ਅਧਿਆਪਕ ,ਟੀਚਰ ,ਪ੍ਰੋਫੇਸਰ ਜਾਂ ਲੈਕਚਰਾਰ ਇਹਨਾਂ ਸਤਿਕਾਰਯੋਗ ਪਦਵੀਆਂ ਬਾਰੇ ਅਸੀ ਸਾਰੇ ਹੀ ਜਾਣਦੇ ਹਾਂ ਤੇ ਇਸ ਅਹੁਦੇ ਨੂੰ ਪ੍ਰਾਪਤ ਕਰਨ ਲਈ ਬਹੁਤ ਹੀ ਸਖਤ ਮਿਹਨਤ ਕਰਨੀ ਪੈਦੀ ਹੈ। ਵੇਸੇ ਕੰਮ ਕੋਈ ਵੀ ਹੋਵੇ ਬਿਨਾਂ ਮਿਹਨਤ ਕੀਤਿਆਂ ਕੁਝ ਵੀ ਪ੍ਰਾਪਤ ਨਹੀ ਹੂੰਦਾ ਅਤੇ ਗੁਰੂ ਸਾਹਿਬਾਨ ਨੇ ਵੀ ਇਹੀ ਸਿੱਖਿਆ ਸਾਨੂੰ ਦਿੱਤੀ ਹੈ ਕਿ ਸਖਤ ਮਿਹਨਤ ਤੇ ਘਾਲ ਕਮਾਈ ਕਰਕੇ ਰੋਜੀ ਰੋਟੀ ਕਮਾਉਣੀ ਚਾਹੀਦੀ ਹੈ ਗੁਰੂ ਫੁਰਮਾਨ ਹੈ “ਘਾਲਿ ਖਾਇ ਕਿਛੁ ਹੱਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ”॥(ਅੰਗ 1245)
ਅਸੀ ਸਾਰੇ ਹੀ ਸਕੂਲ ਕਾਲਜਾ ਜਾਂ ਯੂਨੀਵਰਸਿਟੀਆਂ ਵਿੱਚ ਪੜ੍ਹੇ ਹਾ।ਪੰਦਰਾਂ ਜਾਂ ਸਤਾਰਾਂ ਸਾਲ ਪੜ੍ਹਨ ਤੋ ਬਾਅਦ ਬੀ.ਐਡ ਜਾ ਐਮ. ਐਡ ਕਰਨ ਤੋ ਬਾਅਦ ਅਸੀ ਕਿਸੇ ਨੂੰ ਪੜਾਉਣ ਦੇ ਯੋਗ ਹੂਦੇ ਹਾਂ।ਕਹਿਣ ਤੋ ਭਾਵ ਉੱਚ ਸਿੱਖਿਆ ਪ੍ਰਾਪਤ ਕਰਨ ਤੋ ਬਾਅਦ ਹੀ ਅਸੀ ਕਿਸੇ ਨੂੰ ਪੜ੍ਹਾ ਸਕਦੇ ਹਾ ਤੇ ਉਚ ਪਦਵੀ ਨੂੰ ਹਾਸਲ ਕਰ ਸਕਦੇ ਹਾਂ।ਪਰ ਜੇ ਕੋਈ 5ਵੀ ਜਾਂ 8ਵੀ ਫੈਲ ਵਿਅਕਤੀ ਆ ਕਿ ਕਾਲਜ ਦੇ ਪ੍ਰਿਸੀਪਲ ਨੂੰ ਕਹੇ ਕਿ “ਜੀ ਮੈ ਬੀ. ਏ ਕਰਨ ਵਾਲੇ ਵਿਦਿਆਰਥੀਆਂ ਨੂੰ ਪੜ੍ਹਾ ਸਕਦਾ ਹਾਂ”।