ਕਿਉਂ ਇਹ ਦਿਲ ਹਰ ਰੋਜ ਖੁਰਦਾ ਜਾ ਰਿਹੈ ?
ਕਿਉਂ ਭਲਾ ਪਲ ਪਲ ਇਹ ਭੁਰਦਾ ਜਾ ਰਿਹੈ ?
ਰੂਹ ਬਿਨਾਂ ਬੁੱਤ,ਸੁਰ ਬਿਨਾ ਜਿਉ ਬੰਸਰੀ,
ਕੌਣ ਪਰ ਆਖੇ ਕਿ ਮੁਰਦਾ ਜਾ ਰਿਹੈ ?
ਫਿ਼ਕਰ ਕਿਸ ਨੂੰ ਹੈ ਕਿ ਨ੍ਹੇਰਾ ਸੰਘਣਾ ?
ਦਲਦਲਾਂ ਵਿੱਚ ਕੋਈ ਧਸਦਾ ਜਾ ਰਿਹੈ ।
ਜਾਪਦੈ ਇਸ ਥੋੜ੍ਹ ਚਿਰ ਦੇ ਮੇਲ ਤੋ ,
ਜੁੜਿਆ ਸੀ ਜੋ ਮੇਲ ਧੁਰ ਦਾ ਜਾ ਰਿਹੈ।

ਨਾਲ ਚਾਵਾਂ ਸਿਰਜਿਆ ਸੀ ਜੋ “ਰੁਪਾਲ”
ਸੁਪਨਿਆਂ ਦਾ ਮਹਿਲ ਖੁਰਦਾ ਜਾ ਰਿਹੈ ।
ਕਿਉਂ ਭਲਾ ਪਲ ਪਲ ਇਹ ਭੁਰਦਾ ਜਾ ਰਿਹੈ ?
ਰੂਹ ਬਿਨਾਂ ਬੁੱਤ,ਸੁਰ ਬਿਨਾ ਜਿਉ ਬੰਸਰੀ,
ਕੌਣ ਪਰ ਆਖੇ ਕਿ ਮੁਰਦਾ ਜਾ ਰਿਹੈ ?
ਫਿ਼ਕਰ ਕਿਸ ਨੂੰ ਹੈ ਕਿ ਨ੍ਹੇਰਾ ਸੰਘਣਾ ?
ਦਲਦਲਾਂ ਵਿੱਚ ਕੋਈ ਧਸਦਾ ਜਾ ਰਿਹੈ ।
ਜਾਪਦੈ ਇਸ ਥੋੜ੍ਹ ਚਿਰ ਦੇ ਮੇਲ ਤੋ ,
ਜੁੜਿਆ ਸੀ ਜੋ ਮੇਲ ਧੁਰ ਦਾ ਜਾ ਰਿਹੈ।

ਨਾਲ ਚਾਵਾਂ ਸਿਰਜਿਆ ਸੀ ਜੋ “ਰੁਪਾਲ”
ਸੁਪਨਿਆਂ ਦਾ ਮਹਿਲ ਖੁਰਦਾ ਜਾ ਰਿਹੈ ।
ਜਸਵਿੰਦਰ ਸਿੰਘ “ਰੁਪਾਲ”
9814715796
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰਡਰੀ ਸਕੂਲ,
ਭੈਣੀ ਸਾਹਿਬ(ਲੁਧਿਆਣਾ) -141126

0 comments:
Speak up your mind
Tell us what you're thinking... !