ਜਦੋ ਦੀ ਮੈ ਤੇਰੇ ਘਰ ਗਈ ਜੰਮ ਅੰਮੀਏ।
ਸਾਰੇ ਟੱਬਰ ਨੂੰ ਕਿਹੜਾ ਹੋਇਆ ਗਮ ਅੰਮੀਏ।
ਆਹ ਕੀ ਹੋਇਆ ਸਾਰੇ ਮੂੰਹ ਲਟਕਾਈ ਬੈਠੇ ‘ਐ।
ਰੋਣ ਵਾਲੀਆ ਕਿਉਂ ਸਕਲਾਂ ਬਣਾਈ ਬੈਠੇ ‘ਐ।
ਧੀ ਹੁੰਦੀ ‘ਐ ਘਰ ਦਾ ਤਾਂ ਕਹਿੰਦੇ ਥੰਮ ਅੰਮੀਏ।
ਜਦੋ ਦੀ ਮੈਂ ਆਈ ਘਰ ਸੋਗ ਜਿਹਾ ਪੈ ਗਿਆ।
ਹਰ ਇਕ ਜੀਅ ਮੈਨੂੰ ਰੋਣ ਕਾਹਤੋਂ ਬਹਿ ਗਿਆ।
ਤੇਰੇ ਘਰ ਦਾ ਮੈ ਕਰੂੰ ਸਾਰਾ ਕੰਮ ਅੰਮੀਏ।
ਜਦ ਦੀ ਮੈਂ ਬਾਬੁਲ ਦੇ ਘਰ ਆ ਗਈ।
ਸਭਨਾਂ ਦੇ ਚਿਹਰੇ ਤੇ ਉਦਾਸੀ ਛਾ ਗਈ।
ਤੂੰ ਵੀ ਡਿਗ ਪਈ ਸੀ ਉਦੋਂ ਹੀ ਧੜਮ ਅੰਮੀਏ।
ਅਸੀ ਧਨ ਹਾਂ ਪਰਾਇਆ ਬੋਝ ਮਾਏ ਕਾਹਤੋ ਪਾਇਆ।
ਤੇਰੇ ਮੇਰੇ ਨਹੀ ਹੱਥ ਸਭ ਰੱਬ ਨੇ ਬਣਾਇਆ।
ਅੱਖਾ ਨਾਲ ਹੰਝੂਆ ਨਾ ਕਰ ਨਮ ਅੰਮੀਏ।
ਸਾਰੇ ਟੱਬਰ ਨੂੰ ਕਿਹੜਾ ਹੋਇਆ ਗਮ ਅੰਮੀਏ।
ਆਹ ਕੀ ਹੋਇਆ ਸਾਰੇ ਮੂੰਹ ਲਟਕਾਈ ਬੈਠੇ ‘ਐ।
ਰੋਣ ਵਾਲੀਆ ਕਿਉਂ ਸਕਲਾਂ ਬਣਾਈ ਬੈਠੇ ‘ਐ।
ਧੀ ਹੁੰਦੀ ‘ਐ ਘਰ ਦਾ ਤਾਂ ਕਹਿੰਦੇ ਥੰਮ ਅੰਮੀਏ।
ਜਦੋ ਦੀ ਮੈਂ ਆਈ ਘਰ ਸੋਗ ਜਿਹਾ ਪੈ ਗਿਆ।
ਹਰ ਇਕ ਜੀਅ ਮੈਨੂੰ ਰੋਣ ਕਾਹਤੋਂ ਬਹਿ ਗਿਆ।
ਤੇਰੇ ਘਰ ਦਾ ਮੈ ਕਰੂੰ ਸਾਰਾ ਕੰਮ ਅੰਮੀਏ।
ਜਦ ਦੀ ਮੈਂ ਬਾਬੁਲ ਦੇ ਘਰ ਆ ਗਈ।
ਸਭਨਾਂ ਦੇ ਚਿਹਰੇ ਤੇ ਉਦਾਸੀ ਛਾ ਗਈ।
ਤੂੰ ਵੀ ਡਿਗ ਪਈ ਸੀ ਉਦੋਂ ਹੀ ਧੜਮ ਅੰਮੀਏ।
ਅਸੀ ਧਨ ਹਾਂ ਪਰਾਇਆ ਬੋਝ ਮਾਏ ਕਾਹਤੋ ਪਾਇਆ।ਤੇਰੇ ਮੇਰੇ ਨਹੀ ਹੱਥ ਸਭ ਰੱਬ ਨੇ ਬਣਾਇਆ।
ਅੱਖਾ ਨਾਲ ਹੰਝੂਆ ਨਾ ਕਰ ਨਮ ਅੰਮੀਏ।
ਗੁਰਮੀਤ ਰਾਣਾ
ਗੋਲ ਮਾਰਕੀਟ ਬੁਢਲਾਡਾ(ਮਾਨਸਾ)
151502
ਮੋਬਾ. ਨੰ. +919876752255

0 comments:
Speak up your mind
Tell us what you're thinking... !