ਤਾ ਪ੍ਰਿਸੀਪਲ ਉਸ ਇਨਸਾਨ ਨੂੰ ਮੁਰਖ ਕਹੇਗਾ।ਅਸੀ ਵੀ ਉਸ ਇਨਸਾਨ ਨੂੰ ਮੁਰਕ ਹੀ ਕਹਾਗੇ।ਕਿਉਕਿ ਉਸ ਕੋਲ ਵਿਦਿਆਰਥੀਆਂ ਨੂੰ ਪੜਾਉਣ ਦੀ ਯੋਗਤਾ ਹੀ ਨਹੀ ਹੈ।ਕੋਈ ਵੀ ਇਨਸਾਨ ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੇਠਾ ਹੋਵੇ ਉਸ ਨੂੰ ਮੁਰਖ ਹੀ ਕਹੇਗਾ।ਪਰ ਮੈ ਉਸ ਇਨਸਾਨ ਨੂੰ ਮੂਰਖ ਨਹੀ ਕਹਾਗਾ।
ਹਾਂ ਮੇਰੇ ਵੀਰੋ,ਭੈਣੋ ਮੈ ਉਸ ਇਨਸਾਨ ਨੂੰ ਮੁਰਖ ਨਹੀ ਕਹਾਗਾ ਕਿਉਕਿ ਮੈ ਕਈ ਅਜਿਹੇ ਵਿਅਕਤੀਆਂ ਨੂੰ ਜਾਣਦਾ ਹਾਂ।ਜਿਹੜੇ 5ਵੀ ਫੇਲ ਹੋਣ ਤੋ ਬਾਅਦ.ਬੀ.ੲੈ,ਐਮ ਏ. ਜਾ ਪੀ.ਐਚ ਡੀ ਵਾਲਿਆਂ ਨੂੰ ਪੜ੍ਹਾਂ ਰਹੈ ਹਨ।ਮੈ ਆਂਪ ਜੀ ਨੂੰ ਉਹਨਾ ਦਾ ਨਾਮ,ਪਤਾ ਸਭ ਕੁਝ ਦੱਸ ਸਕਦਾ ਹਾਂ।ਇਹ ਨਾ ਮੰਨਣਯੋਗ ਸੱਚ ਹੈ ਆਪ ਜੀ ਨੂੰ ਵੀ ਪੜ੍ਹ ਕਿ ਹੇਰਾਨੀ ਹੋਵੇਗੀ ਕਿ ਕੋਈ 5ਵੀ ਫੈਲ ਵਿਅਕਤੀ ਗਰੇਜੁਏਸ਼ਨ ਕਰਨ ਵਾਲੇ ਵਿਦਿਅਰਥੀਆਂ ਨੂੰ ਕਿਵੇ ਪੜ੍ਹਾ ਸਕਦਾ ਹੈ।ਪਰ ਇਹ ਸੱਚ ਹੈ।ਲਉ ਮੇਰੇ ਵੀਰੋ ਉਹਨਾ ਦੇ ਨਾਮ ਤੇ ਪਤੇ ਨੋਟ ਕਰ ਲਵੋ।ਇਹਨਾ ਸਾਰੇ ਵਿਅਕਤੀਆਂ ਦੇ ਨਾਮ ਤੇ ਪਤੇ ਇਕੋ ਜਿਹੇ ਹੀ ਹਨ।ਇਹਨਾਂ ਦੇ ਨਾਮ ਹਨ ਸਾਧ ਸਿੰਘ ਜੀ,ਬਾਬਾ ਸਿੰਘ ਜੀ,ਸੰਤ ਸਿੰਘ ਜੀ,ਤੇ ਬ੍ਰਹਮਗਿਆਂਨੀ ਸਿੰਘ ਜੀ।