1) ਦੇਸੀ ਤਰੀਕਿਆਂ ਨਾਲ ਤਿਆਰ ਕੀਤੀ ਗਈ ਖਾਦ ਨੂੰ ਜੈਵੀਕ ਖਾਦ ਕਹਿੰਦੇ ਹਨ, ਜਦਕਿ
ਰਸਾਇਣਕ ਖਾਦ ਰਸਾਇਣਕ ਢੰਗਾਂ ਨਾਲ ਤਿਆਰ ਕੀਤੀ ਜਾਂਦੀ ਹੈ।
2) ਜੈਵੀਕ ਖਾਦ ਨੂੰ ਤਿਆਰ ਕਰਨ ਲਈ ਕਿਸੀ ਖ਼ਾਸ ਥਾਂ ਦੀ ਜਰੂਰਤ ਨਹੀਂ ਹੁੰਦੀ । ਇਸ
ਨੂੰ ਚਾਹੇ ਘਰ ਜਾਂ ਫਿਰ ਖੇਤਾਂ ਵਿੱਚ ਵੀ ਤਿਆਰ ਕੀਤਾ ਜਾਂਦਾ ਹੈ, ਪਰੰਤੂ ਰਸਾਇਣਿਕ
ਖਾਦ ਦੀ ਤਿਆਰੀ ਲਈ ਖ਼ਾਸ ਜਗ੍ਹਾ ਤੇ ਕਾਰਖਾਨੇ ਦਾ ਇੰਤਜ਼ਾਮ ਜਰੂਰੀ ਹੈ।
3) ਜੈਵੀਕ ਜਾਂ ਦੇਸੀ ਖਾਦ ਆਮ ਤੋਰ ਤੇ ਘਰ ਦੀ ਰਹਿੰਦ-ਖੂੰਦ , ਪਸ਼ੂਆਂ ਦੇ ਮਲ-ਮੂਰਤ,
ਹਰੀਆਂ ਤੇ ਫਲੀਦਾਰ ਫਸਲਾਂ ਤੋਂ ਤਿਆਰ ਕੀਤੀ ਜਾਂਦੀ ਹੈ, ਜਦਕਿ ਰਸਾਇਣਿਕ ਖਾਦ ਲਈ ਕਈ
ਤਰ੍ਹਾਂ ਦੇ ਰਸਾਇਣਾਂ ਨੂੰ ਇੱਕਠਾ ਕਰਨਾ ਪੈਂਦਾ ਹੈ।
4) ਦੇਸੀ ਖਾਦ ਦੀ ਗੁਣੱਤਾ ਵਧੇਰੇ ਹੁੰਦੇ ਹੈ, ਪਰ ਰਸਾਇਣਿਕ ਖਾਦ ਦੀ ਗੁਣਤਾ ਘੱਟ
ਹੁੰਦੀ ਹੈ। ਭਾਵ ਕਿ ਦੇਸੀ ਖਾਦ ਆਪਣਾ ਅਸਰ ਕੁਝ ਸਮੇਂ ਬਾਅਦ ਵਿਖਾਉਂਦੀ ਹੈ ਪਰ ਇਸ ਦਾ
ਅਸਰ ਲੰਮੇ ਸਮੇਂ ਤੱਕ ਰਹਿੰਦਾ ਹੈ, ਪਰ ਦੂਜੇ ਪਾਸੇ ਰਸਾਇਣਿਕ ਖਾਦ ਆਪਣਾ ਅਸਰ ਜਲਦੀ
ਤਾਂ ਵਿਖਾ ਦਿੰਦੀ ਹੈ ਪਰ ਬਹੁਤ ਜੀ ਥੋੜੇ ਸਮੇਂ ਲਈ ਹੁੰਦਾ ਹੈ।
5) ਦੇਸੀ ਖਾਦ ਦੀ ਢੋਅ-ਢਵਾਈ ਥੋੜੀ ਓਕਹੀ ਹੈ, ਪਰ ਰਸਾਇਣਿਕ ਖਾਦ ਨੂੰ ਇੱਕ ਥਾਂ ਤੋਂ
ਦੂਜੀ ਥਾਂ ਲਈ ਕੇ ਜਾਣਾ ਸੋਖਾ ਹੈ।
6) ਦੇਸੀ ਖਾਦ ਤਾਂ ਸਾਡੀ ਧਰਤੀ ਦੇ ਉਪਜਾਉ ਸ਼ਕਤੀ ਤੇ ਕੋਈ ਬੁਰਾ ਪ੍ਰਭਾਵ ਨਹੀਂ
ਪੈਂਦਾ, ਸਗੋਂ ਸ਼ਕਤੀ ਵਧਦੀ ਹੈ। ਪਰੰਤੂ ਰਸਾਇਣਿਕ ਖਾਦਾਂ ਨਾਲ ਸਾਡਾ ਜ਼ਮੀਨੀ ਢਾਂਚਾ
