ਕਣੀਆਂ ਕਿਣ ਮਿਣ ਛਹਿਬਰ ਲਾਈ
ਚਾਰ ਚੁਫੇਰੇ ਠੰਡ ਵਰਤਾਈ॥
ਬਾਰਸ਼ ਛੇੜੇ ਠੰਡਾ ਰਾਗ
ਮੌਸਮ ਨੇ ਲਈ ਅੰਗੜਾਈ॥
ਫੁੱਲ ਨੇ ਕਲੀ ਦੇ ਕੰਨਾਂ ਵਿੱਚ
ਹੌਲੀ ਜਈ ਕੁਈ ਗੱਲ ਸੁਣਾਈ॥
ਹਾਲੇ ਤੀਕਰ ਸਿੱਖ ਸਕੇ ਨਾ
ਪਿਆਰ ਦੇ ਸੁੱਚੇ ਅੱਖਰ ਢਾਈ॥
ਤੀਆਂ ਦੇ ਵਿੱਚ ਅੱਲੜ ਨੱਚੇ
ਧਰਤੀ ਪਾਵੇ ਹਾਲ ਦੁਹਾਈ॥
ਜਿਸ ਦਾ ਢੋਲਾ ਹੈ ਪ੍ਰਦੇਸੀ
ਬ੍ਰਿਹਾ ਮਾਰੀ ਪਈ ਮੁਰਝਾਈ॥
ਠੰਡੀ ਠੰਡੀ ਪੌਣ ਪੁਰੇ ਦੀ
ਸੀਨੇ ਦੇ ਵਿਚ ਚਿਣਗ ਭਖਾਈ॥
ਇਸ਼ਕੇ ਦੇ ਵਿਚ ਕਮਲਾ ਹੋਇਆ
ਫਿਰਦੈ ਗਲੀਏਂ ਵਾਂਗ ਸ਼ੁਦਾਈ॥
ਚਿੜੀਆਂ ਚਹਿਕਣ, ਕੋਇਲਾਂ ਕੂਕਣ
“ਜੀਤ” ਜਿਵੇਂ ਗ਼ਜ਼ਲ਼ ਹੈ ਗਾਈ॥
ਨਸ਼ਾ
ਹਰ ਘਰ ਵਿੱਚ ਵਗ ਤੁਰੀ
ਨਸ਼ਿਆਂ ਦੀ ਇੱਕ ਲਹਿਰ
ਹਰ ਪਿੰਡ ਹਰ ਨਗਰ ਵਿਚ
ਮੱਚ ਗਿਆ ਹੈ ਕਹਿਰ
ਗੱਭਰੂ ਸੁੱਕਦੇ ਮੁੱਕਦੇ ਜਾਂਦੇ
ਖਾ ਖਾ ਮਿੱਠਾ ਜਹਿਰ
ਅਮਰਜੀਤ ਰਲ ਕੇ ਚਲਾਈਏ
ਨਸ਼ਾ ਵਿਰੋਧੀ ਲਹਿਰ।
ਚਾਰ ਚੁਫੇਰੇ ਠੰਡ ਵਰਤਾਈ॥
ਬਾਰਸ਼ ਛੇੜੇ ਠੰਡਾ ਰਾਗ
ਮੌਸਮ ਨੇ ਲਈ ਅੰਗੜਾਈ॥
ਫੁੱਲ ਨੇ ਕਲੀ ਦੇ ਕੰਨਾਂ ਵਿੱਚ
ਹੌਲੀ ਜਈ ਕੁਈ ਗੱਲ ਸੁਣਾਈ॥
ਹਾਲੇ ਤੀਕਰ ਸਿੱਖ ਸਕੇ ਨਾ
ਪਿਆਰ ਦੇ ਸੁੱਚੇ ਅੱਖਰ ਢਾਈ॥
ਤੀਆਂ ਦੇ ਵਿੱਚ ਅੱਲੜ ਨੱਚੇ
ਧਰਤੀ ਪਾਵੇ ਹਾਲ ਦੁਹਾਈ॥
ਜਿਸ ਦਾ ਢੋਲਾ ਹੈ ਪ੍ਰਦੇਸੀ
ਬ੍ਰਿਹਾ ਮਾਰੀ ਪਈ ਮੁਰਝਾਈ॥
ਠੰਡੀ ਠੰਡੀ ਪੌਣ ਪੁਰੇ ਦੀ
ਸੀਨੇ ਦੇ ਵਿਚ ਚਿਣਗ ਭਖਾਈ॥
ਇਸ਼ਕੇ ਦੇ ਵਿਚ ਕਮਲਾ ਹੋਇਆ
ਫਿਰਦੈ ਗਲੀਏਂ ਵਾਂਗ ਸ਼ੁਦਾਈ॥
ਚਿੜੀਆਂ ਚਹਿਕਣ, ਕੋਇਲਾਂ ਕੂਕਣ
“ਜੀਤ” ਜਿਵੇਂ ਗ਼ਜ਼ਲ਼ ਹੈ ਗਾਈ॥
ਨਸ਼ਾ
ਹਰ ਘਰ ਵਿੱਚ ਵਗ ਤੁਰੀ
ਨਸ਼ਿਆਂ ਦੀ ਇੱਕ ਲਹਿਰ
ਹਰ ਪਿੰਡ ਹਰ ਨਗਰ ਵਿਚ
ਮੱਚ ਗਿਆ ਹੈ ਕਹਿਰ
ਗੱਭਰੂ ਸੁੱਕਦੇ ਮੁੱਕਦੇ ਜਾਂਦੇ
ਖਾ ਖਾ ਮਿੱਠਾ ਜਹਿਰ
ਅਮਰਜੀਤ ਰਲ ਕੇ ਚਲਾਈਏ
ਨਸ਼ਾ ਵਿਰੋਧੀ ਲਹਿਰ।
ਅਮਰਜੀਤ “ਹਰੜ”
ਬਠਿੰਡਾ
-9417235848

0 comments:
Speak up your mind
Tell us what you're thinking... !