ਲਉ ਹੁਣ ਇਹਨਾਂ ਦਾ ਪਤਾ ਵੀ ਨੋਟ ਕਰ ਲਉ ਇਹ ਆਪ ਜੀ ਨੂੰ ਪੰਜਾਬ ਦੇ ਹਰ ਪਿੰਡ,ਹਰ ਸਹਿਰ ਵਿੱਚ ਵੀ ਮਿਲ ਜਾਣਗੇ। ਹਿੰਦੂ ਵੀਰ ਇਹਨਾ ਨੂੰ ਪੰਡਿਤ ਕੁਮਾਰ,ਬ੍ਰਾਹਮਣ ਕੁਮਾਰ ਕਹਿੰਦੇ ਹਨ ਤੇ ਮੁਸਲਿਮ ਵੀਰ ਇਹਨਾ ਨੂੰ ਮੋਲਵੀ ਕਹਿੰਦੇ ਹਨ ।ਸਾਰੇ ਮੀਡੀਏ ਤੇ ਇਹਨਾ ਨੇ ਕਬਜਾ ਕਰ ਰੱਖਿਆ ਹੈ।ਸਵੇਰ ਤੋ ਸ਼ਾਮ ਤੱਕ ਟੀ.ਵੀ ਚੇਨਲਾ ਤੇ ਇਹ ਅਪਣੇ ਅਗਿਆਨ ਰਾਹੀ ਅਨੇਕਾਂ ਹੀ ਸੰਗਤਾ ਦਾ ਬੇੜਾ ਡੋਬਣ ਲੱਗੇ ਹੰਦੇ ਹਨ । ਆਮ ਇਨਸਾਨ ਤਾ ਇਹਨਾ ਦੀਆ ਚਾਲਾਂ ਨੂੰ ਸਮਝ ਹੀ ਨਹੀ ਸਕਦਾ ਕਿਉਕਿ ਆਮ ਇਨਸਾਨ ਦੀ ਮਾਨਸਿਕ ਦਸਾ ਇਹਨਾ ਦੇ ਪਹਿਰਾਵੇ ਤੇ ਡੁਲ ਜਾਦੀ ਹੈ ਤੇ ਇਹ ਚਤੁਰ ਇਨਸਾਨ ਸਾਡੀਆ ਕਮਜੋਰੀਆ ਨੂੰ ਸਮਝਣ ਵਿੱਚ ਬਹੁਤ ਹੀ ਮਾਹਿਰ ਹੂੰਦੇ ਹਨ।ਸਿੱਖ,ਹਿੰਦੂ ਤੇ ਮੁਸਲਮਾਨ ਸਾਰੇ ਹੀ ਇਹਨਾ 5ਵੀ ਫੇਲ ਵਿਅਕਤੀਆ ਦਾ ਸਿਕਾਰ ਬਣਦੇ ਹਨ। ਮੈ ਕਈ ਵਾਰ ਸੋਚਦਾ ਹਾਂ ਕਿ ਪਹਿਲਾਂ ਨਾਲੋ ਪ੍ਰਚਾਰ ਬਹੁਤ ਵੱਧ ਗਿਆ ਹੈ।ਹਿੰਦੂ, ਮੁਸਲਿਮ, ਸਿੱਖ ਅਪਣੇ ਅਪਣੇ ਧਰਮ ਦਾ ਵੱਧ ਚੜ ਕਿ ਪ੍ਰਚਾਰ ਕਰ ਰਹੇ ਹਨ।ਬੀਬੀਆ ਅਪਣੀਆ-ਅਪਣੀਆ ਕਮੇਟੀਆ ਬਣਾ ਕਿ ਪੂਜਾ ਪਾਠ ਕਰਨ ਵਿੱਚ ਜੁੜੀਆ ਹੋਈਆ ਹਨ।ਪਰ ਮਾਨਸਿਕ ਸੁਖ ਸਭ ਦਾ ਉਡ-ਪੁਡ ਗਿਆ ਹੈ।