦੀ ਇੱਕ ਲੰਮੀ ਲੜੀ ਨੂੰ ਸਾਰੀ ਸੂਚਨਾ ਦੇ ਭੰਡਾਰ ਲਈ ਵਰਤਣ ਦੀ ਥਾਂ ਉਨ੍ਹਾਂ ਨੇ ਫਾਈਲਾਂ ਨੂੰ ਛੋਟੇ ਹਿੱਸਿਆਂ ਵਿੱਚ ਤੋੜ ਦਿੱਤਾ ਤਾਂ ਕਿ ਸੰਸਲੇਸ਼ਣ ਸਮੇਂ ਜਾਂ ਪੜ੍ਹਨ ਸਮੇਂ ਕੋਈ ਗਲਤੀ ਨਾ ਰਹੇ । ਇਹ ਹਿੱਸੇ ਜਾਂ ਪ੍ਰੋਟੋਕੋਲ ਠੀਕ ਢੰਗ ਨਾਲ 100× ਸੁੱਧਤਾ ਨਾਲ ਪੜ੍ਹੇ ਜਾ ਸਕੇ ।
                       ਡੀ.ਐਨ.ਏ ਵਿੱਚ ਕਿੰਨੀ ਕੁ ਸੂਚਨਾ ਆ ਸਕਦੀ ਹੈ ? ਗੋਲਡਮੈਨ ਤੇ ਸਾਥੀ 2.2 ਪੀਟਾਬਾਈਟ (ਇੱਕ ਪੀਟਾਬਾਈਟý 1015) ਸੂਚਨਾ ਡੀ.ਐਨ.ਏ. ਦੇ ਇੱਕ ਗ੍ਰਾਮ ਵਿੱਚ ਸੰਭਾਲ ਸਕੇ । ਤੇ ਚਾਲ ?? ਅੱਜ ਇਸਦੀ ਸਪੀਡ ਘੱਟ ਹੈ ਤੇ ਡੀ.ਐਨ.ਏ.ਵਰਤ ਕੇ ਸੂਚਨਾ ਪੜ੍ਹਨਾ ਕਾਫ਼ੀ ਮਹਿੰਗਾ ਹੈ । ਪਰ ਸਮੇਂ ਦੇ ਬੀਤਣ ਨਾਲ ਸਪੀਡ ਵੀ ਸੁਰਦ ਜਾਏਗੀ ਤੇ ਕੀਮਤ ਵੀ ਘਟ ਜਾਵੇਗੀ । ਯਾਦ ਕਰੋ ਕਿ ਸਾਰੀ ਮਨੁੱਖੀ ਜੀਨ ਦੀ ਜਾਣਕਾਰੀ ਨੂੰ ਇਕੱਠਿਆਂ ਕਰਨ ਵਿੱਚ ਦੋ ਦਹਾਕਾ ਪਹਿਲਾਂ ਹੀ3 ਬਿਲੀਅਨ ਡਾਲਰ ਖਰਚ ਹੋਏ ਸਨ ਅਤੇ ਕਈ ਮਹੀਨੇ ਦਾ ਸਮਾਂ ਲੱਗਿਆ ਸੀ । ਅੱਜ ਸਪੀਡ ਵਿੱਚ ਸੁਧਾਰ ਹੋਇਆ ਹੈ ਅਤੇ ਭਵਿੱਖਬਾਣੀ ਕੀਤੀ ਜਾ ਸਕਦੀ ਹੈ ਕਿ ਹੋਰ ਕੁਝ ਸਾਲਾਂ ਵਿੱਚ ਮਨੁੱਖੀ ਜੀਨੋਮ ਸਿਰਫ਼ 1000 ਡਾਲਰ ਚ. ਪੜ੍ਹੇ ਜਾ ਸਕਣਗੇ । ਪਰ ਅੱਜ ਵੀ ਡੀ.ਐਨ.ਏ. ਆਧਾਰਤ ਜਾਣਕਾਰੀ ਦਾ ਭੰਡਾਰ ਲੰਬੇ ਸਮੇਂ ਦੀ ਸੰਭਾਲ ਲਈ ਹਕੀਕੀ ਚੋਣ ਹੈ ।
                       ਗੋਲਡਮੈਨ ਤੇ ਸਾਥੀਆਂ ਨੇ ਡੀ.ਐਨ.ਏ. ਚ. ਕੀ ਸਟੋਰ ਕੀਤਾ ? ਸੁਰੂ ਵਿੱਚ ਉਨ੍ਹਾਂ ਨੇ ਸੈਕਸ਼ਪੀਅਰ ਦੀਆਂ 154 ਕਵਿਤਾਵਾਂ (ਸੌਨਿਟਸ)1953 ਵਾਟਸਨ ਕਰਿੱਕ ਪੇਪਰ ਡੀ.ਐਨ.ਏ.ਦੂਹਰੇ ਹੈਲਿਕਸ ਤੇ (ਪੀ.ਡੀ.ਐਫ਼ ਫਾਰਮ ਚ.)ਹਿੰਕਸਟਨ ਦੀ ਰੰਗਦਾਰ ਫੋਟੋ(ਜੇਪੀਈਜੀ ਫਾਰਮ ਚ.)ਤੇ ਮਾਰਟਿਨ ਲੂਥਰ ਕਿੰਗ ਦੀ ਸਪੀਚ (ਐਮ ਪੀ 3 ਫਾਰਮ ਚ.) ਸੰਭਾਲੀ । ਕੁਦਰਤੀ ਚੋਣ ਤੇ ਵਿਕਾਸ ਵਿੱਚ ਡੀ.ਐਨ.ਏ. ਨੂੰ ਸਾਡੇ ਸਰੀਰਾਂ ਬਾਰੇ ਜਾਣਕਾਰੀ ਦੇਣ ਅਤੇ ਸੰਭਾਲਣ ਲਈ ਵਰਤਿਆ ਹੈ ਅਤੇ ਹੁਣ ਅਸੀਂ ਡੀ.ਐਨ.ਏ. ਨੂੰ ਆਪਣੇ ਦਿਮਾਗ ਦੇ ਉਤਪਾਦਾਂ ਨੂੰ ਇਕੱਠਾ ਕਰਨ ਅਤੇ ਸੰਭਾਲਣ ਲਈ ਵਰਤਣ ਲੱਗੇ ਹਾਂ । ਕਿਆ ਅਜੀਬ ਬਾਤ ਹੈ ! 

                                             ਜਸਵਿੰਦਰ ਸਿੰਘ ‘ਰੁਪਾਲ.
                                            9814715796   
                                            ਲੈਕਚਰਰ ਅਰਥ-ਸ਼ਾਸ਼ਤਰ,
                                           ਸਰਕਾਰੀ.ਸੀਨੀ.ਸੈਕੰ.ਸਕੂਲ,
                                                ਭੈਣੀ ਸਾਹਿਬ (ਲੁਧਿਆਣਾ)-141126   

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template