ਪੰਜ ਨਦਾਂ ਦੀ ਮੈਂ ਹਾਂ ਰਾਣੀ।
ਚੰਦ ਸਿਤਾਰੇ ਭਰਦੇ ਪਾਣੀ।
ਮਾਈ ਭਾਗੋ ਦੀ ਮੈਂ ਵਾਰਸ,
ਤੜਕੇ ਉੱਠਕੇ ਪੜ੍ਹਦੀ ਬਾਣੀ।
ਉੱਠ ਸਦੇਹਾਂ ਧਾਰਾਂ ਕੱਢਾਂ,
ਘੁੰਮੇ ਚਾਟੀ ਵਿੱਚ ਮਧਾਣੀ।
ਮੇਰੀ ਬੋਲੀ, ਮੇਰੀ ਰਹਿਣੀ,
ਜਾਂਦੀ ਦੁਨੀਆ ਵਿਚ ਪਹਿਚਾਣੀ।
ਰੂਪ ਸੁਹੱਪਣ ਵੇਖ ਕੇ ਮੇਰਾ,
ਸਾਰੀ ਦੁਨੀਆ ਭਰਦੀ ਪਾਣੀ।
ਤੀਆਂ ਵਿੱਚ ਧਮੱਚੜ ਪਾਵਾਂ,
ਮੰਨਣ ਤਾਂ ਗਿੱਧੇ ਦੀ ਰਾਣੀ।
ਸੱਗੀ ਫ਼ੁੱਲ ਸਿਰ ਉੱਤੇ ਸੋਂਹਦੇ,
ਲੱਗਾਂ ਸੁੰਦਰ ਸੁਘੜ ਸਵਾਣੀ।
ਖਾਣਾ ਪੀਣਾ ਖੁੱਲ੍ਹਾ ਡੁੱਲ੍ਹਾ,
ਹਰ ਵੇਲੇ ਸਰਦਾਰੀ ਮਾਣੀ।
ਦਿਲ਼ ਵਿਚ ਜੋ ਹੈ,ਮੂੰਹ ਉੱਤੇ ਹੈ,
ਨੀਤ ਜ਼ਰਾ ਨਾ ਰੱਖੀ ਕਾਣੀ।
ਉਮਰਾ ਡਾਢੀ ਸੌਖੀ ਲੰਘੇ,
ਜੇ ਮਿਲ ਜਾਵੇ ਰੂਹ ਦਾ ਹਾਣੀ।
ਪੱਛਮ ਵੱਲੋਂ, ਕਾਲ਼ੀ ਬੋਲ਼ੀ,
ਨ੍ਹੇਰੀ ਆਈ ਖਸਮਾਂ ਖਾਣੀ।
ਅਪਣਾ ਆਪ ਬਚਾ ਕੇ ਰੱਖਾਂ,
ਪੈਣੀ ਇਸ ਨੂੰ ਮੂੰਹ ਦੀ ਖਾਣੀ।
'ਜੀਤ' ਖ਼ੁਦਾ ਦੀ ਪੂਰੀ ਰਹਿਮਤ,
ਜੀਵਨ ਮੌਜ ਬਥੇਰੀ ਮਾਣੀ।
ਚੰਦ ਸਿਤਾਰੇ ਭਰਦੇ ਪਾਣੀ।
ਮਾਈ ਭਾਗੋ ਦੀ ਮੈਂ ਵਾਰਸ,
ਤੜਕੇ ਉੱਠਕੇ ਪੜ੍ਹਦੀ ਬਾਣੀ।
ਉੱਠ ਸਦੇਹਾਂ ਧਾਰਾਂ ਕੱਢਾਂ,
ਘੁੰਮੇ ਚਾਟੀ ਵਿੱਚ ਮਧਾਣੀ।
ਮੇਰੀ ਬੋਲੀ, ਮੇਰੀ ਰਹਿਣੀ,
ਜਾਂਦੀ ਦੁਨੀਆ ਵਿਚ ਪਹਿਚਾਣੀ।
ਰੂਪ ਸੁਹੱਪਣ ਵੇਖ ਕੇ ਮੇਰਾ,
ਸਾਰੀ ਦੁਨੀਆ ਭਰਦੀ ਪਾਣੀ।
ਤੀਆਂ ਵਿੱਚ ਧਮੱਚੜ ਪਾਵਾਂ,
ਮੰਨਣ ਤਾਂ ਗਿੱਧੇ ਦੀ ਰਾਣੀ।
ਸੱਗੀ ਫ਼ੁੱਲ ਸਿਰ ਉੱਤੇ ਸੋਂਹਦੇ,
ਲੱਗਾਂ ਸੁੰਦਰ ਸੁਘੜ ਸਵਾਣੀ।
ਖਾਣਾ ਪੀਣਾ ਖੁੱਲ੍ਹਾ ਡੁੱਲ੍ਹਾ,
ਹਰ ਵੇਲੇ ਸਰਦਾਰੀ ਮਾਣੀ।
ਦਿਲ਼ ਵਿਚ ਜੋ ਹੈ,ਮੂੰਹ ਉੱਤੇ ਹੈ,
ਨੀਤ ਜ਼ਰਾ ਨਾ ਰੱਖੀ ਕਾਣੀ।
ਉਮਰਾ ਡਾਢੀ ਸੌਖੀ ਲੰਘੇ,
ਜੇ ਮਿਲ ਜਾਵੇ ਰੂਹ ਦਾ ਹਾਣੀ।
ਪੱਛਮ ਵੱਲੋਂ, ਕਾਲ਼ੀ ਬੋਲ਼ੀ,
ਨ੍ਹੇਰੀ ਆਈ ਖਸਮਾਂ ਖਾਣੀ।
ਅਪਣਾ ਆਪ ਬਚਾ ਕੇ ਰੱਖਾਂ,
ਪੈਣੀ ਇਸ ਨੂੰ ਮੂੰਹ ਦੀ ਖਾਣੀ।
'ਜੀਤ' ਖ਼ੁਦਾ ਦੀ ਪੂਰੀ ਰਹਿਮਤ,
ਜੀਵਨ ਮੌਜ ਬਥੇਰੀ ਮਾਣੀ।
ਅਮਰਜੀਤ ਕੌਰ
# 1124, ਫ਼ੇਜ਼-3,
ਮਾਡਲ ਟਾਊਨ, ਬਠਿੰਡਾ-151001
ਸੰਪਰਕ: 094172 35848.

0 comments:
Speak up your mind
Tell us what you're thinking... !