ਹੋ ਸਕਦਾ ਹੈ ਜਿਸ ਇਨਸਾਨ ਕੋਲ ਮਾਇਕ ਪਦਾਰਥ ਨਾਂ ਹੋਣ ਦੁਖੀ ਹੋਵੇ ਪਰ ਜਿਸ ਕੋਲ ਸਭ ਕੁਝ ਹੈ ਉਹ ਵੀ ਸੁਖੀ ਨਹੀ ਹੈ। ਇਕ ਗੱਲ ਹੋਰ ਜੋ ਮੈ ਪੰਥਕ ਅਖਬਾਰ ਦੇ ਪਾਠਕਾ ਨਾਲ ਸਾਝੀ ਕਰਨਾ ਚਾਹੁੰਦਾ ਹਾਂ ਉਹ ਇਹ ਹੈ ਕਿ ਹਿੰਦੂ ਅਤੇ ਮੁਸਲਿਮ ਧਰਮ ਵਿੱਚ ਆਈ ਕੱਟੜਤਾ ਜਾ ਕਰਮ –ਕਾਡ ਪ੍ਰਧਾਨਤਾ ਨੇ ਹੀ ਭਗਤੀ ਲਹਿਰ ਅਤੇ ਸੁਫੀਵਾਦ ਨੂੰ ਜਨਮ ਦਿੱਤਾ ਸੀ ।ਬਾਬਾ ਬੁਲੇ ਸ਼ਾਹ,ਬਾਬਾ ਫਰੀਦ ਜੀ,ਭਗਤ ਕਬੀਰ ,ਨਾਮਦੇਵ,ਰਵਿਦਾਸ ਜੀ ਨੇ ਧਰਮ ਵਿੱਚ ਆਈ ਕੱਟੜਤਾ ਤੇ ਪੁਜਾਰੀਆਂ ਮੋਲਾਣਿਆਂ ਦੀਆਂ ਵਧੀਕੀਆਂ ਦਾ ਡੱਟ ਕੇ ਮੁਕਾਬਲਾ ਕੀਤਾ।
ਹੁਣ ਸਾਰੇ ਪਾਠਕਾਂ ਨੂੰ ਵੀ ਯਕੀਨ ਆ ਗਿਆਂ ਹੋਵਾਗਾ ਕਿ ਮੈ ਸੱਚ ਕਹਿ ਰਿਹਾ ਸੀ।ਮੈ ਕਈ ਵਾਰ ਅਪਣੇ ਫਤਹਿਗੜ੍ਹ ਸਾਹਿਬ ਜਿਲੇ ਦੇ ਪਿੰਡਾ ਵਿੱਚ ਜਾ ਕਿ ਵੇਖਿਆਂ ਹੈ ਕਿ 5ਵੀ ਫੈਲ ਵਿਅਕਤੀ ਉਚ ਸਿੱਖਿਆਂ ਪ੍ਰਾਪਤ ਵਿਅਕਤੀਆਂ ਨੂੰ ਪੜ੍ਹਾਂ ਰਿਹਾ ਹੂੰਦਾ ਹੈ।ਇਹਨਾ ਵਿਅਕਤੀਆਂ ਨੇ ਕਾਫੀ ਵੱਡੇ-ਵੱਡੇ ਮਹਿਲਨੁਮਾ ਸਿੱਖਿਆਂ ਕੇਦਰ ਵੀ ਖੋਲ ਰੱਖੇ ਹਨ।ਜਿਥੇ ਇਹ ਅਨਪੜ੍ਹ ਵਿਅਕਤੀ ਪੜ੍ਹੇ ਲਿਖਿਆਂ ਨੂੰ ਸਿੱਖਿਆਂ ਦਿੰਦੇ ਹਨ ਅਜਿਹੇ 23 ਸਿੱਖਿਆ ਕੇਦਰਾ ਨੇ ਗੁਰੂਦੁਆਂਰਾ ਫਤਹਿਗੜ੍ਹ ਸਾਹਿਬ ਨੂੰ ਘੇਰ ਰੱਖਿਆ ਹੈ।ਵੱਡੇ-ਵੱਡੇ ਲੀਡਰ,ਕ੍ਰਿਕਟ ਸਟਾਰ ਤੇ ਉਹਨਾ ਦੇ ਮਾਪੇ ਮੈ ਖੁਦ ਇਹਨਾ ਵਿਅਕਤੀਆ ਦੇ ਪੇਰੀ ਡਿਗਦੇ ਵੇਖੇ ਹਨ।