ਭਗਤ ਸਿੰਘ ਦੇ ਨਾਂ
ਤੂੰ ਅੱਖਾਂ ਵਿਚ ਇਕ ਆਸ ਰੱਖੀ ਸੀ,
ਸਮਾਨਤਾ ਦਾ ਉਜਲ-ਸੁਪਨ ਤੱਕਿਆ ਸੀ ।
ਤੇ ਕਿਸੇ “ਸਮਾਜਵਾਦ” ਦੀ ਕਲਪਨਾ ਕੀਤੀ ਸੀ ਤੂੰ
ਹਾਂ!!ਲੜਿਆ ਸੀ ਤੂੰ ਮਰਦਾਂ ਵਾਂਗਰ
ਜੇਲਾਂ ਕੱਟ ਕੇ,ਲਾਠੀਆਂ ਖਾ ਕੇ,
ਉਨੀਂਦਰੇ ਰਹਿ ਕੇ;ਭੱਖ-ਹੜਤਾਲਾਂ ਰੱਖ ਕੇ
ਆਪਣੀ ਸਰੂ ਵਰਗੀ ਜਵਾਨੀ ਨੂੰ ਦਾਅ ਤੇ ਲਾ ਦਿੱਤਾ ਸੀ
ਤੇ ਹੱਸਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ ਸੀ !!
ਪਰ ਭਗਤ ਸਿੰਘ!!ਮੇਰੇ ਵੀਰ !!ਤੇਰੀ ਭਗਤੀ ਦਾ ਮੁੱਲ ਨਹੀਂ ਪਿਆ ਅਜੇ
ਤੇਰੀ ਘਾਲਣਾ ਅਜੇ ਥਾਇਂ ਨਹੀਂ ਪਈ
ਤੇਰੀ ਰੋਸ਼ਨ ਕੀਤੀ ਸ਼ਮਾ ਦੀ ਲੋਅ ਕੰਬ ਰਹੀ ਹੈ
ਤੇਰਾ “ਖੁਨ ਨਾਲ਼ ਸਿੰਜਿਆ ਬੂਟਾ” ਅਜੇ ਤਿਹਾਇਆ ਹੈ
ਤੇ ਤੇਰਾ ਸੁਪਨਾ ਅਧੂਰਾ ਹੈ
ਨਹੀਂ ,ਨਹੀਂ,ਨਹੀਂ-
ਅਸੀਂ ਇੰਝ ਨਹੀਂ ਹੋਣ ਦਿਆਂਗੇ
ਅਸੀਂ ਤੇਰੀ ਕੁਰਬਾਨੀ ਦਾ ਮੁੱਲ ਪਾਵਾਂਗੇ
ਤੇਰੇ ਪਦ-ਚਿੰਨ੍ਹਾਂ ਦਾ ਪਿੱਛਾ ਕਰਦੇ ਆ ਰਹੇ ਹਾਂ-
ਅਸੀਂ ਸਮੂਹ ਜਨਤਾ ਦੇ ਨੈਣਾਂ ਚ’ ਤੇਰਾ ਸੁਪਨਾ ਜਗਾ ਦਿਆਂਗੇ
ਤੇ ਤੇਰੀ ਜਗਾਈ ਸ਼ਮਾਂ ਨੂੰ ਸਦਾ ਜਗਦੀ ਰੱਖਾਂਗੇ
ਤੇਰੇ ਵਾਰਸ ਸੁੱਤੇ ਹਨ,ਪਰ ਮੋਏ ਨਹੀਂ-
ਹਾਂ ਜਾਗਣਗੇ ਤੇਰੇ ਵਾਰਸ,ਜਰੂਰ ਜਾਗਣਗੇ
ਤੇ ਫਿਰ ਤੇਰੇ ਸੁਪਨੇ ਨੂੰ ਜਰੂਰ ਪੂਰਾ ਕਰਨਗੇ
ਹਾਂ ਜਰੂਰ !!ਇੱਕ ਨਾ ਇੱਕ ਦਿਨ ਜਰੂਰ---

ਜਸਵਿੰਦਰ ਸਿੰਘ “ਰੁਪਾਲ”
9814715796
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰਡਰੀ ਸਕੂਲ,
ਭੈਣੀ ਸਾਹਿਬ(ਲੁਧਿਆਣਾ) -141126

0 comments:
Speak up your mind
Tell us what you're thinking... !