ਸੋਨੇ ਦੀ ਚਿੱੜੀਆ ਕਹਾਉਣ ਵਾਲਾ ਭਾਰਤ ਦੇਸ਼ ਅੱਜ-ਕੱਲ੍ਹ ਸਮੱਸਿਆਵਾਂ ਦਾ ਵਿਸ਼ਾਲ ਰੂਪ ਧਾਰਨ ਕਰ ਚੁੱਕਿਆ ਹੈ। ਭਾਰਤ ਸੋਨੇ ਦੀ ਮੁੰਦਰੀ ਵਿੱਚ ਨਗ ਪੰਜਾਬ ਦਾ ਕਹਾਵਤ ਨਾਲ ਪ੍ਰਸਿੱਧ ਸੀ। ਪਰ ਹੁਣ ਤਾਂ ਪੰਜਾਬ ਨੂੰ ਵੀ ਨਜ਼ਰ ਲੱਗ ਚੁੱਕੀ ਹੈ। ਇਸੇ ਲਈ ਸੁਰਜੀਤ ਪਾਤਰ ਹੋਰਾਂ ਆਪਣੀ ਲੇਖਣੀ ਵਿੱਚ ਲਿੱਖਿਆ ਹੈ,” ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ।” ਇਹ ਨਜ਼ਰ ਸਾਡੇ ਨੌਜਵਾਨਾਂ ਨੂੰ ਵਾਕਿਆ ਹੀ ਲੱਗ ਚੁੱਕੀ ਹੈ। ਨਸ਼ੇ ਦੇ ਦੋ ਮੂੰਹੇ ਸੱਪ ਦੇ ਰੁਪ ਵਿੱਚ ਨੌਜਵਾਨ ਡੱਸੇ ਜਾ ਰਹੇ ਹਨ। ਪੰਜ ਦਰਿਆਵਾਂ ਦਾ ਦੇਸ਼ ਕਹਾਉਣ ਵਾਲਾ ਪੰਜਾਬ ਹੁਣ ਨਸ਼ਿਆ ਕਰਕੇ ਦੇਸ਼ਾਂ-ਵਿਦੇਸ਼ਾ ਵਿੱਚ ਮਸ਼ਹੂਰ ਹੋ ਗਿਆ ਹੈ। ਪੰਜਾਬੀਆਂ ਨੇ ਤਾਂ ਕਨੇਡਾ ਤੱਕ ਧੂਮਾਂ ਪਾ ਦਿੱਤੀਆਂ ਹਨ। ਨਸ਼ਿਆਂ ਦਾ ਦੌਰ ਸਕੂਲ ਪੱਧਰ ਤੋਂ ਸ਼ੁਰੂ ਹੋ ਚੁੱਕਿਆ ਹੈ। ਸਾਡੀ ਸਰਕਾਰ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣੀ ਬੈਠੀ ਹੈ। ਅਣਪੜ੍ਹ ਜਨਤਾ ਨੂੰ ਤਾਂ ਭਲਾ ਕਹਿ ਸਕਦੇ ਹਾਂ ਕੀ ਅਣਜਾਣ ਸੀ, ਪਰ ਹੁਣ ਤਾਂ ਪੜ੍ਹੇ-ਲਿਖਿਆਂ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਹੈ।