ਪਤਾ ਨਹੀ ਕਿਉ ਸਾਡੀ ਮਾਨਸਿਕ ਸੋਚ ਏਨੀ ਡੁਗੀ ਖੰਡ ਵਿੱਚ ਡਿਗੀ ਹੋਈ ਹੈ।ਕਈ ਵੀਰ ਆਖਦੇ ਹਨ ਕਿ ਜੀ ਸਾਰਾ ਕਸੁਰ ਸ੍ਰ੍ਰੌਮਣੀ ਕਮੇਟੀ ਦਾ ਹੈ ਕਈ ਆਖਦੇ ਹਨ ਜੀ ਪ੍ਰਚਾਰ ਦੀ ਕਮੀ ਹੈ ਅਸਲ ਵਿੱਚ ਕਸੁਰ ਕਿਸੇ ਦਾ ਨਹੀ ਜਿ ਕਸੁਰ ਹੈ, ਤਾ ਸਾਡਾ ਅਪਣਾ ਹੀ ਹੈ ।ਅਸੀ ਬਜਾਰ ਵਿੱਚ ਕੋਈ ਵੀ ਸਮਾਨ ਲੈਣ ਚਲੇ ਜਾਈਏ ਪੁਰੀ ਪਰਖ ਪੜਤਾਲ ਕਰ ਕੇ,ਦੁਕਾਨਦਾਰ ਤੋ ਗਰੰਟੀ ਲੈ ਕੇ ਫੇਰ ਹੀ ਸਮਾਨ ਖਰੀਦਦੇ ਹਾ।ਮਾਫ ਕਰਨਾ ਜਿ ਬੀਬੀਆ ਸਮਾਨ ਲੇਣ ਦੁਕਾਨ ਤੇ ਚਲੀਆ ਜਾਣ ਤਾ ਵੀਰਾ ਨਾਲੋ ਵੱਧ ਪੁਛ ਪੜਤਾਲ ਕਰਦੀਆ ਹਨ ਤੇ ਦੁਕਾਨਦਾਰ ਨੂੰ ਬਿਫਤਾ ਖੜੀ ਕਰ ਦਿੰਦੀਆਂ ਹਨ।ਮੈਨੂੰ ਇਸ ਬਾਰੇ ਕਾਫੀ ਜਾਣਕਾਰੀ ਇਸ ਲਈ ਹੈ ਕਿਉਕਿ ਮੇਰੀ ਵੀ ਫਰਨੀਚਰ ਦੀ ਛੋਟੀ ਜਿਹੀ ਦੁਕਾਨ ਹੈ।ਪਰ ਜਦੋ ਗੱਲ ਧਰਮ ਦੀ ਆਉਦੀ ਹੈ ਤਾ ਅਸੀ ਸਭ ਤੋ ਵੱਧ ਲਾਪਰਵਾਹੀ ਵਰਤਦੇ ਹਾ।ਕਦੇ ਵੀ ਕਿਸੇ ਪ੍ਰਚਾਰਕ ਤੋ ਪੁਚਿਆ ਨਹੀ ਜਾਦਾ ਕਿ ਆਪ ਨੇ ਕਿਸ ਟਕਸਾਲ ਜਾਂ ਮਿਸ਼ਨਰੀ ਕਾਲਜ ਤੋ ਪ੍ਰਚਾਰਕ ਦੀ ਸਿੱਖਿਆ ਪ੍ਰਾਪਤ ਕੀਤੀ ਹੈ ਜਾ ਆਪ ਨੇ ਕਿੰਨੀਆ ਜਮਾਤਾ ਪਾਸ ਕੀਤੀਆ ਹਨ।