ਸਰਮਾਇਆ ਕੌਮ ਦਾ ਨੌਂਜਵਾਨ ਤੂੰ ਹੈਂ ,
ਆਸਾਂ ਕੌਮ ਨੂੰ ਤੇਰੇ ਤੋਂ ਬਥਰੀਆਂ ਨੇ ।
ਦੇਖੀਂ ਆਸ ਨਾ ਕੌਮ ਦੀ ਤੋੜ ਬੈਠੀਂ ,
ਮੰਜਿਲਾਂ ਤੇਰੀਆਂ ਲੰਬੀਆਂ ਉਚੇਰੀਆਂ ਨੇ ।
ਆਸਾਂ ਕੌਮ ਨੂੰ ਤੇਰੇ ਤੋਂ ਬਥਰੀਆਂ ਨੇ ।
ਦੇਖੀਂ ਆਸ ਨਾ ਕੌਮ ਦੀ ਤੋੜ ਬੈਠੀਂ ,
ਮੰਜਿਲਾਂ ਤੇਰੀਆਂ ਲੰਬੀਆਂ ਉਚੇਰੀਆਂ ਨੇ ।
'ਪਰ' ਲੱਗਦੈ ਅੱਜ ਤੂੰ ਕੁੱਝ ਭਟਕ ਗਿਐਂ ,
ਅਪਣੀ ਮੰਜਿਲ ਦੇ ਰਾਹ ਤੋਂ ਥਿੜਕਿਆ ਤੂੰ ।
ਰੰਗ ਤਮਾਸ਼ਿਆਂ ਵਿੱਚ ਗਲਤਾਨ ਹੋਇਐਂ ,
ਮਕਸਦ ਆਪਣੇ ਤੋਂ ਅੱਜ ਖਿਸਕਿਆ ਤੂੰ ।
ਰਾਤੀਂ ਲੇਟ ਸੌਣਾ ਸਵੇਰੇ ਲੇਟ ਉੱਠਣਾ ,
ਸ਼ਬਾਬ ਤੇ ਸ਼ਰਾਬ ਵੱਲ ਤੇਰੀਆਂ ਰਵਾਨੀਆਂ ਨੇ ।
ਅੰਮ੍ਰਿਤ ਵੇੱਲਾ ਨਾ ਤੈਨੂੰ ਯਾਦ ਰਹਿਆ ,
ਮਹਿਫਲਾਂ 'ਚ ਗਲ ਜਾਣਾ ਤੇਰੀਆਂ ਜਵਾਨੀਆਂ ਨੇ ।
ਇਨ੍ਹਾਂ ਮਹਿਫਲਾਂ 'ਚ ਕਈ ਰਾਜ ਡੁੱਬ ਗਏ ,
ਕੌਮਾਂ ਉਜਾੜੀਆਂ ਕਈ ਇਨ੍ਹਾਂ ਇਨ੍ਹਾਂ ਮਹਿਫਲਾਂ ਨੇ ।
ਜ਼ਰਾ ਇਤਿਹਾਸ ਨੂੰ ਵੇਖ ਤਾਂ ਇਕ ਨਜ਼ਰੇ ,
ਕੀਹਨੂੰ-ਕੀਹਨੂੰ ਉਜਾੜਿਆ ਇਨ੍ਹਾਂ ਮਹਿਫਲਾਂ ਨੇ ।
ਇਸ ਰਾਹ ਦਾ ਅੰਤ ਤਬਾਹੀ ਵਾਲਾ ,
ਰੱਖ ਯਾਦ ਕਿਉਂ ਤੂੰ ਭੁੱਲਦਾ ਏਂ ।
ਜਵਾਨੀ ਗੁਜ਼ਰੇ ਜੋ ਰੰਗੀਨ ਮਹਿਫਲਾਂ 'ਚ ,
ਹਸਪਤਾਲਾਂ 'ਚ ਬੁਢਾਪਾ ਰੁਲੱਦਾ ਏ ।
ਡਾ; 'ਇਕਬਾਲ' ਦੀ ਗੱਲ ਇਕ ਯਾਦ ਰੱਖੀਂ ,
ਖੱਚਤ ਹੋਵੀਂ ਨਾ ਰੰਗ ਤਮਾਸ਼ਿਆਂ 'ਚ ।
ਨੋਕ ਤਲਵਾਰ ਦੀ ਤੋਂ ਕੌਮਾਂ ਹੋਣ ਪੈਦਾ ,
ਗਰਕ ਜਾਂਦੀਆਂ ਸ਼ਬਾਬ ਤੇ ਗਲਾਸੀਆਂ 'ਚ ।
ਅਜੇ ਵਕਤ ਹੈ ਜ਼ਰਾ ਸੰਭਲ ਜਾ ਤੂੰ ,
ਸਮਾਂ ਲੰਘਿਆ ਫੇਰ ਨਾ ਹੱਥ ਆਉਣਾ ।
ਚਿੜੀਆਂ ਚੁਗ ਲਿਆ ਜਦੋਂ ਖੇਤ ਸਾਰਾ ,
ਫੇਰ ਪਛਤਾਏਂਗਾ ਪੱਲੇ ਪਊ ਰੋਣਾ ।
ਆ ਅਗਵਾਈ ਲੈ 'ਗੁਰੂ ਗ੍ਰੰਥ' ਪਾਸੋਂ ,
ਗੁਰਮਤਿ ਗੁਰਬਾਣੀ 'ਚ ਜੀਵਨ ਢਾਲ ਲੈ ਤੂੰ ।
ਬਾਣੀ' 'ਬਾਣੇ ਦੀ ਪੈਜ਼ ਸਾਹਾਂ ਨਾਲ ਨਿਭ ਜਾਏ ,
ਅਪਣੇ ਪਿਛੋਕੜ ਨੂੰ "ਸੁਰਿੰਦਰ" ਸੰਭਾਲ ਲੈ ਤੂੰ ।
ਜਦੋਂ ਜਾਗੀਏ ਤਦੋਂ ਸਵੇਰ ਹੋਵੇ ,
ਉੱਠ ਕਾਲੀ ਰਾਤ ਨੂੰ ਪ੍ਰਭਾਤ 'ਚ ਬਦਲਦੇ ਤੂੰ ।
ਜਿਹੜੀ ਹਵਾ ਕੌਮ ਨੂੰ ਦੁੱਖ ਦੇਵੇ ,
ਕੌਮਾਂ ਖੰਡੇ ਦੀ ਧਾਰ ਤੌਂ ਪੈਦਾ ਹੁੰਦੀਆਂ ਹਨ । ਅਤੇ
ਸ਼ਬਾਬ ਤੇ ਸ਼ਰਾਬ ਦੀਆਂ ਮਜਲਸਾਂ 'ਚ ਖਤਮ ਹੋ ਜਾਂਦੀਆਂ ਹਨ ।
ਡਾ; ਇਕਬਾਲ,
ਸ੍ਰ,ਸੁਰਿੰਦਰ ਸਿੰਘ "ਖਾਲਸਾ"
ਮਿਉਂਦ ਕਲਾਂ, {ਫਤਿਹਾਬਾਦ}
ਮੋਬਾਈਲ- 97287 43287,
94662 66708,


0 comments:
Speak up your mind
Tell us what you're thinking... !