ਪੁਰਾਤਨ ਸਮੇਂ ਦੇ ਨਸ਼ੇ ਸਰਾਬ, ਅਫ਼ੀਮ, ਭੂਕੀ ਕਿਸੇ ਸਮੇਂ ਹਾੜੀ ਸਾੳੇਣੀ ਕਾਮਿਆਂ ਵਲੋਂ ਇਸ ਲਈ ਵਰਤੇ ਜਾਂਦੇ ਸਨ, ਉਸ ਸਮੇਂ ਮਿਹਨਤ ਕਸ਼ਾ ਨੂੰ ਹੱਥੀ ਕੰਮ ਕਰਨਾ ਪੈਂਦਾ ਸੀ। ਪਰ ਹੁਣ ਤਾਂ ਸਰਾਬ, ਅਫ਼ੀਮ, ਭੂਕੀ ਵਰਗੇ ਨਸ਼ਿਆਂ ਦੀ ਥਾਂ ਹੈਰੋਇੰਨ, ਕੋਕੀਨ, ਫ਼ੈਸੀਡਾਰਿਲ, ਕੈਪਸੂਲਾਂ, ਚਰਸ, ਗੋਲੀਆਂ, ਸੰਥੇਟਿਕ ਨਸ਼ਿਆਂ ਨੇ ਲੈ ਲਈ ਹੈ। ਜੋ ਬਹੁਤ ਹੀ ਖ਼ਤਰਨਾਕ ਹਨ, ਘਾਤਕ ਜਾਨ ਲੇਵਾ ਵੀ ਹਨ। ਇਥੋਂ ਤੱਕ ਕੀ ਪੰਜਾਬ ਦੀਆਂ ਨੌਜਵਾਨ ਕੁੜੀਆਂ, ਔਰਤਾਂ ਵੀ ਨਸ਼ਿਆਂ ਨੇ ਘੇਰ ਲਈਆਂ ਹਨ। ਪਿੱਛੇ ਜਿਹੇ ਪਟਿਆਲਾ ਵਿਖੇ ਇਸ ਗੱਲ ਦਾ ਕੌਤਿਕ ਨਜ਼ਾਰਾ ਤੁਸੀਂ ਸੜਕਾਂ ਤੇ ਨਸ਼ੇ ਵਿੱਚ ਟੂਲ ਮੁਟਿਆਰਾਂ ਨੂੰ ਅਖ਼ਬਾਰਾਂ ਵਿੱਚ ਪੜਿਆ ਤੇ ਦੇਖਿਆ ਹੀ ਹੈ।
ਪਿੱਛਲੇ ਦਿਨਾਂ ਦੀ ਗੱਲ ਹੈ, ਮੇਰੀ ਜਾਣ-ਪਹਿਚਾਣ ਵਾਲਾ ਕੋਈ ਮਿੱਤਰ ਆਪਣੇ ਕੁੜੀ ਲਈ ਮੁੰਡਾ ਦੇਖਣ ਗਿਆ। ਮੁੰਡੇ ਦਾ ਪਿਤਾ ਘਰ ਨਹੀਂ ਸੀ। ਮੁੰਡੇ ਦੀ ਮਾਤਾ ਜੀ ਨੇ ਚਾਹ-ਪਾਣੀ ਪਿਲਾਇਆ ਗੱਲ-ਬਾਤ ਸਿਰੇ ਚੜੀ। ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਲੜਕੇ ਦੇ ਪਿਤਾ ਜੀ ਵੀ ਆ ਗਏ। ਸਾਨੂੰ ਫਿਰ ਦੱਸ-ਪੰਦਰਾਂ ਮਿੰਟ ਰੁਕਣਾ ਪਿਆ। ਮੈਂ ਲੜਕੇ ਦੇ ਪਿਤਾ ਨੂੰ ਸੁਭਾਵਿਕ ਪੁੱਛ ਲਿਆ ਹੋਰ ਜੀ ਕਾਕਾ ਜੀ ਕੁਝ ਖਾਂਦੇ-ਪੀਦੇ ਤਾਂ ਨਹੀਂ, ਉਹਨਾਂ ਕਿਹਾ ਜੀ ਅਸੀਂ ਤਾਂ ਨਾਮ ਲਿਆ ਹੋਇਆ ਹੈ। ਮੈਂ ਸਮਝ ਗਿਆ, ਪਰੰਤੂ ਮੁੰਡੇ ਦੀ ਮਾਂ ਨੇ ਹਾਸੀ ਵਿੱਚ ਕਿਹਾ,” ਵੀਰ ਤੁਸੀਂ ਇੰਝ ਦੱਸੋ ਕੁੜੀ ਯੂਨੀਵਰਸਿਟੀ ਪੜ੍ਹਦੀ ਰਹੀ ਹੈ, ਉਹ ਤਾਂ ਠੀਕ ਹੈ।