ਆਪ ਗੁਰਬਾਣੀ ਵਿਆਕਰਨ ਬਾਰੇ ਕੀ ਜਾਣਦੇ ਹੋ ? ਕੀ ਆਪ ਨੇ ਸਿੱਖ ਰਹਿਤ ਮਰਯਾਦਾ ਪੜੀ ਹੈ ? ਦੂਸਰੀ ਗੱਲ ਅਪਣੇ ਬੱਚੇ ਨੂੰ ਸਕੂਲ ਦੀ ਪੜਾਈ ਤੋ ਇਲਾਵਾ ਜਿ ਟਿਉਸ਼ਨ ਲਗਾਉਣ ਹੋਵੇ ਤਾ ਟੀਚਰ ਦੀ ਕੁਆਲੀਫੀਕਿਸ਼ਨ,ਆਚਰਨ,ਰਹਿਣ ਸਹਿਣ ਸਭ ਕਾਸੇ ਦੀ ਪੁਛ ਪੜਤਾਲ ਹੂੰਦੀ ਹੈ।ਪਰ ਧਰਮ ਦੇ ਮਾਮਲੇ ਵਿੱਚ ਬੱਚੇ ਨੂੰ ਹਰ ਮੜੀ-ਮਸਾਣੀ,ਹਰ ਕਬਰ ,ਹਰੇਕ ਦੇਹਧਾਰੀ ਬਾਬਿਆ ਅੱਗੇ ਲਜਾ ਕਿ ਜਬਰਦਸਤੀ ਮੱਥੇ ਟਕਾਏ ਜਾਦੇ ਹਨ।ਇਹਨਾ ਪੜੇ ਲਿਖੇ ਵਿਅਕਤੀਆ ਨੂੰ ਗੁਰਬਾਣੀ ਵਿੱਚ ਮੁਰਖ ਵੀ ਆਖਿਆ ਗਿਆ ਹੈ। ਪਰਮੇਸਰ ਨੇ ਮਨੁਖ ਨੂੰ ਇਸ ਧਰਤੀ ਦਾ ਸਰਦਾਰ ਬਣਾਇਆ ਹੈ ਤੇ ਸਾਰੇ ਜੀਵਾ ਤੋ ਵੱਧ ਅਕਲ ਬਖਸ਼ੀ ਹੈ। ਲੱਖ ਵਾਰੀ ਸਦਕੇ ਜਾਈਏ ਗੁਰੁ ਗੋਬਿੰਦ ਸਿੰਘ ਸੱਚੇਪਾਤਸ਼ਾਹ ਜੀ ਦੇ ਜਿਨਹਾ ਨੇ ਸਾਨੂੰ ਸ਼ਬਦ ਦੇ ਲੜ ਲਗਾਇਆ,ਗਿਆਨ ਦਾ ਮਹਾ ਖਜਾਨਾ ਬਖਸ਼ਿਆ।ਅਪਣੇ ਜੀਵਨ ਦਾ ਹਰ ਕਾਰਜ ਅਕਲ ਦਾ ਇਸਤੇਮਾਲ ਕਰਕੇ ਕਰਨ ਲਈ ਕਿਹਾ।ਪਰ ਅਸੀ ਫੇਰ ਵੀ ਸੁਚੇਤ ਨਹੀ ਹਾਂ।ਅਸੀ ਅਪਣਾ ਜੀਵਨ ਰੂਪੀ ਸਮਾ ਸਫਲ ਕਰਨ ਨਹੀ ਬਲਕੇ ਸਮਾਂ ਪਾਸ ਹੀ ਕਰੀ ਜਾ ਰਹੇ ਹਾ।ਅੱਖਾ ਬੰਦ ਕਰ ਕੇ ਅਪਣਾ ਕੀਮਤੀ ਸਮਾ ਵਿਅਰਥ ਗੁਜਾਰ ਰਹੇ ਹਾ।ਮੈ ਕੀ ਲ਼ੇਣਾ ਵਾਲੀ ਸੋਚ ਸਾਡੇ ਅੰਦਰ ਵੱਸ ਗਈ ਹੈ।ਪਰ ਸਾਡੀ ਇਸ ਅਣਗਿਹਲੀ ਦਾ ਖਾਮਿਆਜਾ ਆਉਣ ਵਾਲੀ ਪੀੜੀ ਨੂੰ ਭੁਗਤਣਾ ਪਵੇਗਾ।