ਵਿਗੜ ਰਿਹਾ ਹੈ। ਇਸ ਦਾ ਬੁਰਾ ਅਸਰ ਸਿਧਾ ਜਾਂ ਅਸਿਧਾ ਪੈਂਦਾ ਹੈ।
7) ਦੇਸੀ ਖਾਦ ਦੀ ਕੋਈ ਸਾਂਭ-ਸੰਭਾਲ ਦੀ ਜਿਆਦਾ ਲੋੜ ਨਹੀਂ ਹੁੰਦੀ, ਪਰ ਰਸਾਇਣਿਕ ਖਾਦ
ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣ ਦਾ ਜਿਆਦਾ ਖਿਆਲ ਰਹਿੰਦਾ ਹੈ।
8) ਦੇਸੀ ਖਾਦ ਕੀਮਤ ਪਖੋਂ ਬਹੁਤ ਸਸਤੀ ਹੈ, ਜਦਕਿ ਰਸਾਇਣਿਕ ਖਾਦ ਤਾਂ ਦਿਨ ਪ੍ਰਤੀ ਦਿਨ
ਕੀਮਤਾਂ ਚ ਵਾਧਾ ਕਰੀ ਜਾਂਦੀਆਂ ਨੇ ।
9) ਦੇਸੀ ਖਾਦ ਨਾਲ ਕੋਈ ਪ੍ਰਦੂਸ਼ਣ ਨਹੀਂ ਹੁੰਦਾ , ਪਰ ਰਸਾਇਣਿਕ ਖਾਦ ਨਾਲ ਤਾਂ ਪਾਣੀ,
ਹਵਾ ਤੇ ਭੋਂ ਪ੍ਰਦੂਸ਼ਣ ਜਿਆਦ ਹੋ ਰਿਹਾ ਹੈ।
10) ਦੇਸੀ ਖਾਦ ਖਰਾਬ ਨਹੀਂ ਹੁੰਦੀ, ਜਦਕਿ ਰਸਾਇਣਿਕ ਖਾਦ ਜੇ ਸਲਾਭ ਜਾਵੇ ਤਾਂ ਬਹੁਤ
ਘੱਟ ਕੰਮ ਆਉਂਦੀ ਹੈ।
11) ਹਰੀ ਖਾਦ (ਜੰਤਰ, ਮੂੰਗੀ, ਵੱਲਾਂ), ਗੋਬਰ ਖਾਦ, ਗਡੋਇਆ ਖਾਦ, ਬਿਠਾਂ ਦੀ ਖਾਦ
ਆਦਿ ਦੇਸੀ ਜਾਂ ਜੈਵੀਕ ਖਾਦ ਦੀਆਂ ਉਦਾਹਰਣਾਂ ਹਨ। ਯੁਰੀਆ, ਡੀ.ਏ.ਪੀ., ਜਿੰਕ,
ਫ਼ਾਸਫੋਰਸ, ਆਦਿ ਰਸਾਇਣਿਕ ਖਾਦਾਂ ਦੀਆਂ ਉਦਾਹਰਣਾਂ ਹਨ।
ਸੋ ਅਪੀਲ ਹੈ ਸਾਰੇ ਕਿਸਾਨ ਭਰਾਵਾਂ ਨੂੰ ਕਿ ਉਹ ਰਲ-ਮਿਲ ਕੇ ਡਿੱਗ ਰਹੇ ਖੇਤੀ ਪਧਰ ਨੂੰ
ਬਚਾਉਣ ਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰਨ।

ਅੰਮ੍ਰਿਤ ਰਾਏ (ਪਾਲੀ)
ਪਿੰਡ-ਹਲੀਮ ਵਾਲਾ
ਡਾੱਕ ਘਰ-ਮੰਡੀ ਅਮੀਨ ਗੰਜ
ਤਹਿ. ਤੇ ਜ਼ਿਲ੍ਹਾ-ਫ਼ਾਜ਼ਿਲਕਾ
ਮੋਬਿਲ-97796-02891

0 comments:
Speak up your mind
Tell us what you're thinking... !