“ ਮੈਨੂੰ ਉਸ ਸਮੇਂ ਤਾਂ ਗੱਲ ਹਾਸੀ ਵਾਲੀ ਲੱਗੀ, ਪਰ ਮੈਂ ਵਾਪਸੀ ਤੇ ਸੋਚ ਰਿਹਾ ਸੀ। ਗੱਲ ਤਾਂ ਸੋਚਣ ਵਾਲੀ ਹੀ ਹੈ, ਆਉਣ ਵਾਲੇ ਸਮੇਂ ਵਿੱਚ ਤਾਂ ਕੁੜੀਆਂ ਬਾਰੇ ਵੀ ਜਰੂਰ ਇਹ ਚਰਚਾ ਹੋਇਆ ਕਰੇਗੀ। ਨੱਸ਼ਿਆਂ ਕਾਰਨ ਜਿੱਥੇ ਸਿਹਤ ਲਈ ਮਾਰੂ ਹਨ, ਉਥੇ ਨੌਜਵਾਨਾਂ ਵਿੱਚਲੀ ਮਰਦਾਨਗੀ ਤਾਕਤ ਨੂੰ ਵੀ ਖ਼ਤਮ ਕਰ ਰਹੇ ਹਨ। ਨੱਸ਼ਿਆਂ ਦੇ ਕਾਰਨ ਨੌਜਵਾਨੀ ਕੁਰਾਹੇ ਪੈ ਚੁੱਕੀ ਹੈ। ਚੋਰੀਆਂ, ਲੁੱਟਾਂ-ਖੋਹਾਂ, ਬਲਾਤਕਾਰ, ਗੁੰਡਾਂਗਰਦੀ ਇੰਨ੍ਹਾਂ ਪਿੱਛੇ ਅਕਸਰ ਨਸ਼ੇ ਹੀ ਹੁੰਦੇ ਹਨ। ਜੇਕਰ ਅਸੀਂ ਹੁਣ ਵੀ ਨਾ ਸੁਧਰੇ ਤਾਂ ਤਬਾਹੀ ਯਕੀਨਨ ਹੈ। ਸਾਡੀ ਸਰਕਾਰਾਂ ਨੂੰ ਵੋਟਾਂ ਅਤੇ ਨੋਟਾਂ ਦੀ ਰਾਜਨੀਤੀ ਵਿੱਚੋਂ ਬਾਹਰ ਨਿਕਲ ਕੇ ਆਪਣੇ ਹੀ ਪੰਜਾਬ ਦੇ ਨੌਜਵਾਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ, ਸਮਾਜ ਸੇਵਾ ਨਾਲ ਸਬੰਧਤ ਸੰਸਥਾਵਾਂ ਨੂੰ ਆਪਣਾ ਪੂਰਨ ਯੋਗਦਾਨ ਨਸ਼ਿਆਂ ਨੂੰ ਰੋਕਣ ਸਬੰਧੀ ਦੇਣਾ ਚਾਹੀਦਾ ਹੈ। ਨਸ਼ੇ ਦੀ ਪੰਜਾਬ ਨੂੰ ਆਹ ਜਿਹੜੀ ਨਜ਼ਰ ਲੱਗੀ ਹੁਣ ਤੋਂ ਹੀ “ਕੌੜੀਆਂ ਮਿਰਚਾਂ ਲੈ ਕੇ ਇਸਦੇ ਸਿਰ ਤੋਂ ਵਾਰੀਏ”।
ਨਰਿੰਦਰ ਸਿੰਘ, ਧੂਰੀ
89685-00390
ਸ.ਪ.ਸ.ਬਾਦਸ਼ਾਹਪੁਰ

0 comments:
Speak up your mind
Tell us what you're thinking... !