ਇਹ 5ਵੀ ਫੈਲ ਟੀਚਰ ਸਾਡਾ ਆਰਥਿਕ ਤੇ ਸਰੀਰਕ ਸੋਸ਼ਣ ਵੀ ਰੱਜ ਕਿ ਕਰਦੇ ਹਨ।ਹਾਲਾਤ ਏਨੇ ਜਿਆਦਾ ਵਿਗੜ ਗਏ ਹਨ ਕਿ ਆਏ ਦਿਨ ਕਿਸੇ ਨਾਂ ਕਿਸੇ ਚਿੱਟੇ ਕੱਪੜੇ ਵਾਲਿਆ ਦੀਆ ਕਾਲੀਆ ਕਰਤੁਤਾ ਦਾ ਪਰਦਾ ਫਾਸ਼ ਹੰਦਾ ਰਹਿੰਦਾ ਹੈ ।ਪਰ ਅਸੀ ਇਹ ਸਭ ਕਝ ਵੇਖ ਕਿ ਵੀ ਕੁਝ ਸਿੱਖਣ ਦੀ ਕੋਸ਼ਿਸ ਨਹੀ ਕਰਦੇ ।ਅਸੀ ਕਦੇ ਵੀ ਗੁਰੁ ਨਾਨਕ ਜੀ ਦੇ ਮੁਢਲੇ ਤਿੰਨ ਅਸੁਲ ਕਿਰਤ ਕਰੋ ਨਾਮ ਜਪੋ ਤੇ ਵੰਡ ਛਕਣ ਬਾਰੇ ਗਭੀਰਤਾ ਨਾਲ ਬੈਠ ਕਿ ਵਿਚਾਰ ਨਹੀ ਕੀਤੀ ।
ਸੋ ਅਖੀਰ ਵਿੱਚ ਮੈ ਅਪਣੇ ਸਾਰੇ ਵੀਰ ਭੈਣਾ ਨੂੰ ਇਹੀ ਬੇਨਤੀ ਕਰਾਗਾ ਤੁਸੀ ਚਾਹੇ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਹੋ ਅਪਣੇ ਧਰਮ ਵਿੱਚ ਆਈਆਂ ਗਿਰਾਵਟਾ ਨੂੰ ਸਭ ਤੋ ਪਹਿਲਾ ਤਾ ਪਛਾਣੋ ਤੇ ਫੇਰ ਇਹਨਾਂ ਕਮੀਆ ਨੂੰ ਦੁਰ ਕਰੋ । ਤੇ ਯਤਨ ਕਰਦੇ ਰਹੋ।ਕਿਸੇ ਸ਼ਾਇਰ ਨੇ ਲਿਖਿਆ ਹੈ “ਤੁਰਨ ਦਾ ਹੋਸਲਾ ਤਾ ਰੱਖ, ਦੀਸ਼ਾਵਾ ਬਹੁਤ ਨੇ, ਰਾਹ ਦੇ ਕੰਢਿਆਂ ਦੀ ਫਿਕਰ ਨਾਂ ਕਰ,ਤੇਰੇ ਨਾਲ ਦੁਆਵਾ ਬਹੁਤ ਨੇ।
ਹਰਪ੍ਰੀਤ ਸਿੰਘ ,
ਸ਼ਬਦ ਗੁਰੁ ਵੀਚਾਰ ਮੰਚ (ਰਜਿ)
ਸਰਹਿੰਦ 98147-02271

0 comments:
Speak up your mind
Tell us what you're thinking... !