Headlines News :
Home » » ਪਾਠ ਦੀ ਯੁਕਤੀ- ਸੁਰਿੰਦਰ ਸਿੰਘ "ਖਾਲਸਾ"

ਪਾਠ ਦੀ ਯੁਕਤੀ- ਸੁਰਿੰਦਰ ਸਿੰਘ "ਖਾਲਸਾ"

Written By Unknown on Sunday, 18 August 2013 | 07:42

 ਇਕ ਬਾਬੇ ਨੇ ਸਿੱਖ ਨੂੰ ਇੰਝ ਕਹਿਆ,ਪਾਠ ਕਰਵਾਉਣ ਦੀ ਯੁਕਤੀ ਸਾਥੋਂ ਸਿਖ ਬੀਬਾ  ।
ਜੋ  ਕੁਝ  ਕਹਾਂ ਸੁਣ  ਧਿਆਨ ਦੇ ਕੇ,  ਜਾਂ  ਫੜ੍ਹ  "ਕਲਮ ਦਵਾਤ" ਲੈ  ਲਿੱਖ  ਬੀਬਾ  ।
ਕਾਜੂ" ਤੇ "ਬਦਾਮ ਗਿਰੀ" ਢਾਈ ਕਿੱਲੋ, ਲਾਚੀ, ਮਿਸ਼ਰੀ, ਤੇ ਦਾਖਾਂ  ਵੀ ਲਿੱਖ ਬੀਬਾ  ।
ਕੁੰਭ, ਨਾਰੀਏਲ,ਸਵਾ ਮੀਟਰ ਲਾਲ ਕਪੜਾ, ਘੀ 'ਜੋਤ'  ਲਈ ਪੰਜ ਕਿਲੋ ਲਿੱਖ ਬੀਬਾ  ।
"ਭੇਟਾ" ਦਸ ਹਜ਼ਾਰ  ਪਾਠ ਕਰਨੇ  ਦੀ,  ਚੋਲੇ, ਕਛਹਿਰੇ, ਤੇ 'ਪੱਗਾਂ  ਵੀ ਲਿੱਖ ਬੀਬਾ  ।
ਨਾਲ  "ਗੱਡੀ ਦਾ ਤੇਲ ਤੇ ਖਰਚ ਸਾਰਾ,  ਭੇਟਾ  ਕੀਰਤਨ ਦੀ, ਵੀ ਤੂੰ ਲੈ ਮਿੱਥ ਬੀਬਾ  ।
ਪਾਠ ਸੁਨਣ ਦੀ ਤੁਹਾਨੂੰ ਲੋੜ ਕੋਈ ਨਾ,  ਅਸੀਂ ਦੇਵਾਂਗੇ 'ਦਰਗਾਹ" ਵਿਚ ਲਿੱਖ ਬੀਬਾ  ।
"ਕੋਤਰੀ" ਪਾਠਾਂ  ਦੀ  ਡੇਰੇ  ਵਿਚ  ਚੱਲੇ,  ਆ  ਕੇ  ਦੇਖ  ਡੇਰੇ  ਦੀ "ਦਿੱਖ" ਬੀਬਾ  ।
ਸੁਚੱਮਤਾ ਦਾ ਡੇਰੇ 'ਚ ਧਿਆਨ ਰਖਦੇ, ਵੜਨ ਦੇਈਏ ਨਾ ਡੇਰੇ ਕੋਈ ਨੀਂਵਾਂ ਸਿੱਖ ਬੀਬਾ ।
ਬਿਪੱਰ ਦੀ ਰੀਤ ਬਾਬੇ ਨੇ ਸਾਰੀ ਦਸ ਦਿੱਤੀ, ਸਮਝਣ ਗੁਰਮਤਿ ਨੂੰ ਬਾਬੇ ਟਿੱਚ ਬੀਬਾ  ।
'ਸੁਰਿੰਦਰ' ਸਮਝ ਨਾ ਆਵੇ ਫਿਰ ਵੀ ਕਿਉਂ,ਇਨ੍ਹਾਂ ਦੇ ਜ਼ਾਲ 'ਚ ਫਸਦੇ ਨੇ ਸਿੱਖ ਬੀਬਾ  ।
                                                                                                                                                                                                            ਸ੍ਰ; ਸੁਰਿੰਦਰ ਸਿੰਘ "ਖਾਲਸਾ" 
ਮਿਉਂਦ ਕਲਾਂ {ਫਤਿਹਾਬਾਦ}
97287 43287, 
94662 66708,


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template